PUNJABMAILUSA.COM

ਰਾਜਾ ਹੋਵੇ ਜਾਂ ਰੰਕ ਮਰਿਆਦਾ ਦੀ ਉਲ਼ੰਘਣਾ ਨਹੀ ਹੋਣ ਦਿੱਤੀ ਜਾਵੇਗੀ-ਭਾਈ ਬਲ਼ਬੀਰ ਸਿੰਘ ਅਰਦਾਸੀਆ

ਰਾਜਾ ਹੋਵੇ ਜਾਂ ਰੰਕ ਮਰਿਆਦਾ ਦੀ ਉਲ਼ੰਘਣਾ ਨਹੀ ਹੋਣ ਦਿੱਤੀ ਜਾਵੇਗੀ-ਭਾਈ ਬਲ਼ਬੀਰ ਸਿੰਘ ਅਰਦਾਸੀਆ

ਰਾਜਾ ਹੋਵੇ ਜਾਂ ਰੰਕ ਮਰਿਆਦਾ ਦੀ ਉਲ਼ੰਘਣਾ ਨਹੀ ਹੋਣ ਦਿੱਤੀ ਜਾਵੇਗੀ-ਭਾਈ ਬਲ਼ਬੀਰ ਸਿੰਘ ਅਰਦਾਸੀਆ
December 17
21:10 2016

ardas
ਅੰਮ੍ਰਿਤਸਰ, 17 ਦਸੰਬਰ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ਼ ਤੇ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲ਼ੀ ਦਲ਼ (ਬਾਦਲ਼) ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ਼ ਨੂੰ ਸਿਰੋਪਾ ਨਾ ਦੇ ਕੇ ਸੁਰਖੀਆ ਵਿੱਚ ਆਉਣ ਵਾਲ਼ੇ ਅਰਦਾਸੀਏ ਭਾਈ ਬਲ਼ਬੀਰ ਸਿੰਘ ਦੀ ਬਰਖਾਸਤਗੀ ਤੋ ਬਾਅਦ ਸ਼੍ਰੋਮਣੀ ਕਮੇਟੀ ਦੇ ਨਵੇ ਪ੍ਰਧਾਨ ਸ੍ਰ ਕਿਰਪਾਲ਼ ਸਿੰਘ ਬੰਡੂਗਰ ਦੇ ਆਦੇਸ਼ਾਂ ਤੇ ਮੁੜ ਬਹਾਲ਼ ਹੋਣ ਉਪਰੰਤ ਭਾਂਵੇ ਭਾਈ ਬਲ਼ਬੀਰ ਸਿੰਘ ਨੇ ਆਪਣੀ ਡਿਊਟੀ ਦੁਬਾਰਾ ਸੰਭਾਲ਼ ਲ਼ਈ ਹੈ ਪਰ ਇੱਕ ਵਾਰੀ ਫਿਰ ਮਰਿਆਦਾ ਦੇ ਲ਼ਕਬ ਤੇ ਪਹਿਰਾ ਦੇਣ ਦੀ ਗੱਲ਼ ਕਰਦਿਆ ਉਹਨਾਂ ਆਪਣੇ ਸੰਕਲ਼ਪ ਨੂੰ ਦੁਹਰਾਉਦਿਆ ਕਿਹਾ ਕਿ ਨਿਯਮਾਂ, ਮਰਿਆਦਾ ਤੇ ਪਰੰਪਰਾਵਾਂ ਦੀ ਉਂਲ਼ੰਘਣਾ ਕਰਕੇ ਕਿਸੇ ਵੀ ਵਿਅਕਤੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰੋ ਸਿਰੋਪਾ ਨਹੀ ਦਿੱਤਾ ਜਾਵੇਗਾ ਭਾਂਵੇ ਉਹ ਕਿਸੇ ਵੀ ਉੱਚੇ ਤੇ ਸੁੱਚੇ ਆਹੁਦੇ ‘ਤੇ ਵੀ ਕਿਉ ਨਾ ਬੈਠਾ ਹੋਵੇ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਿਛਲ਼ੇ ਕਰੀਬ ਤਿੰਨ ਦਹਾਕਿਆ ਤੋ ਵੱਖ ਵੱਖ ਆਹੁਦਿਆ ਤੇ ਸੇਵਾ ਨਿਭਾਉਣ ਤੋ ਇਲ਼ਾਵਾ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸੀਆ ਦੀ ਸੇਵਾਵਾਂ ਨਿਭਾਉਣ ਵਾਲ਼ੇ ਭਾਈ ਬਲ਼ਬੀਰ ਸਿੰਘ ਨੂੰ ਉਸ ਵੇਲ਼ੇ ਸ਼੍ਰੋਮਣੀ ਕਮੇਟੀ ਦੇ ਤੱਤਕਾਲ਼ੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਜੂਨ ੨੦੧੬ ਵਿੱਚ ਉਸ ਵੇਲ਼ੇ ਨੌਕਰੀ ਤੋ ਬਰਖਾਸਤ ਕਰ ਦਿੱਤਾ ਸੀ ਜਦੋ ਉਹਨਾਂ ਨੇ ਮਰਿਆਦਾ ਤੇ ਪਰੰਪਰਾਵਾਂ ਤੇ ਪਹਿਰਾ ਦਿੰਦਿਆ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ਼ ਨੂੰ ਮੱਥਾ ਟੇਕਣ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਇਹ ਕਹਿ ਤੇ ਸਿਰੋਪਾ ਦੇਣ ਤੋ ਇਨਕਾਰ ਕਰ ਦਿੱਤਾ ਸੀ ਕਿ ਉਹ ਪੰਜਾਬ ਸਰਕਾਰ ਦੇ ਮੁੱਖ ਅਹੁਦੇਦਾਰ ਹੋਣ ਦੇ ਬਾਵਜੂਦ ਵੀ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲ਼ੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਨਾਕਾਮ ਰਹੇ ਹਨ ਇਸ ਲ਼ਈ ਉਹ ਸਿਰੋਪੇ ਦੇ ਹੱਕਦਾਰ ਨਹੀ ਹਨ।
ਲ਼ੰਮੀ ਚੁੱਪ ਤੋੜਣ ਉਪਰੰਤ ਭਾਈ ਬਲ਼ਬੀਰ ਸਿੰਘ ਨੇ ਇੱਕ ਬਿਆਨ ਰਾਹੀ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਦੇ ਦਰਬਾਰ ਦੀ ਸੇਵਾ ਉਸ ਦੀ ਅਪਾਰ ਬਖਸ਼ਿਸ਼ ਨਾਲ਼ ਹੀ ਮਿਲ਼ਦੀ ਹੈ ਅਤੇ ਸੱਚਖੰਡ ਸਾਹਿਬ ਦੀ ਇੱਕ ਮਿੰਟ ਦੀ ਸੇਵਾ ਵੀ ਧੁਰੋ ਬਖਸ਼ਿਸ਼ ਤੇ ਸ੍ਰੀ ਗੂਰੂ ਗ੍ਰੰਥ ਸਾਹਿਬ ਦੀ ਅਪਾਰ ਕਿਰਪਾ ਸਦਕਾ ਹੀ ਮਿਲ਼ਦੀ ਹੈ। ਉਹਨਾਂ ਕਿਹਾ ਕਿ ਮਰਿਆਦਾ ਤੇ ਪਰੰਪਰਾਵਾ ਦੀ ਰਾਖੀ ਕਰਦਿਆ ਜਦੋ ਉਹਨਾਂ ਨੂੰ ਪ੍ਰਬੰਧਕਾਂ ਨੇ ਸੇਵਾ ਤੋ ਲ਼ਾਂਭੇ ਕਰ ਦਿੱਤਾ ਸੀ ਤਾਂ ਸਿੱਖ ਪੰਥ ਦਾ ਦਰਦ ਰੱਖਣ ਵਾਲ਼ਿਆ ਨੇ ਉਹਨਾਂ ਦੇ ਹੱਕ ਵਿੱਚ ਅਰਦਾਸਾ ਕੀਤੀਆ ਸਨ ਅਤੇ ਅਸੀਸਾਂ ਦਿੱਤੀਆ ਜਿਸ ਲ਼ਈ ਉਹ ਸਿੱਖ ਕੌਮ ਦੀਆ ਚਿੰਤਕ ਸੰਗਤਾਂ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਸ੍ਰੀ ਅਕਾਲ਼ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦਾ ਵੀ ਉਹਨਾਂ ਨੂੰ ਪੂਰਾ ਪੂਰਾ ਸਹਿਯੋਗ ਮਿਲ਼ਿਆ।
ਉਹਨਾਂ ਕਿਹਾ ਕਿ ਸਰਵਿਸ ਦੌਰਾਨ ਉਹਨਾਂ ਨੇ ਸ਼ਰੋਮਣੀ ਕਮੇਟੀ ਨਾਲ਼ ਪੂਰੀ ਵਫਾਦਾਰੀ ਤੇ ਇਮਾਨਦਾਰੀ ਨਾਲ਼ ਸੇਵਾ ਨਿਭਾਈ ਅਤੇ ਉਹਨਾਂ ਨੂੰ ਅਧਿਕਾਰੀਆ ਕੋਲ਼ੋ ਵੀ ਪੂਰਾ ਪੂਰਾ ਸਹਿਯੋਗ ਮਿਲ਼ਿਆ ਅਤੇ ਉਹਨਾਂ ਨੂੰ ਸੰਸਥਾ ਆਪਣਾ ਇੱਕ ਪਰਿਵਾਰ ਭਾਸਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਜਦੋ ਸੇਵਾ ਤੋ ਲ਼ਾਂਭੇ ਕੀਤਾ ਗਿਆ ਸੀ ਤਾਂ ਮੁਲ਼ਾਜਮਾਂ ਤੇ ਅਧਿਕਾਰੀਆ ਨੇ ਉਹਨਾਂ ਦੇ ਹੱਕ ਵਿੱਚ ਫਤਵਾ ਦਿੱਤਾ ਪਰ ਕੌਣ ਸਾਹਿਬ ਨੂੰ ਆਖੇ.. .. ..! ਸ਼ਾਇਦ ਉਹਨਾਂ ਦੀ ਸੇਵਾ ਮੁਕਤੀ ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀਆ ਤੇ ਆਹੁਦੇਦਾਰਾਂ ਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ।
ਉਹਨਾਂ ਕਿਹਾ ਕਿ ਉਹਨਾਂ ਆਪਣੀ ਕਾਰਵਾਈ ਪਾਉਣ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਕੇ ਦ੍ਰਿੜ ਸੰਕਲ਼ਪ ਲ਼ਿਆ ਸੀ ਕਿ ਉਹਨਾਂ ਨੇ ਬੇਦਾਵਾ( ਅਸਤੀਫਾ) ਦੇ ਕੇ ਗੁਰੂ ਤੋ ਬੇਮੁੱਖ ਹੋਣ ਦਾ ਕਲ਼ੰਕ ਮੱਥੇ ‘ਤੇ ਨਹੀ ਲ਼ਗਵਾਉਣਾ, ਸੰਸਥਾ ਜੋ ਵੀ ਕਾਰਵਾਈ ਕਰੇ ਉਸ ਨੂੰ ਹੀ ਪ੍ਰਵਾਨ ਕਰਨਾ ਹੈ। ਇਹ ਵੀ ਫੈਸਲ਼ਾ ਕੀਤਾ ਕਿ ਸੇਵਾ ਲ਼ਈ ਕਿਸੇ ਨੂੰ ਸਿਫਾਰਸ਼ ਵੀ ਨਹੀ ਕਰਨੀ ਤੇ ਸੇਵਾ ਵਾਸਤੇ ਕੋਈ ਅਰਜ਼ੀ ਜਾਂ ਦਰਖਾਸਤ ਵੀ ਨਹੀ ਦੇਣੀ। ਜੇਕਰ ਗੁਰੂ ਸਾਹਿਬ ਖੁਦ ਸੇਵਾ ਦੀ ਬਖਸ਼ਿਸ਼ ਕਰਦੇ ਹਨ ਤਾਂ ਉਸਨੂੰ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਸਮਝ ਕੇ ਮੱਥੇ ਨਾਲ਼ ਲ਼ਗਾਉਣਾ ਹੈ।
ਅਤੀਤ ਦੇ ਪੰਨੇ ਫਰੋਲ਼ਦਿਆ ਉਹਨਾਂ ਕਿਹਾ ਕਿ ਸੰਨ ੧੯੮੪ ਵਿੱਚ ਜਦੋ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਦੀ ਅਰਜ਼ੀ ਦਿੱਤੀ ਸੀ ਤਾਂ ਉਹਨਾਂ ਨੇ ਸਪੱਸ਼ਟ ਲ਼ਿਖਿਆ ਸੀ ਕਿ ਉਹ ਆਨਰੇਰੀ (ਬਿਨਾਂ ਤਨਖਾਹ) ਸੇਵਾ ਕਰਨ ਲ਼ਈ ਤਿਆਰ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵੱਲ਼ੋ ਭਾਂਵੇ ਸੇਵਾ ਫਲ਼ ਦਿੱਤਾ ਜਾਂਦਾ ਹੈ ਪਰ ਅੱਜ ਵੀ ਉਹਨਾਂ ਦੀ ਰੁੱਚੀ ਤਨਖਾਹ ਵਿੱਚ ਨਹੀ ਸਗੋ ਗੁਰੂ ਘਰ ਦੇ ਝਾੜੂ ਬਰਦਾਰ ਬਣ ਕੇ ਸੇਵਾ ਕਰਨ ਵਿੱਚ ਹੈ। ਉਹਨਾਂ ਕਿਹਾ ਕਿ ਉਹ ਗੁਰੂ ਘਰ ਦੀ ਮਰਿਆਦਾ ਵਿੱਚ ਯਕੀਨ ਰੱਖਦੇ ਹਨ ਤੇ ਸਰਕਾਰਾਂ ਤਾਂ ਆਉਦੀਆ ਜਾਂਦੀਆ ਹਨ ਤੇ ਉਹ ਸਰਕਾਰ ਦੀ ਮਰਿਆਦਾ ਵਿੱਚ ਯਕੀਨ ਨਹੀ ਰੱਖਦੇ। ਉਹਨਾਂ ਕਿਹਾ ਕਿ ਇਥੇ ਤਾਂ ਰਾਜਾ ਤੇ ਰੰਕ ਇੱਕ ਸਮਾਨ ਹਨ ਤੇ ਸਭ ਨਾਲ਼ ਬਰਾਬਰ ਦਾ ਵਿਵਹਾਰ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਚੋਣਾਂ ਤੋਂ ਬਾਅਦ ਸ਼ਾਇਦ ਉਹਨਾਂ ਦੀ ਸੇਵਾ ਤੇ ਇੱਕ ਵਾਰੀ ਫਿਰ ਸੰਕਟ ਦੇ ਬੱਦਲ਼ ਮੰਡਰਾਉਣ ਲ਼ੱਗ ਪੈਣ ਪਰ ਪਿਛਲ਼ੇ ਦੋ ਸਾਲ਼ਾ ਤੋ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੱਦ ਬੇਅਦਬੀ ਥਾਂ ਥਾਂ ਤੋ ਹੋ ਰਹੀ ਹੈ ਉਸ ਨਾਲ਼ ਸਮੁੱਚੇ ਪੰਥ ਦਰਦੀਆ ਦੇ ਹਿਰਦੇ ਵਲ਼ੂੰਧਰੇ ਗਏ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲ਼ੈ ਕੇ ਜਿਥੇ ਬਹੁਤ ਸਾਰੀਆ ਸੰਸਥਾਵਾਂ ਨੇ ਆਪਣਾ ਯੋਗਦਾਨ ਪਾਇਆ ਉਥੇ ਉਹਨਾਂ ਨੇ ਵੀ ਆਪਣੀ ਯਥਾ ਸ਼ਕਤੀ ਮੁਤਾਬਕ ਹਿੱਸਾ ਪਾਉਣ ਦਾ ਯਤਨ ਕੀਤਾ ਤਾਂ ਹੀ ਉਹਨਾਂ ਦੀ ਸੇਵਾ ਮੁਕਤੀ ਹੋ ਗਈ ਜਿਸ ਨੂੰ ਲ਼ੈ ਕੇ ਉਹਨਾਂ ਨੂੰ ਕਿਸੇ ‘ਤੇ ਵੀ ਕੋਈ ਗਿੱਲ਼ਾ ਜਾਂ ਰੋਸ ਨਹੀ ਹੈ। ਉਹਨਾਂ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਲ਼ਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲ਼ਈ ਤਿਆਰ ਹਨ, ਨੌਕਰੀ ਤੋ ਸੇਵਾ ਮੁਕਤੀ ਤਾਂ ਬਹੁਤ ਹੀ ਛੋਟਾ ਜੁਮਲ਼ਾ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਕਦੇ ਵੀ ਇਹ ਬਰਦਾਸ਼ਤ ਨਹੀ ਕਰ ਸਕਦਾ ਕਿ ਸਰਬ ਸਾਂਝੀਵਾਲ਼ਤਾ ਦੇ ਪ੍ਰਤੀਕ ਅਤੇ ਸਰਵ ਸ਼ਕਤੀਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ। ਉਹਨਾਂ ਕਿਹਾ ਕਿ ਉਹਨਾਂ ਨੇ ੬ ਦਸੰਬਰ ਨੂੰ ਸਾਰੀਆ ਪੰਥਕ ਧਿਰਾਂ ਨੂੰ ਏਕਤਾ ਦੀ ਅਪੀਲ਼ ਕੀਤੀ ਸੀ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਨੂੰ ਸੁਨਿਸਚਿਤ ਕਰਨ ਲ਼ਈ ਇੱਕ ਝੰਡੇ ਥੱਲ਼ੇ ਇਕੱਠੇ ਹੋਇਆ ਜਾਵੇ। ਉਹਨਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਬਹੁਤ ਗੌਰਵਮਈ ਤੇ ਕੁਰਬਾਨੀਆ ਭਰਪੂਰ ਹੈ ਜਿਸ ਦੀ ਮਿਸਾਲ਼ ਹੋਰ ਕਿਧਰੇ ਨਹੀ ਮਿਲ਼ਦੀ। ਦੇਸ਼ ਦੀ ਅਜਾਦੀ ਤੋ ਇਲ਼ਾਵਾ ਧਰਮ ਦੀ ਰਾਖੀ ਲ਼ਈ ਵੀ ਸਿੱਖ ਗੁਰੂ ਸਾਹਿਬਾਨ ਅਤੇ ਵੱਡੇ ਕੱਦ ਬੁੱਤ ਵਾਲ਼ੇ ਬਾਬਾ ਦੀਪ ਸਿੰਘ ਸ਼ਹੀਦ ਵਰਗੇ ਸਿੱਖ ਜਰਨੈਲ਼ਾਂ ਨੇ ਵੀ ਕੁਰਬਾਨੀਆ ਦੇ ਕਿ ਸਿੱਖ ਪੰਥ ਦੇ ਬੂਟੇ ਨੂੰ ਆਪਣੇ ਖੂਨ ਨਾਲ਼ ਸਿੰਜਿਆ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਰਮਾਂ ਦੇ ਧਾਰਮਿਕ ਗ੍ਰੰਥਾ ਦੀ ਬੇਅਦਬੀ ਦੇ ਦੋਸ਼ੀਆ ਨੂੰ ਕੜੀ ਸਜਾ ਦਿਵਾਉਣ ਲ਼ਈ ਵਿਧਾਨ ਸਭਾ ਤੇ ਸੰਸਦ ਵਿੱਚ ਵੀ ਸਖਤ ਕਨੂੰਨ ਬਣਾਏ ਜਾਣੇ ਚਾਹੀਦੇ ਹਨ ਤਾਂ ਕਿ ਕੋਈ ਵੀ ਕਿਸੇ ਵੀ ਧਰਮ ਦੇ ਅਕੀਦੇ ਨੂੰ ਠੇਸ ਪਹੁੰਚਾਉਣ ਦੀ ਹਿੰਮਤ ਨਾ ਜੁਟਾ ਸਕੇ।
ਉਹਨਾਂ ਕਿਹਾ ਕਿ ਮੁਸਲ਼ਮਾਨ ਧਰਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਅਤੇ ਉਹਨਾਂ ਦਾ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਬਾਰੇ ਕੋਈ ਇੱਕ ਸ਼ਬਦ ਦੀ ਵੀ ਮਰਆਿਦਾ ਤੇ ਪਰੰਪਰਾਵਾਂ ਦੇ ਖਿਲ਼ਾਫ ਵਰਤੋ ਕਰੇ ਤਾਂ ਦੁਨੀਆ ਭਰ ਦੇ ਮੁਸਲ਼ਮਾਨ ਇੱਕ ਮੁੱਠ ਹੋ ਕੇ ਉਸ ਦਾ ਜਵਾਬ ਦਿੰਦੇ ਹਨ ਤੇ ਮੁਸਲ਼ਿਮ ਰਵਾਇਤਾਂ ਅਨੁਸਾਰ ਅਜਿਹੇ ਵਿਅਕਤੀ ਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ਼ ਤਖਤ ਸਾਹਿਬ ਤੋ ਜੋ ਵੀ ਫੁਰਮਾਨ ਜਾਰੀ ਹੁੰਦਾ ਹੈ ਸਿੱਖ ਕੌਮ ਉਸ ਨੂੰ ਇਲ਼ਾਹੀ ਫੁਰਮਾਨ ਮੰਨ ਕੇ ਉਸ ‘ਤੇ ਪਹਿਰਾ ਦੇਣ ਲ਼ਈ ਪਾਬੰਦ ਹੁੰਦੀ ਹੈ ਤੇ ਸਿੱਖ ਕੌਮ ਵਿੱਚ ਗੁਰੂ ਦੀ ਖਾਤਰ ਕੁਰਬਾਨੀਆ ਦੇਣ ਵਾਲ਼ਿਆ ਦੀ ਅੱਜ ਵੀ ਲ਼ੰਮੀ ਕਤਾਰ ਲ਼ੱਗੀ ਹੋਈ ਹੈ। ਉਹਨਾਂ ਕਿਹਾ ਕਿ ਛੇਵੇ ਪਾਤਸ਼ਾਹ ਮੀਰੀ ਪੀਰੀ ਦੇ ਮਾਲ਼ਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲ਼ਵਾਰਾ ਪਹਿਨ ਕੇ ਸਿੱਖ ਪੰਥ ਵਿੱਚ ਧਰਮ ਤੇ ਸਿਆਸਤ ਨੂੰ ਇਕੱਠਾ ਕੀਤਾ ਤੇ ਧਰਮ ਦਾ ਕੁੰਡਾ ਸਿਆਸਤ ਤੇ ਭਾਰੂ ਰੱਖਿਆ ਜਿਸ ਦੀ ਨਿਸ਼ਾਨਦੇਹੀ ਅੱਜ ਵੀ ਝੰਡੇ ਬੁੰਗੇ ਦੇ ਲ਼ੱਗੇ ਦੋ ਨਿਸ਼ਾਨ ਸਾਹਿਬ ਕਰਦੇ ਹਨ ਪਰ ਅਫਸੋਸ ਅੱਜ ਸਿਆਸਤ ਧਰਮ ਤੇ ਭਾਰੂ ਹੋ ਗਈ ਹੈ ਤੇ ਸਿਆਸੀ ਆਗੂ ਧਰਮ ਨੂੰ ਕੱਠਪੁਤਲ਼ੀ ਵਾਂਗ ਆਪਣੇ ਸਿਆਸੀ ਮੰਤਵ ਲ਼ਈ ਵਰਤ ਰਹੇ ਹਨ ਜੋ ਮੰਦਭਾਗਾ ਹੈ ਤੇ ਧਰਮ ਦੀਆ ਸਫਾਂ ਵਿੱਚ ਗਿਰਾਵਟ ਦਾ ਕਾਰਨ ਬਣ ਰਹੀ ਹੈ।
ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਕੋਈ ਦਸਤਾਰ ਸਜਾ ਕੇ, ਕੋਈ ਰੁਮਾਲ਼ ਬੰਨ ਕੇ ਜਾਂ ਕੋਈ ਟੋਪੀ ਪਾ ਕੇ ਮੱਥਾ ਟੇਕਦਾ ਹੈ ਇਹ ਮਾਅਨਾ ਨਹੀ ਰੱਖਦਾ ਸਗੋ ਮਾਅਨਾ ਸਿਰਫ ਸ੍ਰੀ ਦਰਬਾਰ ਸਾਹਿਬ ਦੀ ਪੁਰਾਤਨ ਪਰੰਪਰਾ ਰੱਖਦੀ ਹੈ ਕਿ ਕੋਈ ਵੀ ਵਿਅਕਤੀ ਟੋਪੀ ਪਾ ਕੇ ਮੱਥਾ ਨਹੀ ਟੇਕ ਸਕਦਾ। ਉਹਨਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਖਿਲ਼ਾਫ ਨਹੀ ਹਨ ਕਿਉਕਿ ਹਿੰਦੂ ਧਰਮ ਨਾਲ਼ ਸਬੰਧਿਤ ਬਹੁਤ ਸਾਰੇ ਲ਼ੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ਼ ਰੱਖਦੇ ਹਨ ਤੇ ਹਮੇਸ਼ਾਂ ਸਿਰ ਤੇ ਰੁਮਾਲ਼ ਬੰਨ ਕੇ ਹੀ ਮੱਥਾ ਟੇਕਦੇ ਹਨ। ਉਹਨਾਂ ਕਿਹਾ ਕਿ ਸ੍ਰੀ ਮੋਦੀ ਨੂੰ ਜੇਕਰ ਕਿਸੇ ਪ੍ਰਕਾਰ ਦੀ ਕਿਸੇ ਸਿਆਸੀ ਆਗੂ ਨੇ ਟੋਪੀ ਪਾ ਕੇ ਮੱਥਾ ਟੇਕਣ ਦੀ ਇਜ਼ਾਜ਼ਤ ਦਿੱਤੀ ਹੈ ਤਾਂ ਇਹ ਮਰਿਆਦਾ ਦੇ ਉਲ਼ਟ ਹੀ ਨਹੀ ਸਗੋ ਉਸ ਆਗੂ ਦੀ ਆਪਣੀ ਸੋਚ ਦਾ ਵੀ ਜਨਾਜਾ ਕੱਢਦੀ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article
    ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

Read Full Article
    ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

Read Full Article
    ਅਮਰੀਕਾ ‘ਚ ਗਰੀਨ ਕਾਰਡ ਕੋਟਾ ਹਟਾਉਣ ਨਾਲ ਭਾਰਤ ਤੇ ਚੀਨ ਦੇ ਲੋਕ ਗਰੀਨ ਕਾਰਡ ਦੀ ਦੌੜ ‘ਚ ਹੋਣਗੇ ਅੱਗੇ

ਅਮਰੀਕਾ ‘ਚ ਗਰੀਨ ਕਾਰਡ ਕੋਟਾ ਹਟਾਉਣ ਨਾਲ ਭਾਰਤ ਤੇ ਚੀਨ ਦੇ ਲੋਕ ਗਰੀਨ ਕਾਰਡ ਦੀ ਦੌੜ ‘ਚ ਹੋਣਗੇ ਅੱਗੇ

Read Full Article
    ਕਮਲਾ ਹੈਰਿਸ ਰਾਸ਼ਟਰਪਤੀ ਚੋਣ ਲੜਨ ਦਾ ਛੇਤੀ ਲਵੇਗੀ ਫੈਸਲਾ

ਕਮਲਾ ਹੈਰਿਸ ਰਾਸ਼ਟਰਪਤੀ ਚੋਣ ਲੜਨ ਦਾ ਛੇਤੀ ਲਵੇਗੀ ਫੈਸਲਾ

Read Full Article
    ਟਰੰਪ ਜਲਦੀ ਲਾਗੂ ਕਰ ਸਕਦੇ ਹਨ ਕੌਮੀ ਐਮਰਜੈਂਸੀ

ਟਰੰਪ ਜਲਦੀ ਲਾਗੂ ਕਰ ਸਕਦੇ ਹਨ ਕੌਮੀ ਐਮਰਜੈਂਸੀ

Read Full Article
    ਰੋਨਿਲ ਸਿੰਘ ਦੇ ਭਰਾ ਵੱਲੋਂ ਸੀਮਾ ਸੁਰੱਖਿਆ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ

ਰੋਨਿਲ ਸਿੰਘ ਦੇ ਭਰਾ ਵੱਲੋਂ ਸੀਮਾ ਸੁਰੱਖਿਆ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ

Read Full Article
    ਫੇਕ ਨਿਊਜ਼ ਦੇ ਝਾਂਸੇ ‘ਚ ਜ਼ਿਆਦਾ ਆ ਜਾਂਦੇ ਨੇ ਬਜ਼ੁਰਗ

ਫੇਕ ਨਿਊਜ਼ ਦੇ ਝਾਂਸੇ ‘ਚ ਜ਼ਿਆਦਾ ਆ ਜਾਂਦੇ ਨੇ ਬਜ਼ੁਰਗ

Read Full Article
    ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਨੇ ਸੰਭਾਲਿਆ ਆਈ.ਐੱਮ.ਐੱਫ. ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ

ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਨੇ ਸੰਭਾਲਿਆ ਆਈ.ਐੱਮ.ਐੱਫ. ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ

Read Full Article
    ਅਮਰੀਕੀ ਅਦਾਲਤ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਬਾਰੇ ਅਪੀਲ ਖਾਰਜ

ਅਮਰੀਕੀ ਅਦਾਲਤ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਬਾਰੇ ਅਪੀਲ ਖਾਰਜ

Read Full Article