ਯੂ.ਕੇ. ਦੇ ਵਿਗਿਆਨੀਆਂ ਵੱਲੋਂ ਕਰੋਨਾਵਾਇਰਸ ਇਨਫੈਕਸ਼ਨ ਰੋਕਣ ਵਾਲੇ ‘ਨੇਜ਼ਲ ਸਪ੍ਰੇ’ ਨੂੰ ਦਿੱਤਾ ਅੰਤਮ ਰੂਪ

92
Share

ਲੰਡਨ, 25 ਜਨਵਰੀ (ਪੰਜਾਬ ਮੇਲ)- ਬਰਮਿੰਘਮ ਯੂਨੀਵਰਸਿਟੀ ਵਿਗਿਆਨੀਆਂ ਨੇ ਦੋ ਦਿਨਾਂ ਤੱਕ ਕੋਰੋਨਾਵਾਇਰਸ ਦਾ ਇਨਫੈਕਸ਼ਨ ਰੋਕ ਸਕਣ ਵਾਲੇ ‘ਨੇਜ਼ਰ ਸਪ੍ਰੇ’ ਨੂੰ ਅੰਤਿਮ ਰੂਪ ਦਿੱਤਾ ਹੈ। ਇਸ ਦੇ ਕੁਝ ਹੀ ਮਹੀਨਿਆਂ ’ਚ ਦਵਾਈ ਦੁਕਾਨਾਂ ’ਤੇ ਉਪਲੱਬਧ ਹੋਣ ਦੀ ਉਮੀਦ ਹੈ। ਇਹ ਦਾਅਵਾ ਐਤਵਾਰ ਨੂੰ ਇਕ ਅਖਬਾਰ ’ਚ ਕੀਤਾ ਗਿਆ।
ਅਧਿਐਨ ਟੀਮ ਦੇ ਮੁੱਖ ਖੋਜਕਰਤਾ ਡਾ. ਰਿਸਰਚ ਮੋਕਸ ਨੇ ‘ਦਿ ਸੰਡੇ ਟੈਲੀਗ੍ਰਾਫ’ ਨੂੰ ਕਿਹਾ ਕਿ ਉਹ ਸਮਾਜਿਕ ਦੂਰੀ ਦੀਆਂ ਪਾਬੰਦੀਆਂ ਤੋਂ ਨਿਜ਼ਾਤ ਦਿਵਾਉਣ ਅਤੇ ਸਕੂਲਾਂ ਨੂੰ ਫਿਰ ਤੋਂ ਖੋਲ੍ਹੇ ਜਾਣ ’ਚ ਇਸ ਤੋਂ ਮਦਦ ਮਿਲਣ ਨੂੰ ਲੈ ਕੇ ਭਰੋਸਾ ਦਿੱਤਾ ਹੈ। ‘ਨੇਜ਼ਲ ਸਪ੍ਰੇ’ ਨੂੰ ਅਜੇ ਤੱਕ ਕੋਈ ਨਾਂ ਨਹੀਂ ਦਿੱਤਾ ਗਿਆ ਹੈ, ਹਾਲਾਂਕਿ ਇਸ ਨੂੰ ਬਣਾਉਣ ’ਚ ਜਿਨ੍ਹਾਂ ਰਸਾਇਣਾਂ ਦਾ ਇਸਤੇਮਾਲ ਕੀਤਾ ਗਿਆ ਹੈ, ਉਨ੍ਹਾਂ ਨੂੰ ਮੈਡੀਕਲ ਵਰਤੋਂ ਲਈ ਮਨਜ਼ੂਰੀ ਪ੍ਰਾਪਤ ਹੈ ਅਤੇ ਉਹ ਮਨੁੱਖ ਵੱਲੋਂ ਵਰਤੋਂ ਕੀਤੀ ਜਾਣ ਲਈ ਸੁਰੱਖਿਅਤ ਹੈ।
ਮੋਕਸ ਨੇ ਕਿਹਾ ਕਿ ਅਸੀਂ ਗਰਮੀਆਂ ਦੇ ਮੌਸਮ ਤੱਕ ਇਸ ਦੇ ਉਪਲੱਬਧ ਹੋਣ ਦੀ ਉਮੀਦ ਕਰ ਰਹੇ ਹਾਂ। ਅਧਿਐਨ ਟੀਮ ਦਾ ਮੰਨਣਾ ਹੈ ਕਿ ਇਸ ਸਪ੍ਰੇ ਦਾ ਦਿਨ ’ਚ ਚਾਰ ਵਾਰ ਇਸਤੇਮਾਲ ਕਰਨਾ ਕੋਰੋਨਾਵਾਇਰਸ ਇਨਫੈਕਸ਼ਨ ਤੋਂ ਸੁਰੱਖਿਅਤ ਰੱਖੇਗਾ ਅਤੇ ਸਕੂਲ ਵਰਗੇ ਸੰਘਣੀ ਆਬਾਦੀ ਵਾਲੇ ਸਥਾਨਾਂ ਅਤੇ ਉੱਚ ਜ਼ੋਖਮ ਵਾਲੇ ਸਥਾਨਾਂ ’ਤੇ ਇਸ ਦਾ ਹਰ 20 ਮਿੰਟ ’ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।

Share