PUNJABMAILUSA.COM

ਰਾਣਾ ਸੋਢੀ ਵੱਲੋਂ ਭਾਰਤੀ ਹਾਕੀ ਟੀਮ ਨੂੰ ਚੈਂਪੀਅਨਜ਼ ਟਰਾਫੀ ਵਿੱਚ ਉਪ ਜੇਤੂ ਰਹਿਣ ‘ਤੇ ਮੁਬਾਰਕਬਾਦ

ਰਾਣਾ ਸੋਢੀ ਵੱਲੋਂ ਭਾਰਤੀ ਹਾਕੀ ਟੀਮ ਨੂੰ ਚੈਂਪੀਅਨਜ਼ ਟਰਾਫੀ ਵਿੱਚ ਉਪ ਜੇਤੂ ਰਹਿਣ ‘ਤੇ ਮੁਬਾਰਕਬਾਦ

ਰਾਣਾ ਸੋਢੀ ਵੱਲੋਂ ਭਾਰਤੀ ਹਾਕੀ ਟੀਮ ਨੂੰ ਚੈਂਪੀਅਨਜ਼ ਟਰਾਫੀ ਵਿੱਚ ਉਪ ਜੇਤੂ ਰਹਿਣ ‘ਤੇ ਮੁਬਾਰਕਬਾਦ
July 02
17:48 2018

ਕੌਮੀ ਟੀਮ ਵਿੱਚ 8 ਪੰਜਾਬੀ ਖਿਡਾਰੀਆਂ ਦੇ ਹੋਣ ‘ਤੇ ਪੰਜਾਬ ਲਈ ਮਾਣ ਵਾਲੀ ਗੱਲ ਆਖੀ
ਖੇਡ ਮੰਤਰੀ ਨੇ ਹਾਕੀ ਟੀਮ ਨੂੰ ਆਗਾਮੀ ਏਸ਼ਿਆਈ ਖੇਡਾਂ ਤੇ ਵਿਸ਼ਵ ਕੱਪ ਲਈ ਸ਼ੁਭਕਾਮਨਾਵਾਂ ਆਖੀਆਂ

ਚੰਡੀਗੜ੍ਹ, 2 ਜੁਲਾਈ (ਪੰਜਾਬ ਮੇਲ)- ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਰਤੀ ਹਾਕੀ ਟੀਮ ਨੂੰ ਚੈਂਪੀਅਨਜ਼ ਟਰਾਫੀ ਵਿੱਚ ਉਪ ਜੇਤੂ ਰਹਿਣ ‘ਤੇ ਮੁਬਾਰਕਬਾਦ ਦਿੱਤੀ ਹੈ। ਭਾਰਤੀ ਹਾਕੀ ਟੀਮ ਨੇ ਹਾਲੈਂਡ ਦੇ ਸ਼ਹਿਰ ਬਰੇਡਾ ਵਿਖੇ ਬੀਤੀ ਰਾਤ ਸੰਪੰਨ ਹੋਈ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਬਿਹਤਰ ਪ੍ਰਦਰਸ਼ਨ ਦਿਖਾਇਆ ਅਤੇ ਫਾਈਨਲ ਤੱਕ ਪੁੱਜੀ।
ਫਾਈਨਲ ਵਿੱਚ ਭਾਰਤ ਨੂੰ ਪੈਨਲਟੀ ਸ਼ੂਟ ਆਊਟ ਵਿੱਚ ਆਸਟਰੇਲੀਆ ਹੱਥੋਂ 1-3 ਨਾਲ ਹਾਰ ਮਿਲੀ। ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਵਿੱਚ ਭਾਰਤ ਨੇ ਦੂਜੀ ਵਾਰ ਉਪ ਜੇਤੂ ਰਹਿਣ ਦਾ ਮਾਣ ਹਾਸਲ ਕੀਤਾ ਜਦੋਂ ਕਿ ਇਕ ਵਾਰ ਭਾਰਤ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ। ਵਿਸ਼ਵ ਦੇ ਚੋਟੀ ਦੇ ਛੇ ਮੁਲਕਾਂ ਵਿਚਾਲੇ ਖੇਡੀ ਜਾਂਦੀ ਚੈਂਪੀਅਨਜ਼ ਟਰਾਫੀ ਵਿੱਚ ਇਹ ਤੀਜਾ ਮੌਕਾ ਸੀ ਜਦੋਂ ਭਾਰਤੀ ਟੀਮ ਨੇ ਕੋਈ ਤਮਗਾ ਜਿੱਤਿਆ।
ਰਾਣਾ ਸੋਢੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਹਾਕੀ ਹੁਣ ਵਿਸ਼ਵ ਦੀਆਂ ਸਿਖਰਲੀਆਂ ਟੀਮਾਂ ਵਿੱਚ ਸ਼ੁਮਾਰ ਹੋ ਗਈ ਹੈ ਅਤੇ ਵੱਡੇ ਟੂਰਨਾਮੈਂਟ ਵਿੱਚ ਚੰਗਾ ਖੇਡ ਦਿਖਾਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੌਮੀ ਟੀਮ ਵਿੱਚ 8 ਖਿਡਾਰੀ ਪੰਜਾਬ ਦੇ ਸਨ ਜਿਨ੍ਹਾਂ ਨੇ ਸ਼ਾਨਦਾਰ ਖੇਡ ਦਿਖਾਈ। ਚੈਂਪੀਅਨਜ਼ ਟਰਾਫੀ ਵਿੱਚ ਖੇਡੀ ਭਾਰਤੀ ਟੀਮ ਵਿੱਚ ਸ਼ਾਮਲ ਪੰਜਾਬ ਦੇ 8 ਖਿਡਾਰੀਆਂ ਵਿੱਚ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਰਮਨਦੀਪ ਸਿੰਘ ਤੇ ਸਿਮਰਨਜੀਤ ਸਿੰਘ ਸਨ। ਟੀਮ ਦੇ ਸਹਾਇਕ ਕੋਚ ਜੁਗਰਾਜ ਸਿੰਘ ਵੀ ਪੰਜਾਬ ਦੇ ਹਨ।
ਪੰਜਾਬ ਦੇ ਖੇਡ ਮੰਤਰੀ ਨੇ ਭਾਰਤੀ ਹਾਕੀ ਟੀਮ ਨੂੰ ਇਸ ਸਾਲ ਅਗਸਤ ਮਹੀਨੇ ਜਕਾਰਤਾ ਵਿਖੇ ਹੋਣ ਵਾਲੀਆਂ ਏਸ਼ਿਆਈ ਖੇਡਾਂ ਅਤੇ ਨਵਬੰਰ ਮਹੀਨੇ ਭੁਵਨੇਸ਼ਵਰ (ਉੜੀਸਾ) ਵਿਖੇ ਹੋਣ ਵਾਲੇ ਹਾਕੀ ਵਿਸ਼ਵ ਕੱਪ ਵਿੱਚ ਬਿਹਤਰ ਪ੍ਰਦਰਸ਼ਨ ਲਈ ਵੀ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਭਾਰਤੀ ਟੀਮ ਹੋਰ ਵੀ ਚੰਗਾ ਪ੍ਰਦਰਸ਼ਨ ਕਰ ਕੇ ਦੇਸ਼ ਦਾ ਨਾਮ ਰੌਸ਼ਨ ਕਰੇਗੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

Read Full Article
    ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

Read Full Article
    ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

Read Full Article
    ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

Read Full Article
    ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

Read Full Article
    ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

Read Full Article
    ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

Read Full Article
    14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

Read Full Article
    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article