PUNJABMAILUSA.COM

ਰਾਜਸਥਾਨ ਨੇ ਬੰਗਲੌਰ ਨੂੰ ਆਈਪੀਐਲ ਤੋਂ ਕੀਤਾ ਬਾਹਰ

ਰਾਜਸਥਾਨ ਨੇ ਬੰਗਲੌਰ ਨੂੰ ਆਈਪੀਐਲ ਤੋਂ ਕੀਤਾ ਬਾਹਰ

ਰਾਜਸਥਾਨ ਨੇ ਬੰਗਲੌਰ ਨੂੰ ਆਈਪੀਐਲ ਤੋਂ ਕੀਤਾ ਬਾਹਰ
May 19
21:42 2018

ਜੈਪੁਰ, 19 ਮਈ (ਪੰਜਾਬ ਮੇਲ)- ਰਾਜਸਥਾਨ ਰੌਇਲਜ਼ ਨੇ ਕਰੋ ਜਾਂ ਮਰੋ ਮੁਕਾਬਲੇ ਵਿੱਚ ਰੌਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਨੂੰ 30 ਦੌੜਾਂ ਨਾਲ ਹਰਾ ਕੇ ਆਈਪੀਐਲ-11 ਤੋਂ ਬਾਹਰ ਕਰ ਦਿੱਤਾ ਹੈ। ਇਸ ਜਿੱਤ ਨਾਲ ਹੀ ਉਸ ਨੇ ਪਲੇਅ-ਆਫ ਵਿੱਚ ਜਾਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਰੌਇਲਜ਼ ਦੀ ਇਸ ਜਿੱਤ ਵਿੱਚ ਫ਼ਿਰਕੀ ਗੇਂਦਬਾਜ਼ ਸ਼੍ਰੇਅਸ ਗੋਪਾਲ ਦੀ ਅਹਿਮ ਭੂਮਿਕਾ ਰਹੀ, ਜਿਸ ਨੇ 16 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਪਲੇਅ-ਆਫ ਵਿੱਚ ਪਹੁੰਚਣ ਲਈ ਦੋਵਾਂ ਟੀਮਾਂ ਦੀਆਂ ਉਮੀਦਾਂ ਇਸ ਮੈਚ ’ਤੇ ਨਿਰਭਰ ਸਨ, ਪਰ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਬੰਗਲੌਰ ਨੇ ਗੋਪਾਲ ਦੀ ਗੇਂਦਬਾਜ਼ੀ ਅੱਗੇ ਗੋਡੇ ਟੇਕ ਦਿੱਤੇ। ਗੋਪਾਲ ਨੇ ਟੀ-20 ਵਿੱਚ ਪਹਿਲੀ ਵਾਰ ਚਾਰ ਵਿਕਟਾਂ ਲਈਆਂ ਹਨ।
ਰਾਜਸਥਾਨ ਨੇ ਸਲਾਮੀ ਬੱਲੇਬਾਜ਼ ਰਾਹੁਲ ਤ੍ਰਿਪਾਠੀ ਦੀਆਂ ਨਾਬਾਦ 80 ਦੌੜਾਂ ਦੀ ਮਦਦ ਨਾਲ ਪੰਜ ਵਿਕਟਾਂ ’ਤੇ 164 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਇਸ ਮਗਰੋਂ ਬੱਲੇਬਾਜ਼ੀ ਕਰਨ ਉਤਰੀ ਬੰਗਲੌਰ ਟੀਮ 19.2 ਵਿੱਚ 134 ਦੌੜਾਂ ’ਤੇ ਹੀ ਢੇਰ ਹੋ ਗਈ। ਰਾਜਸਥਾਨ ਦੀ 14 ਮੈਚਾਂ ਵਿੱਚ ਇਹ ਸੱਤਵੀਂ ਜਿੱਤ ਹੈ ਅਤੇ ਉਸ ਦੇ 14 ਅੰਕ ਹੋ ਗਏ ਹਨ, ਪਰ ਪਲੇਅ-ਆਫ ਵਿੱਚ ਜਾਣ ਲਈ ਉਸ ਨੂੰ ਹੋਰ ਟੀਮਾਂ ਦੇ ਨਤੀਜਿਆਂ ਦੀ ਉਡੀਕ ਕਰਨੀ ਹੋਵੇਗੀ। ਬੰਗਲੌਰ ਨੂੰ 14 ਮੈਚਾਂ ਵਿੱਚ ਅੱਠਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 12 ਅੰਕਾਂ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਸਲਾਮੀ ਬੱਲੇਬਾਜ਼ ਰਾਹੁਲ ਦੇ ਸ਼ਾਨਦਾਰ ਨੀਮ ਸੈਂਕੜੇ ਦੀ ਮਦਦ ਨਾਲ ਰਾਜਸਥਾਨ ਨੇ 164 ਦੌੜਾਂ ਦਾ ਟੀਚਾ ਖੜ੍ਹਾ ਕੀਤਾ ਅਤੇ ਇਸ ਦਾ ਬਚਾਅ ਵੀ ਕੀਤਾ। ਰਾਹੁਲ ਪੂਰੇ 20 ਓਵਰਾਂ ਤਕ ਮੈਦਾਨ ’ਤੇ ਡਟਿਆ ਰਿਹਾ। ਰਾਹੁਲ ਨੇ ਕਪਤਾਨ ਅਜਿੰਕਿਆ ਰਹਾਣੇ (33) ਨਾਲ ਦੂਜੀ ਵਿਕਟ ਲਈ 99 ਦੌੜਾਂ ਬਣਾਈਆਂ। ਉਸ ਨੇ ਹੈਨਰਿਕ ਕਲਾਸਿਨ (32) ਨਾਲ ਚੌਥੀ ਵਿਕਟ ਲਈ 48 ਦੌੜਾਂ ਅਤੇ ਕ੍ਰਿਸ਼ਨੱਪਾ ਗੌਤਮ (14) ਨਾਲ ਪੰਜਵੀਂ ਵਿਕਟ ਲਈ 15 ਦੌੜਾਂ ਦੀ ਸਾਂਝੇਦਾਰੀ ਕੀਤੀ। ਸਲਾਮੀ ਬੱਲੇਬਾਜ਼ ਵਜੋਂ ਉਤਰੇ ਜੌਫਰਾ ਆਰਚਰ ਖਾਤਾ ਖੋਲ੍ਹੇ ਬਿਨਾਂ ਉਮੇਸ਼ ਯਾਦਵ ਦੀ ਗੇਂਦ ’ਤੇ ਆਊਟ ਹੋ ਗਿਆ। ਯਾਦਵ ਨੇ ਰਹਾਣੇ ਨੂੰ ਐਲਬੀਡਬਲਯੂ ਕੀਤਾ ਅਤੇ ਸੰਜੂ ਸੇਮਸਨ ਨੂੰ ਮੋਇਲ ਅਲੀ ਹੱਥੋਂ ਕੈਚ ਕਰਵਾਇਆ। ਸੈਮਸਨ ਨੇ ਵੀ ਕੋਈ ਦੌੜ ਨਹੀਂ ਬਣਾਈ।
ਬੰਗਲੌਰ ਟੀਮ ਕਪਤਾਨ ਵਿਰਾਟ (ਚਾਰ) ਨੂੰ ਸਿਰਫ਼ 20 ਦੌੜਾਂ ’ਤੇ ਗੁਆਉਣ ਮਗਰੋਂ ਪਾਰਥਿਵ ਪਟੇਲ (33) ਅਤੇ ਏਬੀ ਡਿਵਿਲੀਅਰਜ਼ (53) ਵਿਚਾਲੇ ਦੂਜੇ ਵਿਕਟ ਲਈ 55 ਦੌੜਾਂ ਦੀ ਸਾਂਝੇਦਾਰੀ ਕਾਰਨ ਸੰਭਲ ਗਈ, ਪਰ ਗੋਪਾਲ ਨੇ ਤੇਜ਼ਧਾਰ ਗੇਂਦਬਾਜ਼ੀ ਕਰਦਿਆਂ ਪਟੇਲ, ਮੋਇਨ ਅਲੀ (ਇੱਕ), ਮਨਦੀਪ ਸਿੰਘ (ਤਿੰਨ) ਅਤੇ ਡਿਵਿਲੀਅਰਜ਼ ਦੀਆਂ ਵਿਕਟਾਂ ਲਈਆਂ। ਵਿਰਾਟ ਦੀ ਵਿਕਟ ਕ੍ਰਿਸ਼ਨੱਪਾ ਗੌਤਮ ਨੇ ਲਈ। ਤੇਜ਼ ਗੇਂਦਬਾਜ਼ਾਂ ਬੇਨ ਲਾਫਲਿਨ ਅਤੇ ਜੈਦੇਵ ਉਨਾਦਕਟ ਨੇ ਕ੍ਰਮਵਾਰ 15 ਅਤੇ 27 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ। ਈਸ਼ ਸੋਢੀ ਨੇ 31 ਦੌੜਾਂ ’ਤੇ ਇੱਕ ਵਿਕਟ ਲਈ। ਗੋਪਾਲ ਨੂੰ ਸਰਵੋਤਮ ਗੇਂਦਬਾਜ਼ੀ ਲਈ ਮੈਨ ਆਫ ਦਿ ਮੈਚ ਪੁਰਸਕਾਰ
ਦਿੱਤਾ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article