PUNJABMAILUSA.COM

ਯੋਰੋਸ਼ਲਮ ਮਾਮਲਾ -ਸਈਦ ਨੇ ਅਮਰੀਕਾ ਨੂੰ ਫ਼ੈਸਲਾ ਵਾਪਸ ਲੈਣ ਲਈ ਕਿਹਾ

ਯੋਰੋਸ਼ਲਮ ਮਾਮਲਾ -ਸਈਦ ਨੇ ਅਮਰੀਕਾ ਨੂੰ ਫ਼ੈਸਲਾ ਵਾਪਸ ਲੈਣ ਲਈ ਕਿਹਾ

ਯੋਰੋਸ਼ਲਮ ਮਾਮਲਾ -ਸਈਦ ਨੇ ਅਮਰੀਕਾ ਨੂੰ ਫ਼ੈਸਲਾ ਵਾਪਸ ਲੈਣ ਲਈ ਕਿਹਾ
December 18
21:42 2017

ਲਾਹੌਰ, 18 ਦਸੰਬਰ (ਪੰਜਾਬ ਮੇਲ)- ਦਸ ਮਹੀਨੇ ਘਰ ਵਿੱਚ ਨਜ਼ਰਬੰਦੀ ਹੰਢਾਉਣ ਮਗਰੋਂ ਰਿਹਾਅ ਹੋਇਆ ਜਮਾਤ ਉਦ ਦਾਵਾ ਮੁਖੀ ਤੇ ਮੁੰਬਈ ਹਮਲਿਆਂ ਦਾ ਮੁੱਖ ਸਾਜ਼ਿਸ਼ਘਾੜਾ ਹਾਫ਼ਿਜ਼ ਸਈਦ ਆਪਣੇ ਜੇਹਾਦੀ ਏਜੰਡੇ ਨੂੰ ਸਰਗਰਮੀ ਨਾਲ ਲਾਗੂ ਕਰਨ ਦੇ ਰਾਹ ਪੈ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੋਰੋਸ਼ਲਮ ਨੂੰ ਇਸਰਾਇਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਐਲਾਨ ਦੀ ਨਿਖੇਧੀ ਕਰਦਿਆਂ ਸਈਦ ਨੇ ਅਮਰੀਕਾ ਨੂੰ ਇਹ ਫ਼ੈਸਲਾ ਵਾਪਸ ਲੈਣ ਲਈ ਕਿਹਾ ਹੈ। ਲਸ਼ਕਰੇ ਤੋਇਬਾ ਦੇ ਬਾਨੀ ਸਈਦ, ਜਿਸ ਦੇ ਸਿਰ ’ਤੇ ਇਕ ਕਰੋੜ ਅਮਰੀਕੀ ਡਾਲਰ ਦਾ ਇਨਾਮ ਹੈ, ਨੇ ਕਿਹਾ ਕਿ ਅਮਰੀਕਾ ਦਾ ਉਪਰੋਕਤ ਫ਼ੈਸਲਾ ਮੁਸਲਮਾਨਾਂ ਖ਼ਿਲਾਫ਼ ਧਰਮ ਯੁੱਧ ਛੇੜਨ ਦਾ ਐਲਾਨ ਹੈ।
ਇਥੇ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਈਦ ਨੇ ਕਿਹਾ,‘ਇਹ ਮੁਸਲਿਮ ਭਾਈਚਾਰੇ ਖ਼ਿਲਾਫ਼ ਖੁੱਲ੍ਹੀ ਜੰਗ ਦਾ ਐਲਾਨ ਹੈ।’ ਲਸ਼ਕਰੀ ਜਥੇਬੰਦੀ ਦੇ ਬਾਨੀ ਸਈਦ ਨੇ ਦਾਅਵਾ ਕੀਤਾ ਕਿ ਯਹੂਦੀ ਲੌਬੀ ਦਾ ਅਗਲਾ ਨਿਸ਼ਾਨਾ ਸਾਊਦੀ ਅਰਬ ਵਿਚਲੀ ਮੁਸਲਿਮ ਭਾਈਚਾਰੇ ਦੀਆਂ ਪਵਿੱਤਰ ਥਾਵਾਂ ਮੱਕਾ ਤੇ ਮਦੀਨਾ ਹੋਣਗੇ। ਧਰਮ ਯੁੱਧ ਵਿੱਢਣ ਵਾਲੇ ਮੁਲਕਾਂ ਖ਼ਿਲਾਫ਼ ਮੁਸਲਿਮ ਮੁਹਿੰਮ ਦੀ ਅਗਵਾਈ ਕਰਨ ਵਾਲੇ ਬਾਰ੍ਹਵੀਂ ਸਦੀ ਦੇ ਫ਼ੌਜੀ ਕਮਾਂਡਰ ਦਾ ਹਵਾਲਾ ਦਿੰਦਿਆਂ ਸਈਦ ਨੇ ਕਿਹਾ, ‘ਸਾਨੂੰ ਇਸ ਮੁੱਦੇ ਨੂੰ ਉਭਾਰਨ ਲਈ ਸਰਕਾਰ ਵੱਲ ਨਹੀਂ, ਬਲਕਿ ਪਾਕਿਸਤਾਨ ਦੇ ਲੋਕਾਂ ਨੂੰ ਜਗਾਉਣਾ ਹੋਵੇਗਾ।
ਮੁਸਲਿਮ ਜਗਤ ਨੂੰ ਅੱਜ ਸਲਾਹੂਦੀਨ ਅਯੁਬੀ ਵਰਗੇ ਆਗੂ ਦੀ ਲੋੜ ਹੈ, ਕਿਉਂਕਿ ਹੋਰ ਕੋਈ ਵੀ ਸ਼ਾਸਕ ਯੋਰੋਸ਼ਲਮ ਨੂੰ ਆਜ਼ਾਦ ਕਰਾਉਣ ਲਈ ਜੇਹਾਦ ਨਹੀਂ ਛੇੜ ਸਕਦਾ।’ ਭਾਰਤ ਦੀ ਗੱਲ ਕਰਦਿਆਂ ਸਈਦ ਨੇ ਕਿਹਾ ਕਿ ਕਸ਼ਮੀਰੀ ਆਪਣੀ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਣਗੇ ਤੇ ਗੁਆਂਢੀ ਮੁਲਕ ਉਨ੍ਹਾਂ ਨੂੰ ਦਬਾਅ ਨਹੀਂ ਸਕਦਾ। -ਪੀਟੀਆਈ

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article
    ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

ਅਮਰੀਕਾ ਮੈਕਸਿਕੋ ਦੀ ਦੱਖਣੀ ਸਰਹੱਦ ਪਾਰ ਕਰਕੇ ਆਉਣ ਵਾਲਿਆਂ ਨੂੰ ਨਹੀਂ ਦੇਵੇਗਾ ਪਨਾਹ

Read Full Article
    2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

2017 ‘ਚ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਹੋਇਆ 6 ਫੀਸਦੀ ਵਾਧਾ

Read Full Article
    ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਪੱਤਰਕਾਰ ‘ਤੇ ਲਾਇਆ ਨਸਲੀ ਸਵਾਲ ਪੁੱਛਣ ਦਾ ਦੋਸ਼

Read Full Article
    ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

ਡੋਨਲਡ ਟਰੰਪ ਜਲਦੀ ਕਰ ਸਕਦੇ ਨੇ ਆਪਣੀ ਕੈਬਨਿਟ ਤੇ ਪ੍ਰਸ਼ਾਸਨ ‘ਚ ਤਬਦੀਲੀ

Read Full Article
    ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

ਹਾਲੀਵੁੱਡ ਅਭਿਨੇਤਰੀ ਜੇਨ ਫੌਂਡਾ ਨੇ ਟਰੰਪ ਨੂੰ ਦੱਸਿਆ ‘ਹਿਟਲਰ’!

Read Full Article
    ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

ਟਰੰਪ ਵੱਲੋਂ ਗਰਮਾ-ਗਰਮ ਬਹਿਸ ਪਿੱਛੋਂ ਸੀ.ਐੱਨ.ਐੱਨ. ਪੱਤਰਕਾਰ ਦੀ ਮਾਨਤਾ ਰੱਦ

Read Full Article
    ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ, ਵਾਈਟ ਹਾਊਸ ‘ਚ ਇਸ ਵਾਰ ਦੀਵਾਲੀ ਨਹੀਂ ਮਨਾਈ ਗਈ

Read Full Article
    ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

ਅਗਲੇ ਹਫ਼ਤੇ ਅਮਰੀਕੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਮੋਦੀ

Read Full Article
    ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

ਰਾਸ਼ਟਰਪਤੀ ਟਰੰਪ ਨਾਲ ਝੜਪ ਤੋਂ ਬਾਅਦ ਪੱਤਰਕਾਰ ਦਾ ਪ੍ਰੈੱਸ ਪਾਸ ਰੱਦ

Read Full Article