PUNJABMAILUSA.COM

ਰਾਸ਼ਟਰਪਤੀ ਚੋਣ ਵਿੱਚ 99% ਮਤਦਾਨ

ਰਾਸ਼ਟਰਪਤੀ ਚੋਣ ਵਿੱਚ 99% ਮਤਦਾਨ

ਰਾਸ਼ਟਰਪਤੀ ਚੋਣ ਵਿੱਚ 99% ਮਤਦਾਨ
July 17
21:21 2017

ਨਵੀਂ ਦਿੱਲੀ, 17 ਜੁਲਾਈ (ਪੰਜਾਬ ਮੇਲ)– ਭਾਰਤ ਦੇ 14ਵੇਂ ਰਾਸ਼ਟਰਪਤੀ ਦੀ ਚੋਣ ਲਈ ਅੱਜ ਤਕਰੀਬਨ 99 ਫ਼ੀਸਦ ਵੋਟਾਂ ਪਈਆਂ। ਵੋੋਟਾਂ ਦੀ ਗਿਣਤੀ 20 ਜੁਲਾਈ ਨੂੰ ਹੋਵੇਗੀ। ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਅਸਾਮ, ਗੁਜਰਾਤ, ਬਿਹਾਰ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਨਾਗਾਲੈਂਡ, ਉੱਤਰਾਖੰਡ ਅਤੇ ਪੁਡੂਚੇਰੀ ਵਿੱਚ 100 ਫ਼ੀਸਦ ਵੋਟਾਂ ਪਈਆਂ ਹਨ।
ਲੋਕ ਸਭਾ ਦੇ ਸਕੱਤਰ ਜਨਰਲ ਅਨੂਪ ਮਿਸ਼ਰਾ, ਜੋ ਇਸ ਚੋਣ ਲਈ ਰਿਟਰਨਿੰਗ ਅਫ਼ਸਰ ਵੀ ਸਨ, ਨੇ ਦੱਸਿਆ ਕਿ ਸੰਸਦ ਭਵਨ ਵਿੱਚ ਵੋਟ ਫ਼ੀਸਦ 99 ਫ਼ੀਸਦ ਰਹੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਐਮਪੀ ਛੇਦੀ ਪਾਸਵਾਨ ਕੋਲ ਵੋਟ ਦਾ ਅਧਿਕਾਰ ਨਹੀਂ ਹੈ। ਦਿੱਲੀ ਵਿੱਚ 717 ਸੰਸਦ ਮੈਂਬਰਾਂ ਨੇ ਵੋਟ ਪਾਉਣੀ ਸੀ ਪਰ ਕੇਵਲ 714 ਮੈਂਬਰਾਂ ਨੇ ਹੀ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਤ੍ਰਿਣਮੂਲ ਕਾਂਗਰਸ ਦੇ ਤਪਸ ਪਾਲ, ਬੀਜੇਡੀ ਦੇ ਰਾਮ ਚੰਦਰ ਹੰਸਦਕ ਅਤੇ ਪੀਐਮਕੇ ਦੇ ਅੰਬੂਮਨੀ ਰਾਮਾਦੌਸ ਨੇ ਵੋਟ ਨਹੀਂ ਪਾਈ। ਜਦੋਂ ਕਿ 54 ਸੰਸਦ ਮੈਂਬਰਾਂ ਨੇ ਸੂਬਾਈ ਰਾਜਧਾਨੀਆਂ ਵਿੱਚ ਵੋਟ ਪਾਉਣ ਲਈ ਆਗਿਆ ਲਈ ਹੋਈ ਸੀ, ਜਿਨ੍ਹਾਂ ਵਿੱਚ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ, ਉਨ੍ਹਾਂ ਦੇ ਯੂਪੀ ਦੇ ਹਮਰੁਤਬਾ ਯੋਗੀ ਅਦਿੱਤਿਆਨਾਥ, ਉਨ੍ਹਾਂ ਦੇ ਡਿਪਟੀ ਕੇਸ਼ਵ ਪ੍ਰਸਾਦ ਮੌਰੀਆ ਅਤੇ ਕੇਂਦਰੀ ਮੰਤਰੀ ਉਮਾ ਭਾਰਤੀ ਸ਼ਾਮਲ ਸਨ। ਭਾਜਪਾ ਮੁਖੀ ਅਮਿਤ ਸ਼ਾਹ, ਜੋ ਗੁਜਰਾਤ ਤੋਂ ਵਿਧਾਇਕ ਹਨ, ਨੇ ਵੀ ਦਿੱਲੀ ਵਿੱਚ ਵੋਟ ਪਾਉਣ ਦੀ ਆਗਿਆ ਲਈ ਸੀ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੋਲਕਾਤਾ ਵਿੱਚ ਵੋਟਾਂ ਪਾਈਆਂ। ਸ੍ਰੀ ਮਿਸ਼ਰਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਵੋਟ ਪਾਈ।
ਵੋਟਾਂ ਦੀ ਗਿਣਤੀ 20 ਨੂੰ
ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਸੰਸਦ ਭਵਨ ਦਾ ਬੈਲੇਟ ਬਕਸਾ ਪਹਿਲਾਂ ਖੋਲ੍ਹਿਆ ਜਾਵੇਗਾ ਅਤੇ ਬਾਅਦ ਵਿੱਚ ਵਰਣਮਾਲਾ ਕ੍ਰਮ ਅਨੁਸਾਰ ਸੂਬਿਆਂ ਦੀਆਂ ਵੋਟਾਂ ਗਿਣੀਆਂ ਜਾਣਗੀਆਂ। ਅੱਠ ਗੇੜਾਂ ਵਿੱਚ ਚਾਰ ਵੱਖ ਵੱਖ ਮੇਜ਼ਾਂ ਉਤੇ ਵੋਟਾਂ ਦੀ ਗਿਣਤੀ ਹੋਵੇਗੀ। ਇਸ ਚੋਣ ਲਈ ਕੁੱਲ 32 ਪੋਲਿੰਗ ਸਟੇਸ਼ਨ ਬਣਾਏ ਗਏ ਸਨ।

About Author

Punjab Mail USA

Punjab Mail USA

Related Articles

ads

    ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

Read Full Article
    ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ-ਜਾਫ਼ਰੀ ਨੇ ਕਿਹਾ; ਅਗਵਾ ਭਾਰਤੀਆਂ ਸਬੰਧੀ ਕੋਈ ਠੋਸ ਸਬੂਤ ਨਹੀਂ

ਇਰਾਕ ਦੇ ਵਿਦੇਸ਼ ਮੰਤਰੀ ਇਬਰਾਹਿਮ ਅਲ-ਜਾਫ਼ਰੀ ਨੇ ਕਿਹਾ; ਅਗਵਾ ਭਾਰਤੀਆਂ ਸਬੰਧੀ ਕੋਈ ਠੋਸ ਸਬੂਤ ਨਹੀਂ

Read Full Article
    ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਵੜੇ ਨੌਂ ਜਣਿਆਂ ਦੀ ਮੌਤ

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਵੜੇ ਨੌਂ ਜਣਿਆਂ ਦੀ ਮੌਤ

Read Full Article
    ਨਿਠਾਰੀ ਕਾਂਡ – ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ

ਨਿਠਾਰੀ ਕਾਂਡ – ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ

Read Full Article
    ਇਰਾਕ ਵਲੋਂ ਅਮਰੀਕੀ ਕੈਦੀਆਂ  ਨੂੰ ਰਿਹਾਅ ਕਰਨ ਦੀ ਮੰਗ ਖਾਰਜ

ਇਰਾਕ ਵਲੋਂ ਅਮਰੀਕੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਖਾਰਜ

Read Full Article
    ਫਰਜ਼ੀ ਢੰਗ ਨਾਲ ਗਰੀਨ ਕਾਰਡ ਹਾਸਲ ਕਰਾਉਣ ਲਈ ਭਾਰਤੀ ਦਾ ਪਾਕਿਸਤਾਨੀ ਨਾਲ ਕਰਵਾਇਆ ਵਿਆਹ

ਫਰਜ਼ੀ ਢੰਗ ਨਾਲ ਗਰੀਨ ਕਾਰਡ ਹਾਸਲ ਕਰਾਉਣ ਲਈ ਭਾਰਤੀ ਦਾ ਪਾਕਿਸਤਾਨੀ ਨਾਲ ਕਰਵਾਇਆ ਵਿਆਹ

Read Full Article
    ਇਰਾਨ ਤੇ ਉੱਤਰੀ ਕੋਰੀਆ ਖ਼ਿਲਾਫ਼ ਨਵੀਆਂ ਪਾਬੰਦੀਆਂ ਦੀ ਤਿਆਰੀ ਕਰ ਰਿਹਾ ਅਮਰੀਕੀ

ਇਰਾਨ ਤੇ ਉੱਤਰੀ ਕੋਰੀਆ ਖ਼ਿਲਾਫ਼ ਨਵੀਆਂ ਪਾਬੰਦੀਆਂ ਦੀ ਤਿਆਰੀ ਕਰ ਰਿਹਾ ਅਮਰੀਕੀ

Read Full Article
    ਲਾਹੌਰ ਵਿੱਚ ਬੰਬ ਧਮਾਕਾ; 26 ਮੌਤਾਂ 58 ਤੋਂ ਵੱਧ ਫੱਟੜ

ਲਾਹੌਰ ਵਿੱਚ ਬੰਬ ਧਮਾਕਾ; 26 ਮੌਤਾਂ 58 ਤੋਂ ਵੱਧ ਫੱਟੜ

Read Full Article
    ਭਾਰਤੀ ਮਹਿਲਾ ਕ੍ਰਿਕਟ ਦਾ ਭਵਿੱਖ ਚਿੱਟੇ ਦਿਨ ਵਾਂਗ ਉਜਵਲ : ਮਿਤਾਲੀ

ਭਾਰਤੀ ਮਹਿਲਾ ਕ੍ਰਿਕਟ ਦਾ ਭਵਿੱਖ ਚਿੱਟੇ ਦਿਨ ਵਾਂਗ ਉਜਵਲ : ਮਿਤਾਲੀ

Read Full Article
    ਮੈਕਸਿਕੋ ‘ਚ ਅਲੱਗ-ਅਲੱਗ ਘਟਨਾਵਾਂ ਵਿਚ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਮੈਕਸਿਕੋ ‘ਚ ਅਲੱਗ-ਅਲੱਗ ਘਟਨਾਵਾਂ ਵਿਚ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article

Latest Posts

    ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦਾ ਦੇਹਾਂਤ

Read Full Article