PUNJABMAILUSA.COM

ਰਾਸ਼ਟਰਪਤੀ ਚੋਣ: ਰਾਮ ਨਾਥ ਕੋਵਿੰਦ ਹੋਣਗੇ ਐਨਡੀਏ ਉਮੀਦਵਾਰ

ਰਾਸ਼ਟਰਪਤੀ ਚੋਣ: ਰਾਮ ਨਾਥ ਕੋਵਿੰਦ ਹੋਣਗੇ ਐਨਡੀਏ ਉਮੀਦਵਾਰ

ਰਾਸ਼ਟਰਪਤੀ ਚੋਣ: ਰਾਮ ਨਾਥ ਕੋਵਿੰਦ ਹੋਣਗੇ ਐਨਡੀਏ ਉਮੀਦਵਾਰ
June 19
21:29 2017


ਭਾਜਪਾ ਨੇ ਦਲਿਤ ਆਗੂ ਨੂੰ ਉਮੀਦਵਾਰ ਬਣਾ ਕੇ ਚੱਲੀ ਚਾਲ
ਫ਼ੈਸਲਾ ਇਕਪਾਸੜ: ਕਾਂਗਰਸ
ਦਲਿਤ ਉਮੀਦਵਾਰ ਦਾ ਅਸੀਂ ਵਿਰੋਧ ਨਹੀਂ ਕਰਾਂਗੇ: ਮਾਇਆਵਤੀ

ਨਵੀਂ ਦਿੱਲੀ, 19 ਜੂਨ (ਪੰਜਾਬ ਮੇਲ)– ਭਾਜਪਾ ਨੇ ਅੱਜ ਸਾਰਿਆਂ ਨੂੰ ਹੈਰਾਨ ਕਰਦਿਆਂ ਉਤਰ ਪ੍ਰਦੇਸ਼ ਦੇ ਦਲਿਤ ਆਗੂ ਰਾਮ ਨਾਥ ਕੋਵਿੰਦ ਨੂੰ ਰਾਸ਼ਟਰਪਤੀ ਚੋਣ ਲਈ ਐਨਡੀਏ ਦਾ ਉਮੀਦਵਾਰ ਐਲਾਨ ਦਿੱਤਾ, ਜੋ ਇਸ ਵਕਤ ਬਿਹਾਰ ਦੇ ਰਾਜਪਾਲ ਹਨ। ਪਾਰਟੀ ਦੇ ਸੰਸਦੀ ਬੋਰਡ ਦੀ ਅਚਾਨਕ ਸੱਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਅਮਿਤ ਸ਼ਾਹ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘‘ਰਾਮ ਨਾਥ ਕੋਵਿੰਦ ਨੇ ਹਮੇਸ਼ਾ ਦਲਿਤਾਂ ਤੇ ਦੂਜੇ ਪਛੜੇ ਵਰਗਾਂ ਦੀ ਭਲਾਈ ਲਈ ਕੰਮ ਕੀਤਾ ਹੈ।’’ ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਸ੍ਰੀ ਕੋਵਿੰਦ ਨੂੰ ਸਾਰੀਆਂ ਵਿਰੋਧੀ ਪਾਰਟੀਆਂ ਦੀ ਹਮਾਇਤ ਵੀ ਹਾਸਲ ਹੋਵੇਗੀ। ਉਂਜ ਕਾਂਗਰਸ ਨੇ ਸਰਬਸੰਮਤੀ ਦੀਆਂ ਕੋਸ਼ਿਸ਼ਾਂ ਉਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਭਾਜਪਾ ’ਤੇ ‘ਇਕਪਾਸੜ ਕਾਰਵਾਈ’ ਦਾ ਦੋਸ਼ ਲਾਇਆ ਹੈ ਤੇ ਵਿਰੋਧੀ ਧਿਰ ਵੱਲੋਂ ਉਮੀਦਵਾਰ ਉਤਾਰੇ ਜਾਣ ਦਾ ਸੰਕੇਤ ਦਿੱਤਾ ਹੈ।
ਭਾਜਪਾ ਦੀ ਇਸ ਤੁਰਪ ਚਾਲ ਤੋਂ ਬਾਅਦ ਲੜੀਵਾਰ ਟਵੀਟਾਂ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘‘ਮੈਨੂੰ ਯਕੀਨ ਹੈ ਕਿ ਸ੍ਰੀ ਕੋਵਿੰਦ ਇਕ ਲਾਸਾਨੀ ਰਾਸ਼ਟਰਪਤੀ ਸਾਬਤ ਹੋਣਗੇ ਤੇ ਉਹ ਗ਼ਰੀਬਾਂ, ਦਲਿਤਾਂ ਤੇ ਪਛੜਿਆਂ ਦੀ ਮਜ਼ਬੂਤ ਆਵਾਜ਼ ਬਣੇ ਰਹਿਣਗੇ।’’ ਉਨ੍ਹਾਂ ਨਾਲ ਹੀ ਕਿਹਾ, ‘‘ਸ੍ਰੀ ਕੋਵਿੰਦ ਇਕ ਕਿਸਾਨ ਦੇ ਪੁੱਤਰ ਤੇ ਨਿਮਾਣੇ ਪਿਛੋਕੜ ਨਾਲ ਸਬੰਧਤ ਹਨ।’’ ਸ੍ਰੀ ਕੋਵਿੰਦ (71) ਵੱਲੋਂ 23 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਰਵਾਨਾ ਹੋਣ ਤੋਂ ਪਹਿਲਾਂ ਨਾਮਜ਼ਦਗੀ ਭਰੇ ਜਾਣ ਦੇ ਆਸਾਰ ਹਨ। ਸ੍ਰੀ ਸ਼ਾਹ ਨੇ ਕਿਹਾ ਕਿ ਐਨਡੀਏ ਵੱਲੋਂ ਰਾਸ਼ਟਰਪਤੀ ਉਮੀਦਵਾਰ ਵਜੋਂ ਅਨੇਕਾਂ ਨਾਵਾਂ ਨੂੰ ਵਿਚਾਰਿਆ ਗਿਆ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਹੋਰਨਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਟੀਆਰਐਸ, ਵਾਈਐਸਆਰ ਕਾਂਗਰਸ, ਅੰਨਾ ਡੀਐਮਕੇ ਦੇ ਦੋਵੇਂ ਧੜਿਆਂ ਨੇ ਸ੍ਰੀ ਕੋਵਿੰਦ ਨੂੰ ਹਮਾਇਤ ਦਾ ਐਲਾਨ ਕਰ ਦਿੱਤਾ ਹੈ। ਐਨਡੀਏ ਦੇ ਕਈ ਭਾਈਵਾਲ ਜਿਵੇਂ ਐਲਜੇਪੀ, ਆਰਐਲਐਸਪੀ, ਟੀਡੀਪੀ, ਆਰਪੀਆਈ ਤੇ ਅਕਾਲੀ ਦਲ ਪਹਿਲਾਂ ਹੀ ਹਮਾਇਤ ਐਲਾਨ ਚੁੱਕੇ ਹਨ। ਐਨਡੀਏ ਵੱਲੋਂ ਤਿਆਰ ਨਾਮਜ਼ਦਗੀ ਦੇ ਚਾਰ ਸੈੱਟਾਂ ਵਿੱਚੋਂ ਦੋ ਦੀ ਅਗਵਾਈ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਤੇ ਟੀਡੀਪੀ ਦੇ ਐਨ. ਚੰਦਰਬਾਬੂ ਨਾਇਡੂ ਨੇ ਹੀ ਕੀਤੀ ਹੈ। ਸ੍ਰੀ ਕੋਵਿੰਦ ਦੀ ਚੋਣ ਲਗਪਗ ਤੈਅ ਮੰਨੀ ਜਾ ਰਹੀ ਹੈ ਤੇ ਉਹ ਦੇਸ਼ ਦੇ 14ਵੇਂ ਤੇ ਸ੍ਰੀ ਕੇ.ਆਰ. ਨਰਾਇਣਨ ਤੋਂ ਬਾਅਦ ਦੂਜੇ ਦਲਿਤ ਰਾਸ਼ਟਰਪਤੀ ਹੋ ਸਕਦੇ ਹਨ।
ਪੀਟੀਆਈ ਅਨੁਸਾਰ ਉਧਰ ਕਾਂਗਰਸ ਨੇ ਕਿਹਾ ਕਿ ਉਸ ਵੱਲੋਂ 22 ਜੂਨ ਨੂੰ ਵਿਰੋਧੀ ਪਾਰਟੀਆਂ ਦੀ ਮੀਟਿੰਗ ਦੌਰਾਨ ਰਾਸ਼ਟਰਪਤੀ ਚੋਣ ਲੜਨ ਬਾਰੇ ਫ਼ੈਸਲਾ ਕੀਤਾ ਜਾਵੇਗਾ। ਭਾਜਪਾ ਉਤੇ ‘ਇਕਪਾਸੜ ਫ਼ੈਸਲਾ’ ਲੈਣ ਦਾ ਦੋਸ਼ ਲਾਉਂਦਿਆਂ ਪਾਰਟੀ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਯੂਪੀ ਦੇ ਸਹਾਰਨਪੁਰ ਵਿੱਚ ਪਿਛਲੇ ਦਿਨੀਂ ਦਲਿਤਾਂ ਉਤੇ ਹੋਏ ਜ਼ੁਲਮਾਂ ਤੋਂ ਜ਼ਾਹਰ ਹੈ ਕਿ ਭਾਜਪਾ ਨੂੰ ‘ਦਲਿਤਾਂ ਦੀ ਕੋਈ ਫ਼ਿਕਰ ਨਹੀਂ’ ਹੈ।
ਬਹੁਜਨ ਸਮਾਜ ਪਾਰਟੀ ਪ੍ਰਧਾਨ ਬੀਬੀ ਮਾਇਆਵਤੀ ਨੇ ਕਿਹਾ ਕਿ ਇਕ ਦਲਿਤ ਉਮੀਦਵਾਰ ਖ਼ਿਲਾਫ਼ ਉਨ੍ਹਾਂ ਦੀ ਪਾਰਟੀ ਨਾਂਹਪੱਖੀ ਸਟੈਂਡ ਨਹੀਂ ਲੈ ਸਕਦੀ। ਉਨ੍ਹਾਂ ਕਿਹਾ, ‘‘ਸਾਡਾ ਸਟੈਂਡ (ਸ੍ਰੀ ਕੋਵਿੰਦ ਲਈ) ਹਾਂਪੱਖੀ ਹੋਵੇਗਾ, ਬਸ਼ਰਤੇ ਵਿਰੋਧੀ ਧਿਰ ਵੱਲੋਂ ਕੋਈ ਦਲਿਤ ਆਗੂ ਮੈਦਾਨ ਵਿੱਚ ਨਹੀਂ ਉਤਾਰਿਆ ਜਾਂਦਾ।’’ ਉਨ੍ਹਾਂ ਕਿਹਾ ਕਿ ਜੇ ਵਿਰੋਧੀ ਧਿਰ ਕੋਈ ਵੱਧ ਮਕਬੂਲ ਦਲਿਤ ਆਗੂ ਲਿਆਉਂਦੀ ਹੈ ਤਾਂ ਪਾਰਟੀ ਵਿਚਾਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਅਹੁਦੇ ਲਈ ਇਕ ਗ਼ੈਰਸਿਆਸੀ ਦਲਿਤ ਉਮੀਦਵਾਰ ਦੀ ਉਮੀਦ ਕਰਦੇ ਸਨ।
ਵਿਰੋਧੀ ਪਾਰਟੀਆਂ ਦੀ ਮੀਟਿੰਗ 22 ਨੂੰ
ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਦੀ ਚੋਣ ਲਈ ਸਰਬਸੰਮਤੀ ਨਾਲ ਉਮੀਦਵਾਰ ਉਤਾਰਨ ਸਬੰਧੀ 22 ਜੂਨ ਨੂੰ ਇਥੇ ਮੀਟਿੰਗ ਕੀਤੀ ਜਾਵੇਗੀ। ਵਿਰੋਧੀ ਪਾਰਟੀਆਂ ਮਿਲ ਕੇ ਫ਼ੈਸਲਾ ਕਰਨਗੀਆਂ ਕਿ ਉਮੀਦਵਾਰ ਉਤਾਰਨਾ ਹੈ ਜਾਂ ਨਹੀਂ। ਸੀਪੀਆਈ ਦੇ ਕੌਮੀ ਸਕੱਤਰ ਡੀ. ਰਾਜਾ ਨੇ ਕਿਹਾ, ‘‘ਭਾਜਪਾ ਨੇ ਅਚਾਨਕ ਆਰਐਸਐਸ ਪਿਛੋਕੜ ਵਾਲੇ ਆਗੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ, ਜਿਸ ਦੇ ਅਸੀਂ ਖ਼ਿਲਾਫ਼ ਹਾਂ।’’
ਹੁਣ ਖੁੱਲ੍ਹਣਗੇ ਦਰਵਾਜ਼ੇ…
ਸ਼ਿਮਲਾ : ਛਰਾਬੜਾ ’ਚ ਪੈਂਦੀ ਰਾਸ਼ਟਰਪਤੀ ਰਿਹਾਇਸ਼ ਰਿਟਰੀਟ ਦੇ ਦਰਵਾਜ਼ੇ ਕੁਝ ਦਿਨ ਪਹਿਲਾਂ ਜਿਨ੍ਹਾਂ ਲਈ ਨਹੀਂ ਖੁੱਲ੍ਹੇ ਸਨ, ਹੁਣ ਉਹੋ ਸਿਆਸੀ ਆਗੂ ਇਸੇ ਰਿਟਰੀਟ ਦੇ ਮਾਲਕ ਬਣਨ ਜਾ ਰਹੇ ਹਨ। ਇਹ ਘਟਨਾ ਰਾਮਨਾਥ ਕੋਵਿੰਦ ਨਾਲ ਵਾਪਰੀ ਸੀ। ਉਹ 28, 29 ਅਤੇ 30 ਮਈ ਨੂੰ ਸ਼ਿਮਲਾ ਘੁੰਮਣ ਲਈ ਪਹੁੰਚੇ ਸਨ। ਉਹ ਰਾਜਪਾਲ ਆਚਾਰਿਆ ਦੇਵਵ੍ਰਤ ਦੇ ਮਹਿਮਾਨ ਸਨ। ਘੁੰਮਦੇ ਹੋਏ ਜਦੋਂ ਉਹ ਰਾਸ਼ਟਰਪਤੀ ਰਿਹਾਇਸ਼ ਕੋਲ ਪੁੱਜੇ ਤਾਂ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰਿਟਰੀਟ ਦੇਖਣ ਤੋਂ ਰੋਕ ਦਿੱਤਾ ਸੀ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article