PUNJABMAILUSA.COM

ਮੋਦੀ ਮੰਤਰੀ ਮੰਡਲ ਵਿੱਚ 19 ਨਵੇਂ ਚਿਹਰੇ, ਜਾਵੜੇਕਰ ਨੂੰ ਤਰੱਕੀ

ਮੋਦੀ ਮੰਤਰੀ ਮੰਡਲ ਵਿੱਚ 19 ਨਵੇਂ ਚਿਹਰੇ, ਜਾਵੜੇਕਰ ਨੂੰ ਤਰੱਕੀ

ਮੋਦੀ ਮੰਤਰੀ ਮੰਡਲ ਵਿੱਚ 19 ਨਵੇਂ ਚਿਹਰੇ, ਜਾਵੜੇਕਰ ਨੂੰ ਤਰੱਕੀ
July 06
10:21 2016

16
ਨਵੀਂ ਦਿੱਲੀ, 6 ਜੁਲਾਈ (ਪੰਜਾਬ ਮੇਲ)- ਕੇਂਦਰੀ ਮੰਤਰੀ ਮੰਡਲ ‘ਚ 19 ਨਵੇਂ ਮੰਤਰੀ ਸ਼ਾਮਲ ਕੀਤੇ ਗਏ ਹਨ, ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਮੰਤਰੀਆਂ ਦੇ ਪਰ ਕੁਤਰ ਕੇ ਕਈ ਹੋਰਨਾਂ ਨੂੰ ਪਰ ਲਗਾ ਕੇ ਵੱਡਾ ਰੱਦੋਬਦਲ ਕਰ ਦਿੱਤਾ ਹੈ। ਸ਼੍ਰੀ ਪ੍ਰਕਾਸ਼ ਜਾਵੜੇਕਰ ਜਿਨ੍ਹਾਂ ਕੋਲ ਪਹਿਲਾਂ ਵਾਤਾਵਰਨ ਮੰਤਰਾਲੇ ਦਾ ਸੁਤੰਤਰ ਵਿਭਾਗ ਸੀ, ਨੂੰ ਹੁਣ ਕੈਬਨਿਟ ਮੰਤਰੀ ਬਣਾ ਕੇ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲਾ ਸੌਂਪ ਦਿੱਤਾ ਗਿਆ ਹੈ, ਜਦ ਕਿ ਸਮ੍ਰਿਤੀ ਇਰਾਨੀ ਜਿਨ੍ਹਾਂ ਕੋਲ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲਾ ਸੀ, ਨੂੰ ਹੁਣ ਕੱਪੜਾ ਮੰਤਰਾਲੇ ਵਿਚ ਭੇਜ ਦਿੱਤਾ ਗਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ ਤੋਂ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦਾ ਵਾਧੂ ਭਾਰ ਲੈ ਕੇ ਐਮ.ਵੈਂਕਈਆ ਨਾਇਡੂ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕੋਲ ਸ਼ਹਿਰੀ ਵਿਕਾਸ ਮੰਤਰਾਲਾ ਵੀ ਰਹੇਗਾ। ਸੂਚਨਾ ਤੇ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਕਾਨੂੰਨ ਤੇ ਨਿਆਂ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦ ਕਿ ਸਦਾਨੰਦ ਗੋੜਾ ਜਿਨ੍ਹਾਂ ਕੋਲ ਕਾਨੂੰਨ ਮੰਤਰਾਲਾ ਸੀ, ਨੂੰ ਹੁਣ ਅੰਕੜਾ ਵਿਗਿਆਨ ਵਿਭਾਗ ਦਿੱਤਾ ਗਿਆ ਹੈ। ਐਮ.ਜੇ. ਅਕਬਰ ਨੂੰ ਵਿਦੇਸ਼ ਰਾਜ ਮੰਤਰੀ ਬਣਾਇਆ ਗਿਆ ਹੈ।
ਪੰਚਾਇਤੀ ਰਾਜ ਮੰਤਰੀ ਚੌਧਰੀ ਬੀਰੇਂਤਰ ਸਿੰਘ ਨੂੰ ਹੁਣ ਸਟੀਲ ਮੰਤਰੀ ਬਣਾ ਦਿੱਤਾ ਗਿਆ ਹੈ। ਸ੍ਰੀ ਜੈਅੰਤ ਸਿਨਹਾ ਜੋ ਪਹਿਲਾਂ ਵਿੱਤ ਰਾਜ ਮੰਤਰੀ ਸਨ, ਨੂੰ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਬਣਾ ਦਿੱਤਾ ਗਿਆ ਹੈ। ਵਿਜੈ ਗੋਇਲ ਨੂੰ ਯੁਵਾ ਤੇ ਖੇਡ ਮੰਤਰਾਲੇ ਦਾ ਸੁਤੰਤਰ ਚਾਰਜ ਦਿੱਤਾ ਗਿਆ ਹੈ। ਅਨਿਲ ਦੇਵ ਨੂੰ ਵਾਰਤਾਰਨ ਮੰਤਰੀ ਬਣਾਇਆ ਗਿਆ ਹੈ। ਰਾਮਦਾਸ ਅਠਵਾਲ ਨੂੰ ਸਮਾਜਿਕ ਸੁਰੱਖਿਆ ਰਾਜ ਮੰਤਰੀ, ਪਿਯੂਸ਼ ਗੋਇਲ ਨੂੰ ਬਿਜਲੀ ਦੇ ਨਾਲ ਕੋਲਾ, ਨਵਿਆਉਣਯੋਗ ਵਿਭਾਗਾਂ ਦਾ ਸੁਤੰਤਰ ਚਾਰਜ ਦਿੱਤਾ ਗਿਆ ਹੈ। ਐਸਐਸ ਆਹਲੂਵਾਲੀਆ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰਾਲਾ ਦਿੱਤਾ ਗਿਆ ਹੈ। ਅਨੁਪ੍ਰਿਆ ਪਟੇਲ ਨੂੰ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰਾਲਾ ਸੌਂਪਿਆ ਗਿਆ ਹੈ।
ਨਵੇਂ ਮੰਤਰੀ ਮੰਡਲ ਵਿਸਥਾਰ ਵਿੱਚ ਸ਼ਾਮਲ ਕੀਤੇ ਗਏ ਪੁਰਾਣੇ ਚਿਹਰਿਆਂ ਵਿੱਚ ਵਿਜੈ ਗੋਇਲ ਅਤੇ ਫੱਗਣ ਸਿੰਘ ਕੁਲਸਤੇ ਹਨ। ਸ੍ਰੀ ਜਾਵੜੇਕਰ ਵਾਰਤਾਵਰਨ ਤਬਦੀਲੀ ਬਾਰੇ ਮੀਟਿੰਗ ਵਿੱਚ ਹਿੱਸਾ ਲੈਣ ਲਈ ਜਰਮਨੀ ਗਏ ਹੋਏ ਸਨ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨੇ ਫੋਨ ਕਰਕੇ ਤੁਰੰਤ ਵਾਪਸ ਸੱਦਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਦਾ ਦੂਜਾ ਵਿਸਥਾਰ ਮਈ-2014 ਵਿੱਚ ਸੱਤਾ ਸੰਭਾਲਣ ਦੇ ਦੋ ਸਾਲ ਗੁਜਰਨ ਬਾਅਦ ਕੀਤਾ ਹੈ।
ਕਈ ਦਲਿਤਾਂ ਤੇ ਓਬੀਸੀ ਨੇਤਾਵਾਂ ਨੂੰ ਅਗਲੇ ਸਾਲ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਗੁਜਰਾਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਥਾਂ ਦਿੱਤੀ ਗਈ ਹੈ। ਵਾਤਾਵਰਨ ਮੰਤਰੀ (ਸੁਤੰਤਰ ਕਾਰਜ) ਦੀ ਜ਼ਿੰਮੇਵਾਰੀ ਸੰਭਾਲ ਰਹੇ ਪ੍ਰਕਾਸ਼ ਜਾਵੜੇਕਰ ਇਕੋ ਇਕ ਮੰਤਰੀ ਹਨ ਜਿਨ੍ਹਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਹੈ, ਜਦ ਕਿ ਸਹੁੰ ਚੁੱਕਣ ਵਾਲੇ ਸਾਰੇ ਨਵੇਂ ਚਿਹਰਿਆਂ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾ ਇਹ ਕਿਆਸ ਅਰਾਈਆਂ ਸਨ ਕਿ ਬਿਜਲੀ ਮੰਤਰੀ ਪਿਯੂਸ਼ ਗੋਇਲ ਤੇ ਵਣਜ ਮੰਤਰੀ ਨਿਰਮਲਾ ਸੀਤਾਰਮਨ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਜਾ ਸਕਦਾ ਹੈ। ਉੱਤਰਾਖੰਡ ਤੋਂ ਅਜੈ ਟਮਟਾ, ਰਾਜਸਥਾਨ ਤੋਂ ਅਰਜੁਨ ਰਾਮ ਮੇਘਵਾਲ, ਉੱਤਰ ਪ੍ਰਦੇਸ਼ ਤੋਂ ਕ੍ਰਿਸ਼ਨਾ ਰਾਜ, ਮਹਾਰਾਸ਼ਟਰ ਤੋਂ ਰਾਮਦਾਸ ਅਠਾਵਲੇ ਅਤੇ ਕਰਨਾਟਕ ਤੋਂ ਰਮੇਸ਼ ਸੀਜਿਗਜਿਨਾਨੀ ਉਨ੍ਹਾਂ ਦਲਿਤ ਚਿਹਰਿਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿਚਲੇ ਸਮਾਗਮ ਦੌਰਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਮਾਰੋਹ ਵਿੱਚ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ, ਸ੍ਰੀ ਮੋਦੀ, ਉਨ੍ਹਾਂ ਦੀ ਕੈਬਨਿਟ ਦੇ ਸਹਿਯੋਗੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਸਹਿਯੋਗੀ ਦਲਾਂ ਦੇ ਨੇਤਾਵਾਂ ਸਣੇ ਹੋਰ ਉੱਘੀਆਂ ਹਸਤੀਆਂ ਸ਼ਾਮਲ ਸਨ। ਸਮਾਗਮ ਵਿੱਚ ਕਾਂਗਰਸ ਦਾ ਕੋਈ ਨੇਤਾ ਹਾਜ਼ਰ ਨਹੀਂ ਸੀ।
ਸਹੁੰ ਚੁੱਕਣ ਵਾਲਿਆਂ ਵਿੱਚ ਪੀਪੀ ਚੌਧਰੀ, ਸੀਆਰ ਚੌਧਰੀ (ਰਾਜਸਥਾਨ), ਏਐਮ ਦਵੇ, ਫੱਗਣ ਸਿੰਘ ਕੁਲਸਤੇ (ਮੱਧ ਪ੍ਰਦੇਸ਼), ਮਹਿੰਦਰ ਨਾਥ ਪਾਂਡੇ (ਉੱਤਰ ਪ੍ਰਦੇਸ਼), ਪੁਰਸ਼ੋਤਮ ਰੁਪਾਲਾ, ਜੇ ਭਾਭੋਰ ਅਤੇ ਮਨਸੁੱਖ ਭਾਈ ਮਡਾਵਿਆ (ਗੁਜਰਾਤ), ਰਾਜਨ ਗੋਹੈਨ (ਅਸਾਮ) ਅਤੇ ਐਸਆਰ ਭਾਮਰੇ (ਮਹਾਰਾਸ਼ਟਰ) ਸ਼ਾਮਲ ਹਨ। ਸ੍ਰੀ ਅਕਬਰ ਨੇ ਹਾਲ ਹੀ ਦੌਰਾਨ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੀ ਮੈਂਬਰੀ ਹਾਸਲ ਕੀਤੀ ਹੈ, ਜਦ ਕਿ ਸ੍ਰੀ ਗੋਇਲ ਉਪਰਲੇ ਸਦਨ ਵਿੱਚ ਰਾਜਸਥਾਨ ਤੋਂ ਪੁੱਜੇ ਹਨ।
ਸ੍ਰੀ ਆਹਲੂਵਾਲੀਆ ਦਾਰਜਲਿੰਗ ਲੋਕ ਸਭਾ ਦੀ ਪ੍ਰਤੀਨਿਧਤਾ ਕਰਦੇ ਹਨ ਤੇ ਅਨੁਪ੍ਰਿਯਾ ਪਟੇਲ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਹਨ। ਮੰਤਰੀ ਮੰਡਲ ਵਿੱਚੋਂ ਜਿਨ੍ਹਾਂ ਦੀ ਛੁੱਟੀ ਕੀਤੀ ਗਈ ਹੈ ਉਨ੍ਹਾਂ ਵਿੱਚ ਨਿਹਾਲਚੰਦ, ਰਾਮਸ਼ੰਕਰ ਕਠੇਰੀਆ, ਸਾਂਵਰਲਾਲ ਜਾਟ, ਮਨਸੁੱਖਭਾਈ ਡੀਅਤੇ ਐਮਕੇ ਕੁੰਦੇਰੀਆ ਸ਼ਾਮਲ ਹਨ। ਸ੍ਰੀ ਗੋਇਲ ਅਤੇ ਫੱਗਣ ਸਿੰਘ ਕੁਲਸਤੇ ਨੂੰ ਛੱਡਕੇ ਬਾਕੀ ਨਵੇਂ ਚਿਹਰੇ ਹਨ ਜਦ ਕਿ ਕੁੱਝ ਇਕ ਭਾਜਪਾ ਦੀ ਹਕੂਮਤ ਵਾਲੇ ਰਾਜਾਂ ਦੀਆਂ ਸਰਕਾਰਾਂ ਵਿੱਚ ਮੰਤਰੀ ਰਹਿ ਚੁੱਕੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀ ਮੰਡਲ ਵਿੱਚ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਭਾਜਪਾ ਨੇ ਇਸ ਸੂਚੀ ਆਰਐਸਐਸ ਨੂੰ ਭੇਜੀ ਸੀ ਤੇ ਉਥੋਂ ਹਰੀ ਝੰਡੀ ਮਿਲਣ ਬਾਅਦ ਹੀ ਇਨ੍ਹਾਂ ‘ਤੇ ਸ੍ਰੀ ਮੋਦੀ ਤੇ ਸ੍ਰੀ ਸ਼ਾਹ ਨੇ ਮੋਹਰ ਲਗਾਈ। ਇਸ ਦੌਰਾਨ ਸ਼ਿਵ ਸੈਨਾ ਨੇ ਕਿਹਾ ਹੈ ਕਿ ਇਹ ਵਿਸਥਾਰ ਸਿਰਫ ਤੇ ਸਿਰਫ਼ ਭਾਜਪਾ ਲਈ ਸੀ। ਭਾਜਪਾ ਦੇ ਪੁਰਾਣੇ ਤੇ ਮਜ਼ਬੂਤ ਸਹਿਯੋਗੀ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਤੇ ਸ਼ਿਵ ਸੈਨਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਦੇ ਤਾਜ਼ਾ ਵਿਸਥਾਰ ਵਿੱਚ ਬੇਗ਼ਾਨਿਆਂ ਵਾਂਗ ਸਲੂਕ ਕੀਤਾ ਹੈ, ਜਦ ਕਿ ਆਰਪੀਆਈ ਅਤੇ ਅਪਨਾ ਦਲ, ਜਿਨ੍ਹਾਂ ਦਾ ਇਕ ਇਕ ਮੈਂਬਰ ਸੰਸਦ ਵਿੱਚ ਹੈ, ਨੂੰ ਪੂਰਾ ਮਾਣ ਬਖ਼ਸ਼ਿਆ ਗਿਆ ਹੈ। ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਏ ਇਕੋ ਇਕ ਸਿੱਖ ਐਸਐਸ ਆਹਲੂਵਾਲੀਆ ਵੀ ਭਾਜਪਾ ਦੇ ਅਤੇ ਪੰਜਾਬ ਤੋਂ ਬਾਹਰਲੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੰਤਰੀ ਮੰਡਲ ਵਿੱਚ ਪ੍ਰਤੀਨਿਧਤਾ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਨ ਕੌਰ ਬਾਦਲ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਨੇਤਾਵਾਂ ਨੇ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਹੋਰ ਥਾਂ ਲੈਣ ਲਈ ਟਿੱਲ ਲਾਇਆ ਹੋਇਆ ਸੀ ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ। ਪੰਜਾਬ ਵਿੱਚੋਂ ਭਾਜਪਾ ਦੀ ਮੰਤਰੀ ਮੰਡਲ ਵਿੱਚ ਪ੍ਰਤੀਨਿਧਤਾ ਵਿਜੈ ਸਾਂਪਲਾ ਕਰ ਰਹੇ ਹਨ ਤੇ ਉਹ ਪਾਰਟੀ ਦੀ ਰਾਜ ਇਕਾਈ ਦੇ ਪ੍ਰਧਾਨ ਵੀ ਹਨ। ਭਾਵੇਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਆਖ ਚੁੱਕੇ ਹਨ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਲੜੇਗੀ ਪਰ ਪਾਰਟੀ ਅੰਦਰ ਅਕਾਲੀ ਦਲ ਤੋਂ ਵੱਖ ਹੋਣ ਦੀਆਂ ਗੱਲਾਂ ਵੀ ਚੱਲ ਰਹੀਆਂ ਹਨ।
ਦਿੱਲੀ ਯੂਨੀਵਰਸਿਟੀ ਅਤੇ ਹੈਦਰਾਬਾਦ ਯੂਨੀਵਰਸਿਟੀ ਵਿੱਚ ਵਿਵਾਦਾਂ ਕਾਰਨ ਸਮ੍ਰਿਤੀ ਇਰਾਨੀ ਨੂੰ ਅਹਿਮ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਤੋਂ ਹੱਥ ਧੋਣੇ ਪੈ ਗਏ ਹਨ। ਦੂਜੇ ਪਾਸੇ ਸਦਾਨੰਦ ਗੌੜਾ ਨੂੰ ਕਾਨੂੰਨ ਦੇ ਉੱਘੇ ਜਾਣਕਾਰ ਹੋਣ ਦੇ ਬਾਵਜੂਦ ਕਾਨੂੰਨ ਮੰਤਰਾਲੇ ਵਿੱਚੋਂ ਹਟਾਇਆ ਗਿਆ ਹੈ। ਹੁਣ ਕਾਨੂੰਨ ਮੰਤਰਾਲਾ ਰਵੀਸ਼ੰਕਰ ਪ੍ਰਸਾਦ ਨੂੰ ਦਿੱਤਾ ਗਿਆ ਹੈ। ਉਹ ਉੱਘੇ ਵਕੀਲ ਹਨ। ਵੈਂਕਈਆ ਨਾਇਡੂ ਤੋਂ ਸੰਸਦੀ ਕਾਰਜ ਮੰਤਰਾਲਾ ਇਸ ਲਈ ਵਾਪਸ ਲਿਆ ਗਿਆ ਹੈ ਕਿਉਂਕਿ ਉਹ ਵਿਰੋਧੀ ਧਿਰ ਨਾਲ ਸਹੀ ਰਾਬਤਾ ਨਹੀਂ ਬਣਾ ਸਕੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

Read Full Article
    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article