ਯੂਰਪ ਪੁੱਜਿਆ ਅਮਰੀਕੀ ਜੰਗਲਾਂ ਦੀ ਅੱਗ ਦਾ ਧੂੰਆਂ!

318
Share

ਬਰਲਿਨ, 17 ਸਤੰਬਰ (ਪੰਜਾਬ ਮੇਲ)- ਸੈਟੇਲਾਈਟ ਤਸੀਵਰਾਂ ਤੋਂ ਪਤਾ ਚਲਿਆ ਹੈ ਕਿ ਅਮਰੀਕਾ ਦੇ ਜੰਗਲਾਂ ਵਿਚ ਲੱਗੀ ਲੱਗ ਦਾ ਧੂੰਆਂ ਯੂਰਪ ਤੱਕ ਪੁੱਜ ਗਿਆ ਹੈ। ਯੂਰਪੀ ਸੰਘ ਦੇ ਕੋਪਰਨਿਕਸ ਐਟਮੌਸਫਿਅਰ ਮੌਨੀਟਰਿੰਗ ਸਰਵਿਸ ਦੇ  ਇਕੱਠੇ ਕੀਤੇ ਗਏ ਡਾਟੇ ਵਿਚ ਦੇਖਿਆ ਗਿਆ ਕਿ ਧੂੰਆਂ ਵਾਯੂਮੰਡਲ ਦੇ ਜ਼ਰੀਏ ਅੱਠ ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਬ੍ਰਿਟੇਨ ਅਤੇ ਉਤਰੀ ਯੂਰਪ ਪੁੱਜਿਆ ਹੈ। ਮੌਨੀਟਰਿੰਗ ਸਰਵਿਸ ਦੇ ਸੀਨੀਅਰ ਵਿਗਿਆਨਕ ਅਤੇ ਵਣ ਜੀਵ ਮਾਹਰ ਮਾਰਕ ਪੈਰਿੰਗਟਨ ਨੇ ਕਿਹਾ ਕਿ ਕੈਲੀਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ਵਿਚ  ਅੱਗ ਨੇ ਤਿੰਨ ਕਰੋੜ  ਮੀਟਿਰਿਕ ਟਨ ਕਾਰਬਨ ਪੈਦਾ ਕੀਤੀ ਹੈ। ਇਸ ਅੱਗ ਦੀ ਮਾਪ ਅਤੇ ਤੀਰਬਰਤਾ ਪਿਛਲੇ 18 ਸਾਲ ਦੀ ਤੁਲਨਾ ਵਿਚ ਸਭ ਤੋਂ ਜ਼ਿਆਦਾ ਹੈ। ਧੂੰਏਂ ਦਾ ਘਣਤਵ, ਜਿਸ ਨੂੰ ਐਰੋਸੋਲ ਆਪਟਿਕਲ ਡੈਪਥ ਕਿਹਾ ਜਾਂਦਾ ਹੈ। ਸੈਟੇਲਾਈਟ ਮਾਪ ਦੇ ਅਨੁਸਾਰ ਬਹੁਤ ਜ਼ਿਆਦਾ ਹੈ। ਏਓਡੀ ਦਾ ਪੱਧਰ ਸੱਤ ਜਾਂ ਉਸ ਤੋਂ ਜ਼ਿਆਦਾ ਹੈ।


Share