PUNJABMAILUSA.COM

ਓਰਲੈਂਡੋ ਘਟਨਾ ਤੋਂ ਬਾਅਦ ਅਮਰੀਕਾ ‘ਚ ਸਿੱਖਾਂ ਲਈ ਮੁੜ ਚਿੰਤਾ ਦਾ ਮਾਹੌਲ

ਓਰਲੈਂਡੋ ਘਟਨਾ ਤੋਂ ਬਾਅਦ ਅਮਰੀਕਾ ‘ਚ ਸਿੱਖਾਂ ਲਈ ਮੁੜ ਚਿੰਤਾ ਦਾ ਮਾਹੌਲ

ਓਰਲੈਂਡੋ ਘਟਨਾ ਤੋਂ ਬਾਅਦ ਅਮਰੀਕਾ ‘ਚ ਸਿੱਖਾਂ ਲਈ ਮੁੜ ਚਿੰਤਾ ਦਾ ਮਾਹੌਲ
June 15
12:15 2016

editorial1
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪਿਛਲੇ ਦਿਨੀਂ ਅਮਰੀਕਾ ਦੀ ਸਟੇਟ ਫਲੋਰੀਡਾ ਦੇ ਓਰਲੈਂਡੋ ਸ਼ਹਿਰ ਵਿਖੇ ਇਕ ਸਮਲਿੰਗੀ ਕਲੱਬ ‘ਚ ਅੰਨ੍ਹੇਵਾਹ ਗੋਲੀਆਂ ਚਲਾ ਕੇ 50 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਅਤੇ 53 ਦੇ ਕਰੀਬ ਵਿਅਕਤੀਆਂ ਨੂੰ ਜ਼ਖਮੀ ਕਰਨ ਦੀ ਹਿਰਦੇਵੇਦਕ ਘਟਨਾ ਨੇ ਘੱਟ ਗਿਣਤੀਆਂ, ਖਾਸ ਕਰਕੇ ਸਿੱਖਾਂ ਅੰਦਰ ਮੁੜ ਚਿੰਤਾ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਹਮਲੇ ਦੇ ਤੁਰੰਤ ਬਾਅਦ ਸਿਆਟਲ ਵਿਚ ਵੀ ਇਕ ਮਸਜ਼ਿਦ ਉਪਰ ਹਮਲਾ ਕਰਨ ਦੇ ਯਤਨ ਸਾਹਮਣੇ ਆਏ ਹਨ। ਭਾਵੇਂ ਪੁਲਿਸ ਵੱਲੋਂ ਹਮਲਾਵਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲੈਣ ਨਾਲ ਇਹ ਘਟਨਾ ਤਾਂ ਨਹੀਂ ਵਾਪਰੀ, ਪਰ ਇਸ ਗੱਲ ਤੋਂ ਇਹ ਸੰਕੇਤ ਜ਼ਰੂਰ ਮਿਲ ਗਏ ਹਨ ਕਿ ਘੱਟ ਗਿਣਤੀਆਂ, ਖਾਸਕਰ ਸਿੱਖਾਂ ਨੂੰ ਕਿਸੇ ਵੇਲੇ ਵੀ ਅਜਿਹੇ ਹਮਲੇ ਦਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਓਰਲੈਂਡੋ ਵਿਖੇ ਵਾਪਰੀ ਹਿਰਦੇਵੇਦਕ ਘਟਨਾ ਅਮਰੀਕੀ ਪ੍ਰਸ਼ਾਸਨ ਵੱਲੋਂ 9/11 ਦੇ ਹਮਲੇ ਤੋਂ ਬਾਅਦ ਵਾਪਰੀ ਦੂਜੀ ਵੱਡੀ ਘਟਨਾ ਮੰਨੀ ਜਾ ਰਹੀ ਹੈ। ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਇਸ ਹਮਲੇ ਪਿੱਛੇ ਅੱਤਵਾਦੀ ਸੰਗਠਨਾਂ, ਖਾਸ ਤੌਰ ‘ਤੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦਾ ਹੱਥ ਰਿਹਾ ਹੈ। ਅਮਰੀਕਾ ਵਿਚ 9/11 ਦੇ ਹਮਲੇ ਤੋਂ ਬਾਅਦ ਸਿੱਖਾਂ ਦੀ ਪਛਾਣ ਬਾਰੇ ਗਲਤਫਹਿਮੀ ਕਾਰਨ ਬਹੁਤ ਸਾਰੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਸਭ ਤੋਂ ਪਹਿਲਾਂ ਕੁਝ ਨਸਲਪ੍ਰਸਤਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਗੋਲੀਆਂ ਨਾਲ ਮਾਰ ਸੁੱਟਿਆ ਸੀ। ਉਸ ਤੋਂ ਬਾਅਦ ਵਿਸਕਾਨਸਨ ਗੁਰਦੁਆਰਾ ਵਿਖੇ ਇਕ ਗੋਰੇ ਨਸਲਪ੍ਰਸਤ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ 6 ਵਿਅਕਤੀਆਂ ਨੂੰ ਜਾਨ ਤੋਂ ਹੱਥ ਧੋਣੇ ਪਏ। ਉਸ ਤੋਂ ਬਾਅਦ ਵੀ ਹੋਰ ਕਈ ਥਾਈਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਹੁਣ ਭਾਵੇਂ ਓਰਲੈਂਡੋ ਵਿਖੇ ਵਾਪਰੀ ਘਟਨਾ ਦਾ ਸਿੱਖ ਭਾਈਚਾਰੇ ਨਾਲ ਕੋਈ ਸਿੱਧਾ ਸੰਬੰਧ ਤਾਂ ਨਹੀਂ ਹੈ, ਪਰ ਵਾਪਰੀ ਇਸ ਘਟਨਾ ਨੇ ਅਜਿਹੇ ਖਦਸ਼ੇ ਜ਼ਰੂਰ ਖੜ੍ਹੇ ਕਰ ਦਿੱਤੇ ਹਨ ਕਿ ਕਿਸੇ ਵੇਲੇ ਵੀ ਸਿੱਖ ਭਾਈਚਾਰੇ ਨੂੰ ਅਜਿਹੇ ਅਨਸਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਅਮਰੀਕੀ ਪ੍ਰਸ਼ਾਸਨ ਅਜਿਹੀਆਂ ਸਰਗਰਮੀਆਂ ਬਾਰੇ ਪਹਿਲਾਂ ਤੋਂ ਹੀ ਬੜਾ ਚੌਕਸ ਹੈ ਅਤੇ ਉਸ ਵੱਲੋਂ ਵੱਖ-ਵੱਖ ਮੌਕਿਆਂ ਉਪਰ ਚੌਕਸੀ ਵੀ ਵਰਤੀ ਜਾਂਦੀ ਹੈ। ਪਰ ਫਿਰ ਵੀ ਸਾਡੇ ਲੋਕਾਂ ਨੂੰ ਖੁਦ ਵੀ ਅਜਿਹੀਆਂ ਗੱਲਾਂ ਤੋਂ ਬਚਣ ਲਈ ਇਹਤਿਆਤ ਵਜੋਂ ਬਹੁਤ ਸਾਰੇ ਕਦਮ ਚੁੱਕਣ ਦੀ ਜ਼ਰੂਰਤ ਹੈ। ਸਭ ਤੋਂ ਵੱਡਾ ਮਸਲਾ ਤਾਂ ਇਹ ਹੈ ਕਿ ਜਿਵੇਂ ਅਸੀਂ ਪਿਛਲੇ ਸਾਰੇ ਸਾਲਾਂ ਦੌਰਾਨ ਸਿੱਖਾਂ ਦੀ ਵੱਖਰੀ ਪਛਾਣ ਬਾਰੇ ਪੈਦਾ ਹੋਏ ਕਚੌਲੇ ਨੂੰ ਦੂਰ ਕਰਨ ਲਈ ਲਗਾਤਾਰ ਯਤਨ ਕਰਦੇ ਆ ਰਹੇ ਹਾਂ, ਹੁਣ ਵੀ ਇਨ੍ਹਾਂ ਯਤਨਾਂ ਨੂੰ ਹੋਰ ਵਧੇਰੇ ਚੌਕਸੀ ਅਤੇ ਸਾਵਧਾਨੀ ਨਾਲ ਅੱਗੇ ਵਧਾਉਣ ਦੀ ਜ਼ਰੂਰਤ ਹੈ। ਸਾਡੇ ਭਾਈਚਾਰੇ ਨੇ ਨਗਰ ਕੀਰਤਨਾਂ, ਧਾਰਮਿਕ ਸਮਾਗਮਾਂ ਅਤੇ ਹੋਰ ਅਨੇਕ ਤਰ੍ਹਾਂ ਦੇ ਸਮਾਗਮ ਕਰਕੇ ਆਪਣੀ ਵੱਖਰੀ ਪਛਾਣ ਬਾਰੇ ਬਾਕੀ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਯਤਨ ਕੀਤਾ ਹੈ। ਅਜਿਹੇ ਯਤਨ ਅਜੇ ਹੋਰ ਵੀ ਜਾਰੀ ਰਹਿਣੇ ਚਾਹੀਦੇ ਹਨ। ਇਸ ਦੇ ਨਾਲ ਹੀ ਸਾਡੇ ਗੁਰੂ ਘਰਾਂ ਦੇ ਪ੍ਰਬੰਧਕਾਂ, ਸਿਆਸੀ, ਸਮਾਜਿਕ ਅਤੇ ਸਾਹਿਤਕ ਸੰਗਠਨਾਂ ਦੇ ਆਗੂਆਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਹੋਰ ਵਰਗਾਂ ਦੇ ਅਮਰੀਕੀ ਲੋਕਾਂ ਵੱਲੋਂ ਮਨਾਏ ਜਾਂਦੇ ਸਮਾਗਮਾਂ ਵਿਚ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰੀਏ ਅਤੇ ਖਾਸ ਤੌਰ ‘ਤੇ ਆਪਣੇ ਪੂਰੇ ਪਹਿਰਾਵੇ ਵਿਚ ਉਥੇ ਸ਼ਾਮਲ ਹੋਈਏ। ਇਸ ਨਾਲ ਸਿੱਖ ਭਾਈਚਾਰੇ ਬਾਰੇ ਪੈਦਾ ਹੋਈ ਗਲਤਫਹਿਮੀ ਨੂੰ ਦੂਰ ਕਰਨ ਦਾ ਮੌਕਾ ਤਾਂ ਮਿਲੇਗਾ ਹੀ, ਪਰ ਨਾਲ ਹੀ ਅਸੀਂ ਉਨ੍ਹਾਂ ਲੋਕਾਂ ਵਿਚ ਇਹ ਅਹਿਸਾਸ ਵੀ ਜਗਾ ਸਕਾਂਗੇ ਕਿ ਅਸੀਂ ਅਮਰੀਕੀ ਸਮਾਜ ਦਾ ਇਕ ਅੰਗ ਬਣਕੇ ਚੱਲਣ ਵਾਲੇ ਲੋਕ ਹਾਂ ਅਤੇ ਅਮਰੀਕਾ ਜਾਂ ਇਥੋਂ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕਿਸੇ ਵੀ ਕਾਰਵਾਈ ਵਿਚ ਸ਼ਾਮਲ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਡੀ ਅਜਿਹੀ ਸਰਗਰਮੀ ਨਾਲ ਲੋਕਾਂ ਅੰਦਰ ਇਕ ਮਾਨਸਿਕ ਸਾਂਝ ਦਾ ਰੌਂਅ ਵੀ ਪੈਦਾ ਹੋਵੇਗਾ। ਸੋ ਅਜਿਹੇ ਸਮੇਂ ਦੌਰਾਨ ਸਾਡੇ ਭਾਈਚਾਰੇ ਨੂੰ ਕਿਸੇ ਵੀ ਤਰ੍ਹਾਂ ਦੇ ਡਰ, ਭੈਅ ਦਾ ਸ਼ਿਕਾਰ ਹੋਣ ਦੀ ਬਜਾਏ, ਪੂਰੇ ਸਵੈ-ਮਾਣ ਅਤੇ ਚੌਕਸੀ ਨਾਲ ਵਿਚਰਨਾ ਚਾਹੀਦਾ ਹੈ ਅਤੇ ਅਮਰੀਕੀ ਸਮਾਜ ਵਿਚ, ਖਾਸਕਰ ਅਮਰੀਕਾ ਦੇ ਸਿਆਸੀ ਮਾਹੌਲ ਵਿਚ ਸਾਨੂੰ ਪੂਰੀ ਤਨਦੇਹੀ ਨਾਲ ਵਿਚਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਕੇ ਅਸੀਂ ਆਪਣੇ ਭਾਈਚਾਰੇ ਦਾ ਮਾਣ ਵੀ ਵਧਾ ਸਕਾਂਗੇ ਅਤੇ ਹੋਰਨਾਂ ਵਰਗਾਂ ਦੇ ਲੋਕਾਂ ਵਿਚ ਆਪਣੇ ਭਾਈਚਾਰੇ ਪ੍ਰਤੀ ਸਤਿਕਾਰ ਦੀ ਭਾਵਨਾ ਵੀ ਪੈਦਾ ਕਰ ਸਕਾਂਗੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

Read Full Article
    ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

Read Full Article
    ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

Read Full Article
    ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

Read Full Article
    ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

Read Full Article
    ਸੀ.ਆਈ.ਏ. ਮੁਖੀ ਪੋਂਪੀਓ ਵੱਲੋਂ ਟਿਮ ਉਨ ਜੋਂਗ ਨਾਲ ਮੁਲਾਕਾਤ

ਸੀ.ਆਈ.ਏ. ਮੁਖੀ ਪੋਂਪੀਓ ਵੱਲੋਂ ਟਿਮ ਉਨ ਜੋਂਗ ਨਾਲ ਮੁਲਾਕਾਤ

Read Full Article
    ਟਾਈਮਜ਼ ਸਕਵੇਅਰ ‘ਚ ਸਾਲਾਨਾ ‘ਪਗ਼ੜੀ ਦਿਵਸ’ ਪ੍ਰੋਗਰਾਮ ਜ਼ਰੀਏ ਸਿੱਖ ਸੱਭਿਆਚਾਰ ਦੇ ਉਤਸਵ ਦੀ ਕੀਤੀ ਪ੍ਰਸ਼ੰਸਾ

ਟਾਈਮਜ਼ ਸਕਵੇਅਰ ‘ਚ ਸਾਲਾਨਾ ‘ਪਗ਼ੜੀ ਦਿਵਸ’ ਪ੍ਰੋਗਰਾਮ ਜ਼ਰੀਏ ਸਿੱਖ ਸੱਭਿਆਚਾਰ ਦੇ ਉਤਸਵ ਦੀ ਕੀਤੀ ਪ੍ਰਸ਼ੰਸਾ

Read Full Article
    ਆਸਮਾਨ ‘ਚ ਫਟਿਆ ਅਮਰੀਕੀ ਜਹਾਜ਼ ਦਾ ਇੰਜਣ, ਇਕ ਯਾਤਰੀ ਦੀ ਮੌਤ

ਆਸਮਾਨ ‘ਚ ਫਟਿਆ ਅਮਰੀਕੀ ਜਹਾਜ਼ ਦਾ ਇੰਜਣ, ਇਕ ਯਾਤਰੀ ਦੀ ਮੌਤ

Read Full Article
    ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਬਾਰਬਰਾ ਬੁਸ਼ ਦਾ ਦਿਹਾਂਤ

ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਬਾਰਬਰਾ ਬੁਸ਼ ਦਾ ਦਿਹਾਂਤ

Read Full Article
    ਅਮਰੀਕਾ ਦੇ ਗੁਰੂ ਘਰ ਵਿਚ ਪ੍ਰਧਾਨਗੀ ਤੋਂ ਲੜਾਈ

ਅਮਰੀਕਾ ਦੇ ਗੁਰੂ ਘਰ ਵਿਚ ਪ੍ਰਧਾਨਗੀ ਤੋਂ ਲੜਾਈ

Read Full Article
    ਇੰਡੀਆਨਾਪੋਲਿਸ ਦੇ ਗੁਰਦੁਆਰਾ ਵਿਖੇ ਵਿਸਾਖੀ ਦਿਹਾੜੇ ‘ਤੇ ਦੋ ਧੜੇ ਹੋਏ ਗੁੱਥਮ-ਗੁੱਥਾ

ਇੰਡੀਆਨਾਪੋਲਿਸ ਦੇ ਗੁਰਦੁਆਰਾ ਵਿਖੇ ਵਿਸਾਖੀ ਦਿਹਾੜੇ ‘ਤੇ ਦੋ ਧੜੇ ਹੋਏ ਗੁੱਥਮ-ਗੁੱਥਾ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕਾਂਗਰੇਸ਼ਨਲ ਕਾਕਸ ਕਮੇਟੀ ਨੇ ਅਮਰੀਕਾ ‘ਚ ਵੱਡੇ ਪੱਧਰ ‘ਤੇ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਮਨਾਉਣ ‘ਤੇ ਖੁਸ਼ੀ ਪ੍ਰਗਟ ਕੀਤੀ

ਏ.ਜੀ.ਪੀ.ਸੀ. ਤੇ ਸਿੱਖ ਕਾਂਗਰੇਸ਼ਨਲ ਕਾਕਸ ਕਮੇਟੀ ਨੇ ਅਮਰੀਕਾ ‘ਚ ਵੱਡੇ ਪੱਧਰ ‘ਤੇ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਮਨਾਉਣ ‘ਤੇ ਖੁਸ਼ੀ ਪ੍ਰਗਟ ਕੀਤੀ

Read Full Article
    ਕੈਲੀਫੋਰਨੀਆ ਦੇ ਸ਼ਹਿਰ ਸੈਲਮਾ ਵਿਖੇ 24ਵੇਂ ਸਾਲਾਨਾ ਨਗਰ ਕੀਰਤਨ ਨੇ ਸਿਰਜਿਆ ਖਾਲਸਾਈ ਰੰਗ

ਕੈਲੀਫੋਰਨੀਆ ਦੇ ਸ਼ਹਿਰ ਸੈਲਮਾ ਵਿਖੇ 24ਵੇਂ ਸਾਲਾਨਾ ਨਗਰ ਕੀਰਤਨ ਨੇ ਸਿਰਜਿਆ ਖਾਲਸਾਈ ਰੰਗ

Read Full Article
    ਸਿਨਸਿਨਾਟੀ ਦੇ ਸਿੰਪੋਜ਼ੀਅਮ ‘ਚ ਬੱਚਿਆਂ ਨੇ ਭਾਰੀ ਉਤਸ਼ਾਹ ਵਿਖਾਇਆ

ਸਿਨਸਿਨਾਟੀ ਦੇ ਸਿੰਪੋਜ਼ੀਅਮ ‘ਚ ਬੱਚਿਆਂ ਨੇ ਭਾਰੀ ਉਤਸ਼ਾਹ ਵਿਖਾਇਆ

Read Full Article