ਯੂਰਪੀ ਯੂਨੀਅਨ ਨੇ ਕੋਰੋਨਾ ਵੈਕਸੀਨ ਤੋਂ ਪੇਟੇਂਟ ਹਟਾਉਣ ਦੇ ਅਮਰੀਕੀ ਰਾਸ਼ਟਰਪਤੀ ਦੇ ਫੈਸਲੇ ’ਤੇ ਚੁੱਕੇ ਸਵਾਲ

260
Share

ਜੋਅ ਬਾਇਡਨ ਦੇ ਫੈਸਲੇ ਦਾ ਕੀਤਾ ਵਿਰੋਧ
ਰੋਮ/ਵਾਸ਼ਿੰਗਟਨ, 10 ਮਈ (ਪੰਜਾਬ ਮੇਲ)- ਯੂਰਪੀ ਯੂਨੀਅਨ (ਈ.ਯੂ.) ਦੇ ਨੇਤਾਵਾਂ ਨੇ ਕੋਰੋਨਾ ਵੈਕਸੀਨ ਤੋਂ ਪੇਟੇਂਟ ਹਟਾਉਣ ਦੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਫੈਸਲੇ ’ਤੇ ਗੰਭੀਰ ਸਵਾਲ ਚੁੱਕੇ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਬਾਇਡਨ ਦੇ ਇਸ ਐਲਾਨ ਨਾਲ ਸ਼ੁਰੂਆਤ ਵਿਚ ਈ.ਯੂ. ਨੇਤਾ ਹੈਰਾਨ ਰਹਿ ਗਏ ਸਨ ਪਰ ਹੁਣ ਸੋਚ-ਵਿਚਾਰ ਤੋਂ ਬਾਅਦ ਪੇਟੇਂਟ ਹਟਾਉਣ ਦੇ ਅਮਰੀਕੀ ਇਰਾਦੇ ਖਿਲਾਫ ਖੜ੍ਹੇ ਹੋ ਰਹੇ ਹਨ।
ਪੁਰਤਗਾਲ ਪੋਰਤੇ ਸ਼ਹਿਰ ਵਿਚ ਯੂਰਪੀਨ ਕਾਉਂਸਿਲ ਦੇ ਸ਼ਿਖਰ ਸੰਮੇਲਨ ਦੌਰਾਨ ਇਨ੍ਹਾਂ ਨੇਤਾਵਾਂ ਨੇ ਆਖਿਆ ਕਿ ਬਾਇਡਨ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਪੇਟੇਂਟ ਹਟਾਉਣ ਨਾਲ ਭਵਿੱਖ ਗਰੀਬ ਮੁਲਕਾਂ ਨੂੰ ਕੋਰੋਨਾ ਵੈਕਸੀਨ ਦੀ ਸਪਲਾਈ ਵਿਚ ਕੋਈ ਇਜ਼ਾਫਾ ਨਹੀਂ ਹੋਵੇਗਾ।
ਖਬਰਾਂ ਮੁਤਾਬਕ ਈ. ਯੂ. ਨੇਤਾਵਾ ਨੇ ਪੇਟੇਂਟ ਦੇ ਮਸਲੇ ’ਤੇ ਤਿੰਨ ਘੰਟਿਆਂ ਤੱਕ ਚਰਚਾ ਕੀਤੀ। ਉਸ ਤੋਂ ਬਾਅਦ ਯੂਰਪੀਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਆਖਿਆ ਕਿ ਸਾਨੂੰ ਨਹੀਂ ਲੱਗਦਾ ਕਿ ਭਵਿੱਖ ਵਿਚ ਪੇਟੇਂਟ ਹਟਾਉਣਾ ਕੋਈ ਜਾਦੂ ਦੀ ਛੜੀ ਹੈ। ਜੇ ਇਸ ਸਬੰਧ ਕੋਈ ਠੋਸ ਪ੍ਰਭਾਵ ਸਾਹਮਣੇ ਆਉਂਦਾ ਹਾਂ, ਤਾਂ ਅਸੀਂ ਚੀਨ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ।

Share