ਯੂ.ਕੇ. ਦੀ ਅਦਾਲਤ ਵੱਲੋਂ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਖਾਰਿਜ

73
Share

ਲੰਡਨ, 26 ਅਕਤੂਬਰ (ਪੰਜਾਬ ਮੇਲ)- ਯੂ.ਕੇ. ਦੀ ਇੱਕ ਅਦਾਲਤ ਨੇ ਭਗੌੜੇ ਭਾਰਤੀ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਭਾਰਤ ‘ਚ ਪੰਜਾਬ ਨੈਸ਼ਨਲ ਬੈਂਕ ਨਾਲ 14 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦੇ ਨਾਲ ਮਨੀ-ਲਾਂਡਰਿੰਗ ਮਾਮਲੇ ਦਾ ਵੀ ਦੋਸ਼ੀ ਹੈ। ਬ੍ਰਿਟੇਨ ਦੀ ਵੈਸਟਮਿੰਸਟਰ ਅਦਾਲਤ ਇਸ ਤੋਂ ਪਹਿਲਾਂ ਵੀ ਦੋਸ਼ੀ ਨੂੰ ਕਿਸੇ ਤਰ੍ਹਾਂ ਦੀ ਰਾਹਤ ਦੇਣ ਤੋਂ ਇਨਕਾਰ ਕਰ ਚੁੱਕੀ ਹੈ। ਹਾਲ ਹੀ ‘ਚ ਬ੍ਰਿਟੇਨ ਦੀ ਅਦਾਲਤ ਨੇ ਚੱਲ ਰਹੀ ਹਵਾਲਗੀ ਦੀ ਸੁਣਵਾਈ ਨੂੰ 3 ਨਵੰਬਰ ਤੱਕ ਵਧਾ ਦਿੱਤਾ ਸੀ। ਦਰਅਸਲ ਭਗੌੜੇ ਕਾਰੋਬਾਰੀ ਨੇ ਆਪਣੇ ਹਵਾਲਗੀ ਦੇ ਆਦੇਸ਼ ਨੂੰ ਲੈ ਕੇ ਬ੍ਰਿਟੇਨ ਦੀ ਅਦਾਲਤ ਦਾ ਰੁਖ਼ ਕੀਤਾ ਸੀ। ਨੀਰਵ ਮੋਦੀ ਖ਼ਿਲਾਫ਼ ਇਹ ਮਾਮਲਾ ਭਾਰਤ ਦੀਆਂ ਦੋ ਸਮੂਹ ਜਾਂਚ ਏਜੰਸੀਆਂ ਸੀ.ਬੀ.ਆਈ. ਅਤੇ ਵਿਜੀਲੈਂਸ ਡਾਇਰੈਕਟੋਰੇਟ ਨੇ ਦਰਜ ਕੀਤਾ ਸੀ।


Share