PUNJABMAILUSA.COM

ਮ੍ਰਿਤਕ ਭਾਰਤੀ ਬੱਚੀ ਸ਼ੈਰਿਨ ਮੈਥਿਊਜ਼ ਦੇ ਸਰੀਰ ਦੇ ਕਈ ਜਗ੍ਹਾ ‘ਤੇ ਸਨ ਸੱਟ ਦੇ ਨਿਸ਼ਾਨ

ਮ੍ਰਿਤਕ ਭਾਰਤੀ ਬੱਚੀ ਸ਼ੈਰਿਨ ਮੈਥਿਊਜ਼ ਦੇ ਸਰੀਰ ਦੇ ਕਈ ਜਗ੍ਹਾ ‘ਤੇ ਸਨ ਸੱਟ ਦੇ ਨਿਸ਼ਾਨ

ਮ੍ਰਿਤਕ ਭਾਰਤੀ ਬੱਚੀ ਸ਼ੈਰਿਨ ਮੈਥਿਊਜ਼ ਦੇ ਸਰੀਰ ਦੇ ਕਈ ਜਗ੍ਹਾ ‘ਤੇ ਸਨ ਸੱਟ ਦੇ ਨਿਸ਼ਾਨ
November 30
17:37 2017

ਹਿਊਸਟਨ, 30 ਨਵੰਬਰ (ਪੰਜਾਬ ਮੇਲ)- ਘਰੋਂ ਗਾਇਬ ਹੋਣ ਮਗਰੋਂ ਇਕ ਪੁਲੀ ਹੇਠੋਂ ਮ੍ਰਿਤਕ ਮਿਲੀ ਤਿੰਨ ਸਾਲ ਦੀ ਭਾਰਤੀ ਬੱਚੀ ਸ਼ੈਰਿਨ ਮੈਥਿਊਜ਼ ਦੇ ਸਰੀਰ ‘ਤੇ ਕਈ ਜਗ੍ਹਾ ਸੱਟ ਦੇ ਨਿਸ਼ਾਨ ਸਨ। ਇਹ ਬਿਆਨ ਇਕ ਡਾਕਟਰ ਨੇ ਅਦਾਲਤ ‘ਚ ਦਿੱਤਾ ਹੈ। ਬੱਚੀ ਦੇ ਗ਼ਾਇਬ ਹੋਣ ਦੀ ਸੂਚਨਾ ਉਸ ਦੇ ਪਿਤਾ ਨੇ ਇਸੇ ਸਾਲ ਸੱਤ ਅਕਤੂਬਰ ਨੂੰ ਦਿੱਤੀ ਸੀ। 22 ਅਕਤੂਬਰ ਨੂੰ ਸ਼ੈਰਿਨ ਦੀ ਲਾਸ਼ ਮਿਲੀ ਸੀ। ਹਾਲਾਂਕਿ ਪੁਲਿਸ ਨੂੰ ਹਾਲੇ ਵੀ ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ। ਸ਼ੈਰਿਨ ਨੂੰ ਭਾਰਤੀ-ਅਮਰੀਕੀ ਜੋੜੇ ਵੇਸਲੀ ਤੇ ਸਿਨੀ ਮੈਥਿਊ ਨੇ ਭਾਰਤ ਦੇ ਇਕ ਅਨਾਥ ਆਸ਼ਰਮ ਤੋਂ ਗੋਦ ਲਿਆ ਸੀ। ਸ਼ੈਰਿਨ ਦੀ ਮੌਤ ਤੋਂ ਬਾਅਦ ਜੋੜੇ ਤੋਂ ਉਨ੍ਹਾਂ ਦੀ ਸਕੀ ਬੇਟੀ ਦੇ ਪਾਲਣ-ਪੋਸ਼ਣ ਦਾ ਅਧਿਕਾਰ ਵਾਪਸ ਲੈ ਲਿਆ ਗਿਆ ਹੈ। ਜੋੜੇ ਨੇ ਬੇਟੀ ਨੂੰ ਹਾਸਲ ਕਰਨ ਲਈ ਅਦਾਲਤ ‘ਚ ਅਰਜ਼ੀ ਦਿੱਤੀ ਹੋਈ ਹੈ। ਸੁਣਵਾਈ ਦੌਰਾਨ ਇਸਤਗਾਸਾ ਪੱਖ ਵੱਲੋਂ ਡਾ. ਸੁਸਾਨ ਨੇ ਦੱਸਿਆ, ”ਸਤੰਬਰ 2016 ਅਤੇ ਫਰਵਰੀ 2017 ‘ਚ ਕਰਵਾਏ ਗਏ ਐਕਸਰੇ ਤੋਂ ਪਤਾ ਲਗਦਾ ਹੈ ਕਿ ਸ਼ੈਰਿਨ ਦੇ ਪੱਟ, ਪੈਰ ਤੇ ਕੂਹਣੀ ਦੀਆਂ ਹੱਡੀਆਂ ਟੁੱਟੀਆਂ ਸਨ। ਸ਼ਾਇਦ ਇਹ ਸੱਟਾਂ ਉਸ ਨੂੰ ਭਾਰਤ ਆਉਣ ਤੋਂ ਬਾਅਦ ਲੱਗੀਆਂ ਹੋਣਗੀਆਂ। ਪੁਲਿਸ ਨੇ ਡਾ. ਸੁਸਾਨ ਤੋਂ ਵੇਸਲੀ ਦੇ ਘਰ ਤੋਂ ਮਿਲੇ ਬੱਚੀ ਦੇ ਐਕਸਰੇ ਰਿਪੋਰਟਾਂ ‘ਤੇ ਉਨ੍ਹਾਂ ਦਾ ਸਪੱਸ਼ਟੀਕਰਨ ਮੰਗਿਆ ਸੀ। ਉੱਥੇ ਸਿਨੀ ਤੇ ਵੇਸਲੀ ਮੈਥਿਊ ਨੇ ਸ਼ੈਰਿਨ ਦੇ ਸਰੀਰ ‘ਤੇ ਲੱਗੀ ਸੱਟ ਅਤੇ ਉਸ ਦੀ ਮੌਤ ਬਾਰੇ ਪੁੱਛੇ ਜਾ ਰਹੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਯਾਦ ਰਹੇ ਕਿ ਸ਼ੈਰਿਨ ਦੀ ਮੌਤ ਮਾਮਲੇ ‘ਚ ਵੇਸਲੀ ਤੇ ਸਿਨੀ ਮੈਥਿਊ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਦੋ ਔਰਤਾਂ ਸਮੇਤ ਭਾਰਤੀ ਮੂਲ ਦੇ ਛੇ ਜਣੇ ਅਮਰੀਕੀ ਬਿਲ ਗੇਟਸ ਕੈਂਬਰਿਜ ਸਕਾਲਰਸ਼ਿਪ ਲਈ ਚੁਣੇ ਗਏ

ਦੋ ਔਰਤਾਂ ਸਮੇਤ ਭਾਰਤੀ ਮੂਲ ਦੇ ਛੇ ਜਣੇ ਅਮਰੀਕੀ ਬਿਲ ਗੇਟਸ ਕੈਂਬਰਿਜ ਸਕਾਲਰਸ਼ਿਪ ਲਈ ਚੁਣੇ ਗਏ

Read Full Article
    ਪੰਜਾਬੀ ਗਾਇਕ ਸਰਬਜੀਤ ਚੀਮਾ ਨੂੰ ਸਦਮਾ; ਮਾਤਾ ਜੀ ਦਾ ਦਿਹਾਂਤ

ਪੰਜਾਬੀ ਗਾਇਕ ਸਰਬਜੀਤ ਚੀਮਾ ਨੂੰ ਸਦਮਾ; ਮਾਤਾ ਜੀ ਦਾ ਦਿਹਾਂਤ

Read Full Article
    ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

Read Full Article
    ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

Read Full Article
    ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

Read Full Article
    ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

Read Full Article
    ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

Read Full Article
    ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

Read Full Article
    ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

Read Full Article
    ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

Read Full Article
    ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

Read Full Article
    ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

Read Full Article
    ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

Read Full Article
    2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

Read Full Article