ਯੂ.ਕੇ. ‘ਚ ਤਾਲਾਬੰਦੀ ਕਾਰਨ ਗੈਰ-ਕੋਰੋਨਾਵਾਇਰਸ ਮਰੀਜ਼ਾਂ ਦੇ ਇਲਾਜ ਰੱਦ ਹੋਣ ਨਾਲ 75 ਹਜ਼ਾਰ ਲੋਕਾਂ ਦੀ ਹੋ ਸਕਦੀ ਹੈ ਮੌਤ!

73
Share

ਲੰਡਨ, 26 ਸਤੰਬਰ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਤਾਲਾਬੰਦੀ ਕਾਰਨ ਬਾਕੀ ਦੀਆਂ ਸਿਹਤ ਸਹੂਲਤਾਂ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੁੰਦੀਆਂ ਹਨ, ਹਾਲਾਂਕਿ ਤਾਲਾਬੰਦੀ ਵਾਇਰਸ ਤੋਂ ਬਚਣ ਦਾ ਅਹਿਮ ਉਪਾਅ ਹੈ। ਹੁਣ ਯੂ.ਕੇ. ਦੀ ਤਾਲਾਬੰਦੀ ਹੋਣ ਦੇ ਨਤੀਜੇ ਵਜੋਂ ਗੈਰ-ਕੋਰੋਨਾ ਵਾਇਰਸ ਲਗਭਗ 75,000 ਲੋਕ ਮਰ ਸਕਦੇ ਹਨ ਕਿਉਂਕਿ ਤਾਲਾਬੰਦੀ ਕਾਰਨ ਉਨ੍ਹਾਂ ਦੇ ਚੱਲ ਰਹੇ ਇਲਾਜ ਰੱਦ ਹੋ ਸਕਦੇ ਹਨ।
ਇਸ ਮਾਮਲੇ ਸੰਬੰਧੀ ਇਕ ਚਿੰਤਾਜਨਕ ਰਿਪੋਰਟ ਸਰਕਾਰ ਦੇ ਮੁੱਖ ਸਲਾਹਕਾਰਾਂ ਨੂੰ ਪੇਸ਼ ਕੀਤੀ ਗਈ ਹੈ। ਸਰਕਾਰ ਦੇ ਵਿਗਿਆਨਕ ਸਲਾਹਕਾਰਾਂ ਦੇ ਸਮੂਹ ਨੂੰ ਪੇਸ਼ ਕੀਤੀ ਗਈ ਖੋਜ ਵਿਚ ਕਿਹਾ ਗਿਆ ਹੈ ਕਿ ਮਾਰਚ ਅਤੇ ਅਪ੍ਰੈਲ ਵਿਚ 16,000 ਲੋਕਾਂ ਨੇ ਕੇਅਰ ਹੋਮ ਅਤੇ ਹਸਪਤਾਲਾਂ ‘ਚ ਆਪਣੀ ਜਾਨ ਗੁਆ ਦਿੱਤੀ ਹੈ।
ਅਜਿਹਾ ਡਰ ਹੈ ਕਿ ਅਗਲੇ ਸਾਲ ਦੇ ਅੰਦਰ ਹੋਰ 26,000 ਲੋਕ ਮਰ ਜਾਣਗੇ। ਜੇਕਰ ਇਹ ਲੋਕ ਇਲਾਜ ਅਤੇ ਏ ਐਂਡ ਈ ਤੋਂ ਦੂਰ ਰਹਿੰਦੇ ਹਨ। ਇਸ ਦੇ ਨਾਲ ਹੀ ਅਗਲੇ ਪੰਜ ਸਾਲਾਂ ਦੌਰਾਨ ਕੈਂਸਰ ਦੀ ਖੁੰਝੀ ਹੋਈ ਜਾਂਚ, ਰੱਦ ਕੀਤੇ ਆਪ੍ਰੇਸ਼ਨ ਅਤੇ ਮੰਦੀ ਦੇ ਸਿਹਤ ਪ੍ਰਭਾਵਾਂ ਦੇ ਕਾਰਨ ਅਗਲੇ ਪੰਜ ਸਾਲਾਂ ਵਿਚ 31,900 ਲੋਕ ਮਰ ਸਕਦੇ ਹਨ।
ਰਿਪੋਰਟ ‘ਚ ਇਹ ਵੀ ਦੱਸਿਆ ਗਿਆ ਹੈ ਕਿ ਜੇ ਸਰਕਾਰ ਮਾਰਚ ਵਿਚ ਦੇਸ਼ ਭਰ ਵਿਚ ਸਖ਼ਤ ਤਾਲਾਬੰਦੀ ਨਾ ਕਰਦੀ, ਤਾਂ 4 ਲੱਖ ਲੋਕਾਂ ਦੀ ਮੌਤ ਕੋਵਿਡ-19 ਨਾਲ ਹੋ ਸਕਦੀ ਸੀ। ਇਸ ਖੋਜ ਰਿਪੋਰਟ ਦਾ ਦਾਅਵਾ ਹੈ ਕਿ ਲਗਭਗ 12,500 ਲੋਕ ਅਗਲੇ ਪੰਜ ਸਾਲਾਂ ਵਿਚ ਰੱਦ ਕੀਤੇ ਆਪ੍ਰੇਸ਼ਨਾਂ ਕਾਰਨ ਮੌਤ ਦੇ ਘਾਟ ਉਤਰ ਸਕਦੇ ਹਨ, ਜਦੋਂਕਿ ਕੈਂਸਰ ਦੀ ਖੁੰਝੀ ਹੋਈ ਜਾਂਚ ਦੇ ਕਾਰਨ 1,400 ਜਾਨਾਂ ਜਾ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਮਹਾਮਾਰੀ ਦੇ ਨਤੀਜੇ ਵਜੋਂ ਹੋਣ ਵਾਲੀਆਂ ਮੌਤਾਂ ਦੀ ਕੁੱਲ ਸੰਖਿਆ ਵੀ ਅਗਲੇ ਮਾਰਚ ਤੱਕ 1,01,000 ਹੋ ਜਾਏਗੀ, ਪਰ ਇਹ ਗਿਣਤੀ ਪੰਜ ਸਾਲਾਂ ‘ਚ ਤਕਰੀਬਨ 1,50,000 ਹੋ ਸਕਦੀ ਹੈ।


Share