PUNJABMAILUSA.COM

ਰਾਹੁਲ ਤੇ ਬਮਰਾਹ ਦੇ ਪ੍ਰਦਰਸ਼ਨ ਨਾਲ ਭਾਰਤ ਨੇ ਜ਼ਿੰਬਾਬਵੇ ਨੂੰ 9 ਵਿਕਟਾਂ ਨਾਲ ਹਰਾਇਆ

ਰਾਹੁਲ ਤੇ ਬਮਰਾਹ ਦੇ ਪ੍ਰਦਰਸ਼ਨ ਨਾਲ ਭਾਰਤ ਨੇ ਜ਼ਿੰਬਾਬਵੇ ਨੂੰ 9 ਵਿਕਟਾਂ ਨਾਲ ਹਰਾਇਆ

ਰਾਹੁਲ ਤੇ ਬਮਰਾਹ ਦੇ ਪ੍ਰਦਰਸ਼ਨ ਨਾਲ ਭਾਰਤ ਨੇ ਜ਼ਿੰਬਾਬਵੇ ਨੂੰ 9 ਵਿਕਟਾਂ ਨਾਲ ਹਰਾਇਆ
June 11
21:05 2016

AP6_11_2016_000177A
ਹਰਾਰੇ, 11 ਜੂਨ (ਪੰਜਾਬ ਮੇਲ)- ਜਸਪ੍ਰੀਤ ਬਮਰਾਹ ਦੀ ਘਾਤਕ ਗੇਂਦਬਾਜ਼ੀ ਤੇ ਮਗਰੋਂ ਸਲਾਮੀ ਬੱਲੇਬਾਜ਼ ਕੇ.ਐਲ. ਰਾਹੁਲ ਦੇ ਨਾਬਾਦ ਸੈਂਕੜੇ ਦੀ ਬਦੌਲਤ ਭਾਰਤ ਦੀ ਨੌਜਵਾਨ ਟੀਮ ਨੇ ਜ਼ਿੰਬਾਬਵੇ ਨੂੰ ਪਹਿਲੇ ਇਕ ਰੋਜ਼ਾ ਮੁਕਾਬਲੇ ਵਿੱਚ 9 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਮੇਜ਼ਬਾਨ ਟੀਮ ਵੱਲੋਂ ਜਿੱਤ ਲਈ ਦਿੱਤੇ 169 ਦੌੜਾਂ ਦੇ ਟੀਚੇ ਨੂੰ ਭਾਰਤ ਨੇ 42.3 ਓਵਰਾਂ ਵਿੱਚ ਇਕ ਵਿਕਟ ਦੇ ਨੁਕਸਾਨ ਨਾਲ 173 ਦੌੜਾਂ ਬਣਾ ਕੇ ਪੂਰਾ ਕਰ ਲਿਆ। ਰਾਹੁਲ ਦੇ ਨਾਬਾਦ ਸੈਂਕੜੇ ਤੋਂ ਇਲਾਵਾ ਅੰਬਾਤੀ ਰਾਇਡੂ ਨੇ ਵੀ ਨਾਬਾਦ 62 ਦੌੜਾਂ ਬਣਾਈਆਂ। ਕਰੁਣ ਨਾਇਰ ਨੇ 7 ਦੌੜਾਂ ਦਾ ਯੋਗਦਾਨ ਪਾਇਆ। ਰਾਹੁਲ ਨੇ ਸੈਂਕੜੇ ਵਾਲੀ ਪਾਰੀ ਦੌਰਾਨ ਸੱਤ ਚੌਕੇ ਤੇ ਇਕ ਛੱਕਾ ਲਾਇਆ। ਉਹ ਪਲੇਠੇ ਇਕ ਰੋਜ਼ਾ ਕੌਮਾਂਤਰੀ ਮੁਕਾਬਲੇ ਵਿੱਚ ਸੈਂਕੜਾ ਜੜਨ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਜ਼ਿੰਬਾਬਵੇ ਲਈ ਇਕੋ ਇਕ ਵਿਕਟ ਤੇਂਦਾਈ ਚਤਾਰਾ ਨੇ ਲਈ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਦਾ ਫ਼ੈਸਲਾ ਕਰਦਿਆਂ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਜਸਪ੍ਰੀਤ ਬਮਰਾਹ ਦੀ ਅਗਵਾਈ ਵਿੱਚ ਜ਼ਿੰਬਾਬਵੇ ਦੌਰੇ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਮੇਜ਼ਬਾਨ ਟੀਮ ਨੂੰ 168 ਦੌੜਾਂ ’ਤੇ ਆਊਟ ਕਰ ਦਿੱਤਾ। ਯਾਰਕਰ ਮੈਨ ਵਜੋਂ ਮਕਬੂਲ ਬਮਰਾਹ ਨੇ ਆਪਣੇ ਦੂਜੇ ਇਕ ਰੋਜ਼ਾ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 9.5 ਓਵਰਾਂ ਵਿੱਚ 28 ਦੌੜਾਂ ਬਦਲੇ ਚਾਰ ਵਿਕਟਾਂ ਲਈਆਂ।
ਹੋਰਨਾਂ ਗੇਂਦਬਾਜ਼ਾਂ ਵਿੱਚ ਧਵਲ ਕੁਲਕਰਨੀ ਤੇ ਬਰਿੰਦਰ ਸਰਾਂ ਦੇ ਹਿੱਸੇ ਦੋ ਦੋ ਜਦਕਿ ਅਕਸ਼ਰ ਪਟੇਲ ਤੇ ਆਪਣਾ ਪਲੇਠਾ ਕੌਮਾਂਤਰੀ ਮੈਚ ਖੇਡ ਰਹੇ ਯੁਜ਼ਵੇਂਦਰ ਚਹਿਲ ਨੂੰ ਇਕ ਇਕ ਵਿਕਟ ਮਿਲੀ। ਚਹਿਲ ਤੋਂ ਇਲਾਵਾ ਕਰੁਣ ਨਾਇਰ ਤੇ ਲੋਕੇਸ਼ ਰਾਹੁਲ ਦਾ ਵੀ ਇਹ ਪਹਿਲਾ ਇਕ ਰੋਜ਼ਾ ਮੁਕਾਬਲਾ ਹੈ। ਭਾਰਤੀ ਗੇਂਦਬਾਜ਼ਾਂ ਨੇ 77 ਦੌੜਾਂ ’ਤੇ ਮੇਜ਼ਬਾਨ ਟੀਮ ਦੇ ਅੱਧੇ ਖਿਡਾਰੀਆਂ ਨੂੰ ਪੈਵੇਲੀਅਨ ਭੇਜ ਕੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਪਹਿਲਾਂ ਫੀਲਡਿੰਗ ਕਰਨ ਦੇ ਫ਼ੈਸਲੇ ਨੂੰ ਸਹੀ ਸਾਬਤ ਕੀਤਾ।
ਐਲਟਨ ਚਿਗੁੰਬੁਰਾ ਨੇ 65 ਗੇਂਦਾਂ ਵਿੱਚ ਇਕ ਚੌਕੇ ਦੀ ਮਦਦ ਨਾਲ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਸਿਕੰਦਰ ਰਜ਼ਾ ਨੇ 23, ਕ੍ਰੇਗ ਇਰਵਿਨ 21, ਰਿਚਮੰਡ ਮੁਤੁੰਬਾਨੀ 15, ਹੈਮਿਲਟਨ ਮਸਕਾਦਜ਼ਾ 14 ਅਤੇ ਚਾਮੂ ਚਿਭਾਬਾ ਨੇ 13 ਦੌੜਾਂ ਦਾ ਯੋਗਦਾਨ ਪਾਇਆ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article
    ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

Read Full Article
    ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

Read Full Article
    ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

Read Full Article
    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article