PUNJABMAILUSA.COM

ਮੌਲਵੀ ਨੂੰ ਦਾੜ੍ਹੀ ਨਾ ਕਟਵਾਉਣ ‘ਤੇ ਪਤਨੀ ਵੱਲੋਂ ਖੁਦਕੁਸ਼ੀ ਦੀ ਧਮਕੀ

ਮੌਲਵੀ ਨੂੰ ਦਾੜ੍ਹੀ ਨਾ ਕਟਵਾਉਣ ‘ਤੇ ਪਤਨੀ ਵੱਲੋਂ ਖੁਦਕੁਸ਼ੀ ਦੀ ਧਮਕੀ

ਮੌਲਵੀ ਨੂੰ ਦਾੜ੍ਹੀ ਨਾ ਕਟਵਾਉਣ ‘ਤੇ ਪਤਨੀ ਵੱਲੋਂ ਖੁਦਕੁਸ਼ੀ ਦੀ ਧਮਕੀ
July 18
21:25 2016

muslim
ਕਿਹਾ, ”ਸ਼ਾਹਰੁਖ-ਸਲਮਾਨ ਦੀ ਤਰ੍ਹਾਂ ਕਲੀਨਸ਼ੇਵ ਰਹੋ, ਨਹੀਂ ਤਾਂ ਦੇ ਦੇਵਾਂਗੀ ਜਾਨ”
ਮੇਰਠ, 18 ਜੁਲਾਈ (ਪੰਜਾਬ ਮੇਲ)- ਇੱਥੇ ਰਹਿਣ ਵਾਲੇ ਇੱਕ ਮੌਲਵੀ ਦੀ ਪਤਨੀ ਨੇ ਉਸ ਨੂੰ ਦਾੜ੍ਹੀ ਕਟਵਾਉਣ ਲਈ ਕਿਹਾ ਹੈ। ਪਤਨੀ ਦਾ ਮੌਲਵੀ ਨੂੰ ਕਹਿਣਾ ਹੈ ਕਿ ਸ਼ਾਹਰੁਖ ਅਤੇ ਸਲਮਾਨ ਦੀ ਤਰ੍ਹਾਂ ਕਲੀਨਸ਼ੇਵ ਰਹੋ, ਨਹੀਂ ਤਾਂ ਮੈਂ ਖੁਦਕੁਸ਼ੀ ਕਰ ਲਵਾਂਗੀ। ਅਜਿਹੇ ਵਿੱਚ ਪ੍ਰੇਸ਼ਾਨ ਹੋ ਕੇ ਮੌਲਵੀ ਨੇ ਡੀਐਮ ਨੂੰ ਪਤਨੀ ਦੀ ਕੌਂਸਲਿੰਗ ਦੀ ਗੁਹਾਰ ਲਗਾਈ ਹੈ।
ਫੋਨ ‘ਤੇ ਕਰਦੀ ਹੈ ਗ਼ੈਰ ਮਰਦਾਂ ਨਾਲ ਗੱਲ : ਮੇਰਠ ਦੇ ਰਹਿਣ ਵਾਲੇ 36 ਸਾਲਾ ਮੌਲਵੀ ਅਰਸ਼ਦ ਬਦਰੁਦੀਨ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਮੰਗ ਕੀਤੀ ਹੈ ਕਿ ਉਹ ਸ਼ੇਵ ਕਰਵਾ ਲਵੇ, ਨਹੀਂ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਅਰਸ਼ਦ ਦਾ ਦੋਸ਼ ਹੈ ਕਿ ਉਸ ਦੀ ਪਤਨੀ ਫੋਨ ਦੀ ਵਰਤੋਂ ਕਿਸੇ ਗ਼ੈਰ ਮਰਦ ਨਾਲ ਗੱਲਬਾਤ ਕਰਨ ਲਈ ਕਰਦੀ ਹੈ। ਅਰਸ਼ਦ ਨੂੰ ਡਰ ਹੈ ਕਿ ਜੇਕਰ ਉਸ ਦੀ ਪਤਨੀ ਨੇ ਕੋਈ ਉਲਟਾ-ਸਿੱਧਾ ਕਦਮ ਚੁੱਕ ਲਿਆ ਤਾਂ ਉਹ ਫਸ ਸਕਦਾ ਹੈ। ਡੀਐਮ ਨੂੰ ਦਿੱਤੀ ਸ਼ਿਕਾਇਤ ਵਿੱਚ ਮੌਲਵੀ ਨੇ ਲਿਖਿਆ, ”ਮੈਂ ਪੇਸ਼ੇ ਵਜੋਂ ਇੱਕ ਇਮਾਮ ਹਾਂ, ਇਸਲਾਮ ਦਾ ਸੱਚਾ ਸਮਰਥਕ ਹਾਂ। ਮੈਂ ਸਾਲ 2001 ਵਿੱਚ ਪਿਲਖਵਾ ਦੀ ਸਹਾਨਾ ਨਾਲ ਨਿਕਾਹ ਕੀਤਾ ਸੀ। ਵਿਆਹ ਦੇ ਤੁਰੰਤ ਬਾਅਦ ਉਹ ਮੈਨੂੰ ਮੇਰੀ ਦਾੜ੍ਹੀ ਕਟਵਾਉਣ ਦੀ ਮੰਗ ਕਰਨ ਲੱਗੀ। ਉਹ ਕਹਿਣ ਲੱਗੀ ਕਿ ਉਸ ਨੂੰ ਸਲਮਾਨ-ਸ਼ਾਹਰੁਖ ਦੀ ਤਰ੍ਹਾਂ ਕਲੀਨਸ਼ੇਵ ਵਾਲੇ ਮਰਦ ਪਸੰਦ ਹਨ। ਇੰਨਾ ਹੀ ਨਹੀਂ, ਹੁਣ ਉਹ ਸਮਾਰਟਫੋਨ ਲੈ ਆਈ ਹੈ ਅਤੇ ਗ਼ੈਰ ਮਰਦਾਂ ਨਾਲ ਦਿਨ-ਰਾਤ ਗੱਲਾਂ ਕਰਨ ਵਿੱਚ ਰੁਝੀ ਰਹਿੰਦੀ ਹੈ।” ਮੌਲਵੀ ਨੇ ਕਿਹਾ ਕਿ ਉਸ ਨੇ ਆਪਣੀ ਪਤਨੀ ਨੂੰ ਸਮਝਾਉਣ ਦਾ ਕਾਫੀ ਯਤਨ ਕੀਤਾ, ਪਰ ਉਹ ਮੰਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਦੇ ਚਾਰ ਬੱਚੇ ਹਨ, ਇਸ ਦੇ ਬਾਵਜੂਦ ਉਸ ਦੀਆਂ ਇਸ ਤਰ੍ਹਾਂ ਦੀਆਂ ਮੰਗਾਂ ਜਾਰੀ ਹਨ। ਮੌਲਵੀ ਨੇ ਸਮਾਰਟਫੋਨ ਨੂੰ ਲੈ ਕੇ ਵੀ ਕਈ ਵਾਰ ਪਤਨੀ ਨੂੰ ਸਮਝਾਇਆ ਕਿ ਘਰ ਵਿੱਚ ਬੱਚੇ ਹਨ, ਉਨ੍ਹਾਂ ‘ਤੇ ਖਰਾਬ ਅਸਰ ਪਵੇਗਾ। ਜਦੋਂ ਕੁਝ ਦਿਨ ਪਹਿਲਾਂ ਮੌਲਵੀ ਨੇ ਉਸ ਨੂੰ ਝਿੜਕਾਂ ਪਾਈਆਂ ਤਾਂ ਉਹ ਰੋਣ ਲੱਗ ਪਈ ਅਤੇ ਉਸ ਨੇ ਬੱਚਿਆਂ ਨੂੰ ਜ਼ਹਿਰ ਦੇ ਕੇ ਖੁਦਕੁਸ਼ੀ ਕਰਨ ਦੀ ਧਮਕੀ ਦੇ ਦਿੱਤੀ। ਅਰਸ਼ਦ ਨੇ ਦੱਸਿਆ ਕਿ ਉਸ ਦੀ ਪਤਨੀ ਈਦ ‘ਤੇ ਆਪਣੇ ਅਤੇ ਬੱਚਿਆਂ ਲਈ ਪੱਛਮੀ ਸਟਾਇਲ ਵਾਲੇ ਕੱਪੜੇ ਖਰੀਦਣ ਦੀ ਜਿਦ ਕਰਨ ਲੱਗੀ। ਇਸ ‘ਤੇ ਮੌਲਵੀ ਨੇ ਉਸ ਨਾਲ ਜਾਣ ਤੋਂ ਮਨ੍ਹਾਂ ਕੀਤਾ ਤਾਂ ਉਸ ਨੇ ਫਿਰ ਤੋਂ ਖੁਦਕੁਸ਼ੀ ਦੀ ਧਮਕੀ ਦੋਹਰਾਈ। ਉਸ ਨੇ ਈਦ ਦੇ ਅਗਲੇ ਹੀ ਦਿਨ ਖੁਦ ਨੂੰ ਕਮਰੇ ਵਿੱਚ ਬੰਦ ਕਰ ਲਿਆ। ਕੁਝ ਦੇਰ ਬਾਅਦ ਮੌਲਵੀ ਨੇ ਦੇਖਿਆ ਤਾਂ ਉਹ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦਾ ਯਤਨ ਕਰ ਰਹੀ ਸੀ। ਡੀਐਮ ਦਿਨੇਸ਼ ਚੰਦਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਅਰਸ਼ਦ ਦੀ ਸ਼ਿਕਾਇਤ ਦੀ ਇੱਕ ਕਾਪੀ ਐਸਐਸਪੀ ਨੂੰ ਭੇਜ਼ ਦਿੱਤੀ ਗਈ ਹੈ। ਜਲਦ ਹੀ ਗੱਲਬਾਤ ਨਾਲ ਕੋਈ ਹੱਲ ਕੱਢਿਆ ਜਾਵੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article