PUNJABMAILUSA.COM

ਰਾਂਚੀ ਵਿੱਚ ਆਸਟਰੇਲੀਆ ਦੀ ਪਹਿਲੀ ਪਾਰੀ 451 ਦੌੜਾਂ ’ਤੇ ਸਿਮਟੀ

ਰਾਂਚੀ ਵਿੱਚ ਆਸਟਰੇਲੀਆ ਦੀ ਪਹਿਲੀ ਪਾਰੀ 451 ਦੌੜਾਂ ’ਤੇ ਸਿਮਟੀ

ਰਾਂਚੀ ਵਿੱਚ ਆਸਟਰੇਲੀਆ ਦੀ ਪਹਿਲੀ ਪਾਰੀ 451 ਦੌੜਾਂ ’ਤੇ ਸਿਮਟੀ
March 17
21:13 2017

CRICKET-IND-AUS
ਰਾਂਚੀ, 17 ਮਾਰਚ (ਪੰਜਾਬ ਮੇਲ)- ਭਾਰਤੀ ਟੀਮ ਨੇ ਅੱਜ ਇੱਥੇ ਤੀਜੇ ਟੈੱਸਟ ਦੇ ਦੂਜੇ ਦਿਨ ਆਸਟਰੇਲੀਆ ਵੱਲੋਂ ਪਹਿਲੀ ਪਾਰੀ ਵਿੱਚ ਬਣਾਏ 451 ਦੌੜਾਂ ਦੇ ਮਜ਼ਬੂਤ ਸਕੋਰ ਦੇ ਜਵਾਬ ਵਿੱਚ ਸਕਾਰਾਤਮਕ ਜਜ਼ਬਾ ਦਿਖਾਉਂਦਿਆਂ ਦਿਨ ਦੀ ਸਮਾਪਤੀ ਤੱਕ ਇੱਕ ਵਿਕਟ ਗਵਾ ਕੇ 120 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ (67 ਦੌੜਾਂ) ਨੇ ਲੜੀ ਵਿੱਚ ਆਪਣਾ ਚੌਥਾ ਅਰਧ ਸੈਂਕੜਾ ਜੜਿਆ ਅਤੇ ਮੁਰਲੀ ਵਿਜੈ ਨਾਲ ਰਲ਼ ਕੇ 91 ਦੌੜਾਂ ਦੀ ਭਾਈਵਾਲੀ ਕੀਤੀ, ਜਿਹੜੀ ਕਿ ਲੜੀ ਵਿੱਚ ਉਨ੍ਹਾਂ ਦੀ ਸਰਬੋਤਮ ਭਾਈਵਾਲੀ ਹੈ।
ਭਾਰਤ ਨੂੰ ਫਾਲੋਆਨ ਬਚਾਉਣ ਲਈ 132 ਦੌੜਾਂ ਦੀ ਲੋੜ ਹੈ ਤੇ ਵਿਰਾਟ ਕੋਹਲੀ ਦੀ ਫਿਟਨੈੱਸ ਚਿੰਤਾ ਦਾ ਵਿਸ਼ਾ ਹੈ। ਮੌਜੂਦਾ ਲੜੀ ਵਿੱਚ ਭਾਰਤ ਲਈ ਸਰਬੋਤਮ ਬੱਲੇਬਾਜ਼ ਰਾਹੁਲ ਦਾ ਇਹ ਟੈੱਸਟ ਕ੍ਰਿਕਟ ਵਿੱਚ ਪੰਜਵਾਂ ਅਰਧ ਸੈਂਕੜਾ ਹੈ। ਪਰ ਜਿਵੇਂ ਹੀ ਉਹ ਵੱਡੇ ਸਕੋਰ ਵੱਲ ਵੱਧ ਰਿਹਾ ਸੀ ਤਾਂ ਉਸ ਨੇ ਪੈੱਟ ਕਮਿੰਸ ਦੀ ਗੇਂਦ ’ਤੇ ਮੈਥਿਊ ਵੇਡ ਨੂੰ ਕੈਚ ਦੇ ਦਿੱਤਾ। ਉਸ ਨੇ 102 ਗੇਂਦਾਂ ਦਾ ਸਾਹਮਣਾ ਕਰਦਿਆਂ ਨੌਂ ਚੌਕੇ ਜੜੇ। ਦੂਜੇ ਪਾਸੇ ਵਿਜੈ ਅਪਾਣੇ 50ਵੇਂ ਟੈੱਸਟ ਵਿੱਚ 42 ਦੌੜਾਂ ਬਣਾ ਕੇ ਕਰੀਜ਼ ’ਤੇ ਡਟਿਆ ਹੋਇਆ ਹੈ। ਉਸ ਦੇ ਨਾਲ ਚੇਤੇਸ਼ਵਰ ਪੁਜਾਰਾ 10 ਦੌੜਾਂ ਬਣਾ ਕੇ ਕਰੀਜ਼ ’ਤੇ ਕਾਇਮ ਹੈ। ਜੇਐਸਸੀਏ ਪਿਚ ਹਾਲੇ ਬੱਲੇਬਾਜ਼ੀ ਲਈ ਚੰਗੀ ਲੱਗ ਰਹੀ ਹੈ। ਇਸ ਤੋਂ ਪਹਿਲਾਂ ਭਾਰਤੀ ਸਪਿੰਨਰ ਰਵਿੰਦਰ ਜਡੇਜਾ ਵੱਲੋਂ ਪੰਜ ਵਿਕਟਾਂ ਝਟਕਾਉਣ ਨਾਲ ਆਸਟਰੇਲੀਆ ਦੀ ਟੀਮ ਪਹਿਲੀ ਪਾਰੀ ਵਿੱਚ 451 ਦੌੜਾਂ ’ਤੇ ਸਿਮਟ ਗਈ, ਪਰ ਆਸਟਰੇਲੀਆ ਦਾ ਕਪਤਾਨ ਸਟੀਵਨ ਸਮਿੱਥ 178 ਦੌੜਾਂ ’ਤੇ ਨਾਬਾਦ ਰਿਹਾ। ਜਡੇਜਾ ਨੇ ਅੱਠਵੀਂ ਵਾਰ ਟੈੱਸਟ ਮੈਚ ਵਿੱਚ ਪੰਜ ਵਿਕਟਾਂ ਝਟਕਾਈਆਂ ਹਨ। ਗਲੈਨ ਮੈਕਸਵੈੱਲ (104 ਦੌੜਾਂ) ਨੇ ਵੀ ਆਪਣੇ ਵਾਪਸੀ ਮੈਚ ਵਿੱਚ ਸੈਂਕੜਾ ਜੜ ਕੇ ਆਸਟਰੇਲੀਆ ਦੀ ਵਿਸ਼ਾਲ ਪਾਰੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਸਮਿੱਥ ਬਹਿਤਰੀਨ ਲੈਅ ਵਿੱਚ ਸੀ ਤੇ ਉਸ ਨੇ 117 ਦੌੜਾਂ ਦੀ ਆਪਣੀ ਕੱਲ੍ਹ ਦੀ ਪਾਰੀ ਨੂੰ ਅੱਗੇ ਵਧਾਇਆ ਤੇ ਮਾਈਕਲ ਕਲਾਰਕ (130 ਦੌੜਾਂ) ਨੂੰ ਪਿੱਛੇ ਛੱਡ ਭਾਰਤ ਵਿੱਚ ਆਸਟਰੇਲੀਆ ਦੇ ਕਪਤਾਨ ਵਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣਿਆ ਹੈ।
ਮਹਿਮਾਨ ਟੀਮ ਦੇ ਕਪਤਾਨ ਨੇ ਬੱਲੇਬਾਜ਼ੀ ਕਰਦਿਆਂ 361 ਗੇਂਦਾਂ ਦਾ ਸਾਹਮਣਾ ਕੀਤਾ ਤੇ 17 ਚੌਕੇ ਜੜੇ। ਉਸ ਨੇ ਨਾਲ ਹੀ ਮੈਕਸਵੈੱਲ ਨਾਲ ਲੜੀ ਦੀ ਸਭ ਤੋਂ ਵੱਡੀ 191 ਦੌੜਾਂ ਦੀ ਭਾਈਵਾਲੀ ਵੀ ਕੀਤੀ। ਇਸ ਤਰ੍ਹਾਂ ਸਮਿੱਥ ਨੇ ਚਾਰ ਅਰਧ ਸੈਂਕੜਿਆਂ ਦੀਆਂ ਭਾਈਵਾਲੀਆਂ ਵਿੱਚੋਂ ਤਿੰਨ ਵਿੱਚ ਸ਼ਮੂਲੀਅਤ ਕੀਤੀ ਤੇ ਮਹਿਮਾਨ ਟੀਮ ਨੇ ਲੜੀ ਵਿੱਚ ਆਪਣੇ ਸਰਬੋਤਮ ਸਕੋਰ ਖੜ੍ਹਾ ਕੀਤਾ।
ਭਾਰਤੀ ਸਪਿੰਨਰ ਜਡੇਜਾ ਨੇ 124 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਉਸ ਨੇ ਲੰਚ ਤੋਂ ਪਹਿਲਾਂ ਤਿੰਨ ਗੇਂਦਾਂ ਵਿੱਚ ਦੋ ਵਿਕਟਾਂ ਝਟਕਾਈਆਂ, ਜਿਸ ਦਾ ਮੇਜ਼ਬਾਨ ਟੀਮ ਨੂੰ ਲਾਹਾ ਮਿਲਿਆ। ਰਵੀਚੰਦਰਨ ਅਸ਼ਵਿਨ (114 ਦੌੜਾਂ ਦੇ ਕੇ ਇੱਕ ਵਿਕਟ) ਦੂਜੇ ਦਿਨ ਕੋਈ ਵਿਕਟ ਨਹੀਂ ਲੈ ਸਕਿਆ। ਜਡੇਜਾ ਨੇ ਹੇਜ਼ਲਵੁੱਡ ਨੂੰ ਰਾਹੁਲ ਦੇ ਥਰੋਅ ’ਤੇ ਰਨ ਆਊਟ ਕਰ ਕੇ ਆਸਟਰੇਲੀਆ ਦੀ ਪਾਰੀ ਨੂੰ 137.3 ਓਵਰਾਂ ਵਿੱਚ ਸਮੇਟ ਦਿੱਤਾ। ਕਪਤਾਨ ਵਿਰਾਟ ਕੋਹਲੀ ਦੀ ਗ਼ੈਰਹਾਜ਼ਰੀ ਵਿੱਚ ਭਾਰਤੀ ਟੀਮ ਦੀ ਊਰਜਾ ਘੱਟ ਲੱਗ ਰਹੀ ਸੀ। ਕੋਹਲੀ ਕੱਲ੍ਹ ਮੋਢੇ ’ਤੇ ਲੱਗੀ ਸੱਟ ਤੋਂ ਉਭਰਨ ਲਈ ਮੈਦਾਨ ਵਿੱਚ ਨਹੀਂ ਉੱਤਰਿਆ। ਆਸਟਰੇਲੀਆ ਨੇ ਅੱਜ ਚਾਰ ਵਿਕਟਾਂ ’ਤੇ 299 ਦੌੜਾਂ ਤੋਂ ਖੇਡਣਾ ਸ਼ੁਰੂ ਕੀਤਾ ਸੀ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article
    ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

ਅਮਰੀਕੀ ਹਵਾਈ ਜਹਾਜ਼ ‘ਚ ਸਵਾਰ ਵਿਅਕਤੀ ਕੋਲ ਸੀ ਬੰਦੂਕ; ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ‘ਚ ਨਹੀਂ ਹੋ ਸਕੀ ਡਿਟੈਕਟ

Read Full Article
    ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

ਟਰੰਪ ਵੱਲੋਂ ਦਿੱਤੀ ਚਿਤਾਵਨੀ ਦਾ ਤੁਰਕੀ ਨੇ ਦਿੱਤਾ ਮੂੰਹ ਤੋੜ ਜਵਾਬ

Read Full Article
    ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

ਅਮਰੀਕਾ ‘ਚ ਬਰਫੀਲੇ ਤੂਫਾਨ ਕਾਰਨ 5 ਲੋਕਾਂ ਦੀ ਮੌਤ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

ਟਰੰਪ ਨੇ ਜਾਂਚ ਏਜੰਸੀ ਐੱਫ.ਬੀ.ਆਈ. ਨੂੰ ਲਿਆ ਲੰਬੇ ਹੱਥੀ

Read Full Article
    ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

ਵਾਈਟ ਹਾਊਸ ਸਾਹਮਣੇ ਅਮਰੀਕੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ

Read Full Article
    ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

ਟਰੰਪ ਵੱਲੋਂ ਐੱਚ-1ਬੀ ਵੀਜ਼ਾ ਧਾਰਕਾਂ ਲਈ ਅਮਰੀਕਾ ਦੀ ਸੰਭਾਵਿਤ ਨਾਗਰਿਕਤਾ ਦਾ ਵਾਅਦਾ

Read Full Article
    ਅਮਰੀਕਾ ‘ਚ ਗਰੀਨ ਕਾਰਡ ਕੋਟਾ ਹਟਾਉਣ ਨਾਲ ਭਾਰਤ ਤੇ ਚੀਨ ਦੇ ਲੋਕ ਗਰੀਨ ਕਾਰਡ ਦੀ ਦੌੜ ‘ਚ ਹੋਣਗੇ ਅੱਗੇ

ਅਮਰੀਕਾ ‘ਚ ਗਰੀਨ ਕਾਰਡ ਕੋਟਾ ਹਟਾਉਣ ਨਾਲ ਭਾਰਤ ਤੇ ਚੀਨ ਦੇ ਲੋਕ ਗਰੀਨ ਕਾਰਡ ਦੀ ਦੌੜ ‘ਚ ਹੋਣਗੇ ਅੱਗੇ

Read Full Article
    ਕਮਲਾ ਹੈਰਿਸ ਰਾਸ਼ਟਰਪਤੀ ਚੋਣ ਲੜਨ ਦਾ ਛੇਤੀ ਲਵੇਗੀ ਫੈਸਲਾ

ਕਮਲਾ ਹੈਰਿਸ ਰਾਸ਼ਟਰਪਤੀ ਚੋਣ ਲੜਨ ਦਾ ਛੇਤੀ ਲਵੇਗੀ ਫੈਸਲਾ

Read Full Article
    ਟਰੰਪ ਜਲਦੀ ਲਾਗੂ ਕਰ ਸਕਦੇ ਹਨ ਕੌਮੀ ਐਮਰਜੈਂਸੀ

ਟਰੰਪ ਜਲਦੀ ਲਾਗੂ ਕਰ ਸਕਦੇ ਹਨ ਕੌਮੀ ਐਮਰਜੈਂਸੀ

Read Full Article
    ਰੋਨਿਲ ਸਿੰਘ ਦੇ ਭਰਾ ਵੱਲੋਂ ਸੀਮਾ ਸੁਰੱਖਿਆ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ

ਰੋਨਿਲ ਸਿੰਘ ਦੇ ਭਰਾ ਵੱਲੋਂ ਸੀਮਾ ਸੁਰੱਖਿਆ ਨੂੰ ਲੈ ਕੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਸਮਰਥਨ

Read Full Article
    ਫੇਕ ਨਿਊਜ਼ ਦੇ ਝਾਂਸੇ ‘ਚ ਜ਼ਿਆਦਾ ਆ ਜਾਂਦੇ ਨੇ ਬਜ਼ੁਰਗ

ਫੇਕ ਨਿਊਜ਼ ਦੇ ਝਾਂਸੇ ‘ਚ ਜ਼ਿਆਦਾ ਆ ਜਾਂਦੇ ਨੇ ਬਜ਼ੁਰਗ

Read Full Article
    ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਨੇ ਸੰਭਾਲਿਆ ਆਈ.ਐੱਮ.ਐੱਫ. ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ

ਭਾਰਤੀ-ਅਮਰੀਕੀ ਗੀਤਾ ਗੋਪੀਨਾਥ ਨੇ ਸੰਭਾਲਿਆ ਆਈ.ਐੱਮ.ਐੱਫ. ਦੀ ਮੁੱਖ ਆਰਥਿਕ ਮਾਹਿਰ ਦਾ ਅਹੁਦਾ

Read Full Article
    ਅਮਰੀਕੀ ਅਦਾਲਤ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਬਾਰੇ ਅਪੀਲ ਖਾਰਜ

ਅਮਰੀਕੀ ਅਦਾਲਤ ਰਜਤ ਗੁਪਤਾ ਦੀ ਸਜ਼ਾ ਰੱਦ ਕਰਨ ਬਾਰੇ ਅਪੀਲ ਖਾਰਜ

Read Full Article