ਯੂ.ਕੇ. ਅਦਾਲਤ ਵੱਲੋਂ ਭਗੌੜੇ ਨੀਰਵ ਮੋਦੀ ਦੇ ਹਿਰਾਸਤੀ ਰਿਮਾਂਡ ‘ਚ 9 ਜੁਲਾਈ ਤੱਕ ਵਾਧਾ

346
Share

ਲੰਡਨ, 11 ਜੂਨ (ਪੰਜਾਬ ਮੇਲ)- ਯੂ.ਕੇ. ਅਦਾਲਤ ਨੇ ਵੀਰਵਾਰ ਨੂੰ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੇ ਹਿਰਾਸਤੀ ਰਿਮਾਂਡ ਵਿਚ 9 ਜੁਲਾਈ ਤੱਕ ਵਾਧਾ ਕਰ ਦਿੱਤਾ ਹੈ। ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਨਾਲ 2 ਬਿਲੀਅਨ ਡਾਲਰ ਦੇ ਘਪਲੇ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਹੇਠ ਭਾਰਤ ਹਵਾਲੇ ਕੀਤੇ ਜਾਣ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ। ਉਹ ਲੰਡਨ ਦੀ ਵੈਸਟਮਿਨਸਟਰ ਮੈਜਿਸਟਰੇਟ ਕੋਰਟ ਵਿੱਚ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ। ਕੇਸ ਦੀ ਅਗਲੀ ਸੁਣਵਾਈ 7 ਸਤੰਬਰ ਨੂੰ ਹੋਵੇਗੀ।


Share