ਯੂਰਪੀ ਆਗੂ ਪੂਤਿਨ ’ਤੇ ਪਾਬੰਦੀਆਂ ਲਾਉਣ ਬਾਰੇ ਬਣਾ ਸਕਦੇ ਨੇ ਸਹਿਮਤੀ

93
Share

ਵਿਲਨਿਅਸ, 21 ਫਰਵਰੀ (ਪੰਜਾਬ ਮੇਲ)- ਯੂਰਪੀ ਆਗੂਆਂ ਨਾਲ ਮੀਟਿੰਗ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਪੂਤਿਨ ਦੇ ਆਲੋਚਕ ਅਲੈਕਸੀ ਨਵਾਲਨੀ ਦੇ ਸਾਥੀ ਨੇ ਅੱਜ ਕਿਹਾ ਕਿ ਕਰੈਮਲਿਨ ਉਸ ਨੂੰ (ਨਵਾਲਨੀ) ਉਦੋਂ ਹੀ ਰਿਹਾਅ ਕਰੇਗਾ, ਜਦੋਂ ਸਖ਼ਤ ਨਿੱਜੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਯੂਰਪੀ ਵਿਦੇਸ਼ ਮੰਤਰੀ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਦੇ ਭਾਈਵਾਲਾਂ ’ਤੇ ਪਾਬੰਦੀਆਂ ਲਾਉਣ ਬਾਰੇ ਸਹਿਮਤੀ ਬਣਾ ਸਕਦੇ ਹਨ। ਨਵਾਲਨੀ ਨੂੰ ਪਿਛਲੇ ਮਹੀਨੇ ਜਰਮਨੀ ਤੋਂ ਰੂਸ ਆਉਣ ’ਤੇ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਯੂਰਪ ’ਚ ਨਵਾਲਨੀ ਦਾ ਇਲਾਜ ਚੱਲ ਰਿਹਾ ਸੀ, ਉਸ ਨੂੰ ਜ਼ਹਿਰ ਦਿੱਤਾ ਗਿਆ ਸੀ। ਨਵਾਲਨੀ ਦੇ ਚੀਫ਼ ਆਫ਼ ਸਟਾਫ਼ ਲਿਓਨਿਦ ਵੌਲਕੋਵ ਨੇ ਕਿਹਾ ਕਿ ਜਦ ਪੂਤਿਨ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ, ਤਾਂ ਹੀ ਉਹ ਨਵਾਲਨੀ ਨੂੰ ਰਿਹਾਅ ਕਰਨ ਬਾਰੇ ਸੋਚਣਗੇ।

Share