ਰਾਹੁਲ ਗਾਂਧੀ ਨੇ ਆਮਦਨ ਕਰ ਵਿਭਾਗ ਦੇ ਛਾਪਿਆਂ ਲਈ ਮੋਦੀ ਸਰਕਾਰ ’ਤੇ ਸੇਧਿਆ ਨਿਸ਼ਾਨਾ

79
Share

ਕਿਹਾ: ਕਿਸਾਨ ਹਮਾਇਤੀਆਂ ਖ਼ਿਲਾਫ਼ ਛਾਪੇ ਮਰਵਾ ਰਹੀ ਹੈ ਮੋਦੀ ਸਰਕਾਰ
ਨਵੀਂ ਦਿੱਲੀ, 4 ਮਾਰਚ (ਪੰਜਾਬ ਮੇਲ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਫਿਲਮਸਾਜ਼ ਅਨੁਰਾਗ ਕਸ਼ਯਪ, ਅਦਾਕਾਰਾ ਤਾਪਸੀ ਪੰਨੂ ਅਤੇ ਕੁਝ ਹੋਰਾਂ ਦੇ ਘਰਾਂ ਅਤੇ ਦਫ਼ਤਰਾਂ ’ਤੇ ਆਮਦਨ ਕਰ ਵਿਭਾਗ ਦੇ ਛਾਪਿਆਂ ਲਈ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਤਿੰਨ ਹਿੰਦੀ ਅਖਾਣਾਂ ਦੀ ਵਰਤੋਂ ਕਰਦਿਆਂ ਸਰਕਾਰ ਨੂੰ ਘੇਰਿਆ ਅਤੇ ਦੋਸ਼ ਲਾਇਆ ਕਿ ਉਹ ਕਿਸਾਨ ਹਮਾਇਤੀਆਂ ਖ਼ਿਲਾਫ਼ ਛਾਪੇ ਮਰਵਾ ਰਹੀ ਹੈ। ਉਨ੍ਹਾਂ ਹੈਸ਼ਟੈਗ ‘ਮੋਦੀਰੇਡਸਪ੍ਰੋਫਾਰਮਰਜ਼’ ਰਾਹੀਂ ਟਵੀਟ ਕਰਦਿਆਂ ਤਿੰਨ ਅਖਾਣਾਂ ‘ਉਂਗਲੀਓਂ ਪੇ ਨਚਾਨਾ’, ‘ਭੀਗੀ ਬਿੱਲੀ ਬਨਨਾ’ ਅਤੇ ‘ਖਿਸਿਆਨੀ ਬਿੱਲੀ ਖੰਭਾ ਨੋਚੇ’ ਦੀ ਵਰਤੋਂ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ, ‘‘ਉਂਗਲੀਓਂ ਪੇ ਨਚਾਨਾ-ਕੇਂਦਰ ਸਰਕਾਰ ਆਮਦਨ ਕਰ ਵਿਭਾਗ, ਈਡੀ ਅਤੇ ਸੀ.ਬੀ.ਆਈ. ਨਾਲ ਇੰਜ ਕਰਦੀ ਹੈ। ਭੀਗੀ ਬਿੱਲੀ ਬਣਨਾ-ਕੇਂਦਰ ਸਰਕਾਰ ਸਾਹਮਣੇ ਮਿੱਤਰ ਮੀਡੀਆ। ਖਿਸਿਆਨੀ ਬਿੱਲੀ ਖੰਭਾ ਨੋਚੇ-ਜਿਵੇਂ ਕੇਂਦਰ ਸਰਕਾਰ ਕਿਸਾਨ ਹਮਾਇਤੀਆਂ ’ਤੇ ਰੇਡ ਕਰਵਾਉਂਦੀ ਹੈ।’’

Share