ਰਿਵਰਸਾਈਡ ਨਿਵਾਸੀ ਸਿੱਧੂ ਪਰਿਵਾਰ ਨੂੰ ਸਦਮਾ: 17 ਸਾਲਾ ਧੀ ਅਮਨੀਤ ਦਾ ਦਿਹਾਂਤ

233
Share

ਰਿਵਰਸਾਈਡ (ਕੈਲੀਫੋਰਨੀਆ), 23 ਸਤੰਬਰ (ਨੀਟਾ ਮਾਛੀਕੇ/ਕੁਲਵੰਤ ਧਾਲੀਆਂ/ਪੰਜਾਬ ਮੇਲ)- ਲਾਸ ਏਂਜਲਸ ਦੇ ਨੇੜਲੇ ਸ਼ਹਿਰ ਰਿਵਰਸਾਈਡ ਨਿਵਾਸੀ ਬਲਜੀਤ ਸਿੰਘ ਸਿੱਧੂ ਅਤੇ ਬਲਰਾਜ ਕੌਰ ਸਿੱਧੂ (ਬਾਲੀ) ਨੂੰ ਪਿਛਲੇ ਦਿਨੀਂ ਉਸ ਵਕਤ ਭਾਰੀ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੀ 17 ਸਾਲ ਦੀ ਪਿਆਰੀ ਬੱਚੀ ਅਮਨੀਤ ਕੌਰ ਸਿੱਧੂ ਬੇਵਕਤ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਈ। ਸਵ. ਅਮਨੀਤ ਬਾਸਕਟਬਾਲ ਦੀ ਚੰਗੀ ਖਿਡਾਰਨ ਸੀ ਅਤੇ ਉਸਦਾ ਸੁਪਨਾ ਸੀ ਕਿ ਉਹ ਅਮਰੀਕਾ ਦੀ ਕਿਸੇ ਨੈਸ਼ਨਲ ਟੀਮ ਲਈ ਖੇਡੇ ਅਤੇ ਅਮਰੀਕਨ ਫੌਜ ‘ਚ ਭਰਤੀ ਹੋਵੇ। ਲਾਕਡਾਊਨ ਦੇ ਚੱਲਦਿਆਂ ਗੇਮਾਂ ਬੰਦ ਸਨ, ਸਕੂਲ ਬੰਦ ਸਨ। ਇਸੇ ਦੌਰਾਨ ਉਸਦੇ ਕੋਚ ਦੀ ਮੌਤ ਹੋ ਗਈ, ਥੋੜੀ ਦੇਰ ਬਾਅਦ ਕੋਚ ਦੀ ਪਤਨੀ ਵੀ ਅਕਾਲ ਚਲਾਣਾ ਕਰ ਗਈ। ਇੱਕ ਮਾਮੂਲੀ ਸਕੂਲ ਦੇ ਟੈਸਟ ਵਿਚੋਂ ਫ਼ੇਲ ਹੋ ਗਈ। ਮਾੜੀ ਕਿਸਮਤ ਬੱਸ ਡਿਪਰੈਸ਼ਨ ਨੇ ਘੇਰ ਲਈ, ਅਤੇ ਕੁਝ ਦਿਨ ਥੋੜੀ ਚੁੱਪਚਾਪ ਰਹਿਣ ਉਪਰੰਤ ਮੌਤ ਨੂੰ ਗਲੇ ਲਗਾ ਗਈ। ਡਿਪਰੈਸ਼ਨ ਬੜੀ ਭੈੜੀ ਬਿਮਾਰੀ ਹੈ। ਅਗਰ ਬੱਚੇ ਸੁੰਨ-ਮੁੰਨ, ਚੁੱਪ-ਚਾਪ ਰਹਿਣ ਤਾਂ ਉਨ੍ਹਾਂ ਨਾਲ ਗੱਲ ਕਰੋ। ਡਿਪਰੈਸ਼ਨ ਬਹੁਤ ਸਾਰੀਆਂ ਕੀਮਤੀ ਜਾਨਾਂ ਖਾ ਰਿਹਾ ਹੈ। ਬੱਚਿਆਂ ਨੂੰ ਇਸ ਤੋਂ ਜਾਗਰੂਕ ਕਰੋ। ਵਾਹਿਗੁਰੂ ਸਭ ਨੂੰ ਸੁਮੱਤ ਬਖ਼ਸ਼ੇ ਤੇ ਅਮਨੀਤ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ੇ।


Share