ਮੋਦੀ 9 ਫਰਵਰੀ ਤੋਂ ਜਾਣਗੇ ਤਿੰਨ ਦੇਸ਼ਾਂ ਦੀ ਯਾਤਰਾ ‘ਤੇ

January 28
20:02
2018
ਨਵੀਂ ਦਿੱਲੀ, 28 ਜਨਵਰੀ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਫਰਵਰੀ ਨੂੰ ਫਿਲਸਤੀਨ, ਓਮਾਨ ਅਤੇ ਸੰਯੁਕਤ ਅਰਬ ਅਮੀਰਾਤ ਦੀ ਚਾਰ ਦਿਨ ਦੀ ਯਾਤਰਾ ਤੇ ਜਾਣਗੇ। ਇਸ ਦੌਰਾਨ ‘ਪਰਸਪਰ ਹਿੱਤ’ ਦੇ ਵਿਸ਼ਿਆਂ ਤੇ ਗੱਲ ਕੀਤੀ ਜਾਵੇਗੀ। ਇਸ ਗੱਲ ਦੀ ਪੁਸ਼ਟੀ ਵਿਦੇਸ਼ ਮੰਤਰਾਲੇ ਨੇ ਕੀਤੀ ਹੈ। ਮੰਤਰਾਲੇ ਨੇ ਕਿ ਕਿਹਾ ਕੇ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਫਲਸਤੀਨ ਦੀ ਇਹ ਪਹਿਲੀ ਯਾਤਰਾ ਹੋਵੇਗੀ ਅਤੇ ਮੋਦੀ ਦੀ ਯੂਏਈ ਦੀ ਦੂਜੀ ਯਾਤਰਾ ਅਤੇ ਓਮਾਨ ਦੀ ਇਹ ਪਹਿਲੀ ਯਾਤਰਾ ਹੋਵੇਗੀ। ਯਾਤਰਾ ਦੌਰਾਨ ਪ੍ਰਦਾਨ ਮੰਤਰੀ ਉੱਥੋਂ ਦੇ ਨੇਤਾਵਾਂ ਨਾਲ ਪਰਸਪਰ ਹਿੱਤ ਦੇ ਵਿਸ਼ਿਆਂ ’ਤੇ ਚਰਚਾ ਕਰਨਗੇ। ਇਸ ਤੋਂ ਇਲਾਵਾ ਹੋਰ ਪ੍ਰੋਗਰਾਮਾਂ ਵਿੱਚ ਵੀ ਸ਼ਰੀਕ ਹੋਣਗੇ। ਆਪਣੀ ਫਲਸਤੀਨ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਫਲਸਤੀਨੀ ਰਾਸ਼ਟਰਪਤੀ ਮਹਮੂਦ ਅੱਬਾਸ ਨਾਲ ਇੱਕ ਬੈਠਕ ਕਰਨਗੇ, ਜੋ ਪਿਛਲੇ ਸਾਲ ਮਈ ਵਿ4ਚ ਭਾਰਤ ਆਏ ਸਨ ਅਤੇ ਜਿਸ ਦੌਰਾਨ ਮੋਦੀ ਨੇ ਉਨ੍ਹਾਂ ਨੂੰ ਫਲਸਤੀਨੀ ਉਦੇਸ਼ਾਂ ਦੇ ਪ੍ਰਤੀ ਭਾਰਤ ਦੇ ਸਮਰਥਨ ਦਾ ਇੱਕ ਵਾਰ ਫਿਰ ਤੋਂ ਭਰੋਸਾ ਦਿਵਾਇਆ ਸੀ।