PUNJABMAILUSA.COM

ਯੂਬਾ ਸਿਟੀ ਵਿਖੇ ਨਵੰਬਰ ਦੇ ਪਹਿਲੇ ਐਤਵਾਰ ਨੂੰ ਸਜਾਇਆ ਜਾਵੇਗਾ 40ਵਾਂ ਮਹਾਨ ਨਗਰ ਕੀਰਤਨ

 Breaking News

ਯੂਬਾ ਸਿਟੀ ਵਿਖੇ ਨਵੰਬਰ ਦੇ ਪਹਿਲੇ ਐਤਵਾਰ ਨੂੰ ਸਜਾਇਆ ਜਾਵੇਗਾ 40ਵਾਂ ਮਹਾਨ ਨਗਰ ਕੀਰਤਨ

ਯੂਬਾ ਸਿਟੀ ਵਿਖੇ ਨਵੰਬਰ ਦੇ ਪਹਿਲੇ ਐਤਵਾਰ ਨੂੰ ਸਜਾਇਆ ਜਾਵੇਗਾ 40ਵਾਂ ਮਹਾਨ ਨਗਰ ਕੀਰਤਨ
October 30
10:15 2019

-ਵੇਖਣਯੋਗ ਹੁੰਦਾ ਹੈ ਨਗਰ ਕੀਰਤਨ ਦਾ ਅਲੌਕਿਕ ਨਜ਼ਾਰਾ
ਯੂਬਾ ਸਿਟੀ, 30 ਅਕਤੂਬਰ (ਜਸਪਾਲ ਨਾਗਰਾ/ਪੰਜਾਬ ਮੇਲ)- ਯੂਬਾ ਸਿਟੀ ਦੇ ਟਾਇਰਾ ਬੁਇਨਾ ਗੁਰਦੁਆਰਾ ਵਿਖੇ ਹਰ ਸਾਲ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ ਨਗਰ ਕੀਰਤਨ ਆਯੋਜਿਤ ਕੀਤਾ ਜਾਂਦਾ ਹੈ, ਜੋ ਕਿ ਅਮਰੀਕਾ ਵਿਚ ਹੀ ਨਹੀਂ, ਵਿਸ਼ਵ ਪੱਧਰ ਤੱਕ ਮਸ਼ਹੂਰ ਹੋ ਚੁੱਕਿਆ ਹੈ। ਇਸ ਨਗਰ ਕੀਰਤਨ ਵਿਚ ਦੁਨੀਆਂ ਦੇ ਕੋਨੇ-ਕੋਨੇ ਤੋਂ ਲੋਕ ਸ਼ਾਮਿਲ ਹੁੰਦੇ ਹਨ। ਇਸ ਸਾਲ ਤਿੰਨ ਨਵੰਬਰ ਨੂੰ 40ਵਾਂ ਨਗਰ ਕੀਰਤਨ ਆਯੋਜਿਤ ਕੀਤਾ ਜਾਣਾ ਹੈ, ਜਿਸ ਵਿਚ ਲੱਖ ਦੇ ਕਰੀਬ ਸੰਗਤ ਦੀ ਸ਼ਮੂਲੀਅਤ ਹੋਣੀ ਹੈ।
ਗੁਰਦੁਆਰਾ ਸਾਹਿਬ ਦੇ ਸਕੱਤਰ ਸਰਬਜੀਤ ਸਿੰਘ ਥਿਆੜਾ ਉਰਫ ਛੱਬਾ ਅਤੇ ਪ੍ਰਧਾਨ ਜਸਵੰਤ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਪੰਜਾਬ ਤੋਂ ਲਖਵਿੰਦਰ ਸਿੰਘ ਦਾ ਢਾਡੀ ਜੱਥਾ ਅਤੇ ਭਾਈ ਜਸਵੰਤ ਸਿੰਘ ਜੀਰਾ, ਭਾਈ ਜੁਝਾਰ ਸਿੰਘ, ਭਾਈ ਕੁਲਦੀਪ ਸਿੰਘ ਅਤੇ ਭਾਈ ਮਲਕੀਤ ਸਿੰਘ ਦਾ ਕੀਰਤਨ ਜੱਥਾ ਪਹੁੰਚਿਆ ਹੋਇਆ ਹੈ, ਜੋ ਕਿ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ। ਕਥਾਵਾਚਕ ਹਰਜਿੰਦਰ ਸਿੰਘ ਸੱਭਰ ਵੀ ਸਿੱਖ ਇਤਿਹਾਸ ਬਾਰੇ ਵਿਚਾਰਾਂ ਕਰਕੇ ਸੰਗਤ ਨੂੰ ਗੁਰੂਆਂ ਦੁਆਰਾ ਦਰਸਾਏ ਮਾਰਗ ‘ਤੇ ਤੋਰਨ ਦਾ ਯਤਨ ਕਰਦੇ ਹਨ।
ਲੋਕਾਂ ਵਲੋਂ ਸੁੱਖੇ ਅਖੰਡ ਪਾਠਾਂ ਦੀ ਲੜੀ ਲਗਭਗ ਵੀਹ ਦਿਨ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਇਸ ਸਾਲ 180 ਦੇ ਕਰੀਬ ਅਖੰਠ ਪਾਠ ਹੋਣਗੇ। ਪਹਿਲੀ ਨਵੰਬਰ ਨੂੰ ਆਤਿਸ਼ਬਾਜ਼ੀ ਹੋਵੇਗੀ, ਜੋ ਕਿ ਇੱਕ ਵਿਲੱਖਣ ਨਜ਼ਾਰਾ ਪੇਸ਼ ਕਰੇਗੀ। 2 ਨਵੰਬਰ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਣੀ ਹੈ। ਤਿੰਨ ਨਵੰਬਰ ਨੂੰ ਨਗਰ ਕੀਰਤਨ ਆਯੋਜਿਤ ਕੀਤਾ ਜਾਣਾ ਹੈ। ਯੂਬਾ ਸਿਟੀ ਦੀਆਂ ਵੱਖ-ਵੱਖ ਥਾਵਾਂ ‘ਤੇ ਸੌ ਦੇ ਕਰੀਬ ਸੰਗਤਾਂ ਵਲੋਂ ਲੰਗਰ ਲਗਾਏ ਜਾਣਗੇ। ਇਨ੍ਹਾਂ ਲੰਗਰਾਂ ਵਿਚ ਹਰ ਕਿਸਮ ਦੇ ਪਕਵਾਨ ਖਾਣ ਨੂੰ ਮਿਲਦੇ ਹਨ, ਜਿਨ੍ਹਾਂ ਦਾ ਸ਼ਰਧਾਲੂ ਖੂਬ ਲੁਤਫ ਲੈਣਗੇ। ਇਸ ਦਿਨ ਲੋਕਾਂ ਦੇ ਹੜ੍ਹ ਨੂੰ ਵੇਖਕੇ ਲੱਗਦਾ ਹੀ ਨਹੀਂ ਕਿ ਅਸੀਂ ਅਮਰੀਕਾ ਦੀ ਧਰਤੀ ‘ਤੇ ਹਾਂ।

About Author

Punjab Mail USA

Punjab Mail USA

Related Articles

ads

Latest Category Posts

    ਐੱਨ.ਆਰ.ਆਈ. ਸਭਾ ਪੰਜਾਬ ਨੂੰ ਸਰਗਰਮ ਕਰਨ ਦੀ ਲੋੜ

ਐੱਨ.ਆਰ.ਆਈ. ਸਭਾ ਪੰਜਾਬ ਨੂੰ ਸਰਗਰਮ ਕਰਨ ਦੀ ਲੋੜ

Read Full Article
    ਐੱਨ.ਆਰ.ਆਈ. ਸਭਾ ਦੀਆਂ ਚੋਣਾਂ 7 ਮਾਰਚ ਨੂੰ

ਐੱਨ.ਆਰ.ਆਈ. ਸਭਾ ਦੀਆਂ ਚੋਣਾਂ 7 ਮਾਰਚ ਨੂੰ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਸਰਬਸੰਮਤੀ ਨਾਲ ਹੋਈ ਚੋਣ

ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਦੀ ਸਰਬਸੰਮਤੀ ਨਾਲ ਹੋਈ ਚੋਣ

Read Full Article
    ਭਾਰਤੀ ਲੋਕਾਂ ਨੂੰ ਗਰੀਨ ਕਾਰਡ ਮਿਲਣ ‘ਚ ਲੱਗ ਸਕਦੇ ਨੇ 49 ਸਾਲ!

ਭਾਰਤੀ ਲੋਕਾਂ ਨੂੰ ਗਰੀਨ ਕਾਰਡ ਮਿਲਣ ‘ਚ ਲੱਗ ਸਕਦੇ ਨੇ 49 ਸਾਲ!

Read Full Article
    ਏ.ਜੀ.ਪੀ.ਸੀ., ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਐਂਟੋਨੀਓ ਗੁਟਰੇਸ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੌਰੇ ਦੀ ਕੀਤੀ ਸ਼ਲਾਘਾ

ਏ.ਜੀ.ਪੀ.ਸੀ., ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਐਂਟੋਨੀਓ ਗੁਟਰੇਸ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੌਰੇ ਦੀ ਕੀਤੀ ਸ਼ਲਾਘਾ

Read Full Article
    ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜ਼ਿੰਗ

ਸੈਨੇਟ ਦੀ ਚੋਣ ਲੜ ਰਹੇ ਡੇਵ ਕੋਰਟੀਸੀ ਲਈ ਕੀਤਾ ਗਿਆ ਫੰਡ ਰੇਜ਼ਿੰਗ

Read Full Article
    ਅਮਰੀਕਾ ‘ਚ ਪਿਛਲੇ ਸਾਲ 8.50 ਲੱਖ ਗੈਰ ਕਾਨੂੰਨੀ ਪ੍ਰਵਾਸੀ ਕੀਤੇ ਗਏ ਗ੍ਰਿਫ਼ਤਾਰ

ਅਮਰੀਕਾ ‘ਚ ਪਿਛਲੇ ਸਾਲ 8.50 ਲੱਖ ਗੈਰ ਕਾਨੂੰਨੀ ਪ੍ਰਵਾਸੀ ਕੀਤੇ ਗਏ ਗ੍ਰਿਫ਼ਤਾਰ

Read Full Article
    ਮੈਰੀਲੈਂਡ ਸੂਬੇ ਵੱਲੋਂ ਅਮਰੀਕਾ ‘ਚ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ

ਮੈਰੀਲੈਂਡ ਸੂਬੇ ਵੱਲੋਂ ਅਮਰੀਕਾ ‘ਚ ਵਿਆਹ ਕਰਵਾਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ

Read Full Article
    40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

40 ਅਮਰੀਕੀ ਡਾਇਮੰਡ ਪਿ੍ਰੰਸਸ ਜਹਾਜ਼ ‘ਚ ਕੋਰੋਨਾਵਾਇਰਸ ਨਾਲ ਪੀਡ਼ਤ

Read Full Article
    ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

ਟਰੰਪ ਵੱਲੋਂ ਜਿਲ੍ਹਾ ਅਦਾਲਤ ‘ਚ ਭਾਰਤੀ ਅਮਰੀਕੀ ਮਹਿਲਾ ਸਰਿਤਾ ਕੌਮਾਟੈਡੀ ਨਾਮਜ਼ਦ

Read Full Article
    ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

ਕਨੈਕਟਿਕ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਚ ਇਕ ਵਿਅਕਤੀ ਦੀ ਮੌਤ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 3 ਨਬਾਲਗਾਂ ਸਣੇ 6 ਜ਼ਖਮੀ

Read Full Article
    ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

ਅਮਰੀਕੀ ਏਅਰ ਫ਼ੋਰਸ ਵਲੋਂ ਸਿੱਖਾਂ ਨੂੰ ਦਾੜ੍ਹੀ ਰੱਖ ਕੇ ਡਿਊਟੀ ਕਰਨ ਦੀ ਮਿਲੀ ਇਜਾਜ਼ਤ

Read Full Article
    ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

ਅਮਰੀਕਾ ਨੇ ਕਈ ਦਹਾਕਿਆਂ ਤੱਕ ਸਵਿਟਜ਼ਰਲੈਂਡ ਦੀ ਕੰਪਨੀ ਤੋਂ ਕਰਵਾਈ ਭਾਰਤ ਦੀ ਜਾਸੂਸੀ

Read Full Article
    ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

ਕੋਰੋਨਾਵਾਇਰਸ; ਅਮਰੀਕੀ ਏਅਰਲਾਈਨਸ ਵੱਲੋਂ ਚੀਨ ਜਾਣ ਵਾਲੀਆਂ ਉਡਾਣਾਂ 24 ਅਪ੍ਰੈਲ ਤੱਕ ਟਾਲਣ ਦਾ ਫੈਸਲਾ

Read Full Article