ਯੂ.ਕੇ. ਦਾ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਕਰੋਨਾਵਾਇਰਸ ਕਾਰਨ ਅਸਥਾਈ ਤੌਰ ’ਤੇ ਹੋਇਆ ਬੰਦ

72
A security guard walks around the long-term wing at the new Colnbrook Immigration Removal Centre near London's Heathrow Airport, 16 September 2004. The centre, which opened on September 15, will house up to 360 immigration detainees whose removal from the UK is imminent after having been denied asylum or entering the country illegally and who are at risk of absconding. AFP PHOTO/PETER MACDIARMID / POOL (Photo credit should read PETER MACDIARMID/AFP/Getty Images)
Share

ਲੰਡਨ, 10 ਜਨਵਰੀ (ਪੰਜਾਬ ਮੇਲ)- ਕੋਰੋਨਾਵਾਇਰਸ ਕਾਰਨ ਯੂ.ਕੇ. ਦੇ ਇਕ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਨੂੰ ਅਸਥਾਈ ਤੌਰ ’ਤੇ ਬੰਦ ਕਰਕੇ ਇਸ ਦੇ ਨਜ਼ਰਬੰਦੀਆਂ ਨੂੰ ਇਕ ਹੋਰ ਨਜ਼ਰਬੰਦੀ ਕੇਂਦਰ ’ਚ ਤਬਦੀਲ ਕਰ ਦਿੱਤਾ ਗਿਆ ਹੈ। ਗ੍ਰਹਿ ਦਫ਼ਤਰ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਗੈਟਵਿਕ ਹਵਾਈ ਅੱਡੇ ਨੇੜੇ ਬਰੂਕ ਹਾਊਸ ਰਿਮੂਵਲ ਕੇਂਦਰ ਦੇ ਸਟਾਫ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਕਾਰਨ ਇਸ ਨੂੰ 10 ਦਿਨਾਂ ਤੱਕ ਬੰਦ ਕੀਤਾ ਗਿਆ ਹੈ।
ਇਸ ਕੇਂਦਰ ’ਚ ਹਿਰਾਸਤ ’ਚ ਲਏ ਗਏ ਥੋੜ੍ਹੇ ਜਿਹੇ ਲੋਕਾਂ ਨੂੰ 40 ਮੀਲ ਦੀ ਦੂਰੀ ’ਤੇ ਕੋਲਨ ਬਰੂਕ ਨਜ਼ਰਬੰਦੀ ਕੇਂਦਰ ਭੇਜਿਆ ਗਿਆ ਹੈ ਪਰ ਕੁੱਝ ਮੁਹਿੰਮਕਾਰਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਹੈ।
ਇਸ ਤਰ੍ਹਾਂ ਕੋਲਨ ਬਰੂਕ ਵਿਚ ਰੱਖੇ ਗਏ ਹਰ ਵਿਅਕਤੀ ਦੀ ਜ਼ਿੰਦਗੀ ਨੂੰ ਵੀ ਖ਼ਤਰਾ ਹੋ ਸਕਦਾ ਹੈ। ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਬਰੂਕ ਹਾਊਸ ਤੋਂ ਤਬਦੀਲੀ ਵੇਲੇ ਨਜ਼ਰਬੰਦੀਆਂ ਦਾ ਟੈਸਟ ਹੋਇਆ ਸੀ ਜਾਂ ਨਹੀਂ। ਤਕਰੀਬਨ ਇਕ ਮਹੀਨਾ ਪਹਿਲਾਂ ਬਰੂਕ ਹਾਊਸ ਕੇਂਦਰ ਨੂੰ ਕੋਰੋਨਾ ਕੇਂਦਰ ਮੰਨਿਆ ਗਿਆ ਸੀ ਅਤੇ ਗ੍ਰਹਿ ਦਫ਼ਤਰ ਨੂੰ ਕਈ ਦੇਸ਼ ਨਿਕਾਲੇ ਦੇ ਹੁਕਮਾਂ ਨੂੰ ਰੱਦ ਕਰਨਾ ਪਿਆ ਸੀ, ਜਦਕਿ ਵਕੀਲਾਂ ਅਤੇ ਚੈਰੀਟੀਜ਼ ਨੇ ਸਾਰੇ ਨਜ਼ਰਬੰਦ ਵਿਅਕਤੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ।

Share