PUNJABMAILUSA.COM

ਮੰਤਰੀ ਮੰਡਲ ਵੱਲੋਂ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਨਿਯੁਕਤ ਕਰਨ ਲਈ ਹਰੀ ਝੰਡੀ

ਮੰਤਰੀ ਮੰਡਲ ਵੱਲੋਂ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਨਿਯੁਕਤ ਕਰਨ ਲਈ ਹਰੀ ਝੰਡੀ

ਮੰਤਰੀ ਮੰਡਲ ਵੱਲੋਂ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਨਿਯੁਕਤ ਕਰਨ ਲਈ ਹਰੀ ਝੰਡੀ
August 24
13:15 2017

ਸ਼ਹੀਦ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੇ ਬੱਚਿਆਂ ਲਈ ਸਰਕਾਰੀ ਨੌਕਰੀ ਨੂੰ ਪ੍ਰਵਾਨਗੀ
ਚੰਡੀਗੜ੍ਹ, 24 ਅਗਸਤ (ਪੰਜਾਬ ਮੇਲ)- ਪੰਜਾਬ ਮੰਤਰੀ ਮੰਡਲ ਨੇ ਨਾਮਵਰ ਕ੍ਰਿਕਟ ਖਿਡਾਰਨ ਅਤੇ ਅਰਜਨ ਐਵਾਰਡ ਜੇਤੂ ਹਰਮਨਪ੍ਰੀਤ ਕੌਰ ਨੂੰ ਪੁਲਿਸ ਵਿਭਾਗ ਵਿਚ ਡਿਪਟੀ ਸੁਪਰਡੰਟ ਆਫ ਪੁਲਿਸ (ਡੀ.ਐਸ.ਪੀ.) ਨਿਯੁਕਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸੇ ਦੌਰਾਨ ਹੀ ਮੰਤਰੀ ਮੰਡਲ ਨੇ ਸ਼ਹੀਦ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੇ ਦੋ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ ਜੋ ਕਿ ਇਸ ਸਾਲ ਮਈ ਮਹੀਨੇ ਵਿੱਚ ਅਸਲ ਕਬਜ਼ੇ ਵਾਲੀ ਰੇਖਾ ‘ਤੇ ਘੁਸਪੈਠੀਆਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ।
ਅੱਜ ਮੁੱਖ ਮੰਤਰੀ ਦਫਤਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ।
ਮੁੱਖ ਮੰਤਰੀ ਨੇ ਹਾਲ ਹੀ ਵਿੱਚ ਹੋਏ ਵਿਸ਼ਵ ਮਹਿਲਾ ਕ੍ਰਿਕਟ ਕੱਪ ਵਿੱਚ ਆਪਣੀ ਵਿਲੱਖਣ ਕਾਰਗੁਜ਼ਾਰੀ ਦਿਖਾਉਣ ਵਾਲੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਦੀ ਅਸਾਮੀ ਪੇਸ਼ਕਸ਼ ਕੀਤੀ ਗਈ ਸੀ। ਹਰਮਨਪ੍ਰੀਤ ਕੌਰ ਨੇ ਇਸ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਅਤੇ ਇਸ ਦੇ ਨਾਲ ਹੀ ਭਾਰਤੀ ਰੇਲਵੇ ਵਿੱਚ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤਾਂ ਕਿ ਪੰਜਾਬ ਪੁਲਿਸ ਵਿੱਚ ਸੇਵਾ ਨਿਭਾਉਣ ਲਈ ਆਪਣੇ ਸੁਪਨੇ ਨੂੰ ਸਾਕਾਰ ਕਰ ਸਕੇ। ਹਰਮਨਪ੍ਰੀਤ ਦੀ ਨਿਯੁਕਤੀ ਸਿੱਧੀ ਭਰਤੀ ਦੀ ਅਸਾਮੀ ਦੇ ਵਿਰੁੱਧ ਕੀਤੀ ਜਾ ਰਹੀ ਹੈ।
ਮੰਤਰੀ ਮੰਡਲ ਦੇ ਫੈਸਲਿਆਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਸ਼ਹੀਦ ਨਾਇਬ ਸੂਬੇਦਾਰ ਦੀ ਵੱਡੀ ਪੁੱਤਰੀ ਸਿਮਰਨਦੀਪ ਕੌਰ ਨੂੰ ਨਾਇਬ ਤਹਿਸੀਲਦਾਰ ਅਤੇ ਪੁੱਤਰ ਸਾਹਿਲਦੀਪ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਏ.ਐਸ.ਆਈ. ਦੀ ਨੌਕਰੀ ਦੀ ਪੇਸ਼ਕਸ਼ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਮਰ ਅਤੇ ਵਿਦਿਅਕ ਯੋਗਤਾ ਪੂਰੀ ਕਰ ਲੈਣ ਤੋਂ ਬਾਅਦ ਦੋਵੇਂ ਜਾਣੇ ਇਨ੍ਹਾਂ ਅਸਾਮੀਆਂ ਲਈ ਯੋਗ ਹੋ ਜਾਣਗੇ।
ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਲੰਘੀ 7 ਮਈ ਨੂੰ ਤਰਨਤਾਰਨ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਆਪਣੀ ਫੇਰੀ ਦੌਰਾਨ ਦੁਖੀ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਦੋਵੇਂ ਬੱਚਿਆਂ ਨੂੰ ਇਹ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article