ਰਿਪਬਲਿਕਨ ਪਾਰਟੀ ਨੇ ਟਰੰਪ ਨੂੰ ਰਸਮੀ ਤੌਰ ‘ਤੇ ਮੁੜ ਐਲਾਨਿਆ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ

410
Share

-ਮਾਈਕ ਪੈਂਸ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਚੁਣਿਆ
ਚਾਰਲਟ (ਅਮਰੀਕਾ), 26 ਅਗਸਤ (ਪੰਜਾਬ ਮੇਲ)- ਰਿਪਬਲਿਕਨ ਪਾਰਟੀ ਦੇ ਡੈਲੀਗੇਟਸ ਨੇ ਡੋਨਲਡ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਅਤੇ ਮਾਈਕ ਪੈਂਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਰਸਮੀ ਤੌਰ ‘ਤੇ ਮੁੜ ਉਮੀਦਵਾਰ ਚੁਣ ਲਿਆ ਹੈ। ਰਿਪਬਲਿਕਨ ਡੈਲੀਗੇਟਸ ਦੀ ਹਫ਼ਤਾ ਭਰ ਚੱਲਣ ਵਾਲੀ ਕਾਨਫਰੰਸ ਦੌਰਾਨ ਅਮਰੀਕੀ ਲੋਕਾਂ ਨੂੰ ਯਕੀਨ ਦਿਵਾਇਆ ਜਾਵੇਗਾ ਕਿ ਟਰੰਪ ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਣ ਦੇ ਕਾਬਿਲ ਹਨ। ਕੋਰੋਨਾਵਾਇਰਸ ਮਹਾਮਾਰੀ ਦੇ ਬਾਵਜੂਦ ਡੈਲੀਗੇਟਸ ਚਾਰਲਟ ਕਨਵੈਨਸ਼ਨ ਸੈਂਟਰ ‘ਚ ਇਕੱਠੇ ਹੋਣਗੇ ਪਰ ਉਹ ਸਮਾਜਿਕ ਦੂਰੀ ਦੇ ਪਾਲਣ ਦੇ ਨਾਲ-ਨਾਲ ਚਿਹਰੇ ‘ਤੇ ਮਾਸਕ ਵੀ ਲਗਾ ਕੇ ਰੱਖਣਗੇ। ਇਸ ਦੇ ਉਲਟ ਡੈਮੋਕਰੈਟਸ ਨੇ ਜੋਅ ਬਾਇਡਨ ਨੂੰ ਰਾਸ਼ਟਰਪਤੀ ਚੋਣ ਲੜਨ ਦੀ ਪ੍ਰਵਾਨਗੀ ਦੇਣ ਸਮੇਂ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰੀ ਲਵਾਈ ਸੀ ਅਤੇ ਵੱਡੇ ਇਕੱਠ ਕਰਨ ਤੋਂ ਗੁਰੇਜ਼ ਕੀਤਾ ਸੀ। ਟਰੰਪ ਲਈ ਇਹ ਕਨਵੈਨਸ਼ਨ ਅਹਿਮ ਹੈ ਕਿਉਂਕਿ ਸ਼ੁਰੂਆਤੀ ਰੁਝਾਨਾਂ ‘ਚ ਉਹ ਅਜੇ ਆਪਣੇ ਵਿਰੋਧੀ ਬਾਇਡਨ ਤੋਂ ਪਿੱਛੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਾਥੀਆਂ ਦਾ ਮੰਨਣਾ ਹੈ ਕਿ ਕਨਵੈਨਸ਼ਨ ਨਾਲ ਟਰੰਪ ਪ੍ਰਤੀ ਵੋਟਰਾਂ ‘ਚ ਮਾਹੌਲ ਬਣ ਜਾਵੇਗਾ।


Share