ਯੂਬਾ ਸਿਟੀ ’ਚ ਟਰੱਕ ਪਲਟਣ ਨਾਲ ਪੰਜਾਬੀ ਨੌਜਵਾਨ ਦੀ ਮੌਤ

261
Share

ਯੂਬਾ ਸਿਟੀ, 28 ਜੁਲਾਈ (ਪੰਜਾਬ ਮੇਲ)- ਯੂਬਾ ਸਿਟੀ ’ਚ ਇੱਕ ਪੰਜਾਬੀ ਨੌਜਵਾਨ ਸੜਕ ਹਾਦਸੇ ’ਚ ਆਪਣੀ ਜਾਨ ਗਵਾ ਬੈਠਾ। 36 ਸਾਲਾ ਨੌਜਵਾਨ ਹਰਿਮੰਦਰ ਸਿੰਘ ਧਾਲੀਵਾਲ ਜੋ ਪੇਸ਼ੇ ਵਜੋਂ ਟਰੱਕ ਡਰਾਈਵਰ ਸੀ, ਆਪਣਾ ਟਰੱਕ ਲੈ ਕੇ ਵਾਸ਼ਿੰਗਟਨ ਪ੍ਰਾਂਤ ’ਚ ਭਾੜਾ ਲੈ ਕੇ ਗਿਆ ਸੀ। ਉੱਥੇ ਦੀ ਦੱਖਣੀ ਬੈਂਟਨ ਕਾਉਂਟੀ ’ਚ ਪੈਂਦੇ ਹਾਈ-ਵੇਅ ਨੰਬਰ 14 ਦੀ ਸੜਕ ’ਤੇ ਉਸ ਦਾ ਟਰੱਕ ਅਚਾਨਕ ਪਲਟ ਗਿਆ ਤੇ ਟਰੱਕ ਡਰਾਈਵਰ ਹਰਮਿੰਦਰ ਸਿੰਘ ਧਾਲੀਵਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਟਰੱਕ ਪਲਟਣ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਅਭਾਗਾ ਟਰੱਕ ਸਥਾਨਕ ਪੰਜਾਬੀਆਂ ਵੱਲੋਂ ਚਲਾਈ ਜਾ ਰਹੀ ਇੱਕ ਮਸ਼ਹੂਰ ਟਰੱਕ ਕੰਪਨੀ ਦਾ ਸੀ। ਆਪਣੀ ਜਾਨ ਗਵਾਉਣ ਵਾਲੇ ਇਸ ਨੌਜਵਾਨ ਦਾ ਪਿਛੋਕੜ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਾਣਕੀ ਨਾਲ ਦੱਸਿਆ ਜਾ ਰਿਹਾ ਹੈ।

Share