ਰਿਪਬਲੀਕਨ ਨੇਤਾਵਾਂ ਵੱਲੋਂ 2022 ਸਰਤ ਰੁੱਤ ਓਲੰਪਿਕ ਦੇ ਬਾਈਕਾਟ ਦੀ ਮੰਗ

86
Share

ਵਾਸ਼ਿੰਗਟਨ, 28 ਫਰਵਰੀ (ਪੰਜਾਬ ਮੇਲ)- ਚੀਨ ’ਤੇ ਮਨੁੱਖੀ ਅਧਿਕਾਰਾਂ ਦੀ ‘ਘੋਰ’ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਨਿੱਕੀ ਹੈਲੀ ਸਣੇ ਚੋਟੀ ਦੇ ਰਿਪਬਲੀਕਨ ਨੇਤਾਵਾਂ ਨੇ ਅਮਰੀਕਾ ਤੋਂ ਚੀਨ ’ਚ ਆਯੋਜਿਤ ਹੋ ਰਹੇ 2022 ਸਰਦ ਰੁੱਤ ਓਲੰਪਿਕ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਨੇਤਾਵਾਂ ਨੇ ਕੌਮਾਂਤਰੀ ਓਲੰਪਿਕ ਕਮੇਟੀ ਤੋਂ ਪ੍ਰੋਗਰਾਮ ਦੇ ਆਯੋਜਨ ਲਈ ਨਵੀਂ ਥਾਂ ਚੁਣਨ ਦਾ ਵੀ ਸੱਦਾ ਦਿੱਤਾ ਹੈ। ਹਾਲਾਂਕਿ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਨੇਤਾਵਾਂ ਦੀ ਮੰਗ ’ਤੇ ਫਿਲਹਾਲ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ।
ਸੰਯਕਤ ਰਾਸ਼ਟਰ ’ਚ ਅਮਰੀਕਾ ਦੀ ਸਾਬਕਾ ਰਾਜਦੂਤ ਹੈਲੀ ਨੇ ਕਿਹਾ ਕਿ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਚੀਨ ਆਪਣੇ ‘ਵਿਆਪਕ ਕਮਿਊਨਿਸਟ ਕੂੜ ਪ੍ਰਚਾਰ ਮੁਹਿੰਮ’ ਦੇ ਤਹਿਤ ਸਰਦ ਰੁੱਤ ਓਲੰਪਿਕ ਦੀ ਵਰਤੋਂ ਕਰਨਾ ਚਾਹੁੰਦਾ ਹੈ। ਹੈਲੀ ਨੇ¿; ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਖੇਡ ਦਾ ਬਾਈਕਾਟ ਕਰਨ ਦਾ ਐਲਾਨ ਕਰਨ, ਇਸਦੇ ਲਈ ਉਨ੍ਹਾਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸੈਨੇਟਰ ਰਿਕ ਸਕੌਟ ਨੇ ਰਾਸ਼ਟਰਪਤੀ ਨੂੰ ਲਿਖੇ ਪੱਤਰ ’ਚ ਸਮੂਚੇ ਚੀਨ ’ਚ ‘ਮਨੁੱਖੀ ਅਧਿਕਾਰੀਆਂ ਦੀ ਉਲੰਘਣਾਂ ਅਤੇ ਅੱਤਿਆਚਾਰਾਂ ’ਤੇ ਚਰਚਾ ਲਈ ਇਕ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਹੈ।

Share