ਰਾਫੇਲ ਵਾਰਨੋਕ ਨੇ ਜਾਰਜੀਆ ਦੀਆਂ ਰਨ ਆਫ ਸੈਨੇਟ ਵਿੱਚ ਕੈਲੀ ਲੋਫਲਰ ਨੂੰ ਹਰਾਇਆ

58
Share

ਫਰਿਜ਼ਨੋ (ਕੈਲੀਫੋਰਨੀਆਂ), 7 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕੀ ਸੂਬੇ ਜਾਰਜੀਆ ਵਿੱਚ ਸੈਨੇਟ ਦੀਆਂ ਰਨ ਆਫ ਚੋਣਾਂ ਦਾ ਮਾਹੌਲ ਸਰਗਰਮ ਹੈ।ਚੋਣਾਂ ਦੇ ਉਮੀਦਵਾਰਾਂ ਵਿੱਚੋਂ ਡੈਮੋਕਰੇਟ ਉਮੀਦਵਾਰ ਰਾਫੇਲ ਵਾਰਨੌਕ ਨੂੰ ਜਾਰਜੀਆ ਦੀਆਂ ਸੈਨੇਟ ਦੀਆਂ ਦੋ ਚੋਣਾਂ ਦੀ ਇੱਕ ਚੋਣ ਵਿੱਚੋਂ ਜੇਤੂ ਘੋਸ਼ਿਤ ਕੀਤਾ ਗਿਆ ਹੈ, ਜਿਸ ਵਿੱਚ ਵਾਰਨੌਕ ਨੇ ਮੌਜੂਦਾ ਸੈਨੇਟਰ ਕੈਲੀ ਲੋਫਲਰ ਨੂੰ ਹਰਾਇਆ ਹੈ।ਰਾਫੇਲ ਵਾਰਨੌਕ ਜੋ ਕਿ ਇਤਿਹਾਸਕ ਐਬਨੇਜ਼ਰ ਬੈਪਟਿਸਟ ਚਰਚ ਦੇ ਪਾਦਰੀ ਸਨ ,ਨੂੰ ਸੈਨੇਟ ਵਿੱਚ ਜਾਰਜੀਆ ਦੀ ਨੁਮਾਇੰਦਗੀ ਲਈ ਚੁਣਿਆ ਗਿਆ ਹੈ।ਰਾਫੇਲ ਦੀ ਜਿੱਤ ਨਾਲ ਡੈਮੋਕਰੇਟਸ ਸੈਨੇਟ ਵਿੱਚ ਆਪਣੇ ਵੱਕਾਰ ਨੂੰ ਮੁੜ ਪ੍ਰਾਪਤ ਕਰਨ ਦੇ ਨੇੜੇ ਹਨ। ਐਸੋਸੀਏਟਡ ਪ੍ਰੈਸ ਦੇ ਅਨੁਸਾਰ, ਵਾਰਨੌਕ ਨੇ 97 ਪ੍ਰਤੀਸ਼ਤ ਰਿਪੋਰਟਿੰਗ ਦੇ ਨਾਲ ਲੋਫਲਰ ਨੂੰ 40,000 ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਵਾਰਨੌਕ ਨੇ ਆਪਣੇ ਸਮਰਥਕਾਂ ਨੂੰ ਕੀਤੇ ਸੰਬੋਧਨ ਵਿੱਚ ਜਿੱਤ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਸੈਨੇਟ ਵਿੱਚ ਜਾ ਕੇ ਸਾਰੇ ਜਾਰਜੀਆ ਲਈ ਕੰਮ ਕਰੇਗਾ ਅਤੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਸ ਚੋਣ ਵਿੱਚ ਜਾਰਜੀਆ ਵਾਸੀਆਂ ਨੇ ਕਿਸ ਨੂੰ ਆਪਣੀ ਵੋਟ ਦਿੱਤੀ ਹੈ।

Share