ਯੂਕੇ ਤੋਂ ਅਮਰੀਕਾ ਆਉਣ ਵਾਲੇ ਯਾਤਰੀਆਂ ਨੂੰ ਕਰਵਾਉਣਾ ਹੋਵੇਗਾ ਨੈਗੇਟਿਵ ਕੋਵਿਡ -19 ਟੈਸਟ 

66
Share

ਫਰਿਜ਼ਨੋ (ਕੈਲੀਫੋਰਨੀਆਂ), 27 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕੀ ਪ੍ਰਸ਼ਾਸਨ ਵੱਲੋਂ ਕੋਰੋਨਾਂ ਵਾਇਰਸ ਪ੍ਰਤੀ ਸੁਰੱਖਿਆ ਕਾਰਨਾਂ ਕਰਕੇ ਯੂਕੇ ਤੋਂ ਹਵਾਈ ਯਾਤਰਾ ਰਾਹੀ ਦੇਸ਼ ਵਿੱਚ ਆਉਣ ਵਾਲੇ ਮੁਸਾਫਿਰਾਂ ਲਈ ਕੋਰੋਨਾਂ ਵਾਇਰਸ ਦਾ ਨੈਗੇਟਿਵ ਟੈਸਟ ਹੋਣਾ ਜਰੂਰੀ ਕੀਤਾ ਜਾ ਰਿਹਾ ਹੈ।ਇਸ ਸੰਬੰਧੀ ਸੈਂਟਰਜ਼ ਫਾਰ ਡਾਈਸੀਜ਼ ਕੰਟਰੋਲ (ਸੀ.ਡੀ.ਸੀ) ਨੇ ਵੀਰਵਾਰ ਦੇਰ ਰਾਤ ਐਲਾਨ ਕੀਤਾ ਕਿ ਸੰਯੁਕਤ ਰਾਜ ਨੂੰ  ਯੁਨਾਈਟਡ ਕਿੰਗਡਮ ਤੋਂ ਯਾਤਰਾ ਕਰਨ ਵਾਲੇ ਹਵਾਈ ਯਾਤਰੀਆਂ ਲਈ ਰਵਾਨਗੀ ਤੋਂ 72 ਘੰਟਿਆਂ ਦੇ ਅੰਦਰ ਇੱਕ ਨਕਾਰਾਤਮਕ ਕੋਰੋਨਾਂ ਵਾਇਰਸ ਟੈਸਟ ਕਰਵਾਉਣ ਦੀ ਜ਼ਰੂਰਤ ਹੋਵੇਗੀ। ਅਮਰੀਕਾ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲੰਡਨ ਅਤੇ ਯੂਕੇ ਦੇ ਹੋਰ ਖੇਤਰਾਂ ਵਿੱਚ ਕੋਰੋਨਾਂ ਵਾਇਰਸ ਦੇ ਇੱਕ ਨਵੇਂ ਰੂਪ ਦੇ ਤੇਜ਼ੀ ਨਾਲ ਫੈਲਣ ‘ਤੇ ਬ੍ਰਿਟਿਸ਼ ਯਾਤਰੀਆਂ ਉੱਪਰ ਕਈ ਦੇਸ਼ਾਂ ਵੱਲੋਂ ਪਾਬੰਦੀ ਲਗਾਉਣ ਤੋਂ ਬਾਅਦ ਲਿਆ ਗਿਆ ਹੈ।ਇਸ ਹਫਤੇ ਦੇ ਸ਼ੁਰੂ ਵਿੱਚ, ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਕੋਰੋਨਾਂ ਵਾਇਰਸ ਦਾ ਸਾਹਮਣੇ ਆਇਆ ਨਵਾਂ ਰੂਪ 70% ਵਧੇਰੇ ਵਾਇਰਸ ਦਾ ਪ੍ਰਸਾਰ ਕਰ ਸਕਦਾ ਹੈ ਅਤੇ ਇਹ ਲੰਡਨ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਤੇਜ਼ੀ ਨਾਲ ਲਾਗ  ਫੈਲਣ ਦਾ ਕਾਰਨ ਬਣ ਰਿਹਾ ਹੈ।ਸੀ.ਡੀ.ਸੀ ਦੇ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਇਹਨਾਂ ਹੁਕਮਾਂ ‘ਤੇ ਸ਼ੁੱਕਰਵਾਰ ਨੂੰ ਦਸਤਖਤ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਇਹ ਹੁਕਮ 28 ਦਸੰਬਰ ਨੂੰ ਲਾਗੂ ਹੋਣਗੇ। ਇਹਨਾਂ ਨਿਯਮਾਂ ਸੰਬੰਧੀ ਸੀ.ਡੀ.ਸੀ ਦੇ ਬਿਆਨ ਅਨੁਸਾਰ ਯਾਤਰੀਆਂ ਲਈ ਇਹਨਾਂ ਟੈਸਟਾਂ ਦੀ ਜ਼ਰੂਰਤ ਅਮਰੀਕੀ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰੇਗੀ।

Share