ਯੂਰਪੀ ਯੂਨੀਅਨ ਵੱਲੋਂ ਪਾਕਿਸਤਾਨੀ ਉਡਾਣਾਂ ‘ਤੇ ਪਾਬੰਦੀ ਹਟਾਉਣ ਤੋਂ ਇਨਕਾਰ

111
Share

ਇਸਲਾਮਾਬਾਦ, 4 ਦਸੰਬਰ (ਪੰਜਾਬ ਮੇਲ)- ਯੂਰਪੀ ਯੂਨੀਅਨ ਕਮਿਸ਼ਨ ਨੇ ਬੁੱਧਵਾਰ ਨੂੰ ਸੁਰੱਖਿਆ ਅਤੇ ਲਾਇਸੈਂਸ ਦੀਆਂ ਚਿੰਤਾਵਾਂ ਨਾਲ ਜੁੜੀਆਂ ਕਈ ਪੇਚੀਦੀਗੀਆਂ ਦੇ ਕਾਰਨ ਪਾਕਿਸਤਾਨੀ ਉਡਾਣਾਂ ਨੂੰ ਆਪਣੇ ਖੇਤਰ ਵਿਚ ਚਲਾਉਣ ਦੀ ਇਜਾਜ਼ਤ ਦੇਣ ‘ਤੇ ਰੋਕ ਹਟਾਉਣ ਤੋਂ ਇਨਕਾਰ ਕਰ ਦਿੱਤਾ। ਖ਼ਬਰਾਂ ਮੁਤਾਬਕ ਯੂਰਪੀ ਯੂਨੀਅਨ ਕਮਿਸ਼ਨ ਨੇ ਕਿਹਾ ਕਿ ਪਾਕਿਸਤਾਨ ਦੇ ਹਵਾਬਾਜ਼ੀ ਵਿਭਾਗ (ਪੀ.ਆਈ.ਏ.) ਨੂੰ ਆਪਣੀ ਪਾਇਲਟ ਲਾਇਸੈਂਸਿੰਗ ਅਥਾਰਿਟੀ ਨੂੰ ਹੋਰ ਪਾਰਦਰਸ਼ੀ ਬਣਾਉਣ ਦੀ ਲੋੜ ਹੈ। ਯੂਰਪੀ ਯੂਨੀਅਨ ਨੇ ਪਾਕਿਸਤਾਨ ਦੇ ਹਵਾਬਾਜ਼ੀ ਉਦਯੋਗ ਦੀਆਂ ਸੁਰੱਖਿਆ ਪ੍ਰਕਿਰਿਆਵਾਂ ‘ਤੇ ਵੀ ਇਤਰਾਜ਼ ਜਤਾਇਆ ਅਤੇ ਕਿਹਾ ਕਿ ਹਵਾਬਾਜ਼ੀ ਵਿਭਾਗ ਨੂੰ ਇਸ ‘ਤੇ ਕੰਮ ਕਰਨਾ ਪਵੇਗਾ, ਇਸ ਤੋਂ ਪਹਿਲਾਂ ਕਿ ਯੂਰਪੀ ਯੂਨੀਅਨ ਇਸ ਦੇ ਕੰਮਕਾਜ ਨੂੰ ਸ਼ੁਰੂ ਕਰਨ ਦੀ ਫਿਰ ਤੋਂ ਇਜਾਜ਼ਤ ਦੇਵੇ।
ਅਜਿਹਾ ਉਦੋਂ ਹੋਇਆ ਜਦੋਂ ਯੂਰਪੀ ਰਾਜਾਂ ਤੋਂ ਹੋਰ ਰਾਜਾਂ ਵੱਲ ਉਡਾਣਾਂ ਮੁਅੱਤਲ ਕਰਨ ਤੋਂ ਬਾਅਦ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼ ਨੂੰ 280 ਮਿਲੀਅਨ ਦਾ ਘਾਟਾ ਹੋਇਆ ਦੱਸਿਆ ਗਿਆ। ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਨੇ ਅਕਤੂਬਰ ਵਿਚ ਨੈਸ਼ਨਲ ਅਸੈਂਬਲੀ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਇੱਕ ਲਿਖਤੀ ਜਵਾਬ ਵਿਚ ਉਸ ਨੇ ਕਿਹਾ ਸੀ ਕਿ ਈ.ਯੂ. ਬਲਾਕ ਵਿਚ ਇਸ ਦੇ ਉਡਾਣ ਸੰਚਾਲਨ ਤੋਂ ਰਾਸ਼ਟਰੀ ਫਲੈਗ ਕਰੀਅਰ ਦੀਆਂ ਰਸੀਦਾਂ ਜੁਲਾਈ ਅਗਸਤ 2020 ‘ਚ 1.69 ਬਿਲੀਅਨ ਰੁਪਏ ਤੋਂ ਘੱਟ ਕੇ 1.41 ਅਰਬ ਰਹਿ ਗਈਆਂ। ਪਿਛਲੇ ਮਹੀਨੇ, ਉਸਨੇ ਕਿਹਾ ਸੀ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼ ਦੇ ਲਗਭਗ 7,000 ਕਰਮਚਾਰੀ ਕੱਢ ਦਿੱਤੇ ਜਾਣਗੇ।


Share