PUNJABMAILUSA.COM

ਰਾਮ ਰਹੀਮ ਨੂੰ ਸਜਾ ਦਵਾਉਣ ਪਿਛੇ ਹਨੀਪ੍ਰੀਤ ਦਾ ਹੱਥ ਤਾਂ ਨਹੀਂ?

ਰਾਮ ਰਹੀਮ ਨੂੰ ਸਜਾ ਦਵਾਉਣ ਪਿਛੇ ਹਨੀਪ੍ਰੀਤ ਦਾ ਹੱਥ ਤਾਂ ਨਹੀਂ?

ਰਾਮ ਰਹੀਮ ਨੂੰ ਸਜਾ ਦਵਾਉਣ ਪਿਛੇ ਹਨੀਪ੍ਰੀਤ ਦਾ ਹੱਥ ਤਾਂ ਨਹੀਂ?
September 24
19:59 2017

ਕਦੇ ਰਾਮ ਰਹੀਮ ਦੇ ਡੇਰੇ ਨੂੰ ਬਰਬਾਦ ਕਰਨ ਦੀ ਹਨੀਪ੍ਰੀਤ ਨੇ ਖਾਧੀ ਸੀ ਸਹੁੰ
ਨਵੀਂ ਦਿੱਲੀ, 24 ਸਤੰਬਰ (ਪੰਜਾਬ ਮੇਲ)- ਰਾਮ ਰਹੀਮ ਅਤੇ ਉਸ ਦੀ ਮੂੰਹ ਬੋਲੀ ਧੀ ਦੇ ਸੰਬੰਧਾਂ ਨੂੰ ਲੈ ਕੇ ਹਨੀਪ੍ਰੀਤ ਦਾ ਪਹਿਲਾ ਪਤੀ ਵਿਸ਼ਵਾਸ ਗੁਪਤਾ ਪਿਛਲੇ ਦਿਨੀਂ ਸਾਹਮਣੇ ਆਇਆ ਅਤੇ ਦੋਹਾਂ ਦੇ ਰਿਸ਼ਤਿਆਂ ਸਬੰਧੀ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ। ਇਸ ਦੌਰਾਨ ਇਕ ਹੋਰ ਚਸ਼ਮਦੀਦ ਸਾਹਮਣੇ ਆਇਆ ਹੈ, ਜਿਸ ਨੇ ਹਨੀਪ੍ਰੀਤ ਨੂੰ ਲੈ ਕੇ ਹੋਰ ਵੀ ਹੈਰਾਨ ਕਰ ਦੇਣ ਵਾਲੀ ਗੱਲ ਦੱਸੀ ਹੈ। ਰਾਮ ਰਹੀਮ ਦੇ ਡਰਾਈਵਰ ਰਹੇ ਖੱਟਾ ਸਿੰਘ ਦਾ ਪੁੱਤਰ ਗੁਰਦਾਸ ਸਿੰਘ ਹਨੀਪ੍ਰੀਤ ਅਤੇ ਰਾਮ ਰਹੀਮ ਦੇ ਰਿਸ਼ਤੇ ਦਾ ਇਕ ਅਹਿਮ ਚਸ਼ਮਦੀਦ ਗਵਾਹ ਹੈ।
ਗੁਰਦਾਸ ਦੀ ਮੰਨੀਏ ਤਾਂ ਰਾਮ ਰਹੀਮ ਦੀ ਹਨੀਪ੍ਰੀਤ ‘ਤੇ ਨਜ਼ਰ ਚੰਗੀ ਨਹੀਂ ਸੀ। ਹਨੀਪ੍ਰੀਤ ਦਾ ਵਿਆਹ ਰਾਮ ਰਹੀਮ ਨੇ ਕਰਵਾਇਆ ਅਤੇ ਵਿਆਹ ਦੇ ਮਗਰੋਂ ਇਕ ਰਾਤ ਉਸ ਨੂੰ ਆਪਣੀ ਗੁਫਾ ‘ਚ ਸੱਦ ਲਿਆ। ਉਸ ਰਾਤ ਗੁਰਦਾਸ ਅਤੇ ਉਸ ਦਾ ਕਜ਼ਨ ਗੁਫਾ ਦੇ ਬਾਹਰ ਡਿਊਟੀ ‘ਤੇ ਤਾਇਨਾਤ ਸਨ, ਉਦੋਂ ਉਸ ਨੂੰ ਪਹਿਲੀ ਵਾਰ ਸ਼ੱਕ ਹੋਇਆ ਕਿ ਰਾਮ ਰਹੀਮ ਹਨੀਪ੍ਰੀਤ ਨਾਲ ਕੁਝ ਗਲਤ ਕਰਨ ਜਾ ਰਿਹਾ ਹੈ ਅਤੇ ਓਹੀ ਹੋਇਆ। ਅਗਲੀ ਸਵੇਰ ਹਨੀਪ੍ਰੀਤ ਗੁਫਾ ‘ਚੋਂ ਰੋਂਦੀ ਹੋਈ ਬਾਹਰ ਨਿਕਲੀ। ਉਦੋਂ ਉਸ ਦਾ ਦਾਦਾ ਡੇਰੇ ਦਾ ਖਜ਼ਾਨਚੀ ਹੁੰਦਾ ਸੀ। ਹਨੀਪ੍ਰੀਤ ਸਿੱਧੀ ਆਪਣੇ ਦਾਦੇ ਕੋਲ ਗਈ। ਪੋਤੀ ਦੀ ਅਜਿਹੀ ਹਾਲਤ ਦੇਖ ਕੇ ਉਸ ਦੇ ਦਾਦੇ ਨੇ ਡੇਰੇ ‘ਚ ਕਾਫੀ ਹੰਗਾਮਾ ਕੀਤਾ ਅਤੇ ਰਾਮ ਰਹੀਮ ਵਿਰੁੱਧ ਖੁੱਲ੍ਹ ਕੇ ਬੋਲਣ ਲੱਗਾ ਪਰ ਉਦੋਂ ਉਸ ਨੂੰ ਹਥਿਆਰਾਂ ਦੇ ਜ਼ੋਰ ‘ਤੇ ਚੁੱਪ ਕਰਵਾ ਦਿੱਤਾ ਗਿਆ।
ਹਨੀਪ੍ਰੀਤ ਦੇ ਡੇਰੇ ‘ਚ ਸਰਗਰਮ ਹੋਣ ਮਗਰੋਂ ਬਾਬੇ ਦੀ ਚਾਲ-ਢਾਲ ਬਦਲ ਗਈ
ਇਸ ਦੇ ਮਗਰੋਂ ਹਨੀਪ੍ਰੀਤ ਡੇਰਾ ਛੱਡ ਕੇ ਆਪਣੇ ਘਰ ਫਤਿਆਬਾਦ ਲਈ ਨਿਕਲ ਗਈ ਪਰ ਰਾਮ ਰਹੀਮ ਦੇ ਕੁਝ ਗੁਰਗਿਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਹਥਿਆਰਾਂ ਦੇ ਦਮ ‘ਤੇ ਉਸ ਨੂੰ ਰਸਤੇ ‘ਚੋਂ ਹੀ ਇਕ ਢਾਬੇ ਤੋਂ ਚੁੱਕ ਕੇ ਡੇਰੇ ਵਾਪਸ ਲੈ ਆਏ। ਉਦੋਂ ਹਨੀਪ੍ਰੀਤ ਨੇ ਕਸਮ ਖਾਧੀ ਸੀ ਕਿ ਉਹ ਇਕ ਦਿਨ ਬਾਬੇ ਦੇ ਡੇਰੇ ਨੂੰ ਤਬਾਹ ਕਰਕੇ ਰਹੇਗੀ। ਗੁਰਦਾਸ ਨੂੰ ਹੁਣ ਵੀ ਲੱਗਦਾ ਹੈ ਕਿ ਰਾਮ ਰਹੀਮ ਦੀ ਇਸ ਤਬਾਹੀ ਪਿੱਛੇ ਉਹ ਕਸਮ ਹੈ ਕਿਉਂਕਿ ਹਨੀਪ੍ਰੀਤ ਦੇ ਡੇਰੇ ‘ਚ ਸਰਗਰਮ ਹੋਣ ਮਗਰੋਂ ਹੀ ਬਾਬੇ ਦੀ ਚਾਲ-ਢਾਲ ਸਭ ਬਦਲ ਗਈ।
… ਤੇ ਫਿਰ ਉਹ ਬਣ ਗਿਆ ਡਿਜ਼ਾਈਨਰ ਬਾਬਾ
ਹਨੀਪ੍ਰੀਤ ਨੇ ਹੀ ਰਾਮ ਰਹੀਮ ਨੂੰ ਫਿਲਮਾਂ ਬਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਉਸ ਨੂੰ ਇਸ ਲਾਈਨ ‘ਚ ਲੈ ਕੇ ਆਈ। ਉਹ ਹਨੀਪ੍ਰੀਤ ਹੀ ਹੈ, ਜਿਸ ਦੇ ਲਈ ਰਾਮ ਰਹੀਮ ਨੇ ਸੰਤ ਦਾ ਚੋਲਾ ਉਤਾਰ ਦਿੱਤਾ ਅਤੇ ਡਿਜ਼ਾਈਨਰ ਬਾਬਾ ਬਣ ਗਿਆ। ਹਾਲਾਂਕਿ ਰਾਮ ਰਹੀਮ ਦੀ ਬਰਬਾਦੀ ਦੇ ਪਿੱਛੇ ਜਿਥੇ ਕੁਝ ਹੱਦ ਤਕ ਹੱਥ ਹਨੀਪ੍ਰੀਤ ਦਾ ਹੈ, ਉਥੇ ਦੋਸ਼ੀ ਬਾਬਾ ਵੀ ਖੁਦ ਇਸ ਦੇ ਲਈ ਜ਼ਿੰਮੇਵਾਰ ਹੈ। ਉਸ ਦੇ ਸਿਰ ‘ਤੇ ਹਵਸ ਦਾ ਭੂਤ ਹਰ ਵੇਲੇ ਸਵਾਰ ਰਹਿੰਦਾ ਸੀ।

About Author

Punjab Mail USA

Punjab Mail USA

Related Articles

ads

Latest Category Posts

    ਮੁਸਲਿਮ ਫਾਰ ਟਰੰਪ ਦੇ ਚੇਅਰਮੈਨ ਸਾਜਿਦ ਤਰਾਰ ਵਲੋਂ ਪਾਕਿਸਤਾਨ ਅੰਬੈਸਡਰ ਲਈ ਸਵਾਗਤੀ ਪਾਰਟੀ ਦਾ ਆਯੋਜਨ

ਮੁਸਲਿਮ ਫਾਰ ਟਰੰਪ ਦੇ ਚੇਅਰਮੈਨ ਸਾਜਿਦ ਤਰਾਰ ਵਲੋਂ ਪਾਕਿਸਤਾਨ ਅੰਬੈਸਡਰ ਲਈ ਸਵਾਗਤੀ ਪਾਰਟੀ ਦਾ ਆਯੋਜਨ

Read Full Article
    ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੂੰ ਰੈਸਟੋਰੈਂਟ ਨੇ ਕੀਤਾ ਬਾਹਰ

ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੂੰ ਰੈਸਟੋਰੈਂਟ ਨੇ ਕੀਤਾ ਬਾਹਰ

Read Full Article
    ਸਿਰਫ ਹੁਨਰਮੰਦ ਲੋਕ ਹੀ ਦੇਸ਼ ਵਿਚ ਆਉਣ : ਡੋਨਾਲਡ ਟਰੰਪ

ਸਿਰਫ ਹੁਨਰਮੰਦ ਲੋਕ ਹੀ ਦੇਸ਼ ਵਿਚ ਆਉਣ : ਡੋਨਾਲਡ ਟਰੰਪ

Read Full Article
    ਟਰੰਪ ਵੱਲੋਂ ਬੱਚਿਆਂ ਨੂੰ ਮਾਤਾ-ਪਿਤਾ ਤੋਂ ਅਲੱਗ ਕਰਨ ਦੀ ਨੀਤੀ ਖਤਮ

ਟਰੰਪ ਵੱਲੋਂ ਬੱਚਿਆਂ ਨੂੰ ਮਾਤਾ-ਪਿਤਾ ਤੋਂ ਅਲੱਗ ਕਰਨ ਦੀ ਨੀਤੀ ਖਤਮ

Read Full Article
    ਪ੍ਰਿਯੰਕਾ ਚੋਪੜਾ ਨੇ ਉਠਾਈ ਸ਼ਰਨਾਰਥੀ ਬੱਚਿਆਂ ਦੀ ਹਮਾਇਤ ‘ਚ ਆਵਾਜ਼

ਪ੍ਰਿਯੰਕਾ ਚੋਪੜਾ ਨੇ ਉਠਾਈ ਸ਼ਰਨਾਰਥੀ ਬੱਚਿਆਂ ਦੀ ਹਮਾਇਤ ‘ਚ ਆਵਾਜ਼

Read Full Article
    ਕੈਂਸਰ ਮਾਮਲੇ ‘ਚ ਫਸੀ ਅਮਰੀਕੀ ਕੰਪਨੀ ਮੋਨਸੈਂਟੋ

ਕੈਂਸਰ ਮਾਮਲੇ ‘ਚ ਫਸੀ ਅਮਰੀਕੀ ਕੰਪਨੀ ਮੋਨਸੈਂਟੋ

Read Full Article
    ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

ਧਾਰਮਿਕ ਨੇਤਾਵਾਂ ਅਤੇ ਸਾਬਕਾ ਜੱਜਾਂ ਵੱਲੋਂ ਟਰੰਪ ਦੇ ਹੋਟਲ ਦਾ ਸ਼ਰਾਬ ਲਾਇਸੈਂਸ ਰੱਦ ਕਰਨ ਦੀ ਮੰਗ

Read Full Article
    ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

ਮੇਲਾਨੀਆ ਟਰੰਪ ਕੱਪੜਿਆਂ ਦੇ ਸਟਾਇਲ ਨੂੰ ਲੈ ਕੇ ਆਈ ਆਲੋਚਕਾਂ ਦੇ ਨਿਸ਼ਾਨੇ ‘ਤੇ

Read Full Article
    ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

ਅਮਰੀਕੀ ਰਾਸ਼ਟਰਪਤੀ ਨੇ ਬਦਲੀ ਆਪਣੀ ਵਿਵਾਦਿਤ ਪ੍ਰਵਾਸੀ ਨੀਤੀ, ਆਪਣੇ ਬੱਚਿਆਂ ਦੇ ਨਾਲ ਰਹਿ ਸਕਣਗੇ ਪ੍ਰਵਾਸੀ

Read Full Article
    ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

ਸਰੀ (ਕੈਨੇਡਾ) ‘ਚ ਗੈਂਗ ਹਿੰਸਾ ਵਿਰੁੱਧ ਇਕਮੁੱਠ ਹੋਏ ਲੋਕ

Read Full Article
    ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

ਅਮਰੀਕਾ ਦੇ ਓਰੇਗਨ ਜੇਲ੍ਹਾਂ ‘ਚ ਬੰਦ ਹਨ 52 ਸਿੱਖ

Read Full Article
    ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

ਕੈਲੀਫੋਰਨੀਆ ਸਟੇਟ ਦੇ ਹੋ ਸਕਦੇ ਹਨ ਤਿੰਨ ਹਿੱਸੇ

Read Full Article
    ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

ਰਾਠੇਸ਼ਵਰ ਸੂਰਾਪੁਰੀ ਦੀ ਕਿਤਾਬ ਲੋਕ ਅਰਪਣ

Read Full Article
    ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

ਐਲਕ ਗਰੋਵ ਮਲਟੀਕਲਚਰ ਕਮੇਟੀ ਲਈ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

Read Full Article
    ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

ਪੰਜਾਬ ਪ੍ਰੋਡਕਸ਼ਨਜ ਵੱਲੋਂ ਸੈਕਰਾਮੈਂਟੋ ਵਿਖੇ ਕਰਵਾਇਆ ਗਿਆ ‘ਪੰਜਾਬੀ ਮੇਲਾ’ ਰਿਹਾ ਕਾਮਯਾਬ

Read Full Article