ਰਿਚਮੰਡ ’ਚ ਤਾਇਨਾਤ ਪੰਜਾਬੀ ਮੂਲ ਦੀ ਪੁਲਿਸ ਅਫ਼ਸਰ ਵੱਲੋਂ ਖ਼ੁਦਕੁਸ਼ੀ

108
Share

ਵੈਨਕੂਵਰ, 25 ਫਰਵਰੀ (ਪੰਜਾਬ ਮੇਲ)-ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਦੀ ਰਿਚਮੰਡ ’ਚ ਤਾਇਨਾਤ ਪੰਜਾਬੀ ਮੂਲ ਦੀ ਅਫ਼ਸਰ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਰਿਚਮੰਡ ਪੁਲਿਸ ਨੇ ਇਸ ਘਟਨਾ ’ਤੇ ਚੁੱਪ ਧਾਰੀ ਹੋਈ ਹੈ। ਜਾਣਕਾਰੀ ਅਨੁਸਾਰ ਆਰ.ਸੀ.ਐੱਮ.ਪੀ. ਦੇ ਰਿਚਮੰਡ ਦਸਤੇ ਵਿਚ ਤਾਇਨਾਤ ਪੰਜਾਬਣ ਮੁਟਿਆਰ ਜੈਸਮੀਨ ਥਿਆੜਾ (24) ਨੇ ਡਿਊਟੀ ਦੌਰਾਨ ਰਿਚਮੰਡ ਵਿਚ ਹੀ ਓਕ ਸਟਰੀਟ ਬਿ੍ਰਜ ਨੇੜੇ ਆਪਣੇ ਸਰਵਿਸ ਰਿਵਾਲਵਰ ਨਾਲ ਆਪਣੇ ਸਿਰ ’ਚ ਗੋਲੀ ਮਾਰ ਲਈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪਹੁੰਚਣ ਤਕ ਉਹ ਦਮ ਤੋੜ ਚੁੱਕੀ ਸੀ। ਉਧਰ, ਰਿਚਮੰਡ ਪੁਲਿਸ ਨੇ ਇਸ ਘਟਨਾ ’ਤੇ ਚੁੱਪੀ ਧਾਰੀ ਹੋਈ ਹੈ। ਮਿ੍ਰਤਕਾ ਦੇ ਜਾਣਕਾਰਾਂ ਅਨੁਸਾਰ ਉਹ ਹਰ ਵੇਲੇ ਖੁਸ਼ ਰਹਿੰਦੀ ਸੀ ਅਤੇ ਉਸ ਨੇ ਕਿਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਇਹ ਕਦਮ ਉਠਾਇਆ ਹੋ ਸਕਦਾ ਹੈ

Share