ਮੱਧ ਕੈਲੇਫੋਰਨੀਆ ਵਿੱਚ ਦੋ ਵਾਹਨਾਂ ਦੀ ਆਹਮੋ-ਸਾਹਮਣੀ ਟੱਕਰ, 9 ਦੀ ਮੌਤ

82
Share

ਫਰਿਜ਼ਨੋ, 3 ਜਨਵਰੀ (ਪੰਜਾਬ ਮੇਲ)- ਅਮਰੀਕੀ ਸੂਬੇ ਕੈਲੇਫੋਰਨੀਆ ’ਚ ਨਵੇਂ ਸਾਲ ਦੇ ਪਹਿਲੇ ਦਿਨ ਹੀ ਵੱਡਾ ਹਾਦਸਾ ਵਾਪਰ ਮੱਧ ਕੈਲੇਫੋਰਨੀਆ ਵਿੱਚ ਦੋ ਵਾਹਨਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 7 ਬੱਚੇ ਸ਼ਾਮਲ ਹਨ। ਫਰਿਜ਼ਨੋ ਕਾਊਂਟੀ ਕੋਰੋਨਰ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਬੀਤੇ ਦਿਨ ਰਾਤ ਅੱਠ ਵਜੇ ਇਹ ਵਾਦਸਾ ਵਾਪਰਿਆ। ਇੱਕ ਫੋਰਡ ਗੱਡੀ ਵਿੱਚ 7 ਬੱਚੇ ਸਵਾਰ ਸਨ ਅਤੇ ਇਸ ਨੂੰ ਇੱਕ ਮਹਿਲਾ ਚਲਾ ਰਹੀ ਸੀ। ਇਸੇ ਦੌਰਾਨ ਸਾਹਮਣਿਓਂ ਆ ਰਹੇ ਇੱਕ ਹੋਰ ਵਾਹਨ ਦੀ ਇਸ ਗੱਡੀ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਫੋਰਡ ਗੱਡੀ ਨੂੰ ਅੱਗ ਲੱਗ ਗਈ ਅਤੇ ਉਸ ਵਿੱਚ ਸਵਾਰ 7 ਬੱਚਿਆਂ ਸਣੇ ਅੱਠ ਲੋਕਾਂ ਦੀ ਮੌਤ ਹੋ ਗਈ। ਜਦਕਿ ਦੂਜੇ ਵਾਹਨ ਦਾ ਚਾਲਕ 28 ਸਾਲਾ ਡੈਨੀਅਲ ਲੂਨਾ ਵੀ ਮੌਕੇ ’ਤੇ ਹੀ ਦਮ ਤੋੜ ਗਿਆ।


Share