PUNJABMAILUSA.COM

ਰਾਜਸਥਾਨ ‘ਚ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਸਮੇਂ ਕਕਾਰ ਉਤਾਰਨ ਦੀ ਭਾਈ ਲੌਂਗੋਵਾਲ ਵੱਲੋਂ ਨਿੰਦਾ

ਰਾਜਸਥਾਨ ‘ਚ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਸਮੇਂ ਕਕਾਰ ਉਤਾਰਨ ਦੀ ਭਾਈ ਲੌਂਗੋਵਾਲ ਵੱਲੋਂ ਨਿੰਦਾ

ਰਾਜਸਥਾਨ ‘ਚ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਸਮੇਂ ਕਕਾਰ ਉਤਾਰਨ ਦੀ ਭਾਈ ਲੌਂਗੋਵਾਲ ਵੱਲੋਂ ਨਿੰਦਾ
August 08
10:11 2018

ਅੰਮ੍ਰਿਤਸਰ, 8 ਅਗਸਤ (ਪੰਜਾਬ ਮੇਲ)- ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਇਕ ਸਕੂਲ ਵੱਲੋਂ ਆਰ.ਏ.ਐੱਸ. (ਰਾਜਸਥਾਨ ਐਡਮਨਿਸਟ੍ਰੇਟਵ ਸਰਵਿਸ) ਦੀ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਦੇ ਕਕਾਰ ਉਤਾਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਰਾਜਸਥਾਨ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਰ.ਏ.ਐੱਸ. ਦੀ ਪ੍ਰੀਖਿਆ ਦੌਰਾਨ ਹਨੂੰਮਾਨਗੜ੍ਹ ‘ਚ ਸਿੱਖ ਵਿਦਿਆਰਥੀਆਂ ਨੂੰ ਕਕਾਰ ਉਤਾਰਨ ਦੇ ਫੁਰਮਾਨ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਇਸ ਕਾਰਨ ਸਿੱਖ ਜਗਤ ਵਿਚ ਭਾਰੀ ਰੋਸ ਫੈਲਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਬਾਅਦ ਬੇਸ਼ੱਕ ਸਕੂਲ ਪ੍ਰਬੰਧਕਾਂ ਨੇ ਮੁਆਫੀ ਮੰਗ ਲਈ ਹੈ ਪਰ ਇਸ ਘਟਨਾ ਕਾਰਨ ਵਿਦਿਆਰਥੀਆਂ ਨੂੰ ਹੋਈ ਪ੍ਰੇਸ਼ਾਨੀ ਦੀ ਭਰਪਾਈ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਅੱਗੇ ਤੋਂ ਕੋਈ ਅਜਿਹੀ ਮਨਮਰਜ਼ੀ ਕਰਨ ਦੀ ਹਿੰਮਤ ਨਾ ਕਰ ਸਕੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇੱਕ ਪਾਸੇ ਤਾਂ ਭਾਰਤ ਦਾ ਸੰਵਿਧਾਨ ਸਿੱਖਾਂ ਨੂੰ ਘਰੇਲੂ ਉਡਾਣਾਂ ਵਿਚ ਵੀ ਕਿਰਪਾਨ ਭਾਵ ਕਕਾਰ ਪਹਿਨਣ ਦੀ ਇਜਾਜ਼ਤ ਦਿੰਦਾਂ ਹੈ, ਜਦਕਿ ਦੂਸਰੇ ਪਾਸੇ ਕੁਝ ਅਜਿਹੇ ਲੋਕ ਜਾਣਬੁੱੱਝ ਕੇ ਸਿੱਖਾਂ ਦੇ ਕਕਾਰ ਉਤਾਰਨ ਦੀਆਂ ਕੋਝੀਆਂ ਹਰਕਤਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਪ੍ਰੀਖਿਆਵਾਂ ਦੌਰਾਨ ਸਿੱਖ ਬੱਚਿਆਂ ਨੂੰ ਅਜਿਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਅਜਿਹੇ ਮਾਮਲਿਆਂ ਨੂੰ ਨਜਿੱਠਣ ਲਈ ਕੇਂਦਰ ਸਰਕਾਰ ਨੂੰ ਵੀ ਪੱਕੇ ਤੌਰ ‘ਤੇ ਖਾਸ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ।

About Author

Punjab Mail USA

Punjab Mail USA

Related Articles

ads

Latest Category Posts

    ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਮਿਲੇ ਫੰਡ ਦੀ ਵਰਤੋਂ ਆਪਣੇ ਚੀਨੀ ਕਰਜ਼ੇ ਚੁਕਾਉਣ ਲਈ ਨਾ ਕਰੇ ਪਾਕਿਸਤਾਨ : ਅਮਰੀਕਾ

Read Full Article
    ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

Read Full Article
    ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕ ਲਈ ਦੁਬਾਰਾ ਚੁਣੀ ਗਈ

Read Full Article
    APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

APAPA ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ

Read Full Article
    ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

ਸੀ.ਐੱਸ.ਡੀ ਡਾਇਰੈਕਟਰਾਂ ਨੇ ਚੁੱਕੀ ਸਹੁੰ

Read Full Article
    ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

ਨਵੇਂ ਬਣੇ ਜੱਜ ਸੰਦੀਪ ਸੰਧੂ ਗੁਰਦੁਆਰਾ ਸਾਹਿਬ ਮੋਡੈਸਟੋ ਵਿਖੇ ਹੋਏ ਨਤਮਸਤਕ

Read Full Article
    ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ‘ਦਸਤਾਰ ਮੁਕਾਬਲਾ’ 29 ਦਸੰਬਰ ਨੂੰ

Read Full Article
    ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

ਰੁਸਤਮ-ਏ-ਕੈਨੇਡਾ ਦਾ ਖਿਤਾਬ ਡੌਮ ਬਰੈਡਲੀ ਪਹਿਲਵਾਨ ਨੇ ਜਿੱਤਿਆ

Read Full Article
    ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

ਸਿਆਟਲ ‘ਚ ਲੈਥਰੋਪ ਸ਼ਹਿਰ ਦੇ ਕਮਿਸ਼ਨਰ ਅਜੀਤ ਸਿੰਘ ਸੰਧੂ ਦਾ ਨਿੱਘਾ ਸੁਆਗਤ

Read Full Article
    ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

ਅਮਰੀਕੀ ਸੰਸਦ ਮੈਂਬਰ ਨੇ 100 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਣ ਦਾ ਲਾਇਆ ਦੋਸ਼

Read Full Article
    ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

ਪਾਕਿਸਤਾਨ ਅੱਤਵਾਦੀਆਂ ਨੂੰ ਲਗਾਤਾਰ ਦੇ ਰਿਹਾ ਹੈ ਪਨਾਹ : ਨਿੱਕੀ ਹੈਲੀ

Read Full Article
    ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

ਅੱਤਵਾਦੀਆਂ ਨੂੰ ਲਗਾਤਾਰ ਪਨਾਹ ਦੇ ਰਿਹਾ ਪਾਕਿਸਤਾਨ : ਨਿੱਕੀ ਹੈਲੀ

Read Full Article
    ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

Read Full Article
    ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

Read Full Article
    ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

Read Full Article