PUNJABMAILUSA.COM

ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਈਐਸ ਵੱਲੋਂ ਪੈਰਿਸ ‘ਚ ਅੱਤਵਾਦੀ ਹਮਲਾ

ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਈਐਸ ਵੱਲੋਂ ਪੈਰਿਸ ‘ਚ ਅੱਤਵਾਦੀ ਹਮਲਾ

ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਈਐਸ ਵੱਲੋਂ ਪੈਰਿਸ ‘ਚ ਅੱਤਵਾਦੀ ਹਮਲਾ
April 21
21:12 2017

paris
ਇੱਕ ਪੁਲਿਸ ਮੁਲਾਜ਼ਮ ਦੀ ਮੌਤ, 2 ਜ਼ਖ਼ਮੀ, ਪੁਲਿਸ ਵਲੋਂ ਹਮਲਾਵਰ ਢੇਰ
ਪੈਰਿਸ, 21 ਅਪ੍ਰੈਲ (ਪੰਜਾਬ ਮੇਲ)- ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਇਕ ਹਥਿਆਰਬੰਦ ਵਿਅਕਤੀ ਨੇ ਪੁਲਿਸ ਬੱਸ ‘ਤੇ ਹਮਲਾ ਕੀਤਾ। ਹਮਲੇ ਵਿਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਦ ਕਿ ਦੋ ਹੋਰ ਜ਼ਖ਼ਮੀ ਹੋਏ ਹਨ। ਹਾਲਾਂਕਿ ਖ਼ਬਰਾਂ ਮੁਤਾਬਕ ਇਕ ਹੋਰ ਪੁਲਿਸ ਵਾਲੇ ਦਮ ਤੋੜ ਦਿੱਤਾ ਹੈ। ਫਰਾਂਸ ਦੇ ਰਾਸ਼ਟਰਪਤੀ ਮੁਤਾਬਕ ਉਨ੍ਹਾਂ ਯਕੀਨ ਹੈ ਕਿ ਇਹ ਇੱਕ ਅੱਤਵਾਦੀ ਹਮਲਾ ਸੀ।
ਹਮਲਾ ਪੈਰਿਸ ਦੇ ਸ਼ਾਂ ਐਲੀਜੇ ਇਲਾਕੇ ਵਿਚ ਸ਼ਹਿਰ ਦੀ ਇਕ ਮੁੱਖ ਸੜਕ ‘ਤੇ ਹੋਇਆ। ਇਹ ਪੈਰਿਸ ਦੀ ਮਸ਼ਹੂਰ ਜਗ੍ਹਾ ਵਿਚੋਂ ਇਕ ਹੈ ਅਤੇ ਇੱਥੇ ਹਰ ਸਮੇਂ ਵਿਦੇਸ਼ੀ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ। ਫਰਾਂਸੀਸੀ ਮੀਡਆ ਮੁਤਾਬਕ ਹਮਲਾਵਰ ਇਕ ਕਾਰ ਤੋਂ ਉਤਰਿਆ ਅਤੇ ਆਟੋਮੈਟਿਕ ਬੰਦੂਕ ਨਾਲ ਪੁਲਿਸ ਦੀ ਬਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਹਮਲਾਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਸੁਰੱਖਿਆ ਬਲਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਮੁਕਾਬਲੇ ਵਿਚ ਮਾਰਿਆ ਗਿਆ। ਫਰਾਂਸੀਸੀ ਸਰਕਾਰ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਹਮਲਾਵਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਪੁਲਿਸ ਵਾਲਿਆਂ ਨੂੰ ਨਿਸ਼ਾਨਾ ਬਣਾਇਆ।
ਫਰਾਂਸ ਮੀਡੀਆ ਮੁਤਾਬਕ ਅੱਤਵਾਦੀ ਸੰਗਠਨ ਆਈਐਸ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਪੈਰਿਸ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਹਮਲਾਵਰ ਦੀ ਸ਼ਨਾਖਤ ਕਰ ਲਈ ਗਈ ਹੈ। ਉਸ ਦਾ ਨਾਂ ਅਬੂ ਯੂਸੁਫ ਅਲ ਬਲਜਿਕੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੈਰਿਸ ਵਿਚ ਉਸ ਦੇ ਘਰ ਅਤੇ ਗੁਆਂਢ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਪਤਾ ਲਗਾ ਰਹੀ ਹੈ ਕਿ ਕੀ ਹਮਲੇ ਵਿਚ ਹੋਰ ਵੀ ਅੱਤਵਾਦੀ ਸ਼ਾਮਲ ਸੀ। ਹਮਲੇ ਤੋਂ ਬਾਅਦ ਪੂਰੇ ਫਰਾਂਸ ਵਿਚ ਅੱਤਵਾਦ ਰੋਕੂ ਮੁਹਿੰਮ ਛੇੜ ਦਿੱਤੀ ਗਈ ਹੈ। ਇਹ ਹਮਲਾ ਫਰਾਂਸ ਵਿਚ ਐਤਵਾਰ ਨੂੰ ਹੋਣ ਵਾਲੇ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਹੋਇਆ ਹੈ। ਹਮਲੇ ਵਿਚ ਮਾਰੇ ਗਏ ਪੁਲਿਸ ਵਾਲਿਆਂ ਦੇ ਸਨਮਾਨ ਵਿਚ 11 ਵਿਚੋਂ ਜ਼ਿਆਦਾਤਰ ਉਮੀਦਵਾਰਾਂ ਨੇ ਅਪਣਾ ਪ੍ਰਚਾਰ ਖਤਮ ਕਰ ਦਿੱਤਾ ਹੈ।

About Author

admin

admin

Related Articles

ads

Latest Category Posts

    ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

Read Full Article
    ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

Read Full Article
    ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

Read Full Article
    ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

Read Full Article
    ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

Read Full Article
    ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

Read Full Article
    ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

Read Full Article
    ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

Read Full Article
    ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

Read Full Article
    ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

Read Full Article
    2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

Read Full Article
    ਇਮੀਗ੍ਰੇਸ਼ਨ ਸੁਧਾਰ ਬਿੱਲ ਲਈ ਅਮਰੀਕੀ ਸੈਨੇਟਰ ਵੱਲੋਂ ਸੋਧ ਪੇਸ਼

ਇਮੀਗ੍ਰੇਸ਼ਨ ਸੁਧਾਰ ਬਿੱਲ ਲਈ ਅਮਰੀਕੀ ਸੈਨੇਟਰ ਵੱਲੋਂ ਸੋਧ ਪੇਸ਼

Read Full Article
    ਫਲੋਰਿਡਾ ਦੇ ਸਕੂਲ ‘ਚ ਸਾਬਕਾ ਵਿਦਿਆਰਥੀ ਵੱਲੋਂ ਫਾਇਰਿੰਗ, 17 ਦੀ ਮੌਤ 14 ਲੋਕ ਗੰਭੀਰ ਜ਼ਖਮੀ

ਫਲੋਰਿਡਾ ਦੇ ਸਕੂਲ ‘ਚ ਸਾਬਕਾ ਵਿਦਿਆਰਥੀ ਵੱਲੋਂ ਫਾਇਰਿੰਗ, 17 ਦੀ ਮੌਤ 14 ਲੋਕ ਗੰਭੀਰ ਜ਼ਖਮੀ

Read Full Article
    ਵਰਜੀਨੀਆ ਦੇ ਹੈੱਡ ਗ੍ਰੰਥੀ ਕੁਲਦੀਪ ਸਿੰਘ ‘ਤੇ ਜਾਨਲੇਵਾ ਹਮਲਾ

ਵਰਜੀਨੀਆ ਦੇ ਹੈੱਡ ਗ੍ਰੰਥੀ ਕੁਲਦੀਪ ਸਿੰਘ ‘ਤੇ ਜਾਨਲੇਵਾ ਹਮਲਾ

Read Full Article
    ਅਮਰੀਕਾ ਦੇ ਜੋਰਜੀਆ ‘ਚ 2 ਸਟੋਰਾਂ ‘ਤੇ ਗੋਲੀਬਾਰੀ ਦੌਰਾਨ 1 ਪੰਜਾਬੀ ਦੀ ਮੌਤ

ਅਮਰੀਕਾ ਦੇ ਜੋਰਜੀਆ ‘ਚ 2 ਸਟੋਰਾਂ ‘ਤੇ ਗੋਲੀਬਾਰੀ ਦੌਰਾਨ 1 ਪੰਜਾਬੀ ਦੀ ਮੌਤ

Read Full Article