PUNJABMAILUSA.COM

ਰਾਜਨੀਤੀ ‘ਚ ਧਰਮ ਦੀ ਵਰਤੋਂ ਸਿਖ਼ਰ ‘ਤੇ

ਰਾਜਨੀਤੀ ‘ਚ ਧਰਮ ਦੀ ਵਰਤੋਂ ਸਿਖ਼ਰ ‘ਤੇ

ਰਾਜਨੀਤੀ ‘ਚ ਧਰਮ ਦੀ ਵਰਤੋਂ ਸਿਖ਼ਰ ‘ਤੇ
July 13
10:17 2016

4
ਅੰਮ੍ਰਿਤਸਰ, 13 ਜੁਲਾਈ (ਪੰਜਾਬ ਮੇਲ)- ਵਿਕਸਤ ਮੁਲਕਾਂ ਨਾਲੋਂ ਸਾਡਾ ਪ੍ਰਮੱਖ ਵਖਰੇਵਾਂ ਇਹ ਹੈ ਕਿ ਉਹ ਕੰਮ ਨੂੰ ਧਰਮ ਸਮਝਦੇ ਹਨ, ਜਦਕਿ ਇਥੇ ਧਰਮ ਹੀ ਇੱਕੋ ਇੱਕ ਕੰਮ ਬਣ ਗਿਆ ਹੈ ਅਤੇ ਸ਼ਾਇਦ ਇਸੇ ਪਿਰਤ ਨੂੰ ਖੱਟਣ ਲਈ ਦੇਸ਼ ‘ਚ ਰਾਜਨੀਤਿਕ ਪਾਰਟੀਆਂ ਧਾਰਮਿਕ ਜਜ਼ਬਾਤ ਨੂੰ ਚੋਣ ਫਲ ਪ੍ਰਾਪਤ ਕਰਨ ਲਈ ਦਹਾਕਿਆਂ ਤੋਂ ਵਰਤ ਰਹੀਆਂ ਹਨ। ਇਸ ਪ੍ਰਚਲਣ ਦਾ ਸਭ ਤੋਂ ਵਧੇਰੇ ਅਸਰ ਅੱਜਕੱਲ੍ਹ ਪੰਜਾਬ ‘ਚ ਨਜ਼ਰ ਆ ਰਿਹਾ ਹੈ, ਜਿਥੇ ਨਵੀਂ ਉੱਭਰੀ ਤੀਸਰੀ ਧਿਰ ਆਮ ਆਦਮੀ ਪਾਰਟੀ ਨੇ ਰਵਾਇਤੀ ਧਿਰਾਂ ਅਕਾਲੀ ਤੇ ਕਾਂਗਰਸ ਤੋਂ ਵੀ ਅੱਗੇ ਲੰਘਦਿਆਂ ‘ਧਰਮ ਦੀ ਖੱਟੀ’ ਖੀਸੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਲਾਲਚਵਸ ਕੀਤੀ ਕਾਹਲੀ ਤੇ ਤਜ਼ਰਬੇ ਦੀ ਅਣਹੋਂਦ ਨੇ ਉਸ ਨੂੰ ਭਵਜਲ ‘ਚ ਪਾ ਦਿੱਤਾ ਹੈ, ਜਿਸ ਦਾ ਘਰਾਟ ਵਿਰੋਧੀ ਖੁਦ ਨੂੰ ਦੁੱਧ ਧੋਤੇ ਦੱਸਦਿਆਂ ਭਰਪੂਰ ਲਾਹਾ ਵੱਟਣ ਦੀ ਤਾਕ ‘ਚ ਹਨ।
ਲੋਕ ਸਭਾ ਚੋਣਾਂ ਮੌਕੇ ਸ਼੍ਰੀ ਮੋਦੀ ਦੇ ਫਿਰਕੂ ਅਕਸ ਨੂੰ ਮਿਲੇ ਵੱਡੇ ਹੁੰਗਾਰੇ ਮਗਰੋਂ ਸੂਬਾਈ ਚੋਣਾਂ ‘ਚ ਵੀ ਵਿਕਾਸ ਮੁੱਦਿਆਂ ਦੀ ਥਾਂ ਧਰਮ ਨੂੰ ਚੋਣ ਪੈਂਤੜਾ ਬਣਾਉਣ ਦੀ ਕਵਾਇਦ ਨੇ ਜ਼ੋਰ ਫੜ ਲਿਆ, ਕਿਉਂਕਿ ਬਹੁਤਾਤ ਸਿਆਸਤਦਾਨਾਂ ਕੋਲ ਇਸ ਤੋਂ ਉਪਰ ਲੋਕਾਂ ਨੂੰ ਭਾਵੁਕ ਕਰਨ ਦਾ ਕੋਈ ਹਥਿਆਰ ਨਹੀਂ। ਪੰਜਾਬ ‘ਚ ਅਕਾਲੀ ਦਲ ‘ਤੇ ਪੰਥ ਖਾਤਰ ਵੋਟਾਂ ਮੰਗਣ ਤੇ ਧਰਮ ‘ਚ ਦਖ਼ਲਅੰਦਾਜ਼ੀ ਦੇ ਟੋਟਕੇ ਕਾਫੀ ਪੁਰਾਣੇ ਹਨ ਪਰ ਇਸ ਵਾਰ ਦੋ ਮਿਆਦਾਂ ਪੁੱਗਣ ਮਗਰੋਂ ਸਰਕਾਰ ਖ਼ਿਲਾਫ਼ ਆਮ ਲੋਕ ਲਹਿਰ ‘ਚ ਬੀਤੇ ਸਮੇਂ ਵਾਪਰੀਆਂ ਕੁਝ ਧਰਮ ਵਿਰੋਧੀ ਘਟਨਾਵਾਂ ਨੇ ਜ਼ੋਰਦਾਰ ਵਾਧਾ ਕੀਤਾ ਸੀ, ਜਿਸ ਕਾਰਨ ਇਹ ਪੰਥਕ ਦਲ ਸਿੱਖਾਂ ਦੇ ਇਕ ਵੱਡੇ ਹਿੱਸੇ ਤੋਂ ਹਮਾਇਤ ਦੀ ਥਾਂ ਰੋਹ ਦਾ ਪਾਤਰ ਬਣ ਗਿਆ। ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਇਕ ਵਿਵਾਦਤ ਫ਼ੈਸਲੇ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਧੜਾਧੜ ਵਾਪਰੀਆਂ ਘਟਨਾਵਾਂ ਨੇ ਅਕਾਲੀਆਂ ਦੇ ਪੰਥਕ ਪ੍ਰਭਾਵ ਨੂੰ ਹਿਲਾ ਕੇ ਰੱਖ ਦਿੱਤਾ। ਮੌਜੂਦਾ ਸਥਿਤੀ ‘ਚ ਵੀ ਮੁੱਖ ਮੰਤਰੀ ਵੱਲੋਂ ਇਕ ਧਾਰਮਿਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੀ ਉੱਘੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨਾਲ ਤੁਲਨਾ ਅਤੇ ਧਰਮ ਪ੍ਰਚਾਰ ਬੱਸਾਂ ਦੇ ਨਾਂਅ ‘ਤੇ ਪਿੰਡਾਂ ‘ਚ ਭੇਜੀਆਂ ਚੋਣ ਪ੍ਰਚਾਰ ਬੱਸਾਂ ‘ਤੇ ਸਿਆਸੀ ਆਗੂਆਂ ਦੀਆਂ ਲੱਗੀਆਂ ਤਸਵੀਰਾਂ ਕਿੰਤੂ-ਪ੍ਰੰਤੂ ਦੇ ਮੁੱਦੇ ਬਣ ਰਹੀਆਂ ਹਨ। ਇਨ੍ਹਾਂ ਹਾਲਾਤ ਦੌਰਾਨ ਵਿਰੋਧੀ ਧਿਰ ਕਾਂਗਰਸ ਨੂੰ ਭਾਵੇਂ ਤਿੰਨ ਦਹਾਕਿਆਂ ਤੋਂ ਲੱਗਦੇ ਆ ਰਹੇ ਸਾਕਾ ਨੀਲਾ ਤਾਰਾ ਅਤੇ ਸਿੱਖ ਕਤਲੇਆਮ ਦੇ ਦੋਸ਼ਾਂ ਤੋਂ ਤਾਂ ਛੁਟਕਾਰਾ ਮਿਲਣ ਦੀ ਆਸ ਨਹੀਂ ਸੀ ਪਰ ਪੰਜਾਬੀਆਂ ਦੀਆਂ ਧਾਰਮਿਕ ਭਾਵਨਾਵਾਂ ਤੋਂ ਉਨ੍ਹਾਂ ਨੇ ਵੀ ਲਾਹਾ ਲੈਣ ਦੀ ਕੋਸ਼ਿਸ਼ ਬਾਖੂਬੀ ਕੀਤੀ। ਸਿੱਖ ਭਾਵਨਾਵਾਂ ਦੇ ਵਹਿਣ ਅੰਦਰ ਬੇਅਦਬੀ ਮਾਮਲਿਆਂ ਖ਼ਿਲਾਫ਼ ਜੁੜੇ ਵੱਡੇ ਪੰਥਕ ਇਕੱਠ ‘ਚ ਕਾਂਗਰਸ ਦੇ ਨੁਮਾਇੰਦੇ ਵੀ ਪੁੱਜੇ ਅਤੇ ਇਕ ਵਿਧਾਇਕ ਨੇ ਰੋਸ ਵਜੋਂ ਅਸਤੀਫ਼ਾ ਦੇ ਕੇ ਸਿੱਖ ਸਫਾਂ ਦੀ ਸ਼ੋਭਾ ਵੀ ਪ੍ਰਾਪਤ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਪ੍ਰਧਾਨਗੀ ਸਾਂਭਦਿਆਂ ਚੋਣ ਵਾਅਦੇ ਕਰਨ ਮੌਕੇ ਮੰਚ ‘ਤੇ ਹੀ ਹੱਥ ‘ਚ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਖਾਧੀ ਸਹੁੰ ਨਾਲ ਸਿੱਖ ਹਮਾਇਤ ਪੱਕੀ ਕਰਨ ਦੀ ਕੋਸ਼ਿਸ਼ ਕੀਤੀ। ਉਧਰ ਕਮਲਨਾਥ ਦੀ ਨਿਯੁਕਤੀ, ਬਦਲੀ ਦੌਰਾਨ ਕਾਂਗਰਸ ਨੂੰ ਮੁੜ ਦੂਸਰੀਆਂ ਧਿਰ ਦੇ ਤਿੱਖੇ ਮਿਹਣਿਆਂ ਦਾ ਸਾਹਮਣਾ ਵੀ ਮੁੜ ਕਰਨਾ ਪਿਆ।
ਇਸ ਮਾਮਲੇ ‘ਚ ਤੀਜੀ ਧਿਰ ਆਮ ਆਦਮੀ ਪਾਰਟੀ ਨੇ ਭਾਵੇਂ ਸਭ ਤੋਂ ਤੇਜ਼ ਬਣਨ ਦੇ ਯਤਨ ਕੀਤੇ ਪਰ ਇਨ੍ਹਾਂ ‘ਚੋਂ ਜ਼ਿਆਦਾਤਰ ਅਨਾੜਪੁਣਾ ਹੀ ਜ਼ਾਹਰ ਹੋਏ ਅਤੇ ਬਹੁਤੀ ਵਾਰ ਇਸ ਪਾਰਟੀ ਨੂੰ ਯੂ ਟਰਨ ਲੈਣਾ ਪਿਆ। ਕਦੀ ਖਾਲਿਸਤਾਨੀ ਸੰਘਰਸ਼ ਦੀ ਹਮਾਇਤ ਕਦੇ ਵਿਰੋਧ ‘ਆਪ’ ਦੇ ਚੋਣ ਪੈਂਤੜਿਆਂ ‘ਚ ਪ੍ਰਪੱਕਤਾ ਦੀ ਅਣਹੋਂਦ ਬਾਰੇ ਇਕ ਉਦਾਹਰਨ ਸੀ। ਪਾਰਟੀ ਨੇ ਬੇਅਦਬੀ ਮਾਮਲਿਆਂ ਦੌਰਾਨ ਸੱਤਾਧਾਰੀਆਂ ‘ਤੇ ਭਾਵੇਂ ਭਰਵੇਂ ਵਾਰ ਕਰਦਿਆਂ ਪ੍ਰਚਾਰ ਕੀਤਾ ਪਰ ਇਕ ਆਗੂ ਵਿਸ਼ੇਸ਼ ‘ਤੇ ਸ਼ਹੀਦੀ ਸਮਾਗਮ ਮੌਕੇ ਮੰਚ ਉੱਪਰ ਸ਼ਰਾਬੀ ਹਾਲਤ ‘ਚ ਹੋਣ ਦੇ ਲੱਗੇ ਦੋਸ਼ ਮਗਰੋਂ ‘ਆਪ’ ਨੂੰ ਕਈ ਸਫ਼ਾਈਆਂ ਦੇਣੀਆਂ ਪਈਆਂ। ਮੌਜੂਦਾ ਸਥਿਤੀ ‘ਚ ਇਹ ਧਿਰ ਧਾਰਮਿਕ ਭਾਵਨਾਵਾਂ ਦਾ ਲਾਭ ਲੈਂਦੀ-ਲੈਂਦੀ ਨਵਾਂ ਪਵਾੜਾ ਆਪਣੇ ਗੱਲ ਪਾ ਬੈਠੀ ਹੈ। ਯੂਥ ਮੈਨੀਫੈਸਟੋ ਦੀ ਜਿਲਦ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣਾ ਸਿੱਖ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦਾ ਇਕ ਹੀਲਾ ਸੀ, ਜਿਸ ‘ਚ ਸ਼ਾਇਦ ਉਹ ਕਾਮਯਾਬ ਵੀ ਰਹਿੰਦੇ ਜੇਕਰ ਜਿਲਦ ‘ਤੇ ਮੁੱਖ ਜਾਣਕਾਰੀ ਉਪਰ ਲਿਖਣ ਦੀ ਬਜਾਏ ਤਸਵੀਰ ਤੋਂ ਹੇਠਾਂ ਆ ਜਾਂਦੀ ਅਤੇ ‘ਝਾੜੂ’ ਵੀ ਹੇਠ ਸਰਕ ਜਾਂਦਾ। ਦੂਸਰੀ ਨਾਸਮਝੀ ਸਿੱਖ ਪ੍ਰੰਪਰਾਵਾਂ ਤੋਂ ਅਨਜਾਣ ਬਾਹਰਲੇ ਆਗੂ ਵੱਲੋਂ ਚੋਣ ਵਾਅਦਿਆਂ ਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਕਰਨ ‘ਤੇ ਹੋ ਗਈ। ਭਾਵੇਂ ਇਹ ਤੁਲਨਾ ਵੀ ਇਕ ਚੋਣ ਪੈਂਤੜਾ ਹੀ ਸੀ ਕਿ ‘ਆਪ’ ਦੇ ਵਾਅਦੇ ਇੰਨੇ ਪਵਿੱਤਰ ਹਨ ਪਰ ਕੌਣ ਨਹੀਂ ਜਾਣਦਾ ਬਹੁਤਾਤ ਸਿਆਸੀ ਵਾਅਦੇ ਸ਼ਰਾਬੀ ਦੀ ਗੱਪ ਤੋਂ ਵੱਧ ਕੁਝ ਨਹੀਂ ਹੁੰਦੇ। ਖੈਰ ਵਿਰੋਧੀ ਧਿਰਾਂ ਲਈ ਅਜਿਹੀਆਂ ਗਲਤੀਆਂ ਗੈਬੀ ਮੌਕਾ ਸੀ, ਜਿਸ ਦਾ ਉਨ੍ਹਾਂ ਪੂਰਾ ਲਾਭ ਲੈਂਦਿਆਂ ਆਪ ਨੂੰ ਸਿੱਖ ਵਿਰੋਧੀ ਦਰਸਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਦੇ ਨਾਲ ਹੀ ਮਲੇਰਕੋਟਲਾ ਘਟਨਾ ‘ਚ ਆਪ ਦੇ ਵਿਧਾਇਕ ਤੋਂ ਜਾਰੀ ਪੁਛਗਿੱਛ ਨੇ ਕਾਫੀਆ ਹੋਰ ਤੰਗ ਕਰ ਦਿੱਤਾ ਹੈ।
ਬੇਸ਼ੱਕ ਮੈਨੀਫੈਸਟੋ ਮਾਮਲੇ ‘ਚ ਲੋਕ ਰੋਹ ਤੋਂ ਡਰੀ ਪਾਰਟੀ ਤੁਰੰਤ ਮੁਆਫ਼ੀ ਮੰਗ ਚੁੱਕੀ ਹੈ ਪਰ ਦੂਸਰੀਆਂ ਧਿਰਾਂ ਇੰਨੀ ਜਲਦੀ ਮੁੱਦਾ ਠੰਢਾ ਨਹੀਂ ਹੋਣ ਦੇਣਾ ਚਾਹੁੰਦੀਆਂ, ਜਿਸ ਤਹਿਤ ਅਕਾਲੀ ਦਲ ਦੇ ਅਸਰ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਵੀ ਪਹਿਲਾਂ ਮੁਆਫੀ ਦੀ ਮੰਗ ਹੋਈ ਪਰ ਇਸ ਦੀ ਪੂਰਤੀ ਮਗਰੋਂ ਹੁਣ ਪੁਲਿਸ ਮਾਮਲੇ ਦਰਜ ਕਰਵਾਏ ਜਾ ਰਹੇ ਹਨ, ਜਦਕਿ ਕੁਝ ਇਸ ਤੋਂ ਵੀ ਸੰਗੀਨ ਮੁੱਦਿਆਂ ‘ਤੇ ਇਹ ਧਾਰਮਿਕ ਸੰਸਥਾ ਚੁੱਪ ਹੀ ਰਹੀ ਹੈ। ਅਜਿਹੇ ਹਾਲਾਤ ‘ਚ ਵੀ ‘ਆਪ’ ਵਲੋਂ ਅਜੇ ਸਿੱਖ ਪੱਤਾ ਛੱਡਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਤੇ ਪ੍ਰਮੁੱਖ ਸਿੱਖ ਆਗੂ ਸ. ਫੂਲਕਾ ਦੇ ਕਥਿਤ ਪਸ਼ਚਾਤਾਪ ਵਜੋਂ ਸ੍ਰੀ ਹਰਿਮੰਦਰ ਸਾਹਿਬ ਆਉਣ ਮਗਰੋਂ ਹੁਣ ਕੇਜਰੀਵਾਲ ਦੀਆਂ ਤਿਆਰੀਆਂ ਹਨ। ਭਾਵੇਂ ਸਿੱਖ ਰਵਾਇਤਾਂ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਆਉਣਾ ਮਨ ਨੀਵਾਂ ਕਰਕੇ ਆਉਣ ਦੀ ਮਾਨਤਾ ਰੱਖਦਾ ਹੈ ਪਰ ਜਿਵੇਂ ‘ਆਪ’ ਵਲੋਂ ਕੌਮੀ ਕਨਵੀਨਰ ਦੀ ਫੇਰੀ ਨੂੰ ਉਨ੍ਹਾਂ ਦੀ ਦਰਿਆਦਿਲੀ ਵਜੋਂ ਪ੍ਰਚਾਰਿਆ ਜਾ ਰਿਹਾ ਹੈ, ਉਸ ‘ਚੋਂ ਹਾਲੇ ਵੀ ਸਿਆਸੀ ਮੁਫਾਦਾਂ ਦੀ ਬੋਅ ਆਉਂਦੀ ਹੈ। ਖੈਰ ਇਹ ਤਾਂ 2017 ‘ਚ ਹੀ ਸਪੱਸ਼ਟ ਹੋਵੇਗਾ ਕਿ ਕਿਹੜੀ ਪਾਰਟੀ ਨੂੰ ਪੰਜਾਬੀ ਧਰਮ ਦੇ ਬਹੁਤੀ ਨੇੜੇ ਸਮਝਦੇ ਹਨ ਪਰ ਮਹਿਜ਼ ਚੋਣਾਂ ਲਈ ਧਰਮ ਦੇ ਨਾਂਅ ‘ਤੇ ਦੋਸ਼ਾਂ, ਪ੍ਰਾਪਤੀਆਂ ਦੇ ਚੱਲ ਰਹੇ ਇਸ ਦੰਗਲ ਨੇ ਲੋਕ ਮਨਾਂ ‘ਚ ਰਾਜਨੀਤੀ ਦਾ ਪੱਧਰ ਹੋਰ ਨੀਵਾਂ ਕੀਤਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

ਭਾਰਤ ‘ਚ ਜਮਹੂਰੀਅਤ ਦੇ ਨਾਂ ‘ਤੇ ਚੱਲ ਰਹੀ ਰਜਵਾੜਾਸ਼ਾਹੀ

Read Full Article
    ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

ਕੈਲੀਫੋਰਨੀਆ ਦੀ ਵੋਟਰ ਸੂਚੀ ਪੰਜਾਬੀ ਜ਼ੁਬਾਨ ਵਿਚ ਕਰਾਉਣ ਲਈ ਏਜੰਡਾ ਪੇਸ਼

Read Full Article
    ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਈਸਟਰ ਮੌਕੇ ਸ੍ਰੀਲੰਕਾ ‘ਚ ਹੋਏ ਹਮਲਿਆਂ ਦੀ ਨਿੰਦਾ

Read Full Article
    ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ 19ਵੀਂ ਅੰਤਰਰਾਸ਼ਟਰੀ ਕਾਨਫਰੰਸ 28 ਅਪ੍ਰੈਲ ਨੂੰ

Read Full Article
    ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

ਸਿਆਟਲ ਵਿਚ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 4 ਮਈ ਨੂੰ; ਤਿਆਰੀਆਂ ਮੁਕੰਮਲ

Read Full Article
    ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ 2 ਪੰਜਾਬੀ ਗ੍ਰਿਫ਼ਤਾਰ

Read Full Article
    ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

ਹੈਲਥ ਕੇਅਰ ਫਰਾਡ ‘ਚ ਭਾਰਤੀ ਮੂਲ ਦੀ ਡਾਕਟਰ ਨੂੰ 2 ਸਾਲ ਦੀ ਕੈਦ

Read Full Article
    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article