ਯੂ.ਐੱਨ. ਮੁਖੀ ਵੱਲੋਂ ਪੈਰਿਸ ਜਲਵਾਯੂ ਸਮਝੌਤੇ ’ਚ ਅਮਰੀਕਾ ਦੀ ਵਾਪਸੀ ‘ਆਸ ਦੀ ਕਿਰਨ’ ਕਰਾਰ

108
Share

ਸੰਯੁਕਤ ਰਾਸ਼ਟਰ, 20 ਫਰਵਰੀ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਅਮਰੀਕਾ ਦੀ ਪੈਰਿਸ ਜਲਵਾਯੂ ਸਮਝੌਤੇ ’ਚ ਵਾਪਸੀ ਨੂੰ ਦੁਨੀਆਂ ਲਈ ‘ਆਸ ਦੀ ਕਿਰਨ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਅਮਰੀਕਾ ਦੀ ਗ਼ੈਰਹਾਜ਼ਰੀ ਨੇ ਇਤਿਹਾਸਕ ਸਮਝੌਤੇ ਨੂੰ ਕਮਜ਼ੋਰ ਬਣਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਅਮਰੀਕਾ ਸਰਕਾਰੀ ਤੌਰ ’ਤੇ ਮੁੜ ਪੈਰਿਸ ਜਲਵਾਯੂ ਸਮਝੌਤੇ ਨਾਲ ਜੁੜ ਗਿਆ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਅਮਰੀਕਾ ਦੇ ਵਿਸ਼ੇਸ਼ ਸਫ਼ੀਰ ਜੌਹਨ ਕੈਰੀ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੰਮ ਇਤਿਹਾਸਕ ਸਮਝੌਤੇ ’ਚ ਝਲਕਦਾ ਹੈ। ਅਮਰੀਕਾ ਦੀ ਸਮਝੌਤੇ ’ਚ ਵਾਪਸੀ ਸਬੰਧੀ ਹੋਏ ਸਮਾਗਮ ਦੀ ਆਨਲਾਈਨ ਪ੍ਰਧਾਨਗੀ ਕਰਦਿਆਂ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਕਿ ਜਿਹੜੇ ਇਕਰਾਰ ਕੀਤੇ ਗਏ ਸਨ, ਉਹ ਨਾਕਾਫ਼ੀ ਹਨ ਅਤੇ ਪੈਰਿਸ ’ਚ ਕੀਤੇ ਗਏ ਸਮਝੌਤੇ ਤਾਂ ਅਜੇ ਤੱਕ ਪੂਰੇ ਲਾਗੂ ਵੀ ਨਹੀਂ ਹੋਏ ਹਨ।

Share