ਮੱਧ ਪ੍ਰਦੇਸ਼ ਵਿਚ ਏਕਤਾ ਕਪੂਰ ਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ

483
Share

ਇੰਦੌਰ, 6 ਜੂਨ (ਪੰਜਾਬ ਮੇਲ)- ਉਸ ਦੇ ਵੈੱਬ ਸ਼ੋਅ ‘ਟ੍ਰਿਪਲ ਐਕਸ ਸੀਜ਼ਨ 2’ ਵਿਚ ਅਸ਼ਲੀਲਤਾ ਫੈਲਾਉਣ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਰਾਸ਼ਟਰੀ ਚਿੰਨ੍ਹ ਦੀ ਗਲਤ ਵਰਤੋਂ ਕਰਨ ਦੇ ਦੋਸ਼ਾਂ ਵਿਚ ਮੱਧ ਪ੍ਰਦੇਸ਼ ਵਿਚ ਟੈਲੀਵਿਜ਼ਨ ਨਿਰਮਾਤਾ ਏਕਤਾ ਕਪੂਰ ਅਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਅੱਜ ਕਿਹਾ ਕਿ ਐੱਫਆਈਆਰ ਵਿਚ ਖ਼ਾਸ ਦ੍ਰਿਸ਼ ਬਾਰੇ ਵੀ ਦੱਸਿਆ ਗਿਆ ਹੈ, ਜਿਸ ਵਿਚ ਕਥਿਤ ਤੌਰ ‘ਤੇ ਭਾਰਤੀ ਫੌਜ ਦੀ ਵਰਦੀ ਨੂੰ ਬਹੁਤ ਹੀ ਇਤਰਾਜ਼ਯੋਗ ਢੰਗ ਨਾਲ ਦਰਸਾਇਆ ਗਿਆ ਸੀ। ਅੰਨਪੂਰਣਾ ਥਾਣੇ ਦੇ ਇੰਸਪੈਕਟਰ ਸਤੀਸ਼ ਕੁਮਾਰ ਦਿਵੇਦੀ ਨੇ ਦੱਸਿਆ ਕਿ ਏਕਤਾ ਕਪੂਰ ਤੋਂ ਇਲਾਵਾ, ਵੈੱਬ ਸੀਰੀਜ਼ ਦੀ ਪੰਖੂੜੀ ਰੌਡਰਿਗਜ਼ ਅਤੇ ਸਕਰੀਨਰਾਈਟਰ ਜੈਸਿਕਾ ਖੁਰਾਣਾ ਦੇ ਐਫਆਈਆਰ ਦੇ ਨਾਮ ਸ਼ਾਮਲ ਹਨ। ਇਹ ਸ਼ਿਕਾਇਤ ਸ਼ੁੱਕਰਵਾਰ ਰਾਤ ਨੂੰ ਇੰਦੌਰ ਦੇ ਵਸਨੀਕ ਵਾਲਮੀਕ ਸਾਕਾਰਾਗੇ ਅਤੇ ਨੀਰਜ ਯਾਗਨਿਕ ਨੇ ਦਰਜ ਕੀਤੀ। ।


Share