PUNJABMAILUSA.COM

ਯੇਰੂਸ਼ਲਮ ਮਾਮਲੇ ‘ਚ ਯੂ.ਐੱਨ. ਦੀ ਜਨਰਲ ਅਸੈਂਬਲੀ ‘ਚ ਪਾਈ ਵੋਟ ‘ਚ ਕੈਨੇਡਾ ਨੇ ਨਹੀਂ ਲਿਆ ਹਿੱਸਾ

ਯੇਰੂਸ਼ਲਮ ਮਾਮਲੇ ‘ਚ ਯੂ.ਐੱਨ. ਦੀ ਜਨਰਲ ਅਸੈਂਬਲੀ ‘ਚ ਪਾਈ ਵੋਟ ‘ਚ ਕੈਨੇਡਾ ਨੇ ਨਹੀਂ ਲਿਆ ਹਿੱਸਾ

ਯੇਰੂਸ਼ਲਮ ਮਾਮਲੇ ‘ਚ ਯੂ.ਐੱਨ. ਦੀ ਜਨਰਲ ਅਸੈਂਬਲੀ ‘ਚ ਪਾਈ ਵੋਟ ‘ਚ ਕੈਨੇਡਾ ਨੇ ਨਹੀਂ ਲਿਆ ਹਿੱਸਾ
December 28
16:43 2017

ਯੇਰੂਸ਼ਲਮ/ਓਟਵਾ, 28 ਦਸੰਬਰ (ਪੰਜਾਬ ਮੇਲ)-ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਫੈਸਲੇ ਦੇ ਸਬੰਧੀ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿਚ ਪਵਾਈ ਗਈ ਵੋਟ ਵਿਚ ਕੈਨੇਡਾ ਨੇ ਹਿੱਸਾ ਨਹੀਂ ਲਿਆ। ਕੈਨੇਡਾ ਉਨ੍ਹਾਂ 35 ਦੇਸ਼ਾਂ ਵਿਚ ਸ਼ਾਮਲ ਸੀ ਜਿਨ੍ਹਾਂ ਨੇ ਵੋਟ ਪਾਉਣ ਤੋਂ ਗੁਰੇਜ਼ ਕੀਤਾ ਹੈ।
ਜਨਰਲ ਅਸੈਂਬਲੀ ਵੱਲੋਂ ਵੋਟ ਪੁਆਈ ਗਈ ਤਾਂ ਕਿ ਟਰੰਪ ਯੇਰੂਸ਼ਲਮ ‘ਤੇ ਲਏ ਆਪਣੇ ਫੈਸਲੇ ਨੂੰ ਵਾਪਸ ਲੈ ਲਵੇ। ਮਤੇ ਵਿਚ ਸਾਫ ਤੌਰ ਉੱਤੇ ਇਹ ਲਿਖਿਆ ਸੀ ਕਿ ਯੇਰੂਸ਼ਲਮ ਦਾ ਦਰਜਾ ਇਜ਼ਰਾਈਲ ਤੇ ਫਿਲਸਤੀਨ ਵਿਚਾਲੇ ਹੋਣ ਵਾਲੀ ਸਿੱਧੀ ਗੱਲਬਾਤ ਤੋਂ ਬਾਅਦ ਹੀ ਬਦਲ ਸਕਦਾ ਹੈ। ਨੌਂ ਦੇਸ਼ਾਂ, ਜਿਨ੍ਹਾਂ ਵਿਚ ਇਜ਼ਰਾਈਲ, ਗੁਆਟੇਮਾਲਾ ਤੇ ਹੌਂਡੂਰਾਸ ਵੀ ਸ਼ਾਮਲ ਹੈ, ਨੇ ਇਸ ਮਤੇ ਦੇ ਖਿਲਾਫ ਵੋਟ ਪਾਈ ਜਦਕਿ 128 ਦੇਸ਼ਾਂ ਨੇ ਮਤੇ ਦੇ ਪੱਖ ਵਿਚ ਵੋਟ ਪਾਈ। ਸੰਯੁਕਤ ਰਾਸ਼ਟਰ ਵਿਚ ਕੈਨੇਡਾ ਦੇ ਦੂਤ ਮਾਰਕ ਆਂਦਰੇ ਬਲੈਂਕਰਡ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਯੇਰੂਸ਼ਲਮ ਵਿਚ ਜਿਹੜੀ ਮਾਨਤਾ ਹੈ, ਕੈਨੇਡਾ ਉਸ ਉੱਤੇ ਜ਼ੋਰ ਦੇਣਾ ਚਾਹੁੰਦਾ ਹੈ। ਯੇਰੂਸ਼ਲਮ ਤੇ ਯਹੂਦੀਆਂ, ਮੁਸਲਮਾਨਾਂ ਤੇ ਈਸਾਈਆਂ ਦਰਮਿਆਨ ਸੰਬੰਧ ਤੋਂ ਇਨਕਾਰ ਕਰਨ ਨਾਲ ਇਸ ਸਥਾਨ ਦੀ ਅਖੰਡਤਾ ਕਮਜ਼ੋਰ ਹੁੰਦੀ ਹੈ। ਅਸੀਂ ਯੇਰੂਸ਼ਲਮ ਦੇ ਪਵਿੱਤਰ ਸਥਾਨਾਂ ਦੀ ਯਥਾਸਥਿਤੀ ਨੂੰ ਬਰਕਰਾਰ ਰੱਖੇ ਜਾਣ ਦੇ ਹੱਕ ਵਿਚ ਹਾਂ।
ਵੋਟਿੰਗ ਤੋਂ ਕੁੱਝ ਸਮਾਂ ਪਹਿਲਾਂ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਬੁਲਾਰੇ ਐਡਮ ਆਸਟਿਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਕੈਨੇਡਾ ਵੋਟਿੰਗ ਤੋਂ ਗੁਰੇਜ਼ ਕਰੇਗਾ। ਆਸਟਿਨ ਨੇ ਆਖਿਆ ਕਿ ਇਹ ਮਤਾ ਇਕਪਾਸੜ ਹੈ ਅਤੇ ਇਸ ਵਿਚ ਸ਼ਾਂਤੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਦਕਿ ਕੈਨੇਡਾ ਹਰ ਹਾਲ ‘ਚ ਸ਼ਾਂਤੀ ਚਾਹੁੰਦਾ ਹੈ ਤੇ ਇਸੇ ਲਈ ਅਸੀਂ ਵੋਟ ਤੋਂ ਗੁਰੇਜ਼ ਕਰ ਰਹੇ ਹਾਂ। ਕੈਨੇਡਾ ਵੱਲੋਂ ਇਹ ਗੱਲ ਪਹਿਲਾਂ ਵੀ ਸਪੱਸ਼ਟ ਕੀਤੀ ਜਾ ਚੁੱਕੀ ਹੈ ਕਿ ਕੈਨੇਡੀਅਨ ਅੰਬੈਸੀ ਨੂੰ ਤੇਲ ਅਵੀਵ ਲਿਜਾਣ ਦੀ ਕੋਈ ਯੋਜਨਾ ਨਹੀਂ ਹੈ। ਇਸ ਤੋਂ ਪਹਿਲਾਂ ਅਮਰੀਕਾ ਆਪਣੀ ਅੰਬੈਸੀ ਨੂੰ ਯੇਰੂਸ਼ਲਮ ਲਿਜਾਣ ਦਾ ਐਲਾਨ ਵੀ ਕਰ ਚੁੱਕਿਆ ਹੈ। ਆਸਟਿਨ ਨੇ ਕਿਹਾ ਕਿ ਕੈਨੇਡਾ ਦਾ ਇਸ ਮੁੱਦੇ ਉੱਤੇ ਚਿਰਾਂ ਤੋਂ ਚੱਲਿਆ ਆ ਰਿਹਾ ਸਟੈਂਡ ਇਹੋ ਹੈ ਕਿ ਯੇਰੂਸ਼ਲਮ ਦੇ ਦਰਜੇ ਦਾ ਮੁੱਦਾ ਉਦੋਂ ਹੀ ਸੁਲਝਾਇਆ ਜਾ ਸਕਦਾ ਹੈ ਜਦੋਂ ਇਜ਼ਰਾਈਲ ਤੇ ਫਿਲਸਤੀਨ ਵਿਚਾਲੇ ਵਿਵਾਦ ਸੁਲਝੇ। ਸਮੇਂ ਦੀਆਂ ਲਿਬਰਲ ਤੇ ਕੰਜ਼ਰਵੇਟਿਵ ਸਰਕਾਰਾਂ ਦੀ ਇਸ ਮੁੱਦੇ ਉੱਤੇ ਇਹੋ ਨੀਤੀ ਰਹੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   
Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article