ਯੋਗ ਦੌਰਾਨ ਅਮਰੀਕਾ ਦੇ ਸਕੂਲ ‘ਚ ‘ਨਮਸਤੇ’ ‘ਤੇ ਇਤਰਾਜ਼

ਵਾਸ਼ਿੰਗਟਨ, 25 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ ਯੋਗ ਦੇ ਦੌਰਾਨ ‘ਨਮਸਤੇ’ ਜਿਹੇ ਸ਼ਬਦਾਂ ਦੇ ਇਸਤੇਮਾਲ ‘ਤੇ ਇਤਰਾਜ਼ ਜਤਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਬੁਲਰਡ ਐਲੇਮੈਂਟਰੀ ਸਕੂਲ ਦਾ ਹੈ। ਸਕੂਲ ਨੇ ਕਲਾਸ ਰੂਮ ਵਿਚ ਬੱਚਿਆਂ ਨੂੰ ਤਣਾਅ ਮੁਕਤ ਰੱਖਣ ਦੇ ਮਕਸਦ ਨਾਲ ਯੋਗ ਦੀ ਸ਼ੁਰੂਆਤ ਕੀਤੀ। ਲੇਕਿਨ ਉਥੇ ਦੇ ਮਾਪਿਆਂ ਦੀ ਤਾਰੀਫ ਦੀ ਜਗ੍ਹਾਂ ਸਕੂਲ ਪ੍ਰਸ਼ਾਸਨ ਨੂੰ ਢੇਰ ਸਾਰੀ ਸ਼ਿਕਾਇਤਾਂ ਮਿਲਣ ਲੱਗੀਆਂ। ਲੋਕਾਂ ਨੇ ਯੋਗ ਨੂੰ ਗੈਰ ਕ੍ਰਿਸ਼ਚੀਅਨ ਸਰਗਰਮੀਆਂ ਨੂੰ ਥੋਪਣ ਦੀ ਤਰ੍ਹਾਂ ਲਿਆ।
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਕ ਬੁਲਰਡ ਦੇ ਪ੍ਰਿੰਸੀਪਲ ਪੈਟ੍ਰਿਸ ਮਰੇ ਨੇ ਪਿਛਲੇ ਹਫ਼ਤੇ ਮਾਪਿਆਂ ਨੂੰ ਇਕ ਮੇਲ ਕੀਤਾ ਹੈ। ਇਸ ਵਿਚ ਸਕੂਲ ਦੇ ਯੋਗ ਪ੍ਰੋਗਰਾਮ ਦੇ ਕੀਤੇ ਗਏ ਫੇਰਬਦਲ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਹੈ। ਮਰੇ ਨੇ ਲਿਖਿਆ ਹੈ ਕਿ ਸਕੂਲ ਵਿਚ ਮਾਨਸਿਕ ਤਣਾਅ ਨੂੰ ਦੂਰ ਕਰਨ ਦੇ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ ਦੀ ਵਜ੍ਹਾਂ ਕਾਰਨ ਕਈ ਸਾਰੇ ਭਰਮ ਪੈਦਾ ਹੋਏ। ਇਸ ਦੀ ਵਜ੍ਹਾਂ ਕਾਰਨ ਉਨ੍ਹਾਂ ਨੇ ਮਾਫ਼ੀ ਵੀ ਮੰਗੀ ਹੈ। ਹੁਣ ਸਕੂਲ ਦੇ ਯੋਗ ਪ੍ਰੋਗਰਾਮ ਵਿਚ ਕੁਝ ਚੀਜ਼ਾਂ ਨੂੰ ਹਟਾਇਆ ਗਿਆ ਹੈ। ਹੁਣ ਉਥੇ ਯੋਗ ਦੇ ਦੌਰਾਨ ‘ਨਮਸਤੇ’ ਦੀ ਜਗ੍ਹਾਂ ਹੁਣ ਅੰਗਰੇਜ਼ੀ ਦੇ ਸ਼ਬਦ ਇਸਤੇਮਾਲ ਹੋਣਗੇ। ਮਾਪਿਆਂ ਨੂੰ ਯੋਗ ਦੇ ਕਿਸੇ ਖ਼ਾਸ ਧਾਰਮਿਕ ਸਮੂਹ ਤੋਂ ਆਉਣ ਨਾਲ ਇਤਰਾਜ਼ ਸੀ। ਮਾਪਿਆਂ ਨੇ ਕਿਹਾ ਕਿ ਉਹ ਬੱਚਿਆਂ ‘ਤੇ ਅਲੱਗ ਵਿਚਾਰਧਾਰਾ ਥੋਪ ਰਹੇ ਹਨ। ਇਸ ਵਿਚੋਂ ਕੁਝ ਪ੍ਰੋਗਰਾਮ ਧਾਰਮਿਕ ਹਨ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਸਕੂਲ ਵਿਚ ਅਜਿਹਾ ਕੁਝ ਕਰਨ।
There are no comments at the moment, do you want to add one?
Write a comment