PUNJABMAILUSA.COM

ਰਾਵੀ ਦਰਿਆ ਦਾ ਪਾਣੀ ਜੰਮੂ ਕਸ਼ਮੀਰ ਸਰਕਾਰ ਵੱਲੋਂ ਆਪਣੇ ਇਲਾਕੇ ‘ਚ ਬਣਾਏ ਜਾਣ ਵਾਲੇ ਬੰਨ੍ਹ ਵਿਚ ਰੋਕਣ ਨੂੰ ਤਰਜੀਹ

ਰਾਵੀ ਦਰਿਆ ਦਾ ਪਾਣੀ ਜੰਮੂ ਕਸ਼ਮੀਰ ਸਰਕਾਰ ਵੱਲੋਂ ਆਪਣੇ ਇਲਾਕੇ ‘ਚ ਬਣਾਏ ਜਾਣ ਵਾਲੇ ਬੰਨ੍ਹ ਵਿਚ ਰੋਕਣ ਨੂੰ ਤਰਜੀਹ

ਰਾਵੀ ਦਰਿਆ ਦਾ ਪਾਣੀ ਜੰਮੂ ਕਸ਼ਮੀਰ ਸਰਕਾਰ ਵੱਲੋਂ ਆਪਣੇ ਇਲਾਕੇ ‘ਚ ਬਣਾਏ ਜਾਣ ਵਾਲੇ ਬੰਨ੍ਹ ਵਿਚ ਰੋਕਣ ਨੂੰ ਤਰਜੀਹ
May 16
10:16 2018

ਚੰਡੀਗੜ੍ਹ, 16 ਮਈ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਵੀ ਦਰਿਆ ਦੇ ਪਾਕਿਸਤਾਨ ਜਾਂਦੇ ਪਾਣੀ ਨੂੰ ਰੋਕਣ ਲਈ ਆਪਣੇ ਹਮਰੁਤਬਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਚਿੰਤਾ ਸਾਂਝੀ ਕਰਦਿਆਂ ਉਨ੍ਹਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਮੌਨਸੂਨ ਦੇ ਮੌਸਮ ਵਿਚ ਯਮੁਨਾ ਦਰਿਆ ਦੇ ਲਗਪਗ ਪੰਜਾਹ ਫੀਸਦੀ ਬਰਬਾਦ ਹੁੰਦੇ ਪਾਣੀ ਨੂੰ ਰੋਕਣ ਲਈ ਕਦਮ ਚੁੱਕਣ।
ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਰਾਵੀ ਦਰਿਆ ਦੇ ਪਾਕਿਸਤਾਨ ਜਾਂਦੇ ਪਾਣੀ ਨੂੰ ਰੋਕ ਕੇ ਬਿਆਸ ਦਰਿਆ ਵਿਚ ਪਾਉਣ ਦੀ ਹਿਮਾਕਤ ਨਹੀਂ ਕਰੇਗੀ, ਕਿਉਂਕਿ ਇਸ ਪਾਣੀ ਨੂੰ ਬਿਆਸ ਵਿਚ ਪਾਉਣ ਨਾਲ ਇਸ ਦਾ ਕੰਟਰੋਲ ਬੀ.ਬੀ.ਐੱਮ.ਬੀ. ਕੋਲ ਚਲਾ ਜਾਵੇਗਾ ਤੇ ਇਸ ‘ਤੇ ਹਰਿਆਣਾ ਦਾ ਦਾਅਵਾ ਬਣ ਜਾਵੇਗਾ। ਇਸ ਨਾਲ ਹਰਿਆਣਾ ਨੂੰ ਪਾਣੀ ਦੇਣ ਦੀ ਨਵੀਂ ਸਿਰਦਰਦੀ ਪੈਦਾ ਹੋ ਜਾਵੇਗੀ।
ਪੰਜਾਬ ਸਰਕਾਰ ਇਸ ਪਾਣੀ ਨੂੰ ਆਪਣੇ ਕਿਸਾਨਾਂ ਨੂੰ ਦੇਣਾ ਚਾਹੁੰਦੀ ਹੈ। ਇਸ ਲਈ ਪੰਜਾਬ ਸਰਕਾਰ ਰਾਵੀ ਦਰਿਆ ਦਾ ਪਾਣੀ ਜੰਮੂ-ਕਸ਼ਮੀਰ ਸਰਕਾਰ ਵੱਲੋਂ ਆਪਣੇ ਇਲਾਕੇ ‘ਚ ਬਣਾਏ ਜਾਣ ਵਾਲੇ ਬੰਨ੍ਹ ਵਿਚ ਰੋਕਣ ਨੂੰ ਤਰਜੀਹ ਦੇਵੇਗੀ। ਪੰਜਾਬ ਸਰਕਾਰ ਇਹ ਪਾਣੀ ਪਹਾੜਾਂ ਵਿਚੋਂ ਦੀ ਕੋਈ ਰਸਤਾ ਬਣਾ ਕੇ ਥੀਨ ਡੈਮ ਵਿਚ ਪਾਉਣ ਦੀ ਇੱਛੁਕ ਹੈ। ਇਸ ਤੋਂ ਅੱਗੇ ਇਹ ਪਾਣੀ ਨਹਿਰਾਂ ਰਾਹੀਂ ਪੰਜਾਬ ‘ਚ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਰਾਵੀ ਦਰਿਆ ਦਾ ਕਾਫੀ ਪਾਣੀ ਥੀਨ ਡੈਮ ਵਿਚ ਪਹਿਲਾਂ ਹੀ ਵਰਤਿਆ ਜਾਂਦਾ ਹੈ ਤੇ ਹੇਠਾਂ ਜਾ ਕੇ ਉਂਜ ਦਰਿਆ ਰਾਹੀਂ ਪਾਕਿਸਤਾਨ ਨੂੰ ਜਾਂਦਾ ਹੈ। ਜੰਮੂ-ਕਸ਼ਮੀਰ ਵਿਚ ਬੰਨ੍ਹ ਬਣਨ ‘ਤੇ ਇਸ ਪਾਣੀ ਦੇ ਪਾਕਿਸਤਾਨ ਜਾਣ ‘ਤੇ ਰੋਕ ਲੱਗ ਜਾਵੇਗੀ। ਕੈਪਟਨ ਨੇ ਪੰਜਾਬ ਤੇ ਹਰਿਆਣਾ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਵੱਖਰੀ ਗੱਲਬਾਤ ਜਾਂ ਦੂਜੇ ਰਾਵੀ-ਬਿਆਸ ਲਿੰਕ ਬਾਰੇ ਅਧਿਐਨ ਲਈ ਬੀ.ਬੀ.ਐੱਮ.ਬੀ. ਦੀਆਂ ਸੇਵਾਵਾਂ ਲੈਣ ਦੀਆਂ ਸੰਭਾਵਨਾ ਨੂੰ ਰੱਦ ਕੀਤਾ ਹੈ। ਖੱਟਰ ਵੱਲੋਂ ਲਿਖੇ ਪੱਤਰ ਦੇ ਜਵਾਬ ਵਿਚ ਉਨ੍ਹਾਂ ਕਿਹਾ ਹੈ, ”ਸਾਨੂੰ ਦਰਿਆਈ ਪਾਣੀਆਂ ਦੇ ਸਾਰੇ ਫਜ਼ੂਲ ਵਹਾਅ ਨੂੰ ਰੋਕਣਾ ਚਾਹੀਦਾ ਹੈ ਅਤੇ ਕਿਸਾਨਾਂ ਲਈ ਪਾਣੀ ਨੂੰ ਸੁਰੱਖਿਅਤ ਬਣਾਉਣਾ ਚਾਹੀਦਾ ਹੈ। ਅਸੀਂ ਪੰਜਾਬ ਵਿਚ ਰਾਵੀ ਅਤੇ ਦੋ ਹੋਰ ਦਰਿਆਵਾਂ ਸਤਲੁਜ ਅਤੇ ਬਿਆਸ ਦੇ ਪਾਣੀ ਨੂੰ ਕਿਸਾਨਾਂ ਵਾਸਤੇ ਸੁਰੱਖਿਅਤ ਕਰਨ ਅਤੇ ਕਿਸੇ ਵੀ ਤਰੀਕੇ ਨਾਲ ਇਸ ਨੂੰ ਫਜ਼ੂਲ ਨਾ ਜਾਣ ਦੇਣ ਬਾਰੇ ਵਿਚਾਰ ਕੀਤਾ ਹੈ।” ਪੰਜਾਬ ਨੂੰ ਖੇਤੀਬਾੜੀ ਵਾਸਤੇ 52 ਐਮ.ਏ.ਐਫ. ਪਾਣੀ ਦੀ ਲੋੜ ਹੈ, ਜਦਕਿ ਦਰਿਆ ਕੇਵਲ 27 ਫੀਸਦੀ ਦਾ ਹੀ ਯੋਗਦਾਨ ਪਾ ਰਹੇ ਹਨ। ਇਸ ਕਰ ਕੇ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ‘ਤੇ ਨਿਰਭਰ ਕਰਨਾ ਪੈ ਰਿਹਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਵਾਈਟ ਹਾਊਸ ਜਹਾਜ਼ ਕੰਪਨੀ ਬੋਇੰਗ ਕੋਲੋਂ ਖਰੀਦੇਗਾ ਦੋ ਏਅਰਫਰਸ ਵਨ ਜਹਾਜ਼

ਵਾਈਟ ਹਾਊਸ ਜਹਾਜ਼ ਕੰਪਨੀ ਬੋਇੰਗ ਕੋਲੋਂ ਖਰੀਦੇਗਾ ਦੋ ਏਅਰਫਰਸ ਵਨ ਜਹਾਜ਼

Read Full Article
    ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ

Read Full Article
    ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ

ਵਿਦੇਸ਼ੀ ਪੂੰਜੀ ਨਿਵੇਸ਼ ‘ਚ ਵੀ ਪਛੜੀ ਮੋਦੀ ਸਰਕਾਰ

Read Full Article
    ਕਨੈਕਟੀਕਟ ਸਟੇਟ ਅਸੈਂਬਲੀ ‘ਚ 1 ਨਵੰਬਰ ‘ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ’ ਵਜੋਂ ਮਨਾਉਣ ਦਾ ਬਿੱਲ ਪਾਸ

ਕਨੈਕਟੀਕਟ ਸਟੇਟ ਅਸੈਂਬਲੀ ‘ਚ 1 ਨਵੰਬਰ ‘ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ’ ਵਜੋਂ ਮਨਾਉਣ ਦਾ ਬਿੱਲ ਪਾਸ

Read Full Article
    ਔਰੇਗਨ ਸੂਬੇ  ਦੇ ਸਕੂਲਾਂ ‘ਚ ਗਦਰ  ਲਹਿਰ ਬਾਰੇ ਪੜਾਇਆ ਜਾਵੇਗਾ

ਔਰੇਗਨ ਸੂਬੇ ਦੇ ਸਕੂਲਾਂ ‘ਚ ਗਦਰ ਲਹਿਰ ਬਾਰੇ ਪੜਾਇਆ ਜਾਵੇਗਾ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਐਲਕ ਗਰੋਵ ਪਾਰਕ ਦੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ‘ਤੇ

Read Full Article
    ਸਿਆਟਲ ‘ਚ ਫੁਲਕਾਰੀ ਤੀਆਂ ਦਾ ਮੇਲਾ 22 ਜੁਲਾਈ ਨੂੰ ਹੋਵੇਗਾ

ਸਿਆਟਲ ‘ਚ ਫੁਲਕਾਰੀ ਤੀਆਂ ਦਾ ਮੇਲਾ 22 ਜੁਲਾਈ ਨੂੰ ਹੋਵੇਗਾ

Read Full Article
    ਪੰਜਾਬੀ ਜਿੱਥੇ ਵੀ ਵਸੇ, ਉਥੇ ਘਰ ਤੇ ਗੁਰਦੁਆਰਾ ਜ਼ਰੂਰ ਬਣਾਇਆ

ਪੰਜਾਬੀ ਜਿੱਥੇ ਵੀ ਵਸੇ, ਉਥੇ ਘਰ ਤੇ ਗੁਰਦੁਆਰਾ ਜ਼ਰੂਰ ਬਣਾਇਆ

Read Full Article
    ਅਫਗਾਨਿਸਤਾਨ ‘ਚ ਰਹਿਣ ਵਾਲੇ ਹਿੰਦੂ ਤੇ ਸਿੱਖ ਭਾਰਤੀ ਪ੍ਰਵਾਸੀ ਨਹੀਂ, ਸਾਡੇ ਆਪਣੇ ਲੋਕ : ਅਫਗਾਨ ਰਾਜਦੂਤ

ਅਫਗਾਨਿਸਤਾਨ ‘ਚ ਰਹਿਣ ਵਾਲੇ ਹਿੰਦੂ ਤੇ ਸਿੱਖ ਭਾਰਤੀ ਪ੍ਰਵਾਸੀ ਨਹੀਂ, ਸਾਡੇ ਆਪਣੇ ਲੋਕ : ਅਫਗਾਨ ਰਾਜਦੂਤ

Read Full Article
    ਰੇਡੀਏਟਰ ਤੋਂ ਪਾਣੀ ਪੀ ਕੇ ਇਕ ਹਫ਼ਤੇ ਤੱਕ ਜ਼ਿੰਦਾ ਰਹੀ ਓਰੇਗਨ ਦੀ ਔਰਤ

ਰੇਡੀਏਟਰ ਤੋਂ ਪਾਣੀ ਪੀ ਕੇ ਇਕ ਹਫ਼ਤੇ ਤੱਕ ਜ਼ਿੰਦਾ ਰਹੀ ਓਰੇਗਨ ਦੀ ਔਰਤ

Read Full Article
    ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

ਅਮਰੀਕਾ ‘ਚ ਮੁਸਲਿਮ ਮਹਿਲਾ ਦੇ ਅੰਗਰੇਜ਼ੀ ਲਹਿਜੇ ਦਾ ਇਕ ਗੋਰੀ ਮਹਿਲਾ ਨੇ ਨਸਲੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਉਡਾਇਆ ਮਜ਼ਾਕ

Read Full Article
    ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

ਅਮਰੀਕਾ ਨੇ ਪਾਕਿਸਤਾਨ ‘ਚ ਸਿਆਸੀ ਉਮੀਦਵਾਰਾਂ ‘ਤੇ ਹੋਏ ਹਮਲਿਆਂ ਦੀ ਕੀਤੀ ਸਖਤ ਨਿੰਦਾ

Read Full Article
    ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

ਜਾਹਨਸਨ ਐਂਡ ਜਾਹਨਸਨ ‘ਤੇ ਲੱਗਿਆ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

Read Full Article
    ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

ਟਰੰਪ ਨੇ ਕਿਮ ਦਾ ਖ਼ਤ ਟਵਿਟਰ ‘ਤੇ ਕੀਤਾ ਪੋਸਟ

Read Full Article
    ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

ਅਮਰੀਕਾ ਦੀਆਂ 60 ਧਨੀ ਅੌਰਤਾਂ ‘ਚ ਦੋ ਭਾਰਤਵੰਸ਼ੀ ਵੀ

Read Full Article