PUNJABMAILUSA.COM

ਮੋਦੀ ਸਰਕਾਰ ਨੂੰ ਮੁੜ ਯਾਦ ਆਇਆ ਦਿੱਲੀ ਦਾ ਕਤਲੇਆਮ

ਮੋਦੀ ਸਰਕਾਰ ਨੂੰ ਮੁੜ ਯਾਦ ਆਇਆ ਦਿੱਲੀ ਦਾ ਕਤਲੇਆਮ

ਮੋਦੀ ਸਰਕਾਰ ਨੂੰ ਮੁੜ ਯਾਦ ਆਇਆ ਦਿੱਲੀ ਦਾ ਕਤਲੇਆਮ
June 15
12:16 2016

sikh dange-2
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਦਰਬਾਰ ਸਾਹਿਬ ਉਪਰ ਹਮਲੇ ਅਤੇ ਨਵੰਬਰ 84 ‘ਚ ਦਿੱਲੀ ਵਿਚ ਹੋਏ ਸਿੱਖਾਂ ਦੇ ਕਤਲੇਆਮ ਨੂੰ ਭਾਵੇਂ 32 ਸਾਲ ਬੀਤ ਗਏ ਹਨ, ਪਰ ਹਾਲੇ ਵੀ ਵੱਖ-ਵੱਖ ਸਰਕਾਰਾਂ ਅਤੇ ਰਾਜਸੀ ਪਾਰਟੀਆਂ ਵੱਲੋਂ ਇਸ ਦੁਖਾਂਤ ਨੂੰ ਲੈ ਕੇ ਸਿਆਸਤ ਚਲਾਏ ਜਾਣ ਦਾ ਸਿਲਸਿਲਾ ਰੁੱਕ ਨਹੀਂ ਰਿਹਾ। ਮੋਦੀ ਸਰਕਾਰ ਨੇ ਦੋ ਸਾਲ ਬੀਤਣ ਬਾਅਦ ਹੁਣ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਬਾਰੇ ਪੁਲਿਸ ਵੱਲੋਂ ਬੰਦ ਕੀਤੇ 237 ਕੇਸਾਂ ਨੂੰ ਮੁੜ ਖੋਲ੍ਹਣ ਅਤੇ ਦੁਬਾਰਾ ਪੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮਾਮਲੇ ਉਪਰ ਵੱਖ-ਵੱਖ ਰਾਜਸੀ ਧਿਰਾਂ ਵੱਲੋਂ ਵੱਖਰੇ-ਵੱਖਰੇ ਬਿਆਨ ਦਿੱਤੇ ਜਾ ਰਹੇ ਹਨ। ਦਰਅਸਲ ਪਿਛਲੇ ਸਾਲ ਦਿੱਲੀ ‘ਚ ਕੇਜਰੀਵਾਲ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਦਿੱਲੀ ‘ਚ ਬਣਨ ਸਾਰ ਹੀ ਦਿੱਲੀ ‘ਚ ਸਿੱਖਾਂ ਦੇ ਹੋਏ ਕਤਲੇਆਮ ਬਾਰੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰੇਗੀ। ਪਰ ਮੋਦੀ ਸਰਕਾਰ ਨੇ ‘ਆਪ’ ਦੇ ਇਸ ਯਤਨ ਨੂੰ ਰੋਕਣ ਲਈ ਕੇਜਰੀਵਾਲ ਸਰਕਾਰ ਬਣਨ ਤੋਂ ਦੋ ਦਿਨ ਪਹਿਲਾਂ ਹੀ ਖੁਦ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦਾ ਐਲਾਨ ਕਰ ਦਿੱਤਾ। ਇਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਜਾਂਚ ਟੀਮ ਬਣਾਏ ਜਾਣ ਕਾਰਨ ਦਿੱਲੀ ਸਰਕਾਰ ਦੇ ਵੱਖਰੀ ਜਾਂਚ ਟੀਮ ਬਣਾਏ ਜਾਣ ਦਾ ਰਸਤਾ ਬੰਦ ਹੋ ਗਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਪੂਰੇ 6 ਮਹੀਨੇ ਤੱਕ ਇਸ ਮਾਮਲੇ ਵਿਚ ਡੱਕਾ ਵੀ ਦੁਹਰਾ ਨਹੀਂ ਕੀਤਾ। ਜਦ ਪਿਛਲੇ ਸਾਲ ਨਵੰਬਰ ਮਹੀਨੇ ਇਸ ਟੀਮ ਦਾ ਸਮਾਂ ਬੀਤ ਗਿਆ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇਸ ਦੀ ਕਾਰਗੁਜ਼ਾਰੀ ਦੱਸਣ ਬਾਰੇ ਪੱਤਰ ਲਿਖਿਆ, ਤਾਂ ਕੇਂਦਰ ਸਰਕਾਰ ਨੇ ਇਸ ਜਾਂਚ ਟੀਮ ਦਾ ਸਮਾਂ 1 ਸਾਲ ਹੋਰ ਵਧਾ ਦਿੱਤਾ। ਇਸ ਤੋਂ ਬਾਅਦ ਵੀ ਪੂਰੇ 6 ਮਹੀਨੇ ਕੇਂਦਰ ਸਰਕਾਰ ਅਤੇ ਜਾਂਚ ਦਲ ਨੇ ਕੋਈ ਸਰਗਰਮੀ ਨਹੀਂ ਕੀਤੀ। ਹੁਣ ਜਦ ਪੰਜਾਬ ਵਿਚ ਚੋਣਾਂ ਨੇੜੇ ਆ ਗਈਆਂ ਹਨ, ਤਾਂ ਮੋਦੀ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਗਠਿਤ ਕੀਤੀ ਗਈ ਕਮੇਟੀ ਪੁਲਿਸ ਵੱਲੋਂ ਪਹਿਲਾਂ ਬੰਦ ਕਰ ਦਿੱਤੇ ਗਏ 237 ਕੇਸਾਂ ਦੀ ਮੁੜ ਪੜਤਾਲ ਕਰਵਾਏਗੀ ਅਤੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਹੋਵੇਗੀ। ਪਹਿਲੀ ਗੱਲ ਤਾਂ ਇਹ ਹੈ ਕਿ 32 ਸਾਲ ਲੰਘ ਜਾਣ ਬਾਅਦ ਹੁਣ ਇਨ੍ਹਾਂ ਘਟਨਾਵਾਂ ਦੇ ਬਹੁਤੇ ਚਸ਼ਮਦੀਦ ਗਵਾਹ ਤਾਂ ਉਂਝ ਹੀ ਇਸ ਧਰਤੀ ਤੋਂ ਅਲਵਿਦਾ ਲੈ ਚੁੱਕੇ ਹਨ। ਦੂਜਾ, ਬਹੁਤ ਸਾਰੇ ਸਬੂਤ ਖਤਮ ਹੋ ਚੁੱਕੇ ਹਨ। ਬਹੁਤ ਸਾਰੇ ਲੋਕ ਸਰਕਾਰ ਦੀ ਨੀਤ ਉਪਰ ਹੀ ਸ਼ੱਕ ਉਠਾ ਰਹੇ ਹਨ। ਸਵਾਲ ਇਹ ਉੱਠ ਰਿਹਾ ਹੈ ਕਿ ਮੋਦੀ ਸਰਕਾਰ ਨੇ ਸਿਰਫ ਬੰਦ ਕੀਤੇ ਕੇਸਾਂ ਦੀ ਮੁੜ ਜਾਂਚ ਦਾ ਫੈਸਲਾ ਕਰਨ ਲਈ ਹੀ 2 ਸਾਲ ਤੋਂ ਵੱਧ ਸਮਾਂ ਕਿਵੇਂ ਲਗਾ ਦਿੱਤਾ। ਇਸ ਸਵਾਲ ਦਾ ਜਵਾਬ ਕੋਈ ਨਹੀਂ ਮਿਲ ਰਿਹਾ। ਕਿਉਂਕਿ ਪਿਛਲੇ 32 ਸਾਲ ਦਾ ਇਤਿਹਾਸ ਦੇਖੀਏ, ਤਾਂ ਕੇਂਦਰ ਵਿਚ ਬਣਨ ਵਾਲੀਆਂ ਕਾਂਗਰਸੀ ਅਤੇ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਹਮੇਸ਼ਾ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦਾ ਹੀ ਯਤਨ ਕੀਤਾ। ਭਾਜਪਾ ਦੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਵੀ ਪੂਰੇ ਪੰਜ ਸਾਲ ਰਾਜ ਕਰਦੀ ਰਹੀ। ਪੰਜਾਬ ਦਾ ਅਕਾਲੀ ਦਲ ਇਸ ਸਰਕਾਰ ਵਿਚ ਭਾਈਵਾਲ ਵੀ ਰਿਹਾ। ਪਰ ਇਸ ਦੌਰਾਨ ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਦਾ ਕਿਸੇ ਨੇ ਵੀ ਬੀੜਾ ਨਹੀਂ ਚੁੱਕਿਆ। ਮਨੁੱਖੀ ਅਧਿਕਾਰ ਸੰਗਠਨ ਅਤੇ ਹੋਰ ਕਾਨੂੰਨੀ ਸੰਸਥਾਵਾਂ ਅਨੇਕ ਵਾਰ ਅਜਿਹੀਆਂ ਰਿਪੋਰਟਾਂ ਪ੍ਰਕਾਸ਼ਿਤ ਕਰ ਚੁੱਕੀਆਂ ਹਨ ਕਿ ਦਿੱਲੀ ‘ਚ ਨਵੰਬਰ 84 ਦੇ ਘੱਲੂਘਾਰੇ ਦੌਰਾਨ 3 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ। ਪਰ ਇਨ੍ਹਾਂ ਕਤਲਾਂ ਦੇ ਨਾਂ ਤਾਂ ਨਿਸ਼ਚਿਤ ਰੂਪ ਵਿਚ ਮੁਕੱਦਮੇ ਦਰਜ ਹੋਏ, ਨਾ ਪੁਲਿਸ ਨੇ ਇਨ੍ਹਾਂ ਕੇਸਾਂ ਦੀ ਗੰਭੀਰਤਾ ਨਾਲ ਕੋਈ ਪੜਤਾਲ ਹੀ ਕੀਤੀ। ਸਗੋਂ ਇਸ ਤੋਂ ਉਲਟ ਵੱਖ-ਵੱਖ ਤਰੀਕੇ ਨਾਲ ਦੋਸ਼ੀਆਂ ਨੂੰ ਬਚਾਉਣ ਲਈ ਯਤਨ ਕੀਤੇ ਜਾਂਦੇ ਰਹੇ। ਨਤੀਜਾ ਸਾਹਮਣੇ ਹੈ ਕਿ ਅਜੇ ਤੱਕ ਕਿਸੇ ਵੀ ਪ੍ਰਮੁੱਖ ਦੋਸ਼ੀ ਨੂੰ ਇਨ੍ਹਾਂ ਮਾਮਲਿਆਂ ਵਿਚ ਕੋਈ ਸਜ਼ਾ ਨਹੀਂ ਹੋਈ। ਹੁਣ ਵੀ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਮੋਦੀ ਸਰਕਾਰ ਵੱਲੋਂ ਪੰਜਾਬ ਅੰਦਰ ਅਕਾਲੀ-ਭਾਜਪਾ ਗਠਜੋੜ ਨੂੰ ਸਹਾਇਤਾ ਦੇਣ ਲਈ ਅਜਿਹੇ ਯਤਨ ਕੀਤੇ ਜਾ ਰਹੇ ਨਜ਼ਰ ਆ ਰਹੇ ਹਨ। ਜੇਕਰ ਮੋਦੀ ਸਰਕਾਰ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਦਾ ਵਾਕਈ ਗੰਭੀਰ ਹੁੰਦੀ, ਤਾਂ ਉਸ ਦੁਆਰਾ ਕਾਇਮ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਕਰੀਬ ਸਵਾ ਸਾਲ ਦਾ ਸਮਾਂ ਚੁੱਪ ਵੱਟ ਕੇ ਨਾ ਲੰਘਾਉਂਦੀ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਇਕ ਵਾਰ ਫਿਰ ਦਿੱਲੀ ‘ਚ ਹੋਏ ਸਿੱਖ ਕਤਲੇਆਮ ਨੂੰ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਆਪਣੇ ਰਾਜਸੀ ਮਨੋਰਥ ਲਈ ਵਰਤਣ ਦੇ ਮਨਸੂਬੇ ਘੜੇ ਜਾ ਰਹੇ ਹਨ। ਵਾਰ-ਵਾਰ ਪੀੜਤ ਪਰਿਵਾਰਾਂ ਨੂੰ ਇਸ ਡੂੰਘੇ ਸਦਮੇ ਵਿਚੋਂ ਲੰਘਣਾ ਪੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੀ ਵਿਰੋਧੀ ਧਿਰ ਵਿਚ ਹੋਣ ਵਾਲੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਪਰ ਸੱਤਾ ਹਾਸਲ ਕਰਨ ਬਾਅਦ ਉਨ੍ਹਾਂ ਵੱਲੋਂ ਵੀ ਕਦੇ ਗੰਭੀਰਤਾ ਨਾਲ ਇਸ ਮੁੱਦੇ ‘ਤੇ ਕੰਮ ਨਹੀਂ ਕੀਤਾ ਗਿਆ। ਸਿੱਖਾਂ ਦੇ ਹੋਏ ਇਸ ਕਤਲੇਆਮ ਉਪਰ ਸਿਆਸਤ ਦੀ ਇਹ ਖੇਡ ਬੇਹੱਦ ਮੰਦਭਾਗੀ ਹੈ। ਰਾਜਸੀ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਨਾਲ ਵਾਪਰੇ ਇਸ ਭਿਆਨਕ ਕਾਂਡ ਦੇ ਅੱਲ੍ਹੇ ਜ਼ਖਮਾਂ ਨੂੰ ਵਾਰ-ਵਾਰ ਕੁਰੇਦਣ ਤੋਂ ਗੁਰੇਜ ਕਰਨ ਅਤੇ ਪੀੜਤ ਲੋਕਾਂ ਨੂੰ ਇਨਸਾਫ ਦੁਆ ਕੇ ਉਨ੍ਹਾਂ ਦੇ ਮਨਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਜਾਵੇ।

About Author

Punjab Mail USA

Punjab Mail USA

Related Articles

ads

Latest Category Posts

    ਦੋ ਔਰਤਾਂ ਸਮੇਤ ਭਾਰਤੀ ਮੂਲ ਦੇ ਛੇ ਜਣੇ ਅਮਰੀਕੀ ਬਿਲ ਗੇਟਸ ਕੈਂਬਰਿਜ ਸਕਾਲਰਸ਼ਿਪ ਲਈ ਚੁਣੇ ਗਏ

ਦੋ ਔਰਤਾਂ ਸਮੇਤ ਭਾਰਤੀ ਮੂਲ ਦੇ ਛੇ ਜਣੇ ਅਮਰੀਕੀ ਬਿਲ ਗੇਟਸ ਕੈਂਬਰਿਜ ਸਕਾਲਰਸ਼ਿਪ ਲਈ ਚੁਣੇ ਗਏ

Read Full Article
    ਪੰਜਾਬੀ ਗਾਇਕ ਸਰਬਜੀਤ ਚੀਮਾ ਨੂੰ ਸਦਮਾ; ਮਾਤਾ ਜੀ ਦਾ ਦਿਹਾਂਤ

ਪੰਜਾਬੀ ਗਾਇਕ ਸਰਬਜੀਤ ਚੀਮਾ ਨੂੰ ਸਦਮਾ; ਮਾਤਾ ਜੀ ਦਾ ਦਿਹਾਂਤ

Read Full Article
    ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

Read Full Article
    ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

Read Full Article
    ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

Read Full Article
    ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

Read Full Article
    ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

Read Full Article
    ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

Read Full Article
    ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

Read Full Article
    ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

Read Full Article
    ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

Read Full Article
    ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

Read Full Article
    ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

Read Full Article
    2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

Read Full Article