PUNJABMAILUSA.COM

ਯੂ.ਐੱਸ. ਓਪਨ ਦੇ ਫਾਈਨਲ ’ਚ ਪਹੁੰਚਿਆ ਰਾਫੇਲ ਨਡਾਲ

ਯੂ.ਐੱਸ. ਓਪਨ ਦੇ ਫਾਈਨਲ ’ਚ ਪਹੁੰਚਿਆ ਰਾਫੇਲ ਨਡਾਲ

ਯੂ.ਐੱਸ. ਓਪਨ ਦੇ ਫਾਈਨਲ ’ਚ ਪਹੁੰਚਿਆ ਰਾਫੇਲ ਨਡਾਲ
September 10
05:56 2017

ਨਿਊਯਾਰਕ, 10 ਸਤੰਬਰ (ਪੰਜਾਬ ਮੇਲ)– ਸਪੇਨ ਦੇ ਦਿੱਗਜ ਖਿਡਾਰੀ ਰਾਫੇਲ ਨਡਾਲ ਪੁਰਸ਼ ਸਿੰਗਲ ’ਚ ਯੁਆਨ ਮਾਰਟਿਨ ਡੇਲ ਪੋਤਰੋ ਨੂੰ ਹਰਾ ਕੇ ਤੀਜੇ ਯੂਐੱਸ ਓਪਨ ਖ਼ਿਤਾਬ ਅਤੇ 16ਵੇਂ ਗਰੈਂਡ ਸਲੈਮ ਤੋਂ ਇੱਕ ਜਿੱਤ ਦੀ ਦੂਰੀ ’ਤੇ ਪਹੁੰਚ ਗਿਆ ਹੈ।
ਨਿਊਯਾਰਕ ’ਚ 2010 ਤੇ 2013 ’ਚ ਖ਼ਿਤਾਬ ਜਿੱਤਣ ਵਾਲੇ 31 ਸਾਲ ਦੇ ਨਡਾਲ ਨੇ ਡੇਲ ਪੋਤਰੋ ਨੂੰ ਸੈਮੀ ਫਾਈਨਲ ’ਚ 4-6, 6-0 6-3 6-2 ਨਾਲ ਹਰਾਇਆ। ਨਡਾਲ ਹੁਣ ਆਪਣੇ ਕਰੀਅਰ ਦੇ 23ਵੇਂ ਅਤੇ ਇਸ ਸਾਲ ਦੇ ਤੀਜੇ ਗਰੈਂਡ ਸਲੈਮ ਫਾਈਨਲ ’ਚ ਖੇਡੇਗਾ। ਉਸ ਨੇ ਇਸ ਸਾਲ ਰਿਕਾਰਡ 10ਵਾਂ ਫਰੈਂਚ ਓਪਨ ਖਿਤਾਬ ਵੀ ਜਿੱਤਿਆ। ਯੂਐੱਸ ਓਪਨ ਦੇ ਇਸ ਫਾਈਨਲ ’ਚ ਦੁਨੀਆਂ ਦੇ ਨੰਬਰ ਇੱਕ ਖਿਡਾਰੀ ਦਾ ਸਾਹਮਣਾ 32ਵੇਂ ਨੰਬਰ ਦੇ ਕੇਵਿਨ ਐਂਡਰਸਨ ਨਾਲ ਹੋਵੇਗਾ ਜੋ 52 ਸਾਲਾਂ ’ਚ ਗਰੈਂਡ ਸਲੈਮ ਦੇ ਖ਼ਿਤਾਬੀ ਮੁਕਾਬਲੇ ’ਚ ਥਾਂ ਬਣਾਉਣ ਵਾਲਾ ਪਹਿਲਾ ਦੱਖਣੀ ਅਫਰੀਕੀ ਖਿਡਾਰੀ ਹੈ। ਐਂਡਰਸਨ ਨੇ ਸਪੇਨ ਦੇ 12ਵਾਂ ਦਰਜਾ ਪਾਬਲੋ ਕਰੇਨੋ ਬੁਸਤਾ ਨੂੰ 4-6, 7-5, 6-2, 6-4 ਨਾਲ ਹਰਾ ਕੇ ਪਹਿਲੀ ਵਾਰੀ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ’ਚ ਥਾਂ ਬਣਾਈ ਹੈ।
ਫਾਈਨਲ ’ਚ ਹੁਣ ਨਡਾਲ ਨੂੰ ਖ਼ਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਜਿਸ ਨੇ ਐਂਡਰਸਨ ਖ਼ਿਲਾਫ਼ ਹੁਣ ਤੱਕ ਆਪਣੇ ਚਾਰੋ ਮੁਕਾਬਲਿਆਂ ’ਚ ਜਿੱਤ ਦਰਜ ਕੀਤੀ ਹੈ। ਸਪੇਨ ਦੇ ਇਸ ਖਿਡਾਰੀ ਨੇ ਹਾਲਾਂਕਿ ਕਿਹਾ ਹੈ ਕਿ ਉਹ ਆਪਣੇ ਵਿਰੋਧੀ ਨੂੰ ਹਲਕੇ ’ਚ ਨਹੀਂ ਲੈ ਰਿਹਾ। ਕੁਆਰਟਰ ਫਾਈਨਲ ’ਚ ਚਾਰ ਸੈਂਟਾਂ ’ਚ ਰੋਜਰ ਫੈਡਰਰ ਨੂੰ ਹਰਾਉਣ ਵਾਲੇ 2009 ਦੇ ਚੈਂਪੀਅਨ ਡੇਲ ਪੋਤਰੋ ਸੈਮੀ ਫਾਈਨਲ ’ਚ ਥੱਕਿਆ ਹੋਇਆ ਲੱਗ ਰਿਹਾ ਸੀ। ਉਸ ਨੇ ਪਹਿਲਾ ਸੈੱਟ ਜਿੱਤਿਆ। ਪਰ ਇਸ ਮਗਰੋਂ ਥਕਾਨ ’ਤੇ ਉਸ ’ਤੇ ਭਾਰੂ ਪੈਣ ਲੱਗੀ ਅਤੇ ਉਹ ਨਡਾਲ ਦੀ ਫੁਰਤੀ ਅੱਗੇ ਟਿੱਕ ਨਾ ਸਕਿਆ। ਨਡਾਲ ਨੇ ਇਸ ਮੈਚ ’ਚ 45 ਵਿਨਰ ਲਾਏ ਅਤੇ 20 ਗਲਤੀਆਂ ਕੀਤੀਆਂ, ਜਦਕਿ ਡੇਲ ਪੋਤਰੋ 23 ਵਿਨਰ ਲਾਏ ਤੇ 40 ਗਲਤੀਆਂ ਕੀਤੀਆਂ। ਇਸੇ ਵਿਚਾਲੇ ਨੇਦਰਲੈਂਡ ਦੇ ਜੀਨ ਜੂਲੀਅਨ ਰੋਜਨ ਤੇ ਰੋਮਾਨੀਆ ਦੇ ਹੋਰੀਓ ਤੇਕਾਓ ਨੇ ਯੂਐੱਸ ਓਪਨ ਦੇ ਪੁਰਸ਼ ਡਬਲਜ਼ ਦਾ ਖ਼ਿਤਾਬ ਜਿੱਤਿਆ। ਇਸ 12ਵਾਂ ਦਰਜਾ ਜੋੜੀ ਨੇ ਫੇਲੀਸਿਆਨੋ ਲੋਪੇਜ ਤੇ ਮਾਰਕ ਲੋਪੇਜ ਦੀ ਸਪੇਨ ਦੀ 11ਵਾਂ ਦਰਜਾ ਜੋੜੀ ਨੂੰ ਸਿੱਧੇ ਸੈੱਟਾਂ 6-4 6-3 ਨੂੰ ਹਰਾ ਕੇ ਆਪਣਾ ਪਹਿਲਾ ਯੂਐੱਸ ਓਪਨ ਖ਼ਿਤਾਬ ਜਿੱਤਿਆ।
ਭਾਰਤ ਦੀ ਸਾਨੀਆ ਮਿਰਜ਼ਾ ਤੇ ਉਸ ਦੀ ਚੀਨੀ ਜੋੜੀਦਾਰ ਸ਼ੁਆਈ ਪੇਂਗ ਦੀ ਜੋੜੀ ਯੂਐੱਸ ਓਪਨ ਦੇ ਸੈਮੀ ਫਾਈਨਲ ’ਚ ਸਵਿਟਜ਼ਰਲੈਂਡ ਦੀ ਮਾਰਟਿਨਾ ਹਿੰਗਿਜ਼ ਤੇ ਚੀਨੀ ਤਾਈਪੇ ਦੀ ਯੁੰਗ ਚਾਨ ਤੋਂ ਸਿੱਧੇ ਸੈੱਟਾਂ ’ਚ ਹਾਰ ਕੇ ਬਾਹਰ ਹੋ ਗਈ। ਮਹਿਲਾ ਡਬਲਜ਼ ’ਚ ਚੌਥਾ ਦਰਜਾ ਹਾਸਲ ਸਾਨੀਆ ਤੇ ਪੇਂਗ ਦੀ ਦੂਜਾ ਦਰਜਾ ਹਿੰਗਿਜ਼ ਤੇ ਚਾਨ ਨੇ 6-4, 6-4 ਨੇ ਮਾਤ ਦਿੱਤੀ। ਦੋਵਾਂ ਹੀ ਸੈੱਟਾਂ ’ਚ ਸਾਨੀਆ-ਪੇਂਗ ਨੂੰ ਸ਼ੁਰੂਆਤੀ ਲੀਡ ਮਿਲੀ ਸੀ, ਪਰ ਉਹ ਇਸ ਦਾ ਫਾਇਦਾ ਨਹੀਂ ਚੁੱਕ ਸਕੀਆਂ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article
    ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

ਬੋਸਟਨ ਵਿਚ ਗੈਸ ਪਾਈਪ ਲਾਈਨ ‘ਚ ਧਮਾਕੇ, ਇੱਕ ਮੌਤ, ਕਈ ਜ਼ਖਮੀ

Read Full Article
    ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਲੱਗੀ ਪਾਬੰਦੀ

Read Full Article
    ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬੇਕਰਸਫੀਲਡ ‘ਚ ਅਣਪਛਾਤੇ ਬੰਦੂਕਧਾਰੀ ਨੇ ਆਪਣੀ ਪਤਨੀ ਸਮੇਤ 5 ਲੋਕਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

ਕੈਰੋਲਿਨਾ ਪੁੱਜਿਆ ਫਲੋਰੇਂਸ ਤੂਫ਼ਾਨ, ਲੋਕ ਸੁਰੱਖਿਅਤ ਥਾਵਾਂ ‘ਤੇ ਪੁੱਜੇ

Read Full Article
    ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ਾ ਪੈਦਾ ਕਰਨ ਤੇ ਵਿਦੇਸ਼ ਭੇਜਣ ਵਾਲੇ 21 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ

Read Full Article
    ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

ਝਗੜੇ ਦੌਰਾਨ ਪਤਨੀ ਸਮੇਤ 6 ਨੂੰ ਮੌਤ ਦੇ ਘਾਟ ਉਤਾਰਿਆ

Read Full Article
    9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ

Read Full Article
    9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

9/11 ਦੀ ਸਤਾਰਵੀਂ ਵਰ੍ਹੇਗੰਢ: ਸਿੱਖਾਂ ਦੀ ਪਛਾਣ ਦਾ ਮਸਲਾ ਅਜੇ ਵੀ ਕਾਇਮ

Read Full Article
    ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਫਰਿਜ਼ਨੋ ‘ਚ ਪੰਜਾਬੀ ਨੇ ਕੁੜਮ ਤੇ ਕੁੜਮਣੀ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

Read Full Article