PUNJABMAILUSA.COM

ਮੋਦੀ ਨੇ ਨੇਤਾ ਜੀ ਨਾਲ ਸੰਬੰਧਿਤ 100 ਫਾਈਲਾਂ ਕੀਤੀਆਂ ਜਨਤਕ

ਮੋਦੀ ਨੇ ਨੇਤਾ ਜੀ ਨਾਲ ਸੰਬੰਧਿਤ 100 ਫਾਈਲਾਂ ਕੀਤੀਆਂ ਜਨਤਕ

ਮੋਦੀ ਨੇ ਨੇਤਾ ਜੀ ਨਾਲ ਸੰਬੰਧਿਤ 100 ਫਾਈਲਾਂ ਕੀਤੀਆਂ ਜਨਤਕ
January 24
04:20 2016

neta
ਹਰ ਮਹੀਨੇ ਹੋਣਗੀਆਂ 25 ਫਾਈਲਾਂ ਜਨਤਕ • ਮੋਦੀ ਨਾਲ ਮੁਲਾਕਾਤ ਸਮੇਂ ਪਰਿਵਾਰ ਹੋਇਆ ਭਾਵੁਕ
ਨਵੀਂ ਦਿੱਲੀ, 23 ਜਨਵਰੀ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 119ਵੀਂ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਨਾਲ ਸੰਬੰਧਿਤ 100 ਤੋਂ ਵੱਧ ਫਾਈਲਾਂ ਜਨਤਕ ਕਰ ਦਿੱਤੀਆਂ | ਸ੍ਰੀ ਮੋਦੀ ਨੇ ਰਾਸ਼ਟਰੀ ਪੁਰਾਤੱਤਵ ਭਵਨ ਵਿਖੇ ਫਾਈਲਾਂ ਦੇ ਡਿਜੀਟਲ ਰੂਪ ਨੂੰ ਵੀ ਰਿਮੋਟ ਕੰਟਰੋਲ ਰਾਹੀਂ ਜਾਰੀ ਕੀਤਾ | ਨੇਤਾ ਜੀ ਨਾਲ ਸੰਬੰਧਿਤ ਫਾਈਲਾਂ ਨੂੰ ਹੁਣ ਨੇਤਾ ਜੀ ਪੇਪਰਜ਼ ਡਾਟ ਗਾਵ ਡਾਟ ਇਨ (Natajipapers.gov.in) ‘ਤੇ ਵੀ ਵੇਖਿਆ ਜਾ ਸਕਦਾ ਹੈ | ਦੱਸਣਯੋਗ ਹੈ ਕਿ ਸੁਭਾਸ਼ ਚੰਦਰ ਬੋਸ, ਜਿਨ੍ਹਾਂ ਨੂੰ ਨੇਤਾ ਜੀ ਕਹਿ ਕੇ ਯਾਦ ਕੀਤਾ ਜਾਂਦਾ ਹੈ, ਦੀ ਮੌਤ ਭੇਦ ਭਰੇ ਹਾਲਤਾਂ ‘ਚ ਹੋਈ ਸੀ, ਜਿਸ ਦੀ ਹਾਲੇ ਤੱਕ ਅਧਿਕਾਰਤ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋਈ | ਇਨ੍ਹਾਂ ਫਾਈਲਾਂ ਦੇ ਜਨਤਕ ਹੋਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਨੇਤਾ ਜੀ ਨਾਲ ਜੁੜੇ ਕਈ ਰਾਜਾਂ ਦਾ ਖੁਲਾਸਾ ਹੋਵੇਗਾ | ਇਸ ਮੌਕੇ ਨੇਤਾ ਜੀ ਦੇ ਪਰਿਵਾਰ ਦੇ ਕਈ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ | ਸੰਸਕ੍ਰਿਤੀ ਮੰਤਰਾਲੇ ਬਾਰੇ ਮੰਤਰੀ ਮਹੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਹਰ ਮਹੀਨੇ ਇਸ ਵੈੱਬ ਪੋਰਟਲ ‘ਤੇ ਨੇਤਾ ਜੀ ਨਾਲ ਜੁੜੀਆਂ 25 ਫਾਈਲਾਂ ਜਨਤਕ ਕਰੇਗੀ | ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ‘ਤੇ ਪਾਏ ਇਕ ਸੰਦੇਸ਼ ਰਾਹੀਂ ਨੇਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਭਾਰਤ ਵਾਸੀਆਂ ਲਈ ਇਕ ਵਿਸ਼ੇਸ਼ ਦਿਨ ਹੈ | ਉਨ੍ਹਾਂ ਕਿਹਾ ਕਿ ਨੇਤਾ ਜੀ ਨਾਲ ਸਬੰਧਿਤ ਦਸਤਾਵੇਜ਼ਾਂ ਦਾ ਖੁਲਾਸਾ ਸਨਿਚਰਵਾਰ ਤੋਂ ਸ਼ੁਰੂ ਹੋ ਜਾਵੇਗਾ, ਜਿਸ ਲਈ ਉਹ ਆਪ ਰਾਸ਼ਟਰੀ ਪੁਰਾਤੱਤਵ ਭਵਨ ਜਾਣਗੇ | ਉਨ੍ਹਾਂ ਨੇ ਜਨਮ ਵਰ੍ਹੇਗੰਢ ਮੌਕੇ ਮਰਹੂਮ ਨੇਤਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਨੇਤਾ ਜੀ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਯਾਦ ਕਰ ਰਹੇ ਹਨ | ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਨੇਤਾ ਜੀ ਦੀ ਬਹਾਦਰੀ ਅਤੇ ਦੇਸ਼ ਭਗਤੀ ਨੇ ਉਨ੍ਹਾਂ ਨੂੰ ਭਾਰਤੀਆਂ ਦੀਆਂ ਸਾਰੀਆਂ ਪੀੜ੍ਹੀਆਂ ‘ਚ ਮਕਬੂਲ ਬਣਾਇਆ ਹੈ | ਰਾਸ਼ਟਰਪਤੀ ਪ੍ਰਣਾਬ ਮੁਖਰਜੀ, ਖਜ਼ਾਨਾ ਮੰਤਰੀ ਅਰੁਣ ਜੇਤਲੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਨੇਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ | ਮੌਕੇ ‘ਤੇ ਮੌਜੂਦ ਨੇਤਾ ਜੀ ਦੇ ਪੜਪੋਤੇ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਨੇਤਾ ਜੀ ਬਾਰੇ ਜਾਣਨ ਦਾ ਪੂਰਾ ਹੱਕ ਹੈ | ਇਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ 14 ਅਕਤੂਬਰ ਨੂੰ ਨੇਤਾ ਜੀ ਦੇ ਪਰਿਵਾਰ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਸੰਬੰਧਿਤ ਫਾਈਲਾਂ ਜਨਤਕ ਕਰਨ ਦਾ ਐਲਾਨ ਕੀਤਾ ਸੀ | ਇਸ ਤੋਂ ਪਹਿਲਾਂ 8 ਸਤੰਬਰ, 2015 ‘ਚ ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਸਰਕਾਰ ਨੇ ਭੇਦ ਭਰੇ ਤਰੀਕੇ ਨਾਲ ਨੇਤਾ ਜੀ ਦੇ ਲਾਪਤਾ ਹੋਣ ਬਾਰੇ 64 ਫਾਈਲਾਂ ਜਨਤਕ ਕੀਤੀਆਂ ਸਨ | ਕੁਮਾਰੀ ਬੈਨਰਜੀ ਨੇ ਕੇਂਦਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਨੇਤਾ ਜੀ ਦੇ ਜੀਵਨ ਨਾਲ ਜੁੜੇ ਕਈ ਤੱਥਾਂ ਦਾ ਖੁਲਾਸਾ ਹੋਵੇਗਾ | ਰਾਸ਼ਟਰੀ ਪੁਰਾਤੱਤਵ ਨੂੰ 1997 ‘ਚ ਰੱਖਿਆ ਮੰਤਰਾਲੇ ਵੱਲੋਂ ਨੇਤਾ ਜੀ ਵੱਲੋਂ ਸਥਾਪਿਤ ਆਜ਼ਾਦ ਹਿੰਦ ਫੌਜ ਨਾਲ ਜੁੜੇ 990 ਦਸਤਾਵੇਜ਼ ਹਾਸਲ ਹੋਏ ਸਨ | ਆਜ਼ਾਦ ਹਿੰਦ ਫੌਜ ਦੀ ਸਥਾਪਨਾ ਉਨ੍ਹਾਂ ਨੇ ਦੂਜੀ ਆਲਮੀ ਜੰਗ ਵੇਲੇ ਬਰਤਾਨਵੀ ਫੌਜ ਦੇ ਖਿਲਾਫ ਕੀਤੀ ਸੀ | ਐਨ. ਏ. ਆਈ. ਮੁਤਾਬਿਕ ਵੱਖ-ਵੱਖ ਵਿਭਾਗਾਂ ਕੋਲ ਨੇਤਾ ਜੀ ਨਾਲ ਸਬੰਧਿਤ 60 ਹਜ਼ਾਰ ਸਫਿਆਂ ਦੀਆਂ 200 ਫਾਈਲਾਂ ਹਨ | 41 ਗੁਪਤ ਫਾਈਲਾਂ ਪ੍ਰਧਾਨ ਮੰਤਰੀ ਦੇ ਦਫਤਰ (ਪੀ. ਐਮ. ਓ.) ਕੋਲ ਹਨ, ਜਿਨ੍ਹਾਂ ‘ਚੋਂ 33 ਜਨਤਕ ਹੋ ਗਈਆਂ ਹਨ | ਸਰਕਾਰੀ ਹਲਕਿਆਂ ਅਨੁਸਾਰ ਬਾਕੀ ਫਾਈਲਾਂ ‘ਚੋਂ 5 ਫਾਈਲਾਂ ਇੰਨੀਆਂ ਗੁਪਤ ਹਨ ਕਿ ਪ੍ਰਧਾਨ ਮੰਤਰੀ ਦਫਤਰ ਉਨ੍ਹਾਂ ਦਾ ਵਿਸ਼ਾ ਤੱਕ ਦੱਸਣ ਨੂੰ ਰਾਜ਼ੀ ਨਹੀਂ ਹੋਇਆ, ਜਦਕਿ 3 ਫਾਈਲਾਂ ਨਿੱਜੀ ਮੰਨੀਆਂ ਜਾ ਰਹੀਆਂ ਹਨ ਜੋ ਕਿ ਉਨ੍ਹਾਂ ਦੀ ਪਤਨੀ ਏਮਲੀ ਅਤੇ ਬੇਟੀ ਨਾਲ ਜੁੜੀਆਂ ਹਨ | ਸੁਭਾਸ਼ ਚੰਦਰ ਬੋਸ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੇ ਵੇਰਵੇ ਜਾਂ ਦੰਦ ਕਥਾਵਾਂ ਪ੍ਰਚੱਲਤ ਹਨ, ਜਿਨ੍ਹਾਂ ‘ਚੋਂ ਸਭ ਤੋਂ ਵੱਧ ਚਰਚਿਤ ਜਹਾਜ਼ ਹਾਦਸੇ ‘ਚ ਹੋਈ ਮੌਤ ਹੈ | ਇਹ ਮੰਨਿਆ ਜਾਂਦਾ ਹੈ ਕਿ ਨੇਤਾ ਜੀ ਦੀ ਮੌਤ 18 ਅਗਸਤ, 1945 ‘ਚ ਤਾਈਪੇਈ ਵਿਖੇ ਇਕ ਜਹਾਜ਼ ਹਾਦਸੇ ‘ਚ ਹੋਈ ਸੀ | ਇਸ ਸਬੰਧ ‘ਚ ਦੋ ਦਿਨ ਪਹਿਲਾਂ ਦੀ ਬਰਤਾਨੀਆ ਦੀ ਇਕ ਵੈੱਬਸਾਈਟ ਨੇ ਮੁੜ ਹਵਾਈ ਹਾਦਸੇ ‘ਚ ਉਨ੍ਹਾਂ ਦੀ ਮੌਤ ਦਾ ਦਾਅਵਾ ਕਰਨ ਦੇ ਨਾਲ ਉਸ ਵੇਲੇ ਦੇ ਇਕ ਅਧਿਕਾਰੀ ਦੇ ਬਿਆਨ ਦਾ ਹਵਾਲਾ ਵੀ ਦਿੱਤਾ, ਜਿਸ ਨੇ ਨੇਤਾ ਜੀ ਦਾ ਅੰਤਿਮ ਸੰਸਕਾਰ ਕੀਤਾ ਸੀ | ਨੇਤਾ ਜੀ ਦੇ ਕਈ ਰਿਸ਼ਤੇਦਾਰਾਂ ਅਤੇ ਕਈ ਦੇਸ਼ ਵਾਸੀਆਂ ਨੂੰ ਇਸ ਸਚਾਈ ‘ਤੇ ਕਾਫੀ ਸ਼ੰਕਾਵਾਂ ਹਨ | ਕੁਝ ਦਾ ਕਹਿਣਾ ਹੈ ਕਿ ਨੇਤਾ ਜੀ ਚੀਨ ਦੇ ਰਸਤੇ ਰੂਸ ਪਹੁੰਚੇ, ਜਿਥੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ, ਜਦਕਿ ਕੁਝ ਦਾ ਮੰਨਣਾ ਹੈ ਕਿ ਨੇਤਾ ਜੀ ਦੀ ਮੌਤ 1985 ‘ਚ ਫੈਜਾਬਾਦ ਵਿਖੇ ਹੋਈ, ਜਿਥੇ ਉਹ ਲੁਕ ਕੇ ਗੁੰਮਨਾਮੀ ਬਾਬਾ ਵਾਂਗ ਰਹਿ ਰਹੇ ਸਨ | ਕਾਂਗਰਸ ਨੇ ਨੇਤਾ ਜੀ ਬਾਰੇ ਲਿਖੇ ਪੰਡਿਤ ਨਹਿਰੂ ਦੇ ਖ਼ਤ ਨੂੰ ਫਰਜ਼ੀ ਦੱਸਿਆ ਨਵੀਂ ਦਿੱਲੀ, 23 ਜਨਵਰੀ (ਉਪਮਾ ਡਾਗਾ ਪਾਰਥ)-ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਸੰਬੰਧਿਤ 100 ਫਾਈਲਾਂ ਦੇ ਜਨਤਕ ਹੋਣ ‘ਤੇ ਪੰਡਿਤ ਨਹਿਰੂ ਦੀ ਇਕ ਕਥਿਤ ਵਿਵਾਦਿਤ ਚਿੱਠੀ ਸਾਹਮਣੇ ਆਈ ਹੈ, ਜਿਸ ‘ਚ ਨਹਿਰੂ ਨੇ ਬੋਸ ਨੂੰ ‘ਜੰਗੀ ਮੁਜਰਮ’ ਕਹਿਕੇ ਸੰਬੋਧਨ ਕੀਤਾ ਹੈ | ਕਾਂਗਰਸ ਨੇ ਇਸ ‘ਤੇ ਤਿੱਖਾ ਪ੍ਰਤੀਕਰਮ ਕਰਦਿਆਂ ਚਿੱਠੀ ਨੂੰ ਫਰਜ਼ੀ ਕਰਾਰ ਦਿੱਤਾ | ਕਾਂਗਰਸ ਦੇ ਬੁਲਾਰੇ ਆਨੰਦ ਸ਼ਰਮਾ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਹਰ ਮੋਰਚੇ ‘ਤੇ ਨਾਕਾਮ ਰਹਿਣ ਤੋਂ ਬਾਅਦ ਹੁਣ ਲੋਕਾਂ ਦਾ ਧਿਆਨ ਖਿੱਚਣ ਲਈ ਜਾਣ-ਬੁੱਝ ਕੇ ਵਿਵਾਦ ਰਚਣ ਦੀ ਕੋਸ਼ਿਸ਼ ਕਰ ਰਹੇ ਹਨ | ਕਾਂਗਰਸ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਕੇਂਦਰ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਸੁਤੰਤਰਤਾ ਮੁਹਿੰਮ ‘ਚ ਅਹਿਮ ਯੋਗਦਾਨ ਪਾਉਣ ਵਾਲੇ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਪਾਰਟੀ ਦੇ ਅਕਸ ਨੂੰ ਦਾਗਦਾਰ ਕਰਨ ਲਈ ‘ਫਰਜ਼ੀ ਦਸਤਾਵੇਜ਼’ ਨੂੰ ਗੁਪਤ ਫਾਈਲ ਦਾ ਨਾਂਅ ਦੇ ਰਹੀ ਹੈ | ਆਨੰਦ ਸ਼ਰਮਾ ਨੇ ਕਿਹਾ ਕਿ ਕਾਂਗਰਸ ਨੇਤਾ ਜੀ ਦਾ ਸਨਮਾਨ ਕਰਦੀ ਹੈ ਪਰ ਪੰਡਿਤ ਨਹਿਰੂ ਦੇ ਨਾਂਅ ‘ਤੇ ਫਰਜ਼ੀ ਦਸਤਾਵੇਜ਼ ਜਾਰੀ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਦੱਸਣਯੋਗ ਹੈ ਕਿ ਕੇਂਦਰ ਵੱਲੋਂ ਜਾਰੀ 100 ਫਾਈਲਾਂ ‘ਚ ਪੰਡਿਤ ਨਹਿਰੂ ਵੱਲੋਂ ਇੰਗਲੈਂਡ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਕਲੀਮੇਂਟ ਟੇਟਲੀ ਨੂੰ ਲਿਖੀ ਚਿੱਠੀ ਸ਼ਾਮਿਲ ਹੈ, ਜਿਸ ‘ਚ ਨਹਿਰੂ ਨੇ ਬੋਸ ਨੂੰ ਜੰਗੀ ਮੁਜਰਮ ਕਰਾਰ ਦਿੰਦਿਆਂ ਕਿਹਾ ਕਿ ਬੋਸ ਨੂੰ ਸਟਾਲਿਨ ਨੇ ਰੂਸ ਦੀ ਸਰਹੱਦ ‘ਚ ਦਾਖ਼ਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ | ਚਿੱਠੀ ਮੁਤਾਬਿਕ ਨਹਿਰੂ ਨੇ ਰੂਸ ਵੱਲੋਂ ਅਜਿਹਾ ਕਰਨ ‘ਤੇ ਇਤਰਾਜ਼ ਕੀਤਾ, ਪਰ ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਚਿੱਠੀ ਦੇ ਹੇਠਾਂ ਸਿਰਫ ਨਹਿਰੂ ਦਾ ਨਾਂਅ ਲਿਖਿਆ ਹੋਇਆ ਹੈ, ਉਨ੍ਹਾਂ ਦੇ ਦਸਤਖ਼ਤ ਨਹੀਂ ਹਨ | ਨੇਤਾਜੀ ਸੁਭਾਸ਼ ਚੰਦਰ ਬੋਸ ਬਾਰੇ ਜਨਤਕ ਕੀਤੀਆਂ ਫਾਈਲਾਂ ਦੀਆਂ 10 ਮੁੱਖ ਗਲਾਂ ਨਵੀਂ ਦਿੱਲੀ- 1-ਨੇਤਾਜੀ ਸੁਭਾਸ਼ ਚੰਦਰ ਬੋਸ ਜਾਂਚ ਕਮੇਟੀ ਨੇ 11 ਸਤੰਬਰ 1956 ਦੀ ਰਿਪੋਰਟ ਵਿਚ ਕਿਹਾ ਸੀ ਕਿ ਨੇਤਾਜੀ ਦੀ ਮੌਤ 18 ਅਗਸਤ 1945 ਨੂੰ ਹਵਾਈ ਹਾਦਸੇ ‘ਚ ਹੋਈ ਸੀ | 2-ਜਪਾਨ ਦੀ ਹਾਰ ਜਦੋਂ ਸਾਹਮਣੇ ਦਿਸਣ ਲੱਗੀ ਤਾਂ ਨੇਤਾਜੀ ਨੇ ਰੂਸ ਜਾਣ ਦੀ ਤਿਆਰੀ ਕਰ ਲਈ | ਉਹ 16 ਅਗਸਤ 1945 ਨੂੰ ਜਹਾਜ਼ ਰਾਹੀਂ ਬੈਂਕਾਕ ਤੋਂ ਮੰਚੂਰੀਆ ਲਈ ਰਵਾਨਾ ਹੋ ਗਏ | 3-ਜਹਾਜ਼ 18 ਅਗਸਤ ਨੂੰ ਤਾਈਹੋਕੂ ਵਿਚ ਦੁਰਘਟਨਾ ਗ੍ਰਸਤ ਹੋ ਗਿਆ ਅਤੇ ਨੇਤਾਜੀ ਬੁਰੀ ਤਰ੍ਹਾਂ ਸੜ ਗਏ | ਉਸੇ ਰਾਤ ਤਾਈਹੋਕੂ ਹਸਪਤਾਲ ਵਿਚ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ | 4-ਤਾਈਹੋਕੂ ਵਿਚ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਅਸਥੀਆਂ ਸਤੰਬਰ ਮਹੀਨੇ ਟੋਕੀਓ ਲਿਆਂਦੀਆਂ ਗਈਆਂ ਅਤੇ ਰੈਂਕੋਜੀ ਮੰਦਿਰ ਵਿਚ ਰੱਖੀਆਂ ਗਈਆਂ ਸਨ | ਚਸ਼ਮਦੀਦ ਗਵਾਹਾਂ ਨੇ ਉਨ੍ਹਾਂ ਦੇ ਕਪੜੇ ਸੜਦੇ ਦੇਖੇ | 5-ਪਤਨੀ ਅਤੇ ਬੇਟੀ ਦੀ ਫਾਈਲ ਵਿਚ ਸਫ਼ਾ ਨੰਬਰ ‘ਤੇ ਲਿਖਿਆ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਨੇਤਾਜੀ ਦੀ ਬੇਟੀ ਨੂੰ ਉਨ੍ਹਾਂ ਦੇ ਵਿਆਹ 1964 ਤਕ 6000 ਰੁਪਏ ਸਲਾਨਾ ਭੇਜਦੀ ਰਹੀ | ਨੇਤਾਜੀ ਦੀ ਪਤਨੀ ਨੂੰ ਕੋਈ ਪੈਸਾ ਨਹੀਂ ਸੀ ਚਾਹੀਦਾ | ਇਸ ਲਈ ਸਰਕਾਰ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਦਿੱਤੀ | 6-ਨੇਤਾਜੀ ਦੇ ਆਖਰੀ ਸ਼ਬਦ- ਲੋਕਾਂ ਨੂੰ ਦੱਸਣਾ ਕਿ ਮੈਂ ਆਪਣੇ ਦੇਸ਼ ਦੀ ਆਜ਼ਾਦੀ ਲਈ ਆਖਰੀ ਦਮ ਤਕ ਲੜਿਆ ਹਾਂ | ਉਨ੍ਹਾਂ ਨੂੰ ਲੜਾਈ ਜਾਰੀ ਰੱਖਣੀ ਚਾਹੀਦੀ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਭਾਰਤ ਛੇਤੀ ਹੀ ਆਜ਼ਾਦ ਹੋ ਜਾਵੇਗਾ | ਹੁਣ ਭਾਰਤ ਨੂੰ ਕੋਈ ਵੀ ਗੁਲਾਮ ਬਣਾ ਕੇ ਨਹੀਂ ਰੱਖ ਸਕਦਾ | 7-ਕਮੇਟੀ ਨੂੰ ਇਸ ਲਈ ਮੌਤ ‘ਤੇ ਸ਼ੱਕ- ਕਮੇਟੀ ਨੇ ਕਿਹਾ ਕਿ ਨੇਤਾਜੀ ਦੀ ਮੌਤ ਦੀ ਖ਼ਬਰ ਜਿਸ ਤਰੀਕੇ ਨਾਲ ਦਿੱਤੀ ਗਈ ਉਸ ਤੋਂ ਸ਼ੱਕ ਪੈਦਾ ਹੁੰਦਾ ਹੈ | 8-ਅਣਦੱਸੇ ਕਾਰਨਾਂ ਕਰਕੇ ਜਪਾਨ ਨੇ ਉਨ੍ਹਾਂ ਦੀ ਮੌਤ ਨੂੰ ਭੇਦ ਬਣਾਈ ਰੱਖਿਆ ਅਤੇ ਇਸ ਸਬੰਧੀ ਸੂਚਨਾ ਨਹੀਂ ਦਿੱਤੀ | 9-ਕਮੇਟੀ ਸਾਹਮਣੇ ਜੋ ਗਵਾਹ ਪੇਸ਼ ਕੀਤੇ ਗਏ ਉਹ ਸਾਰੇ ਵੱਖ-ਵੱਖ ਦੇਸ਼ਾਂ ਦੇ ਸਨ ਅਤੇ ਇਕ ਦੂਸਰੇ ਨਾਲ ਜੁੜੇ ਹੋਏ ਨਹੀਂ ਸਨ | 10-ਜਿਸ ਵਿਅਕਤੀ ਨੂੰ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਹੀ ਨਹੀਂ ਉਸ ਬਾਰੇ ਕੋਈ ਗੱਲ ਛੁਪਾਉਣਗੇ, ਇਹ ਗੱਲ ਮੰਨਣੀ ਸੰਭਵ ਨਹੀਂ |

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article