PUNJABMAILUSA.COM

ਰਾਹੁਲ ਗਾਂਧੀ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ‘ਚ ਮੋਦੀ ‘ਤੇ ਲਾਇਆ ਝੂਠ ਬੋਲਣ ਦਾ ਦੋਸ਼

ਰਾਹੁਲ ਗਾਂਧੀ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ‘ਚ ਮੋਦੀ ‘ਤੇ ਲਾਇਆ ਝੂਠ ਬੋਲਣ ਦਾ ਦੋਸ਼

ਰਾਹੁਲ ਗਾਂਧੀ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ‘ਚ ਮੋਦੀ ‘ਤੇ ਲਾਇਆ ਝੂਠ ਬੋਲਣ ਦਾ ਦੋਸ਼
August 31
14:28 2018

ਨਵੀਂ ਦਿੱਲੀ, 31 ਅਗਸਤ (ਪੰਜਾਬ ਮੇਲ)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਝੂਠ ਬੋਲਣ ਦਾ ਦੋਸ਼ ਲਗਾਉਂਦੇ ਹੋਏ ਸਿੱਧਾ ਹਮਲਾ ਕੀਤਾ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਸਵਾਲਾਂ ਦੇ ਜਵਾਬ ਵਿਚ ਸੰਯੁਕਤ ਸੰਸਦੀ ਕਮੇਟੀ ਤੋਂ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਦੁਹਰਾਉਂਦੇ ਹੋਏ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਅਤੇ ਅਨਿਲ ਅੰਬਾਨੀ ਵਿਚਾਲੇ ਹੋਏ ਸੌਦੇ ਦੇ ਬਾਰੇ ਪੂਰਾ ਦੇਸ਼ ਜਾਣਨਾ ਚਾਹੁੰਦਾ ਹੈ। ਉਨ੍ਹਾਂ ਨੋਟਬੰਦੀ ਨੂੰ ਵੀ ਇਕ ਵੱਡਾ ਘੁਟਾਲਾ ਦੱਸਿਆ ਅਤੇ ਕਿਹਾ ਕਿ ਕੁਝ ਲੋਕਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਹੀ ਇਹ ਫ਼ੈਸਲਾ ਲਿਆ ਗਿਆ ਸੀ।
ਰਾਫੇਲ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ‘ਤੇ ਹਮਲਾ ਬੋਲਣ ਲਈ ਰਾਹੁਲ ਗਾਂਧੀ ਨੇ ਫਰਾਂਸ ਅਤੇ ਭਾਰਤ ਵੱਲੋਂ ਜਾਰੀ ਸੰਯੁਕਤ ਬਿਆਨ ਦਾ ਸਹਾਰਾ ਲਿਆ। ਉਨ੍ਹਾਂ ਮੁਤਾਬਕ, ਇਸ ਬਿਆਨ ‘ਚ ਸਾਫ਼ ਕਿਹਾ ਗਿਆ ਹੈ ਕਿ ਮੋਦੀ ਦੇ ਫਰਾਂਸ ਦੇ ਦੌਰੇ ਦੇ ਸਮੇਂ 36 ਰਾਫੇਲ ਜੰਗੀ ਜਹਾਜ਼ ਖ਼ਰੀਦ ਲਈ ਜਿਹੜਾ ਕਰਾਰ ਹੋਇਆ ਸੀ, ਉਸ ਵਿਚ ਉਂਜ ਹੀ ਜਹਾਜ਼ ਦੇਣ ਦੀ ਗੱਲ ਕਹੀ ਗਈ ਸੀ ਜਿਵੇਂ ਯੂ.ਪੀ.ਏ. ਸਰਕਾਰ ਦੌਰਾਨ ਤੈਅ ਹੋਈ ਸੀ। ਕਾਂਗਰਸ ਪ੍ਰਧਾਨ ਨੇ ਸਵਾਲ ਉਠਾਇਆ ਕਿ ਜਦੋਂ ਜਹਾਜ਼ ਉਹੀ ਹੈ ਤਾਂ ਉਨ੍ਹਾਂ ਦੀ ਕੀਮਤ 520 ਕਰੋੜ ਰੁਪਏ ਤੋਂ 1600 ਕਰੋੜ ਰੁਪਏ ਕਿਵੇਂ ਹੋ ਗਈ।
ਅਨਿਲ ਅੰਬਾਨੀ ਵੱਲੋਂ ਕਾਂਗਰਸ ਖ਼ਿਲਾਫ਼ ਦਾਇਰ 5000 ਕਰੋੜ ਰੁਪਏ ਦੇ ਮਾਣਹਾਨੀ ਦੇ ਮੁਕੱਦਮੇ ਨੂੰ ਚੁਣੌਤੀ ਦੇ ਰੂਪ ‘ਚ ਸਵੀਕਾਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਹੋਰ ਜਿੰਨੇ ਵੀ ਮੁਕੱਦਮੇ ਦਾਖ਼ਲ ਕਰਨੇ ਹੋਣ, ਕਰੋ ਪਰ ਇਸ ਨਾਲ ਸੱਚਾਈ ਬਦਲ ਨਹੀਂ ਜਾਵੇਗੀ। ਸੱਚਾਈ ਇਹ ਹੈ ਕਿ ਅਨਿਲ ਅੰਬਾਨੀ ਨੇ ਜਹਾਜ਼ ਕਦੇ ਨਹੀਂ ਬਣਾਇਆ। ਉਨ੍ਹਾਂ ਉੱਪਰ 45 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਸੌਦੇ ਦੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨਵੀਂ ਕੰਪਨੀ ਬਣਾਈ ਸੀ ਜਦਕਿ ਦੂਜੇ ਪਾਸੇ ਐੱਚ.ਏ.ਐੱਲ. ਕੰਪਨੀ ਲੰਬੇ ਸਮੇਂ ਤੋਂ ਜਹਾਜ਼ ਬਣਾ ਰਹੀ ਹੈ ਅਤੇ ਉਸ ‘ਤੇ ਕੋਈ ਕਰਜ਼ ਵੀ ਨਹੀਂ ਹੈ। ਕਾਂਗਰਸ ਪ੍ਰਧਾਨ ਨੇ ਨੋਟਬੰਦੀ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ‘ਤੇ ਹਮਲਾ ਬੋਲਦੇ ਹੋਏ ਦੋਸ਼ ਲਗਾਇਆ ਕਿ ਇਸ ਦਾ ਅਸਲੀ ਉਦੇਸ਼ ਸਿਰਫ਼ 15-20 ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣਾ ਸੀ ਅਤੇ ਇਹ ਇਕ ਵੱਡੇ ਘੁਟਾਲੇ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੌਰਾਨ ਕਿਸਾਨਾਂ, ਛੋਟੇ ਤੇ ਦਰਮਿਆਨੇ ਵਪਾਰੀਆਂ ਦੀ ਜੇਬ ਤੋਂ ਪੈਸਾ ਕੱਢ ਕੇ ਪ੍ਰਧਾਨ ਮੰਤਰੀ ਨੇ ਆਪਣੇ ਕਰੀਬੀ 15-20 ਸਨਅਤਕਾਰਾਂ ਦੀ ਜੇਬ ਵਿਚ ਉਸ ਨੂੰ ਪਹੁੰਚਾਉਣ ਦਾ ਕੰਮ ਕੀਤਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

Read Full Article
    ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

Read Full Article
    ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

Read Full Article
    ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

Read Full Article
    ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

Read Full Article
    ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

Read Full Article
    ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

Read Full Article
    14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

Read Full Article
    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article