PUNJABMAILUSA.COM

ਰਮਦਾਨ ਦੇ ਮਹੀਨੇ ਖੂਨਦਾਨ ਕਰਕੇ ਕੀਤਾ ਮਹਾਦਾਨ

ਰਮਦਾਨ ਦੇ ਮਹੀਨੇ ਖੂਨਦਾਨ ਕਰਕੇ ਕੀਤਾ ਮਹਾਦਾਨ

ਰਮਦਾਨ ਦੇ ਮਹੀਨੇ ਖੂਨਦਾਨ ਕਰਕੇ ਕੀਤਾ ਮਹਾਦਾਨ
July 03
20:31 2016

ramdan
ਧਰਮ,ਰੰਗ,ਨਸਲ ਤੋਂ ਉਪਰ ਉੱਠ ਕੇ ਮਨੁੱਖਤਾ ਦੀ ਭਲਾਈ ਲਈ ਕੀਤਾ ਗਿਆ ਮਹਾਨ ਕਾਰਜ
ਦੁਬਈ, 3 ਜੁਲਾਈ (ਪੰਜਾਬ ਮੇਲ)- ਦੁਬਈ ਦੀ ਨਾਮੀ ਸੰਸਥਾ “ਸਰਬਤ ਦਾ ਭਲਾ” ਦੁਆਰਾ ਹਰ ਸਾਲ ਦੀ ਤਰਾਂ ਇਥੇ ਵਸਦੇ ਭਾਰਤੀਆਂ ਖਾਸ ਕਰਕੇ ਪੰਜਾਬੀ ਸਿੱਖ ਸਰਦਾਰਾਂ ਵਲੋਂ ਇਸ ਦੇਸ ਪ੍ਰਤੀ ਬਣਦੇ ਫਰਜਾਂ, ਭਾਈਚਾਰਕ ਸਾਂਝ ਨੂੰ ਹੋਰ ਗੂੜ੍ਹਾ ਕਰਨ ਅਤੇ ਗੁਰੂਆਂ ਦੇ ਦਿਤੇ ਸਿਧਾਂਤ ਤੇ ਚਲਦੇ ਹੋਏ ਵੱਡੀ ਪੱਧਰ ਤੇ ਖੂਨਦਾਨ ਕੈਂਪਾਂ ਦਾ ਪ੍ਰਬੰਧ ਕੀਤਾ ਗਿਆ । ਕਿਉਂਕਿ ਰਮਦਾਨ ਦੇ ਮਹੀਨੇ ਵਿਚ ਮੁਸਲਮਾਨ ਭਰਾਵਾਂ ਵਲੋਂ ਰੋਜ਼ਾ ਰੱਖਿਆ ਹੋਣ ਕਰਕੇ ਖੂਨਦਾਨ ਘੱਟ ਕੀਤਾ ਜਾਂਦਾ ਹੈ। ਇਸ ਸਮੇ ਦੌਰਾਨ ਮਰੀਜਾਂ ਲਈ ਖੂਨ ਦੀ ਕਾਫੀ ਕਮੀ ਹੋ ਜਾਂਦੀ ਹੈ। ਧਰਮ, ਰੰਗ, ਨਸਲ ਤੋਂ ਉਪਰ ਉੱਠ ਕੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਂਦੇ ਇਸ ਸਲਾਨਾ ਮਹਾਨ ਕਾਰਜ ਵਿਚ ਯੂ. ਏ. ਈ. ਦੀਆਂ ਸਿਰਮੌਰ ਸੰਸਥਾਵਾਂ ਸੇਵਾ, ਸਰਵ, ਬਾਬਾ ਜੁਝਾਰ ਸਿੰਘ ਦਸਤਾਰ ਕਲੱਬ, ਦੁਬਈ ਗੋਰਵਮੈਂਟ ਦੇ ਅਦਾਰੇ ਡੀ. ਐਚ, ਏ.,ਬਲੱਡ ਡੋਨੇਸ਼ਨ ਸੈਂਟਰ ਲਤੀਫ਼ਾ ਹੌਸਪੀਟਲ ਅਤੇ ਇੰਡੀਆ ਕਲੱਬ ਵਲੋਂ ਵੀ ਪੂਰਨ ਸਹਿਯੋਗ ਦਿਤਾ ਗਿਆ।
ਖੂਨਦਾਨ ਕੈਂਪਾਂ ਦਾ ਉਦਘਾਟਨ “ਸਰਬਤ ਦਾ ਭਲਾ” ਦੇ ਚੇਅਰਮੈਨ ਡਾਂ. ਐਸ. ਪੀ. ਸਿੰਘ ਓਬਰਾਏ ਵਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ ਅਤੇ ਸੰਦੀਪ ਸਿੰਘ ਨੇ ਸਭ ਤੋਂ ਪਹਿਲੇ ਖ਼ੂਨਦਾਨੀ ਹੋਣ ਦਾ ਮਾਨ ਹਾਸਲ ਕੀਤਾ। ਭਾਰਤੀ ਅੰਬੈਸੀ ਦੇ ਡਿਪਟੀ ਜਨਰਲ ਕੌਂਸਲ ਸ੍ਰੀਮਾਨ ਮੁਰਲੀਧਰਨ, ਸ੍ਰੀਮਾਨ ਰਾਜੂ ਬਾਲਾਕਿਸ਼ਨ ਨੇ ਵੀ ਸਮੇ ਸਮੇ ਤੇ ਵਿਸੇਸ ਤੋਰ ਤੇ ਸਿਰਕਤ ਕਰਕੇ ਖੂਨਦਾਨੀਆਂ ਦੀ ਹੌਸਲਾ ਹਫਜਾਈ ਕੀਤੀ। ਇਹਨਾਂ ਖੂਨਦਾਨ ਕੈਂਪਾਂ ਸਬੰਧੀ ਜਾਣਕਾਰੀ ਦੇਦੇ ਹੋਏ ਕੈਂਪ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਛੋਟੇ ਜਿਹੇ ਸੱਦੇ ਤੇ ਬਹੁਤ ਵੱਡੀ ਗਿਣਤੀ ਵਿਚ ਪੁਹੰਚੇ ਖੂਨਦਾਨੀਆਂ ਵਿੱਚੋ ਸਖ਼ਤ ਹਦਾਇਤਾਂ, ਸਾਧਨਾਂ ਅਤੇ ਸਮੇ ਦੀ ਘਾਟ ਕਰਕੇ ਵੀ 275 ਯੂਨਿਟ ਬਲੱਡ ਡੋਨੇਸ਼ਨ ਸੈਂਟਰ ਦੀ ਟੀਮ ਇਕੱਤਰ ਕਰਨ ਵਿਚ ਕਾਮਜਾਬ ਰਹੀ । ਬਹੁਤ ਸਾਰੇ ਲੋਕ ਨੂੰ ਮਾਫੀ ਮੰਗ ਕੇ ਵਾਪਸ ਵੀ ਮੋੜਨਾ ਪਿਆ। ਪੰਜ ਦਾਨੀਆਂ ਵਲੋਂ ਪਲੇਟਲੇਟਸ ਖੂਨਦਾਨ ਵੀ ਕੀਤਾ ਗਿਆ ਜੋ ਕਿ ਕੈਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਮਰੀਜਾਂ ਲਈ ਵਰਤਿਆ ਜਾਂਦਾ ਹੈ। ਇਸ ਸਮੇ ਨੌਜਵਾਨ ਇਕ ਦੂਜੇ ਤੋਂ ਅਗੇ ਹੋ ਕੇ ਖੂਨਦਾਨ ਕਰਦੇ ਦੇਖੇ ਗਏ। ਖਾਸ ਕਰਕੇ ਬਾਬਾ ਜੁਝਾਰ ਸਿੰਘ ਦਸਤਾਰ ਕਲੱਬ ਦੇ ਨੌਜਵਾਨਾਂ ਵਲੋਂ ਰੰਗ ਬਰੰਗੀਆ ਦਸਤਾਰਾਂ ਸਜਾ ਕੇ ਵੱਖਰਾ ਹੀ ਜਾਹੋ ਜਲਾਲ ਪੇਸ਼ ਕੀਤਾ ਗਿਆ ਸੀ। ਬਹੁਤ ਸਾਰੀਆਂ ਔਰਤਾਂ ਨੇ ਵੀ ਇਸ ਏਥੇ ਆ ਕੇ ਖੂਨਦਾਨ ਕੀਤਾ। ਇਹਨਾਂ ਕੈੰਪਾਂ ਦੀ ਖਾਸ ਗੱਲ ਇਹ ਵੀ ਰਹੀ ਕੇ ਭਾਰਤੀਆਂ ਦੇ ਨਾਲ ਨਾਲ ਫਿਲੀਪੀਨੀ, ਨੇਪਾਲੀ, ਬੰਗਲਾਦੇਸ਼ੀ ਅਤੇ ਪਾਕਸਤਾਨੀ ਬਹੁਤ ਸਾਰੇ ਮੁਸਲਮਾਨ ਭਰਵਾਂ ਨੇ ਰੋਜ਼ਿਆਂ ਦੇ ਦੌਰਾਨ ਵੀ ਆ ਕੇ ਖੂਨਦਾਨ ਕੀਤਾ। ਖੂਨਦਾਨੀਆਂ ਲਈ ਇਫਤਾਰੀ ਪਾਰਟੀ ਅਤੇ ਖਾਣ ਪੀਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ। ਖੂਨਦਾਨ ਕੈੰਪਾਂ ਵਾਲੇ ਦਿਨ ਤੋਂ ਇਲਾਵਾ ਵੀ ਰੋਜ਼ਿਆਂ ਦੇ ਦਿਨਾਂ ਵਿਚ ਇਹਨਾਂ ਸੰਸਥਵਾਂ ਦੁਆਰਾ ਸ਼ਾਮ ਨੂੰ ਮੁਸਲਮਾਨ ਭਰਾਵਾਂ ਨੂੰ ਵੱਡੀ ਪੱਧਰ ਤੇ ਇੰਡੀਆ ਕੌਂਸ਼ਲ ਸ਼ਾਰਜਾਹ ਅਤੇ ਯੂ. ਏ. ਈ ਦੀਆਂ ਵੱਖ ਵੱਖ ਮਸਜਿਦਾਂ ਤੇ ਹੋਟਲਾਂ ਵਿਚ ਇਫਤਾਰੀ ਪਾਰਟੀਆਂ ਦਾ ਪ੍ਰਬੰਧ ਕਰਕੇ ਭਾਈਚਾਰਕ ਸਾਂਝ ਦਾ ਸਨੇਹਾ ਦਿਤਾ।
ਇਹਨਾਂ ਸਾਰੇ ਮਨੁੱਖੀ ਸੇਵਾ ਦੇ ਕਾਰਜਾਂ ਵਿੱਚ ਅੱਗੇ ਹੋ ਕੇ ਕੰਮ ਕਰਨ ਵਾਲਿਆਂ ਵਿਚ ਉਘੇ ਸਮਾਜ ਸੇਵੀ ਅਮਨਜੀਤ ਸਿੰਘ ਅਮਨ, ਸਤਵਿੰਦਰ ਸਿੰਘ ਦਿਓਲ, ਗੁਰਦੇਵ ਸਿੰਘ ਗੁਰਦਾਸਪੁਰ, ਮਨਜੀਤ ਸਿੰਘ, ਮਲਕੀਤ ਸਿੰਘ ਮਠਾਰੂ, ਕਲਮ ਗਹੂੰਣ, ਨਰੇਸ਼ ਪਰਮਾਰ, ਮੁਕਲ ਅਨੰਦ, ਨਿਜੋਏ ਜੋਸੇਫ, ਗੁਰਮੀਤ ਸਿੰਘ, ਅਖਿਲੇਸ਼ ਮੀਨਾ, ਗਗਨ ਸ਼ਰਮਾ, ਸੰਦੀਪ ਸ਼ਰਮਾ, ਪਰਵਿੰਦਰ ਸਿੰਘ, ਲਵਲੀ ਅਜ਼ੀਮਲ, ਬਲਵਿੰਦਰ ਬੂਲੇਵਾਲ, ਬਾਲੀ ਸ਼ਰਮਾ, ਦਿਲਦੀਪ ਸਿੰਘ, ਜਤਿੰਦਰਪਾਲ ਸਿੰਘ, ਭੁਪਿੰਦਰ ਸਿੰਘ, ਗਗਨਦੀਪ ਸਿੰਘ, ਪਰਮਦੀਪ ਸਿੰਘ ਅਤੇ ਦਲੇਰ ਸਿੰਘ ਨੇ ਅਹਿਮ ਸੇਵਾ ਨਿਭਾਈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article