PUNJABMAILUSA.COM

ਯੂਬਾ ਸਿਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਣਯੋਗ ਜੱਜ ਦੇ ਫੈਸਲੇ ‘ਤੇ ਖੁਸ਼ੀ ਦਾ ਇਜ਼ਹਾਰ

ਯੂਬਾ ਸਿਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਣਯੋਗ ਜੱਜ ਦੇ ਫੈਸਲੇ ‘ਤੇ ਖੁਸ਼ੀ ਦਾ ਇਜ਼ਹਾਰ

ਯੂਬਾ ਸਿਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਣਯੋਗ ਜੱਜ ਦੇ ਫੈਸਲੇ ‘ਤੇ ਖੁਸ਼ੀ ਦਾ ਇਜ਼ਹਾਰ
January 13
10:37 2016

101
ਯੂਬਾ ਸਿਟੀ, 13 ਜਨਵਰੀ (ਪੰਜਾਬ ਮੇਲ)- ਗੁਰਦੁਆਰਾ ਸਾਹਿਬ ਟਰਬਿਆਨਾ ਰੋਡ, ਯੂਬਾ ਸਿਟੀ ਵੱਲੋਂ ਤਜਿੰਦਰ ਸਿੰਘ ਦੋਸਾਂਝ ਅਤੇ ਮੌਜੂਦਾ ਕਮੇਟੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ 8 ਜਨਵਰੀ, ਦਿਨ ਸ਼ੁੱਕਰਵਾਰ ਨੂੰ ਸੁਪੀਰੀਅਰ ਕੋਰਟ ਦੇ ਜੱਜ ਵੱਲੋਂ ਦਿੱਤੇ ਗਏ ਫੈਸਲੇ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕਮੇਟੀ ਦਾ ਕੰਮ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ। ਹਰ ਕੰਮ ਬਾਈ-ਲਾਜ਼ ਦੇ ਹਿਸਾਬ ਨਾਲ ਹੋ ਰਿਹਾ ਸੀ। ਮੌਜੂਦਾ ਕਮੇਟੀ ਦੇ ਸਮੁੱਚੇ ਬੋਰਡ ਮੈਂਬਰ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਡਾਹ ਕੇ ਕੰਮ ਕਰ ਰਹੇ ਸਨ। ਪਰ ਅਚਾਨਕ ਨਵੇਂ ਸਾਲ ਮੌਕੇ ਦੂਜੀ ਸਲੇਟ ਵੱਲੋਂ ਇਥੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾਲ ਸੰਗਤਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਕਰਕੇ ਗੁਰਦੁਆਰਾ ਸਾਹਿਬ 2 ਦਿਨਾਂ ਲਈ ਬੰਦ ਹੋਣ ਦੀ ਨੌਬਤ ਆ ਗਈ। ਜਿਸ ਕਾਰਨ ਸਮੁੱਚੀ ਸੰਗਤ ਨੂੰ ਗਹਿਰਾ ਦੁੱਖ ਹੈ। ਉਨ੍ਹਾਂ ਕਿਹਾ ਕਿ ਕੋਰਟ ਦੇ ਫੈਸਲੇ ਅਨੁਸਾਰ ਮੌਜੂਦਾ ਕਮੇਟੀ ਵੱਲੋਂ 5 ਦਸੰਬਰ ਤੇ 26 ਦਸੰਬਰ ਦੀਆਂ ਹੋਈਆਂ ਬੋਰਡ ਮੈਂਬਰਾਂ ਦੀਆਂ ਮੀਟਿੰਗਾਂ ਨੂੰ ਲੀਗਲ ਮੰਨਿਆ ਗਿਆ ਤੇ ਉਸ ਦੇ ਹਰ ਫੈਸਲੇ ਨੂੰ ਲਾਗੂ ਕੀਤਾ ਗਿਆ। ਮਾਨਯੋਗ ਜੱਜ ਦੇ ਇਸ ਫੈਸਲੇ ਨਾਲ ਮੌਜੂਦਾ ਕਮੇਟੀ ਹੀ ਗੁਰੂਘਰ ਦੀ ਪ੍ਰਬੰਧਕੀ ਕਮੇਟੀ ਨੂੰ ਗੁਰੂ ਘਰ ਦੇ ਕੰਮਕਾਜ ਨੂੰ ਚਲਾਵੇਗੀ। ਇਸ ਦੇ ਨਾਲ ਹੀ ਮਾਨਯੋਗ ਜੱਜ ਵੱਲੋਂ ਇਹ ਵੀ ਰੂਲਿੰਗ ਦਿੱਤੀ ਗਈ ਕਿ ਆਉਣ ਵਾਲੇ ਸਮੇਂ ‘ਚ ਅਗਲੇ ਹੁਕਮਾਂ ਤੱਕ ਗੁਰੂ ਘਰ ਵਿਚ ਨਵੀਂ ਇਮਾਰਤ, ਫਿਊਨਰਲ ਹੋਮ ਨਹੀਂ ਬਣਵਾਇਆ ਜਾ ਸਕਦਾ। ਇਸ ਦੇ ਨਾਲ ਹੀ ਕਿਸੇ ਕਿਸਮ ਦਾ ਵੀ ਕਰਜ਼ਾ ਗੁਰੂ ਘਰ ਦੇ ਨਾਂ ‘ਤੇ ਨਹੀਂ ਲਿਆ ਜਾ ਸਕਦਾ ਹੈ ਅਤੇ ਨਾ ਹੀ ਇਸ ਨੂੰ ਲੀਜ਼ ‘ਤੇ ਦਿੱਤਾ ਜਾ ਸਕਦਾ ਹੈ। ਜੱਜ ਨੇ ਇਹ ਵੀ ਫੈਸਲਾ ਦਿੱਤਾ ਕਿ ਜਿਹੜੀ ਮਾਇਆ ਦੂਜੀ ਸਲੇਟ ਗੁਰਦੁਆਰੇ ਵਿਚੋਂ ਲੈ ਗਏ ਸੀ, ਉਸ ਨੂੰ ਉਹ ਸੋਮਵਾਰ 11 ਜਨਵਰੀ ਨੂੰ ਸ਼ਾਮ 5 ਵਜੇ ਤੱਕ ਗੁਰੂ ਘਰ ਦੀ ਮੌਜੂਦਾ ਕਮੇਟੀ ਨੂੰ ਸੌਂਪੇ। ਜੋ ਕਿ ਤਜਿੰਦਰ ਸਿੰਘ ਦੋਸਾਂਝ ਦੇ ਕਹਿਣ ਅਨੁਸਾਰ ਗੁਰੂ ਘਰ ‘ਚ ਉਹ ਮਾਇਆ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਹਰ ਕੰਮ ਬੜੇ ਸ਼ਾਂਤਮਈ ਢੰਗ ਨਾਲ ਬੜੇ ਆਮ ਵਾਂਗ ਚੱਲ ਰਿਹਾ ਹੈ। ਸੰਗਤਾਂ ਪਹਿਲਾਂ ਵਾਂਗ ਹੀ ਗੁਰੂ ਘਰ ‘ਚ ਦਰਸ਼ਨਾਂ ਲਈ ਦੂਰੋਂ-ਨੇੜਿਓਂ ਆ ਰਹੀ ਹੈ। ਤਜਿੰਦਰ ਸਿੰਘ ਦੋਸਾਂਝ ਨੇ ਦੱਸਿਆ ਕਿ ਮਾਨਯੋਗ ਜੱਜ ਦੇ ਹੁਕਮ ਅਨੁਸਾਰ 29 ਫਰਵਰੀ ਤੋਂ ਪਹਿਲਾਂ-ਪਹਿਲਾਂ ਸਮੁੱਚੇ ਡਾਇਰੈਕਟਰਾਂ ਦੀ ਮੀਟਿੰਗ ਹੋਣੀ ਜ਼ਰੂਰੀ ਹੈ ਤੇ ਅਸੀਂ ਉਹ ਮੀਟਿੰਗ ਹਰ ਹਾਲ ਵਿਚ ਕਰਵਾਵਾਂਗੇ ਅਤੇ ਸਮੁੱਚੇ ਮੈਂਬਰਾਂ ਨੂੰ ਇਸ ਸੰਬੰਧੀ ਸੁਨੇਹੇ ਭੇਜੇ ਜਾਣਗੇ। ਇਹ ਮੀਟਿੰਗ ਪਹਿਲਾਂ ਵਾਲੀ ਥਾਂ ‘ਤੇ ਹੀ ਪੂਰੀ ਸੁਰੱਖਿਅਤ ਢੰਗ ਨਾਲ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਵੇਲੇ ਬਹੁਮਤ ਹੈ। ਜ਼ਿਆਦਾ ਡਾਇਰੈਕਟਰ ਇਸ ਵੇਲੇ ਮੌਜੂਦਾ ਕਮੇਟੀ ਦੇ ਨਾਲ ਹਨ ਅਤੇ ਹਰ ਕੰਮ ਬਾਈ-ਲਾਜ਼ ਦੇ ਅਨੁਸਾਰ ਹੋ ਰਹੇ ਹਨ। ਆਉਣ ਵਾਲੇ ਸਮੇਂ ਵਿਚ ਵੀ ਅਸੀਂ ਸੰਗਤ ਦੀ ਸਲਾਹ ਲੈ ਕੇ ਕੰਮ ਕਰਦੇ ਰਹਾਂਗੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

Read Full Article
    ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

Read Full Article
    ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

Read Full Article
    ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

Read Full Article
    ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

Read Full Article
    ਸੀ.ਆਈ.ਏ. ਮੁਖੀ ਪੋਂਪੀਓ ਵੱਲੋਂ ਟਿਮ ਉਨ ਜੋਂਗ ਨਾਲ ਮੁਲਾਕਾਤ

ਸੀ.ਆਈ.ਏ. ਮੁਖੀ ਪੋਂਪੀਓ ਵੱਲੋਂ ਟਿਮ ਉਨ ਜੋਂਗ ਨਾਲ ਮੁਲਾਕਾਤ

Read Full Article
    ਟਾਈਮਜ਼ ਸਕਵੇਅਰ ‘ਚ ਸਾਲਾਨਾ ‘ਪਗ਼ੜੀ ਦਿਵਸ’ ਪ੍ਰੋਗਰਾਮ ਜ਼ਰੀਏ ਸਿੱਖ ਸੱਭਿਆਚਾਰ ਦੇ ਉਤਸਵ ਦੀ ਕੀਤੀ ਪ੍ਰਸ਼ੰਸਾ

ਟਾਈਮਜ਼ ਸਕਵੇਅਰ ‘ਚ ਸਾਲਾਨਾ ‘ਪਗ਼ੜੀ ਦਿਵਸ’ ਪ੍ਰੋਗਰਾਮ ਜ਼ਰੀਏ ਸਿੱਖ ਸੱਭਿਆਚਾਰ ਦੇ ਉਤਸਵ ਦੀ ਕੀਤੀ ਪ੍ਰਸ਼ੰਸਾ

Read Full Article
    ਆਸਮਾਨ ‘ਚ ਫਟਿਆ ਅਮਰੀਕੀ ਜਹਾਜ਼ ਦਾ ਇੰਜਣ, ਇਕ ਯਾਤਰੀ ਦੀ ਮੌਤ

ਆਸਮਾਨ ‘ਚ ਫਟਿਆ ਅਮਰੀਕੀ ਜਹਾਜ਼ ਦਾ ਇੰਜਣ, ਇਕ ਯਾਤਰੀ ਦੀ ਮੌਤ

Read Full Article
    ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਬਾਰਬਰਾ ਬੁਸ਼ ਦਾ ਦਿਹਾਂਤ

ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਬਾਰਬਰਾ ਬੁਸ਼ ਦਾ ਦਿਹਾਂਤ

Read Full Article
    ਅਮਰੀਕਾ ਦੇ ਗੁਰੂ ਘਰ ਵਿਚ ਪ੍ਰਧਾਨਗੀ ਤੋਂ ਲੜਾਈ

ਅਮਰੀਕਾ ਦੇ ਗੁਰੂ ਘਰ ਵਿਚ ਪ੍ਰਧਾਨਗੀ ਤੋਂ ਲੜਾਈ

Read Full Article
    ਇੰਡੀਆਨਾਪੋਲਿਸ ਦੇ ਗੁਰਦੁਆਰਾ ਵਿਖੇ ਵਿਸਾਖੀ ਦਿਹਾੜੇ ‘ਤੇ ਦੋ ਧੜੇ ਹੋਏ ਗੁੱਥਮ-ਗੁੱਥਾ

ਇੰਡੀਆਨਾਪੋਲਿਸ ਦੇ ਗੁਰਦੁਆਰਾ ਵਿਖੇ ਵਿਸਾਖੀ ਦਿਹਾੜੇ ‘ਤੇ ਦੋ ਧੜੇ ਹੋਏ ਗੁੱਥਮ-ਗੁੱਥਾ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕਾਂਗਰੇਸ਼ਨਲ ਕਾਕਸ ਕਮੇਟੀ ਨੇ ਅਮਰੀਕਾ ‘ਚ ਵੱਡੇ ਪੱਧਰ ‘ਤੇ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਮਨਾਉਣ ‘ਤੇ ਖੁਸ਼ੀ ਪ੍ਰਗਟ ਕੀਤੀ

ਏ.ਜੀ.ਪੀ.ਸੀ. ਤੇ ਸਿੱਖ ਕਾਂਗਰੇਸ਼ਨਲ ਕਾਕਸ ਕਮੇਟੀ ਨੇ ਅਮਰੀਕਾ ‘ਚ ਵੱਡੇ ਪੱਧਰ ‘ਤੇ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਮਨਾਉਣ ‘ਤੇ ਖੁਸ਼ੀ ਪ੍ਰਗਟ ਕੀਤੀ

Read Full Article
    ਕੈਲੀਫੋਰਨੀਆ ਦੇ ਸ਼ਹਿਰ ਸੈਲਮਾ ਵਿਖੇ 24ਵੇਂ ਸਾਲਾਨਾ ਨਗਰ ਕੀਰਤਨ ਨੇ ਸਿਰਜਿਆ ਖਾਲਸਾਈ ਰੰਗ

ਕੈਲੀਫੋਰਨੀਆ ਦੇ ਸ਼ਹਿਰ ਸੈਲਮਾ ਵਿਖੇ 24ਵੇਂ ਸਾਲਾਨਾ ਨਗਰ ਕੀਰਤਨ ਨੇ ਸਿਰਜਿਆ ਖਾਲਸਾਈ ਰੰਗ

Read Full Article
    ਸਿਨਸਿਨਾਟੀ ਦੇ ਸਿੰਪੋਜ਼ੀਅਮ ‘ਚ ਬੱਚਿਆਂ ਨੇ ਭਾਰੀ ਉਤਸ਼ਾਹ ਵਿਖਾਇਆ

ਸਿਨਸਿਨਾਟੀ ਦੇ ਸਿੰਪੋਜ਼ੀਅਮ ‘ਚ ਬੱਚਿਆਂ ਨੇ ਭਾਰੀ ਉਤਸ਼ਾਹ ਵਿਖਾਇਆ

Read Full Article