ਰਿਪੋਰਟ ‘ਚ ਖੁਲਾਸਾ : ਸਰਹੱਦ ‘ਤੇ ਅਜੇ ਵੀ 40,000 ਚੀਨੀ ਫੌਜੀ ਤਾਇਨਾਤ

191
Share

ਨਵੀਂ ਦਿੱਲੀ, 23 ਜੁਲਾਈ (ਪੰਜਾਬ ਮੇਲ)- ਲੱਗਦਾ ਹੈ ਕਿ ਚੀਨ ਅਸਲ ਕੰਟਰੋਲ ਰੇਖਾ ਤੇ ਤਣਾਅ ਘੱਟ ਕਰਨ ਚ ਜ਼ਿਆਦਾ ਦਿਲਚਸਪੀ ਨਹੀਂ ਲੈ ਰਿਹਾ ਕਿਉਂਕਿ ਹਾਲ ਹੀ ਦੇ ਭਾਰਤ ਤੇ ਚੀਨ ਵਿਚਾਲੇ ਸੈਨਿਕਾਂ ਦੀ ਵਾਪਸੀ ਬਾਰੇ ਤਾਜ਼ਾ ਸਮਝੌਤੇ ਦੇ ਬਾਵਜੂਦ ਚੀਨ ਨੇ ਪੂਰਬੀ ਲੱਦਾਖ ਦੇ ਮੂਹਰੇ ਤੇ ਡੂੰਘੇ ਇਲਾਕਿਆਂ ਵਿੱਚ ਲਗਪਗ 40 ਹਜ਼ਾਰ ਫੌਜਾਂ ਦੀ ਤਾਇਨਾਤੀ ਜਾਰੀ ਰੱਖੀ ਹੈ। ਇਸ ਜਾਣਕਾਰੀ ਬਾਰੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਸੈਨਾ ਦੇ ਪੱਧਰਾਂ ਤੇ ਕਈ ਦੌਰ ਦੀ ਗੱਲਬਾਤ ਦੌਰਾਨਚੀਨੀ ਸੈਨਿਕ ਸ਼ਰਤਾਂ ਅਨੁਸਾਰ ਪਿੱਛੇ ਨਹੀਂ ਹਟੇ। ਚੀਨੀ ਫੌਜੀ ਦੋਵਾਂ ਧਿਰਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਹੋਏ ਸਮਝੌਤੇ ਦਾ ਪਾਲਣ ਨਹੀਂ ਕਰ ਰਹੇ।
ਸੂਤਰਾਂ ਨੇ ਕਿਹਾ, “ਚੀਨ ਨੇ ਪਿੱਛੇ ਹਟਣ ਦੇ ਕੋਈ ਸੰਕੇਤ ਨਹੀਂ ਦਿੱਤੇ। ਉਸ ਨੇ ਹਵਾਈ ਰੱਖਿਆ ਪ੍ਰਣਾਲੀਆਂ ਤੇ ਲੰਬੀ ਦੂਰੀ ਦੀਆਂ ਤੋਪਾਂ ਸਮੇਤ 40,000 ਫੌਜਾਂ ਦੀ ਤਾਇਨਾਤੀ ਬਰਕਰਾਰ ਰੱਖੀ ਹੈ। ਸੂਤਰਾਂ ਮੁਤਾਬਕ ਕੋਰ ਕਮਾਂਡਰਾਂ ਦਰਮਿਆਨ ਆਖਰੀ ਗੇੜ ਦੀ ਗੱਲਬਾਤ ਤੋਂ ਬਾਅਦ ਵੀ ਐਲਏਸੀ ਤੇ ਪਿੱਛੇ ਹਟਣ ਦੀ ਪ੍ਰਕਿਰਿਆ ਵਿੱਚ ਕੋਈ ਪ੍ਰਗਤੀ ਨਹੀਂ ਹੋਈ।
ਸੂਤਰਾਂ ਨੇ ਕਿਹਾ ਕਿ ਚੀਨੀ ਅਜੇ ਵੀ ਫਿੰਗਰ ਖੇਤਰ ਤੋਂ ਬਾਹਰ ਜਾਣ ਚ ਝਿਜਕ ਰਿਹਾ ਹੈ ਤੇ ਸੀਰੀਜੀਪ ਚ ਆਪਣੇ ਥਾਂ ਤੇ ਵਾਪਸੀ ਕਰ ਰਿਹਾ ਹੈਕਿਉਂਕਿ ਉਹ ਫਿੰਗਰ ਖੇਤਰ ਚ ਇੱਕ ਚੌਕੀ ਬਣਾਉਣਾ ਚਾਹੁੰਦਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਹੌਟਸਪ੍ਰਿੰਗ ਤੇ ਗੋਗਰਾ ਪੋਸਟ ਖੇਤਰਾਂ ਚ ਬੁਨਿਆਦੀ ਢਾਂਚੇ ਬਣਾਇਆ ਹੈਇਹ ਦੋਵੇਂ ਥਾਂ ਪੂਰਬੀ ਲੱਦਾਖ ਖੇਤਰ ਵਿੱਚ ਤਣਾਅ ਦੇ ਅਹਿਮ ਬਿੰਦੂ ਸੀ।


Share