ਯੂ.ਐੱਨ. ’ਚ ਭਾਰਤ ਤੇ ਅਮਰੀਕੀ ਡਿਪਲੋਮੈਟਾਂ ਦਰਮਿਆਨ ਬੈਠਕ

53
Share

ਵਾਸ਼ਿੰਗਟਨ, 3 ਮਾਰਚ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ’ਚ ਭਾਰਤ ਅਤੇ ਅਮਰੀਕਾ ਦੇ ਚੋਟੀ ਦੇ ਡਿਪਲੋਮੈਟਾਂ ਦਰਮਿਆਨ ਇਕ ਬੈਠਕ ਹੋਈ, ਜਿਸ ਦੌਰਾਨ ਦੋਹਾਂ ਮੁਲਕਾਂ ਨੇ ਆਪਣੀ ਰਣਨੀਤਿਕ ਭਾਈਵਾਲੀ ਦੀ ਫਿਰ ਤੋਂ ਪੁਸ਼ਟੀ ਕੀਤੀ ਅਤੇ ਬਹੁਪੱਖੀ ਨੂੰ ਮਜ਼ਬੂਤ ਕਰਨ ਮਿਲ ਕੇ ਕੰਮ ਕਰਨ ’ਤੇ ਸਹੀ ਪਾਈ। ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਨਵਨਿਯੁਕਤ ਰਾਜਦੂਤ ਲਿੰਡਾ ਥੋਮਸ ਗ੍ਰੀਨਫੀਲਡ ਨੇ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਵਫਦ ਰਾਜਦੂਤ ਟੀ.ਐੱਸ. ਤਿਰੂਮੂਰਤੀ ਨਾਲ ਮੁਲਾਕਾਤ ਕੀਤੀ।
ਇਹ ਮੁਲਾਕਾਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਉਨ੍ਹਾਂ ਦੇ ਹਮਰੁਤਬਿਆਂ ਨਾਲ ਦੋ ਪੱਖੀ ਬੈਠਕਾਂ ਦੇ ਕ੍ਰਮ ’ਚ ਕੀਤੀ ਗਈ। ਤਿਰੂਮੂਰਤੀ ਨੇ ਟਵੀਟ ਕੀਤਾ ਕਿ ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਸਥਾਈ ਨੁਮਾਇੰਦਗੀ ਗ੍ਰੀਨਫੀਲਡ ਨਾਲ ਮਿਲ ਕੇ ਖੁਸ਼ੀ ਹੋਈ। ਉਨ੍ਹਾਂ ਨਾਲ ਸੰਯੁਕਤ ਰਾਸ਼ਟਰੀ ਸੁਰੱਖੀਆ ਪ੍ਰੀਸ਼ਦ ’ਚ ਅਮਰੀਕੀ ਪ੍ਰਧਾਨਗੀ ਦੀ ਪਹਿਲਕਦੀਆਂ ’ਤੇ ਚਰਚਾ ਕੀਤੀ।
ਉਨ੍ਹਾਂ ਨੇ ਟਵੀਟ ਕੀਤਾ, ਅਸੀਂ ਆਪਣੀ ਸਿਆਸੀ ਭਾਈਵਾਲੀ ਦੀ ਫਿਰ ਤੋਂ ਪੁਸ਼ਟੀ ਕੀਤੀ। ਭਾਰਤ ਨੇ ਸੰਯੁਕਤ ਰਾਸ਼ਟਰ ਦੇ 15 ਮੈਂਬਰੀ ਸ਼ਕਤੀਸ਼ਾਲੀ ਪ੍ਰੀਸ਼ਦ ’ਚ ਅਸਥਾਈ ਮੈਂਬਰ ਦੇ ਤੌਰ ’ਤੇ ਆਪਣੇ ਦੋ ਸਾਲ ਦੇ ਕਾਰਜਕਾਲ ਦੀ ਸ਼ੁਰੂਆਤ ਇਸ ਸਾਲ ਜਨਵਰੀ ’ਚ ਕੀਤੀ ਸੀ।

Share